ਧਨਬਾਦ: ਕਤਰਾਸ ਦੇ ਚੌਧਰੀ ਪਰਿਵਾਰ ਵਿੱਚ ਕੋਰੋਨਾ ਦਾ ਕਹਿਰ ਰੁਕਣ ਦਾ ਨਾਂਅ ਹੀ ਨਹੀਂ ਲੈ ਰਿਹਾ ਹੈ। ਸਭ ਤੋਂ ਪਹਿਲਾਂ ਕੋਰੋਨਾ ਨੇ 88 ਸਾਲਾ ਬਜ਼ੁਰਗ ਔਰਤ ਦੀ ਜਾਨ ਲਈ। ਇਸ ਤੋਂ ਬਾਅਦ ਬਜ਼ੁਰਗ ਔਰਤ ਦੇ 5 ਪੁੱਤਰਾਂ ਦੀ ਵੀ ਜਾਨ ਲੈ ਲਈ ਹੈ।
ਪੰਜਵੇਂ ਪੁੱਤਰ ਦੀ ਐਤਵਾਰ ਰਾਤ ਰਾਂਚੀ ਦੇ ਰਿਮਸ ਹਸਪਤਾਲ ਵਿੱਚ ਮੌਤ ਹੋ ਗਈ। ਭਾਰਤ ਵਿੱਚ ਇਹ ਇਕੱਲੀ ਅਜਿਹੀ ਘਟਨਾ ਹੈ ਜਿਸ ਵਿੱਚ ਕੋਰੋਨਾ ਨੇ ਇੱਕ ਹੀ ਪਰਿਵਾਰ ਦੇ 6 ਜੀਆਂ ਦੀ ਜਾਨ ਲੈ ਲਈ। ਕੋਰੋਨਾ ਨੇ ਇੱਕ ਹੀ ਪਰਿਵਾਰ ਦੇ 6 ਜੀਆਂ ਦੀ ਜਾਨ ਲੈ ਕੇ ਹਸਦੇ-ਖੇਡਦੇ ਪਰਿਵਾਰ ਦੀਆਂ ਖੁਸ਼ੀਆਂ ਉਜਾੜ ਦਿੱਤੀਆਂ ਹਨ। ਇੱਕ ਤੋਂ ਬਾਅਦ ਇੱਕ ਮੌਤ ਕਰਕੇ ਕਤਰਾਸ ਦੇ ਰਾਣੀ ਬਾਜਾਰ ਮਰਘਟੀ ਵਿੱਸ ਸੁੰਨ ਪਸਰੀ ਹੋਈ ਹੈ। ਕੋਈ ਵੀ ਕੁਝ ਬੋਲਣ ਲਈ ਤਿਆਰ ਨਹੀਂ ਹੈ।
ਰਿਮਜ਼ ਵਿੱਚ ਬਜ਼ੁਰਗ ਔਰਤ ਦੇ ਪੰਜਵੇਂ ਪੁੱਤਰ ਦੀ ਮੌਤ
ਕਤਰਾਸ ਦੇ ਚੌਧਰੀ ਪਰਿਵਾਰ ਦੇ ਛੇਵੇਂ ਮੈਂਬਰ ਦੀ ਕੋਰੋਨਾ ਕਾਰਨ ਐਤਵਾਰ ਨੂੰ ਰਾਂਚੀ ਦੇ ਰਿਮਸ ਹਸਪਤਾਲ ਵਿੱਚ ਮੌਤ ਹੋ ਗਈ। ਰਾਂਚੀ ਵਿੱਚ ਹੀ ਅੰਤਿਮ ਸਸਕਾਰ ਕਰ ਦਿੱਤਾ ਗਿਆ ਸੀ। ਇੱਥੇ ਸਿਹਤ ਖਰਾਬ ਹੋਣ ਤੋਂ ਬਾਅਦ ਰਿਮਜ਼ ਵਿੱਚ ਰੈਫ਼ਰ ਕਰ ਦਿੱਤਾ ਗਿਆ ਸੀ। ਇਸ ਤੋਂ ਪਹਿਲਾਂ ਪਰਿਵਾਰ ਦੀ 88 ਸਾਲਾ ਬਜ਼ੁਰਗ ਔਰਤ ਦੀ ਮੌਤ ਹੋ ਗਈ ਸੀ।
ਇਕ ਗ਼ਲਤੀ ਨੇ ਲਈ ਪੂਰੇ ਪਰਿਵਾਰ ਦੀ ਜਾਨ
ਧਨਬਾਦ ਦੇ ਕਤਰਾਸ ਇਲਾਕੇ ਵਿੱਚ ਇੱਕ ਪਰਿਵਾਰ ਦੇ ਲਈ ਕੋਰੋਨਾ ਗਾਈਡਲਾਈਨਜ਼ ਦੀ ਉਲੰਘਣਾ ਕਰਨਾ ਮਹਿੰਗਾ ਪੈ ਗਿਆ। ਹੁਣ ਤੱਕ ਕੋਰੋਨਾ ਦੀ ਲਾਗ ਕਰਕੇ ਇਸ ਪਰਿਵਾਰ ਦੇ 6 ਮੈਂਬਰਾਂ ਦੀ ਮੌਤ ਹੋ ਚੁੱਕੀ ਹੈ। ਇਸ ਪਰਿਵਾਰ ਦੀ ਬਜ਼ੁਰਗ ਔਰਤ ਆਪਣੇ ਰਿਸ਼ਤੇਦਾਰਾਂ ਦੇ ਵਿਆਹ ਸਮਾਗਮ ਵਿੱਚ ਸ਼ਾਮਲ ਹੋਈ ਸੀ, ਉਸ ਦਾ ਵਿਆਹ ਸਮਾਗਮ ਵਿੱਚ ਸ਼ਾਮਲ ਹੋਣਾ ਸਾਰੇ ਪਰਿਵਾਰ ਦੀਆਂ ਖ਼ੁਸ਼ੀਆਂ ਉਜਾੜ ਗਿਆ। ਇਸ ਤੋਂ ਬਾਅਦ ਪਰਿਵਾਰ ਦੇ ਸਾਰੇ ਮੈਂਬਰਾਂ ਦੀ ਮੌਤ ਹੋ ਗਈ।