ਇੰਦੌਰ: ਕੋਰੋਨਾ ਵਾਇਰਸ ਦਾ ਕਹਿਰ ਉੰਝ ਤਾਂ ਲੋਕਾਂ ਉੱਤੇ ਬਰਸ ਹੀ ਰਿਹਾ ਹੈ, ਪਰ ਕਈ ਇਸ ਤੋਂ ਡਰ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਰਹੇ ਹਨ। ਅਜਿਹਾ ਹੀ ਮਾਮਲਾ ਮੱਧ ਪ੍ਰਦੇਸ਼ ਵਿਖੇ ਇੰਦੌਰ ਤੋਂ ਸਾਹਮਣੇ ਆਇਆ ਹੈ। ਅਧਿਕਾਰੀਆਂ ਨੇ ਦੱਸਿਆ ਕਿ ਇਕ ਸਰਕਾਰੀ ਹਸਪਤਾਲ ਵਿਚ ਦਾਖਲ ਕੋਰੋਨਾ ਵਾਇਰਸ ਦੀ ਲਾਗ ਦਾ ਸ਼ੱਕੀ ਇਕ 78 ਸਾਲਾ ਵਿਅਕਤੀ ਨੇ ਬੁੱਧਵਾਰ ਸਵੇਰੇ ਚੌਥੀ ਮੰਜ਼ਿਲ ਤੋਂ ਛਾਲ ਮਾਰ ਕੇ ਖੁਦਕੁਸ਼ੀ ਕਰ ਲਈ।
ਹਸਪਤਾਲ ਪ੍ਰਸ਼ਾਸਨ ਨੇ ਕਿਹਾ ਕਿ ਗੰਭੀਰ ਨਿਮੋਨੀਆ ਤੋਂ ਪੀੜਤ ਵਿਅਕਤੀ ਦਾ ਕੋਰੋਨਾ ਵਾਇਰਸ ਟੈਸਟ ਪੌਜ਼ੀਟਿਵ ਨਹੀਂ ਸੀ। ਸੱਤਿਆਪਾਲ ਅਹੂਜਾ ਨਾਮ ਦੇ ਵਿਅਕਤੀ ਨੂੰ 19 ਦਿਨ ਪਹਿਲਾਂ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਸੀ।
ਮਹਾਰਾਜਾ ਤੁਕੋਜੀਰਾਓ ਹੋਲਕਰ (ਐਮਟੀਐਚ) ਹਸਪਤਾਲ ਦੇ ਇੰਚਾਰਜ ਡਾ. ਸੁਮਿਤ ਸ਼ੁਕਲਾ ਨੇ ਇਕ ਨਿਊਜ਼ ਏਜੰਸੀ ਨੂੰ ਦੱਸਿਆ ਕਿ ਆਹੂਜਾ ਹਸਪਤਾਲ ਦੇ ਚੌਥੀ ਮੰਜ਼ਿਲ ਦੇ ਇਕ ਵਾਰਡ ਵਿਚ ਦਾਖਲ ਇਕ ਵਿਅਕਤੀ ਨੇ ਖਿੜਕੀ ਤੋਂ ਛਾਲ ਮਾਰ ਦਿੱਤੀ ਹੈ। ਉਹ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਿਆ ਸੀ ਅਤੇ ਉੱਤਮ ਕੋਸ਼ਿਸ਼ਾਂ ਦੇ ਬਾਵਜੂਦ ਉਸ ਦਾ ਬਚਾਅ ਨਹੀਂ ਹੋ ਸਕਿਆ। ਡਾਕਟਰ ਸ਼ੁਕਲਾ ਨੇ ਕਿਹਾ, “ਉਸ ਨੇ ਡਿਪ੍ਰੈਸ਼ਨ ਵਿੱਚ ਆ ਕੇ ਖੁਦਕੁਸ਼ੀ ਕਰਨ ਦਾ ਕਦਮ ਚੁੱਕਿਆ।
ਉਨ੍ਹਾਂ ਕਿਹਾ ਕਿ ਉਸ ਦੇ ਵਾਰਡ ਵਿਚ ਦੋ ਤਿੰਨ ਮਰੀਜ਼ ਦਾਖਲ ਹਨ ਅਤੇ ਉਨ੍ਹਾਂ ਨੂੰ ਵੀ ਕੋਰੋਨਾ ਵਾਇਰਸ ਨਹੀਂ ਹੈ। ਕੇਂਦਰੀ ਕੋਤਵਾਲੀ ਥਾਣੇ ਦੇ ਇੰਚਾਰਜ ਬੀਡੀ ਤ੍ਰਿਪਾਠੀ ਨੇ ਦੱਸਿਆ ਕਿ ਅਗਲੇਰੀ ਜਾਂਚ ਜਾਰੀ ਹੈ।
ਇਹ ਵੀ ਪੜ੍ਹੋ: ਕੈਪਟਨ ਸਰਕਾਰ ਅੰਦਰ ਸ਼ੁਰੂ ਹੋਈ ਅੰਡਰਵਰਲਡ ਗੈਂਗਵਾਰ: ਬਿਕਰਮ ਮਜੀਠੀਆ