ETV Bharat / bharat

ਭਾਰਤ ਦੇ 8 ਸਮੁੰਦਰੀ ਤਟਾਂ ਨੂੰ ਮਿਲਿਆ 'ਬਲੂ ਫਲੈਗ' ਦਾ ਦਰਜਾ - ਕੌਮਾਂਤਰੀ ਜੂਰੀ

ਕੌਮਾਂਤਰੀ ਜੂਰੀ ਵੱਲੋਂ ਭਾਰਤ ਦੇ 8 ਸਮੁੰਦਰੀ ਤਟਾਂ ਨੂੰ ਬਲੂ ਫਲੈਗ ਸਰਟੀਫਿਕੇਸ਼ਨ ਦਿੱਤਾ ਗਿਆ ਹੈ। ਇਹ ਸਮੁੰਦਰੀ ਤਟ ਭਾਰਤ ਦੇ ਪੰਜ ਸੂਬਿਆਂ ਅਤੇ ਦੋ ਕੇਂਦਰ ਸ਼ਾਸਿਤ ਪ੍ਰਦੇਸ਼ਾਂ 'ਚ ਫੈਲੇ ਹੋਏ ਹਨ। ਇਨ੍ਹਾਂ 'ਚ ਕਰਨਾਟਕ ਦੇ 2 ਸਮੁੰਦਰੀ ਤਟ ਸ਼ਾਮਲ ਹਨ।

8 ਸਮੁੰਦਰੀ ਤਟਾਂ ਨੂੰ ਮਿਲਿਆ 'ਬਲੂ ਫਲੈਗ' ਦਾ ਦਰਜਾ

author img

By

Published : Oct 12, 2020, 11:42 AM IST

ਨਵੀਂ ਦਿੱਲੀ: ਭਾਰਤ ਦੇ ਅੱਠ ਸਮੁੰਦਰੀ ਤਟਾਂ ਨੂੰ 'ਬਲੂ ਫਲੈਗ ਸਰਟੀਫਿਕੇਸ਼ਨ' ਮਿਲਿਆ ਹੈ। ਇਸ 'ਤੇ ਕੇਂਦਰੀ ਵਾਤਾਵਰਨ ਮਤੰਰੀ ਪ੍ਰਕਾਸ਼ ਜਾਵੇਡਕਰ ਨੇ ਖ਼ੁਸ਼ੀ ਪ੍ਰਗਟਾਉਂਦਿਆਂ ਕਿਹਾ ਕਿ ਇਹ ਪੂਰੇ ਦੇਸ਼ ਲਈ ਮਾਨ ਵਾਲੀ ਗੱਲ ਹੈ।

ਭਾਰਤ ਦੀ ਇਸ ਕਾਮਯਾਬੀ 'ਤੇ ਪ੍ਰਧਾਨ ਮੰਤਰੀ ਮੋਦੀ ਨੇ ਟਵੀਟ ਕਰ ਖ਼ੁਸ਼ੀ ਜ਼ਾਹਰ ਕੀਤੀ ਹੈ।

  • 8 of India’s serene beaches get the prestigious Blue Flag Certification. This showcases the importance India attaches to protecting such spots and furthering sustainable development.

    Truly a wonderful feat! https://t.co/dy02H7AyaD

    — Narendra Modi (@narendramodi) October 11, 2020 " class="align-text-top noRightClick twitterSection" data=" ">

ਦੱਸਣਯੋਗ ਹੈ ਕਿ ਭਾਰਤ ਦੇ ਤਟੀ ਖੇਤਰਾਂ 'ਚ ਪ੍ਰਦੂਸ਼ਨ ਕੰਟਰੋਲ ਲਈ 'ਇੰਟਰਨੈਸ਼ਨਲ ਬੈਸਟ ਪ੍ਰੈਕਿਟਸੇਜ' ਸ਼੍ਰੇਣੀ ਤਹਿਤ ਕੌਮਾਂਤਰੀ ਜੂਰੀ ਰਾਹੀਂ ਤੀਜੇ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ ਹੈ। ਇਸ ਉਪਲੱਬਧੀ 'ਤੇ ਕੇਂਦਰੀ ਵਾਤਾਵਰਨ ਮੰਤਰੀ ਪ੍ਰਕਾਸ਼ ਜਾਵੜੇਕਰ ਨੇ ਖੁਸ਼ੀ ਜ਼ਾਹਿਰ ਕਰਦਿਆਂ ਟਵੀਟ ਕੀਤਾ ਹੈ। ਉਨ੍ਹਾਂ ਕਿਹਾ ਹੈ ਕਿ ਕਿਸੇ ਵੀ ਦੇਸ਼ ਦੇ 8 ਸਮੁੰਦਰੀ ਤਟਾਂ ਨੂੰ ਇੱਕ ਹੀ ਕਾਰਜ ਅਤੇ ਉਪਰਾਲੇ ਲਈ ਕਦੇ ਵੀ ਸਨਮਾਨਿਤ ਨਹੀਂ ਕੀਤਾ ਗਿਆ ਹੈ। ਉਨਾਂ ਕਿਹਾ ਕਿ ਬਲੂ ਫਲੈਗ ਸਰਟੀਫਿਕੇਸ਼ਨ ਬਚਾਅ ਅਤੇ ਵਿਕਾਸ ਦੀ ਦਿਸ਼ਾ 'ਚ ਭਾਰਤ ਦੀਆਂ ਕੋਸ਼ਿਸ਼ਾਂ ਨੂੰ ਵਿਸ਼ਵ ਪੱਧਰ 'ਤੇ ਮਾਨਤਾ ਦਿੰਦਾ ਹੈ।

BLUE FLAG ਨਾਲ ਸਨਮਾਨਿਤ ਕੀਤੇ ਗਏ ਸਮੁੰਦਰੀ ਤਟ, ਆਂਧਰ ਪ੍ਰਦੇਸ਼, ਕੇਰਲ, ਗੁਜਰਾਤ, ਓਡੀਸ਼ਾ ਦੇ ਹਨ।

  1. ਸ਼ਿਵਰਾਜਪੁਰ (ਦਵਾਰਕਾ-ਗੁਜਰਾਤ)
  2. ਘੋਘਲਾ(ਦੀਵ)
  3. ਕਾਸਕੋਡ (ਕਰਨਾਟਕ)
  4. ਪਦੁਬਿਦਰੀ (ਕਰਨਾਟਕ)
  5. ਕਪੜ (ਕੇਰਲ)
  6. ਰੁਸ਼ਿਕੋਂਡਾ (ਆਂਧਰ ਪ੍ਰਦੇਸ਼)
  7. ਗੋਲਡਨ (ਪੁਰੀ-ਓਡੀਸ਼ਾ)
  8. ਰਾਧਾਨਗਰ (ਅੰਡਮਾਨ ਨਿਕੋਬਰ ਦੀਪਸਮੂਹ)

ਜਿਸ ਕੌਮਾਂਤਰੀ ਜੂਰੀ ਵੱਲੋਂ ਇਹ ਸਰਟੀਫਿਕੇਸ਼ਨ ਦਿੱਤਾ ਗਿਆ ਹੈ ਉਨ੍ਹਾਂ 'ਚ UNEP, UNWTO, FEE ਅਤੇ ICUN ਸ਼ਾਮਲ ਹਨ। ਜਾਵੇਡਕਰ ਨੇ ਇੱਕ ਹੋਰ ਟਵੀਟ 'ਚ ਕਿਹਾ ਕਿ, ਭਾਰਤ ਏਸ਼ੀਆ ਪ੍ਰਸ਼ਾਂਤ ਖੇਤਰ ਦਾ ਪਹਿਲਾ ਅਜਿਹਾ ਦੇਸ਼ ਹੈ ਜਿਸ ਨੇ ਸਿਰਫ 2 ਸਾਲਾਂ 'ਚ ਇਹ ਉਪਲੱਬਧੀ ਹਾਸਲ ਕੀਤੀ ਹੈ।

ਜ਼ਿਕਰਯੋਗ ਹੈ ਕਿ ਜਪਾਨ, ਦੱਖਣੀ ਕੋਰੀਆ, ਸੰਯੁਕਤ ਅਰਬ ਅਮਰਾਤ- ਯੂਏਈ ਦੇ ਦੋ ਸਮੁੰਦਰੀ ਤਟਾਂ ਨੂੰ ਬਲੂ ਫਲੈਗ ਨਾਲ ਸਨਮਾਨਿਤ ਕੀਤਾ ਜਾ ਚੁੱਕਾ ਹੈ, ਇਨ੍ਹਾਂ ਦੇਸ਼ਾਂ ਨੂੰ ਲਗਭਗ 5-6 ਸਾਲਾਂ 'ਚ ਬਲੂ ਫਲੈਗ ਨਾਲ ਸਨਮਾਨਿਤ ਕੀਤਾ ਗਿਆ ਸੀ। ਭਾਰਤ ਹੁਣ 50 ਬਲੂ ਫਲੈਗ ਦੇਸ਼ਾਂ 'ਚ ਸ਼ਾਮਲ ਹੋ ਚੁੱਕਾ ਹੈ। ਅਗਲੇ 5 ਸਾਲਾਂ 'ਚ ਭਾਰਤ 100 ਅਜਿਹੇ ਸਮੁੰਦਰੀ ਤਟਾਂ ਲਈ ਬਲੂ ਫਲੈਗ ਸਨਮਾਨ ਪ੍ਰਾਪਤ ਕਰਨ ਦੀ ਯੋਜਨਾ ਬਣਾ ਰਿਹਾ ਹੈ।

  • Shivrajpur (Dwarka-Gujarat)
    🏖️Ghoghla (Diu)
    🏖️Kasarkod and Padubidri (Karnataka)
    🏖️Kappad (Kerala)
    🏖️Rushikonda (AP)
    🏖️Golden Beach (Odisha) and
    🏖️Radhanagar (A&N Islands).

    An outstanding feat, as no #BLUEFLAG nation has ever been awarded for 8 beaches in a single attempt.

    — Prakash Javadekar (@PrakashJavdekar) October 11, 2020 " class="align-text-top noRightClick twitterSection" data=" ">

ਦੱਸਣਯੋਗ ਹੈ ਕਿ ਭਾਰਤ ਨੇ 2018 'ਚ ਸਮੁੰਦਰੀ ਤਟਾਂ ਦੇ ਵਿਕਾਸ ਲਈ ਪਾਇਲਟ ਪ੍ਰੋਜੈਕਟ ਸ਼ੁਰੂ ਕੀਤਾ ਸੀ। ਇਸ ਤਹਿਤ ਭਾਰਤ ਨੇ 8 ਸਮੁੰਦਰੀ ਤਟਾਂ ਨੂੰ ਸੈਰ ਸਪਾਟਾ ਸ਼ੈਸ਼ਨ-2020 ਲਈ ਨਾਮਜਦ ਕੀਤਾ ਸੀ।

ਬੀਈਏਐਮਐਸ ਕਾਰਜਕਰਮ ਦਾ ਉਦੇਸ਼ ਤਟੀ ਜਲ ਅਤੇ ਸਮੁੰਦਰ ਤਟਾਂ 'ਚ ਪ੍ਰਦੂਸ਼ਣ ਨੂੰ ਘੱਟ ਕਰਨਾ ਹੈ। ਇਸ ਦੇ ਨਾਲ ਹੀ ਸਮੁੰਦਰ ਤਟਾਂ ਦੇ ਨਾਲ ਮਿਲਣ ਵਾਲੀ ਸੁਵਿਧਾ ਅਤੇ ਵਿਕਾਸ ਨੂੰ ਵਧਾਵਾ ਦੇਣਾ ਵੀ ਬੀਈਏਐਮਐਸ ਦਾ ਮੁੱਖ ਮੰਤਵ ਹੈ।

  • ਤਟੀ ਪਰਸਥਿਤੀਕ ਤੰਤਰ ਅਤੇ ਕੁਦਰਤੀ ਸਾਧਨਾਂ ਦੀ ਸੁਰੱਖਿਆ ਅਤੇ ਬਚਾਅ ਕਰਨਾ
  • ਸਥਾਨਕ ਅਧਿਕਾਰੀਆਂ ਨੂੰ ਸਫਾਈ ਲਈ ਉਤਸ਼ਾਹਿਤ ਕਰਨਾ।
  • ਸਫਾਈ ਦੇ ਮਾਨਕਾਂ ਨੂੰ ਬਣਾਏ ਰੱਖਣ ਲਈ ਲੋਕਾਂ ਨੂੰ ਪ੍ਰੇਰਿਤ ਕਰਨਾ।

ਇਸ ਦੇ ਨਾਲ ਹੀ ਤਟੀ ਵਾਤਾਵਰਨ ਮਾਪਦੰਡਾਂ ਅਤੇ ਨਿਯਮਾਂ ਦੇ ਅਨੁਸਾਰ ਸਮੁੰਦਰ ਤਟ ਦੇ ਸੁਰੱਖਿਆ ਉਪਲੱਬਧ ਕਰਵਾਉਣਾ ਵੀ ਬੀਈਏਐਮਐਸ ਦਾ ਮਕਸਦ ਹੈ। ਇਹ ਕਾਰਜਕਰਮ ਮਨੋਰੰਜਨ ਨੂੰ ਵੀ ਵਧਾਵਾ ਦਿੰਦਾ ਹੈ।

ETV Bharat Logo

Copyright © 2024 Ushodaya Enterprises Pvt. Ltd., All Rights Reserved.