ETV Bharat / bharat

35ਵਾਂ ਦਿਨ: 2 ਮੁੱਦਿਆਂ 'ਤੇ ਬਣੀ ਸਹਿਮਤੀ, ਅਗਲੀ ਮੀਟਿੰਗ 4 ਜਨਵਰੀ ਨੂੰ

ਫ਼ੋਟੋ
ਫ਼ੋਟੋ
author img

By

Published : Dec 30, 2020, 7:23 AM IST

Updated : Dec 30, 2020, 11:04 PM IST

22:45 December 30

ਕਿਸਾਨਾਂ ਨੇ 4 ਜਨਵਰੀ ਤੱਕ ਟਰੈਕਟਰ ਟਰਾਲੀ ਮਾਰਚ ਕੀਤਾ ਮੁਲਤਵੀ

ਅੱਜ ਦੀ ਮੀਚਿੰਗ ਤੋਂ ਬਾਅਦ ਕਿਸਾਨਾਂ ਨੇ 4 ਜਨਵਰੀ ਤੱਕ ਟਰੈਕਟਰ ਟਰਾਲੀ ਮਾਰਚ ਮੁਲਤਵੀ ਕੀਤਾ। ਸੁਖਾਵੇਂ ਮਾਹੌਲ 'ਚ ਹੋਏ ਡਾਇਲਾਗ ਤੋਂ ਬਾਅਦ ਲੋਕਾਂ ਚ ਕੋਈ ਗਲਤ ਸੰਦੇਸ਼ ਨਾ ਜਾਵੇ, ਇਸੇ ਕਾਰਨ ਲਿਆ ਗਿਆ ਫ਼ੈਸਲਾ।  

22:45 December 30

ਪੰਜਾਬੀ ਗਾਇਕ ਜੈਜੀ ਬੀ ਪਹੁੰਚੇ ਸਿੰਘੂ ਬਾਰਡਰ

ਜੈਜੀ ਬੀ
ਜੈਜੀ ਬੀ

ਪੰਜਾਬੀ ਗਾਇਕ ਜੈਜੀ ਬੀ ਨਵਾਂ ਸਾਲ ਕਿਸਾਨਾਂ ਦੇ ਨਾਲ ਮਨਾਉਣ ਲ਼ਈ ਸਿੰਘੂ ਬਾਰਡਰ ਪਹੁੰਚੇ। ਉਨ੍ਹਾਂ ਸਰਕਾਰ ਨੂੰ ਤਿੰਨੇ ਖੇਤੀ ਕਾਨੂਨ ਵਾਪਸ ਲੈਣ ਦੀ ਅਪੀਲ ਕੀਤੀ ਹੈ। 

20:10 December 30

ਕੇਂਦਰ ਵੱਲੋਂ ਕਮੇਟੀ ਬਣਾਏ ਜਾਣ ਦੇ ਪ੍ਰਸਤਾਵ ਨੂੰ ਕਿਸਾਨਾਂ ਨੇ ਕੀਤਾ ਖਾਰਜ

ਕਿਸਾਨ
ਕਿਸਾਨ

ਕੇਂਦਰ ਦੇ ਅੰਦੋਲਨ ਖ਼ਤਮ ਕਰਨ ਦੇ ਪ੍ਰਸਤਾਵ ਨੂੰ ਕਿਸਾਨ ਜੱਥੇਬੰਦੀਆਂ ਨੇ ਮਨਜ਼ੂਰ ਨਹੀਂ ਕੀਤਾ। ਕਿਸਾਨਾਂ ਨੇ ਖੇਤੀ ਕਾਨੂੰਨਾਂ 'ਤੇ ਚਰਚਾ ਲਈ ਕੇਂਦਰ ਵੱਲੋਂ ਕਮੇਟੀ ਬਣਾਏ ਜਾਣ ਦੇ ਪ੍ਰਸਤਾਵ ਨੂੰ ਵੀ ਖਾਰਜ ਕੀਤਾ। ਕਿਸਾਨਾਂ ਦਾ ਕਹਿਣਾ ਹੈ ਕਿ ਅਗਲੀ ਬੈਠਕ 'ਚ MSP 'ਤੇ ਚਰਚਾ ਕੀਤੀ ਜਾਵੇਗੀ।

19:50 December 30

ਬਿਜਲੀ ਸਬਸਿਡੀ ਜਾਰੀ ਰੱਖਣ 'ਤੇ ਬਣੀ ਸਹਿਮਤੀ

ਨਰਿੰਦਰ ਸਿੰਘ ਤੋਮਰ
ਨਰਿੰਦਰ ਸਿੰਘ ਤੋਮਰ

ਕੇਂਦਰੀ ਖੇਤੀਬਾੜੀ ਮੰਤਰੀ ਨਰਿੰਦਰ ਸਿੰਘ ਤੋਮਰ ਨੇ ਕਿਹਾ ਕਿ ਕਿਸਾਨਾਂ ਨੂੰ ਲਗਦਾ ਹੈ ਕਿ ਜੇ ਬਿਜਲੀ ਐਕਟ ਵਿੱਚ ਸੁਧਾਰ ਲਿਆਇਆ ਜਾਂਦਾ ਹੈ ਤਾਂ ਉਨ੍ਹਾਂ ਨੂੰ ਨੁਕਸਾਨ ਸਹਿਣਾ ਪਏਗਾ। ਕੇਂਦਰ ਮੰਨਣਾ ਹੈ ਕਿ ਰਾਜਾਂ ਵੱਲੋਂ ਸਿੰਜਾਈ ਲਈ ਕਿਸਾਨਾਂ ਨੂੰ ਦਿੱਤੀ ਜਾਂਦੀ ਬਿਜਲੀ ਸਬਸਿਡੀ ਜਾਰੀ ਰੱਖੀ ਜਾਵੇ, ਇਸ ਮੁੱਦੇ 'ਤੇ ਵੀ ਸਹਿਮਤੀ ਬਣ ਗਈ। 

19:34 December 30

ਕੇਂਦਰ ਨੇ 4 ਵਿਚੋਂ 2 ਮੁੱਦਿਆਂ 'ਤੇ ਸਹਿਮਤੀ ਬਣਾਈ

ਨਰਿੰਦਰ ਸਿੰਘ ਤੋਮਰ
ਨਰਿੰਦਰ ਸਿੰਘ ਤੋਮਰ

ਬੈਠਕ 'ਚ 4 ਤੋਂ 2 ਮੁੱਦਿਆਂ 'ਤੇ ਆਪਸੀ ਸਹਿਮਤੀ ਬਣੀ। ਕੇਂਦਰੀ ਖੇਤੀਬਾੜੀ ਮੰਤਰੀ ਨਰਿੰਦਰ ਸਿੰਘ ਤੋਮਰ ਨੇ ਕਿਹਾ ਕਿ ਅੱਜ ਦੀ ਵਾਰਤਾ ਸੁਖਾਵੇਂ ਮਹੌਲ 'ਚ ਹੋਈ। ਅੱਜ ਦੀ ਬੈਠਕ ਵਿੱਚ ਪਰਾਲੀ ਦੇ ਮਸਲੇ ਤੇ ਕਿਸਾਨਾਂ ਨੂੰ ਬਾਹਰ ਰੱਖਿਆ ਜਾਵੇਗਾ। ਠੰਡੇ ਵਾਤਾਵਰਣ ਦੇ ਚਲਦਿਆਂ ਬਜ਼ੁਰਗਾਂ ਨੂੰ ਘਰ ਪਰਤਣ ਦੀ ਅਪੀਲ ਕੀਤੀ। 

19:20 December 30

ਕੇਂਦਰ ਤੇ ਕਿਸਾਨਾਂ ਵਿਚਾਲੇ ਮੀਟਿੰਗ ਹੋਈ ਖ਼ਤਮ

ਮੀਟਿੰਗ ਖ਼ਤਮ
ਮੀਟਿੰਗ ਖ਼ਤਮ

ਕੇਂਦਰ ਸਰਕਾਰ ਤੇ ਕਿਸਾਨ ਜਥੇਬੰਦੀਆਂ ਵਿਚਾਲੇ ਮੀਟਿੰਗ ਖ਼ਤਮ ਹੋਈ। ਅਗਲੇ ਗੇੜ੍ਹ ਦੀ ਮੀਟਿੰਗ 4 ਜਨਵਰੀ ਨੂੰ ਹੋਵੇਗੀ।  

16:25 December 30

ਕੇਂਦਰੀ ਮੰਤਰੀ ਕਿਸਾਨਾਂ ਨਾਲ ਛੱਕ ਰਹੇ ਲੰਗਰ

ਕੇਂਦਰੀ ਮੰਤਰੀ
ਕੇਂਦਰੀ ਮੰਤਰੀ

ਕੇਂਦਰੀ ਮੰਤਰੀ ਪੀਯੂਸ਼ ਗੋਇਲ ਅਤੇ ਨਰਿੰਦਰ ਸਿੰਘ ਤੋਮਰ ਵਿਗਿਆਨ ਭਵਨ ਵਿੱਚ ਦੁਪਹਿਰ ਦੇ ਖਾਣੇ ਦੌਰਾਨ ਕਿਸਾਨ ਨੇਤਾਵਾਂ ਨਾਲ ਲੰਗਰ ਛੱਕ ਰਹੇ ਹਨ, ਜਿਥੇ ਸਰਕਾਰ ਕਿਸਾਨਾਂ ਨਾਲ 3 ਖੇਤੀ ਕਾਨੂੰਨਾਂ ਬਾਰੇ ਗੱਲਬਾਤ ਕਰ ਰਹੀ ਹੈ।

16:15 December 30

ਸ਼ਹੀਦ ਕਿਸਾਨਾਂ ਦੇ ਪਰਿਵਾਰਾਂ ਲਈ ਮੁਆਵਜ਼ੇ ਦੀ ਮੰਗ

ਇਸ ਬੈਠਕ 'ਚ ਜਾਨਾਂ ਗਵਾ ਚੁੱਕੇ ਕਿਸਾਨਾਂ ਦੇ ਪਰਿਵਾਰਕ ਮੈਂਬਰਾਂ ਲਈ ਨਿਆਂ ਅਤੇ ਮੁਆਵਜ਼ੇ ਦੀ ਮੰਗ ਕੀਤੀ।

15:51 December 30

ਕਿਸਾਨਾਂ ਤੇ ਕੇਂਦਰ ਸਰਕਾਰ 'ਚ ਖਿੱਚੋਤਾਣ ਜਾਰੀ

ਵਿਗਿਆਨ ਭਵਨ 'ਚ ਕਿਸਾਨਾਂ ਤੇ ਕੇਂਦਰ ਸਰਕਾਰ 'ਚ ਖਿੱਚੋਤਾਣ ਜਾਰੀ ਹੈ। ਇਸ ਮੀਟਿੰਗ 'ਚ ਮੌਜੂਦ ਮੰਤਰੀਆਂ ਵੱਲੋਂ ਅੰਦੋਲਨ ਖ਼ਤਮ ਕਰਨ ਦੀ ਅਪੀਲ ਕੀਤੀ ਹੈ। ਇਸ ਮੀਟਿੰਗ 'ਚ ਕਿਸਾਨਾਂ ਨੇ ਕਿਹਾ ਕਿ ਅਸੀਂ ਕਾਨੂੰਨ ਰੱਦ ਕਰਾਉਣ ਆਏ ਹਾਂ ਅਤੇ ਅਸੀਂ ਕਾਨੂੰਨ ਰੱਦ ਕਰਵਾ ਕੇ ਹੀ ਜਾਵਾਂਗੇ।

15:43 December 30

ਖੇਤੀਬਾੜੀ ਮੰਤਰੀ ਅਤੇ ਪੀਯੂਸ਼ ਗੋਇਲ ਦੀ ਮੌਜੂਦਗੀ 'ਚ ਗੱਲਬਾਤ ਸ਼ੁਰੂ

ਖੇਤੀਬਾੜੀ ਮੰਤਰੀ

ਖੇਤੀਬਾੜੀ ਮੰਤਰੀ ਅਤੇ ਪੀਯੂਸ਼ ਗੋਇਲ ਸਮੇਤ ਉੱਚ ਅਧਿਕਾਰੀਆਂ ਨਾਲ ਮੀਟਿੰਗਾਂ ਸ਼ੁਰੂ ਹੋਈ।

14:26 December 30

ਕੇਂਦਰੀ ਮੰਤਰੀ ਨਰਿੰਦਰ ਸਿੰਘ ਤੋਮਰ ਅਤੇ ਪਿਯੂਸ਼ ਗੋਇਲ ਪਹੁੰਚੇ ਵਿਗਿਆਨ ਭਵਨ

sa
sa

ਕੇਂਦਰੀ ਮੰਤਰੀ ਨਰਿੰਦਰ ਸਿੰਘ ਤੋਮਰ ਅਤੇ ਪਿਯੂਸ਼ ਗੋਇਲ ਕਿਸਾਨ ਆਗੂਆਂ ਨਾਲ ਗੱਲਬਾਤ ਕਰਨ ਲਈ ਵਿਗਿਆਨ ਭਵਨ ਪਹੁੰਚੇ

14:10 December 30

ਪਿਛਲੀ 6 ਬੈਠਕਾਂ ਬੇਸਿੱਟਾ

ਅੱਜ ਕਿਸਾਨਾਂ ਅਤੇ ਸਰਕਾਰ ਦੀ 7ਵੇਂ ਗੇੜ ਦੀ ਬੈਠਕ ਹੈ। ਜੋ ਕਿ ਦੁਪਹਿਰ 2.00 ਵਜੇ ਵਿਗਿਆਨ ਭਵਨ ਵਿੱਚ ਹੋਵੇਗੀ। ਕਿਸਾਨ ਅੰਦੋਲਨ ਵਿੱਚ ਹੁਣ ਤੱਕ ਕਦੋਂ-ਕਦੋਂ ਗੱਲਬਾਤ ਹੋਈ। ਜੋ ਕਿ ਇਸ ਤਰ੍ਹਾਂ ਹੈ। 

1 ਦਸੰਬਰ:  ਸਰਕਾਰ ਦੇ ਨਾਲ ਦੋ ਬੈਠਕਾਂ ਹੋਈਆਂ  

ਕੇਂਦਰ ਨੇ ਕਿਸਾਨਾਂ ਨੂੰ ਬਿਨਾਂ ਸ਼ਰਤ ਖੁਲ੍ਹੇ ਮਨ ਨਾਲ ਗੱਲਬਾਤ ਕਰਨਾ ਸੱਦਾ ਦਿੱਤਾ ਸੀ। ਇਸ ਉੱਤੇ ਪਹਿਲੀ ਵਾਰ ਪੰਜਾਬ ਦੇ 32 ਕਿਸਾਨ ਆਗੂਆਂ ਨੇ ਦੁਪਹਿਰ 3.00 ਵਜੇ ਕੇਂਦਰ ਸਰਕਾਰ ਦੇ ਮੰਤਰੀਆਂ ਨਾਲ ਮੁਲਾਕਾਤ ਕੀਤੀ। ਇਹ ਮੀਟਿੰਗ ਕਰੀਬ ਤਿੰਨ ਘੰਟੇ ਚਲੀ। ਜੋ ਆਖ਼ਰ 'ਚ ਬੇਸਿੱਟਾ ਰਹੀ। 

3 ਦਸੰਬਰ: ਬੈਠਕ ਦੌਰਾਨ ਕਿਸਾਨਾਂ ਨੇ ਨਹੀਂ ਖਾਂਦਾ ਸਰਕਾਰ ਦਾ ਖਾਣਾ

ਤੀਜੇ ਦੌਰ ਦੀ ਬੈਠਕ ਵਿਗਿਆਨ ਭਵਨ ਵਿੱਚ ਹੋਈ ਇਸ ਬੈਠਕ ਵਿੱਚ ਕਿਸਾਨਾਂ ਨੇ ਸਰਕਾਰ ਦਾ ਦਿੱਤਾ ਹੋਇਆ ਖਾਣਾ ਨਹੀਂ ਖਾਧਾ। ਕਿਸਾਨਾਂ ਨੇ ਆਪਣੇ ਲਈ ਸਿੰਘੂ ਬਾਰਡਰ ਤੋਂ ਹੀ ਭੋਜਨ, ਚਾਹ ਦਾ ਪ੍ਰਬੰਧ ਕੀਤਾ ਸੀ। ਇਹ ਬੈਠਕ ਵੀ ਬੇਸਿੱਟਾ ਰਹੀ।  

 5ਵੇਂ 6ਵੇਂ ਗੇੜ ਦੀ ਬੈਠਕ

ਇਸ ਬੈਠਕ ਵਿੱਚ ਕਿਸਾਨਾਂ ਨੇ ਕੁਝ ਕਹਿਣ ਤੋਂ ਇਨਕਾਰ ਕਰ ਦਿੱਤਾ। ਕਿਸਾਨਾਂ ਨੇ ਕਿਹਾ ਕਿ ਸਰਕਾਰ ਦਸੇ ਕਿ ਉਨ੍ਹਾਂ ਨੇ ਕਿਸਾਨਾਂ ਦੀ ਮੰਗਾਂ ਉੱਤੇ ਹੁਣ ਕੀ ਫੈਸਲਾ ਲਿਆ।  

13:43 December 30

ਬੀਕੇਯੂ ਦੇ ਬੁਲਾਰੇ ਰਾਕੇਸ਼ ਟਿਕੈਤ ਸਰਕਾਰ ਨਾਲ ਗੱਲਬਾਤ ਕਰਨ ਲਈ ਵਿਗਿਆਨ ਭਵਨ ਲਈ ਹੋਏ ਰਵਾਨਾ

ਫ਼ੋਟੋ
ਫ਼ੋਟੋ

ਭਾਰਤੀ ਕਿਸਾਨ ਯੂਨੀਅਨ ਦੇ ਬੁਲਾਰੇ ਰਾਕੇਸ਼ ਟਿਕੈਤ ਜੋ ਕਿ ਖੇਤੀਬਾੜੀ ਕਾਨੂੰਨਾਂ ਨੂੰ ਲੈ ਕੇ ਕੇਂਦਰ ਸਰਕਾਰ ਨਾਲ ਗੱਲਬਾਤ ਕਰ ਰਹੇ ਵਫ਼ਦ ਦਾ ਹਿੱਸਾ ਹਨ, ਅੱਜ ਕਿਸਾਨ ਅਤੇ ਸਰਕਾਰ ਦਰਮਿਆਨ ਗੱਲਬਾਤ ਲਈ ਗਾਜ਼ੀਪੁਰ ਹੱਦ (ਯੂਪੀ-ਦਿੱਲੀ ਹੱਦ) ਤੋਂ ਦਿੱਲੀ ਵਿਖੇ ਵਿਗਿਆਨ ਭਵਨ ਲਈ ਰਵਾਨਾ ਹੋਏ।

12:15 December 30

ਰਿਲਾਇੰਸ ਜੀਓ ਇਨਫੋਕਾਮ ਨੇ ਮੁੱਖ ਮੰਤਰੀ ਅਤੇ ਪੰਜਾਬ ਡੀਜੀਪੀ ਨੂੰ ਲਿਖਿਆ ਪੱਤਰ

ਰਿਲਾਇੰਸ ਜੀਓ ਇਨਫੋਕਾਮ ਨੇ ਅਣਪਛਾਤੇ ਵਿਅਕਤੀਆਂ ਵੱਲੋਂ ਪੰਜਾਬ ਵਿੱਚ "ਜੀਓ ਟਾਵਰਾਂ 'ਤੇ ਕੀਤੀ ਜਾ ਰਹੀ ਤੋੜ-ਫੋੜ ਦੀਆਂ ਘਟਨਾਵਾਂ" ਵਿੱਚ ਦਖ਼ਲ ਦੀ ਮੰਗ ਕਰਦਿਆਂ ਮੁੱਖ ਮੰਤਰੀ ਅਤੇ ਪੰਜਾਬ ਡੀਜੀਪੀ ਨੂੰ ਪੱਤਰ ਲਿਖਿਆ ਹੈ।

11:42 December 30

ਤੋੜਫੋੜ ਦੀਆਂ ਹਰਕਤਾਂ ਬੰਦ ਹੋਣੀਆਂ ਚਾਹੀਦੀਆਂ ਹਨ: ਰਾਜਨਾਥ ਸਿੰਘ

ਪੰਜਾਬ ਵਿੱਚ ਮੋਬਾਈਲ ਟਾਵਰਾਂ ਦੀ ਭੰਨਤੋੜ ਉੱਤੇ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਕਿਹਾ ਕਿ ਅਜਿਹੀਆਂ ਚੀਜ਼ਾਂ ਨਹੀਂ ਹੋਣੀਆਂ ਚਾਹੀਦੀਆਂ। ਪੰਜਾਬ ਦੇ ਸਾਡੇ ਕਿਸਾਨਾਂ ਨੂੰ ਇਸ ਬਾਰੇ ਸੋਚਣਾ ਚਾਹੀਦਾ ਹੈ। ਤੋੜਫੋੜ ਦੀਆਂ ਹਰਕਤਾਂ ਬੰਦ ਹੋਣੀਆਂ ਚਾਹੀਦੀਆਂ ਹਨ। 

11:20 December 30

ਮੈਨੂੰ ਉਮੀਦ ਹੈ ਕਿ ਕਿਸਾਨੀ ਅੰਦੋਲਨ ਅੱਜ ਖਤਮ ਹੋ ਜਾਵੇਗਾ: ਸੋਮ ਪ੍ਰਕਾਸ਼

ਵਣਜ ਅਤੇ ਉਦਯੋਗ ਰਾਜ ਮੰਤਰੀ ਸੋਮ ਪ੍ਰਕਾਸ਼ ਨੇ ਕਿਹਾ ਕਿ ਅਸੀਂ ਉਮੀਦ ਕਰਦੇ ਹਾਂ ਕਿ ਗੱਲਬਾਤ ਨਿਰਣਾਇਕ ਹੋਵੇਗੀ। ਐਮਐਸਪੀ ਸਮੇਤ ਸਾਰੇ ਮੁੱਦਿਆਂ ‘ਤੇ ਖੁੱਲੇ ਦਿਲ ਨਾਲ ਗੱਲਬਾਤ ਕੀਤੀ ਜਾਵੇਗੀ। ਮੈਨੂੰ ਉਮੀਦ ਹੈ ਕਿ ਕਿਸਾਨੀ ਅੰਦੋਲਨ ਅੱਜ ਖਤਮ ਹੋ ਜਾਵੇਗਾ। 

10:13 December 30

ਸਾਨੂੰ ਨਹੀਂ ਲਗਦਾ ਕਿ ਅਸੀਂ ਅੱਜ ਵੀ ਕਿਸੇ ਹੱਲ 'ਤੇ ਪਹੁੰਚਾਂਗੇ: ਕਿਸਾਨ

ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਸੰਯੁਕਤ ਸੱਕਤਰ ਸੁਖਵਿੰਦਰ ਸਿੰਘ ਸਭਰਾ ਨੇ ਕਿਹਾ ਕਿ ਕਿਸਾਨਾਂ ਅਤੇ ਸਰਕਾਰ ਦਰਮਿਆਨ 5 ਦੌਰ ਦੀ ਗੱਲਬਾਤ ਹੋ ਚੁੱਕੀ ਹੈ। ਸਾਨੂੰ ਨਹੀਂ ਲਗਦਾ ਕਿ ਅਸੀਂ ਅੱਜ ਵੀ ਕਿਸੇ ਹੱਲ 'ਤੇ ਪਹੁੰਚਾਂਗੇ। ਤਿੰਨ ਖੇਤੀ ਕਾਨੂੰਨਾਂ ਨੂੰ ਰੱਦ ਕੀਤਾ ਜਾਣਾ ਚਾਹੀਦਾ ਹੈ।

08:57 December 30

ਅਸੀਂ ਕਿਸਾਨਾਂ ਖ਼ਿਲਾਫ਼ ਫੈਸਲੇ ਨਹੀਂ ਲੈ ਸਕਦੇ: ਰਾਜਨਾਥ ਸਿੰਘ

ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਕਿਹਾ ਕਿ ਰਾਹੁਲ ਗਾਂਧੀ ਮੇਰੇ ਤੋਂ ਛੋਟੇ ਹਨ ਅਤੇ ਮੈਂ ਉਨ੍ਹਾਂ ਤੋਂ ਜ਼ਿਆਦਾ ਖੇਤੀਬਾੜੀ ਬਾਰੇ ਜਾਣਦਾ ਹਾਂ। ਕਿਉਂਕਿ ਮੈਂ ਇੱਕ ਕਿਸਾਨ-ਮਾਂ ਦੀ ਕੁੱਖੋਂ ਪੈਦਾ ਹੋਇਆ ਹਾਂ। ਅਸੀਂ ਕਿਸਾਨਾਂ ਖ਼ਿਲਾਫ਼ ਫੈਸਲੇ ਨਹੀਂ ਲੈ ਸਕਦੇ। 

08:49 December 30

ਸਿੱਖ ਭਰਾਵਾਂ ਨੇ ਹਮੇਸ਼ਾਂ ਭਾਰਤ ਦੇ ਸਭਿਆਚਾਰ ਦੀ ਰੱਖਿਆ ਕੀਤੀ: ਰਾਜਨਾਥ ਸਿੰਘ

ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਕਿਹਾ ਕਿ ਸਾਡੇ ਸਿੱਖ ਭਰਾਵਾਂ ਨੇ ਹਮੇਸ਼ਾਂ ਭਾਰਤ ਦੇ ਸਭਿਆਚਾਰ ਦੀ ਰੱਖਿਆ ਕੀਤੀ ਹੈ। ਉਨ੍ਹਾਂ ਦੇ ਯੋਗਦਾਨ ਨੂੰ ਦੇਸ਼ ਦੀ ਸਵੈ-ਮਾਣ ਦੀ ਰੱਖਿਆ ਲਈ ਯਾਦ ਕੀਤਾ ਜਾਵੇਗਾ। ਉਨ੍ਹਾਂ ਦੀ ਇਮਾਨਦਾਰੀ 'ਤੇ ਕੋਈ ਸਵਾਲ ਨਹੀਂ ਹੈ। ਐਮਐਸਪੀ ਕਾਨੂੰਨ ਵਿੱਚ ਦਰਜ ਕਰਵਾਉਣ ਦੀ ਕਿਸਾਨਾਂ ਦੀ ਮੰਗ ‘ਤੇ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਕਿਹਾ ਕਿ ਸਰਕਾਰ ਨੇ ਵਾਰ-ਵਾਰ ਕਿਹਾ ਹੈ ਕਿ ਘੱਟੋ-ਘੱਟ ਸਮਰਥਨ ਮੁੱਲ ਜਾਰੀ ਰਹੇਗਾ। ਜੇ ਆਗੂ ਲੋਕਤੰਤਰ ਵਿੱਚ ਵਾਅਦੇ ਪੂਰੇ ਨਹੀਂ ਕਰਦੇ ਤਾਂ ਲੋਕ ਉਨ੍ਹਾਂ ਨੂੰ ਸਜ਼ਾ ਦੇਣ। ਅਸੀਂ ਕਿਸਾਨਾਂ ਦੀ ਆਮਦਨੀ ਵਧਾਉਣ ਲਈ ਯਤਨਸ਼ੀਲ ਹਾਂ। 

08:36 December 30

ਕਿਸਾਨਾਂ ਪ੍ਰਤੀ ਸੰਵੇਦਨਸ਼ੀਲ ਹੋਣ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ, ਸਾਡੇ ਕਿਸਾਨ ਪ੍ਰਦਰਸ਼ਨ ਕਰ ਰਹੇ ਹਨ

ਕਿਸਾਨਾਂ ਨੂੰ 'ਨਕਸਲੀਆਂ' ਅਤੇ 'ਖਾਲਿਸਤਾਨੀਆਂ' ਕਰਾਰ ਦਿੱਤੇ ਜਾਣ 'ਤੇ ਰੱਖਿਆ ਮੰਤਰੀ ਰਾਜਨਾਥ ਸਿੰਘ ਨੂੰ ਪੁੱਛਿਆ ਗਿਆ ਤਾਂ ਉਨ੍ਹਾਂ ਕਿਹਾ ਕਿ ਇਹ ਇਲਜ਼ਾਮ ਕਿਸੇ ਵੱਲੋਂ ਵੀ ਕਿਸਾਨਾਂ ਖ਼ਿਲਾਫ਼ ਨਹੀਂ ਲਗਾਏ ਜਾਣੇ ਚਾਹੀਦੇ। ਅਸੀਂ ਉਨ੍ਹਾਂ ਪ੍ਰਤੀ ਆਪਣੇ ਡੂੰਘੇ ਸਤਿਕਾਰ ਦਾ ਪ੍ਰਗਟਾਵਾ ਕਰਦੇ ਹਾਂ। ਸਾਡੇ ਸਿਰ ਕਿਸਾਨਾਂ ਪ੍ਰਤੀ ਝੁਕਦੇ ਹਨ। ਉਹ ਸਾਡੇ 'ਅੰਨਾਦਾਤਾ' ਹਨ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਕਿਸਾਨਾਂ ਪ੍ਰਤੀ ਸੰਵੇਦਨਸ਼ੀਲ ਹੋਣ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ, ਸਾਡੇ ਕਿਸਾਨ ਪ੍ਰਦਰਸ਼ਨ ਕਰ ਰਹੇ ਹਨ ਅਤੇ ਮੈਂ ਇਕੱਲਾ ਹੀ ਨਹੀਂ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੀ ਦੁਖੀ ਹਨ।

06:41 December 30

ਅੱਜ ਕਿਸਾਨ ਅਤੇ ਸਰਕਾਰ ਦਰਮਿਆਨ 7ਵੇਂ ਗੇੜ ਦੀ ਮੀਟਿੰਗ

ਫ਼ੋਟੋ
ਫ਼ੋਟੋ

ਨਵੀਂ ਦਿੱਲੀ: ਖੇਤੀ ਕਾਨੂੰਨਾਂ ਵਿਰੁੱਧ ਦਿੱਲੀ ਹੱਦਾਂ ਉੱਤੇ ਚੱਲ ਰਿਹਾ ਕਿਸਾਨ ਅੰਦੋਲਨ ਅੱਜ 35ਵੇਂ ਦਿਨ ਵਿੱਚ ਦਾਖ਼ਲ ਹੋ ਗਿਆ ਹੈ। ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਦੀ ਮੰਗ ਉੱਤੇ ਕਾਇਮ ਕਿਸਾਨ ਜਥੇਬੰਦੀਆਂ ਦੀ ਸਰਕਾਰ ਨਾਲ ਅੱਜ 7ਵੇਂ ਗੇੜ ਦੀ ਬੈਠਕ ਹੈ। ਇਹ ਮੀਟਿੰਗ ਅੱਜ ਸੰਯੁਕਤ ਕਿਸਾਨ ਮੋਰਚੇ ਤਹਿਤ 40 ਕਿਸਾਨ ਜਥੇਬੰਦੀਆਂ ਦੇ ਨੁਮਾਇੰਦਿਆਂ ਨਾਲ ਵਿਗਿਆਨ ਭਵਨ ਵਿੱਚ ਹੋਵੇਗੀ।  

ਬੀਤੇ ਦਿਨੀਂ ਸੰਯੁਕਤ ਕਿਸਾਨ ਮੋਰਚਾ ਨੇ ਸਰਕਾਰ ਨੂੰ ਲਿਖਤੀ ਤੌਰ ਉੱਤੇ 7ਵੀਂ ਗੇੜ ਦੀ ਮੀਟਿੰਗ ਦਾ ਸੱਦਾ ਸਵੀਕਾਰ ਕਰਨ ਬਾਰੇ ਜਾਣੂ ਕਰਵਾਇਆ। ਇਹ ਵੀ ਦੱਸਿਆ ਕਿ ਇਸ ਗੱਲਬਾਤ ਦਾ ਏਜੰਡਾ ਕੀ ਹੋਵੇਗਾ। ਸੰਯੁਕਤ ਕਿਸਾਨ ਮੋਰਚਾ ਵੱਲੋਂ ਲਿਖੀ ਚਿੱਠੀ ਵਿੱਚ ਗਲਬਾਤ ਦੇ ਏਜੰਡੇ ਇਸ ਤਰ੍ਹਾਂ ਹਨ।  

  • ਤਿੰਨ ਖੇਤੀ ਕਾਨੂੰਨਾਂ ਨੂੰ ਰੱਦ ਕਰਨ ਵਾਲੀ ਪ੍ਰਕਿਰਿਆ ਸ਼ੁਰੂ ਕਰਨ।
  • ਸਾਰੇ ਕਿਸਾਨਾਂ ਤੇ ਖੇਤੀ ਵਸਤਾਂ ਲਈ ਕੌਮੀ ਕਿਸਾਨ ਕਮਿਸ਼ਨ ਵੱਲੋਂ ਸੁਝਾਏ ਲਾਹੇਵੰਦ ਐਮਐਸਪੀ ਉੱਤੇ ਖਰੀਦ ਦੀ ਕਾਨੂੰਨੀ ਗਾਰੰਟੀ ਦੇਣ।
  • ਪਰਾਲੀ ਐਕਟ ਵਿੱਚ ਉਹ ਤਬਦੀਲੀਆਂ ਕਰਨ ਜੋ ਇਸ ਨੋਟੀਫਿਕੇਸ਼ਨ ਦੇ ਦੰਡਾਂ ਦੀਆਂ ਧਾਰਾਵਾਂ ਤੋਂ ਕਿਸਾਨ ਨੂੰ ਰਖਣ ਲਈ ਜ਼ਰੂਰੀ ਹਨ।
  • ਕਿਸਾਨਾਂ ਦੇ ਹਿੱਤਾਂ ਦੀ ਰਾਖੀ ਲਈ ਸੋਧ ਬਿੱਲ 2020 ਦੇ ਮਸੌਦੇ ਨੂੰ ਵਾਪਸ ਲੈਣ ਦੀ ਪ੍ਰਕਿਰਿਆ।

Last Updated : Dec 30, 2020, 11:04 PM IST
ETV Bharat Logo

Copyright © 2024 Ushodaya Enterprises Pvt. Ltd., All Rights Reserved.