ETV Bharat / bharat

ਝਾਰਖੰਡ: ਸੈਪਟਿਕ ਟੈਂਕ ਦੇ ਜ਼ਹਿਰੀਲੇ ਧੂੰਏ ਕਾਰਨ 6 ਲੋਕਾਂ ਦੀ ਹੋਈ ਮੌਤ - Devghar district of Jharkhand

ਐਤਵਾਰ ਨੂੰ ਝਾਰਖੰਡ ਦੇ ਦੇਵਘਰ ਜ਼ਿਲ੍ਹੇ ਵਿੱਚ ਸੈਪਟਿਕ ਟੈਂਕੀ ਦੇ ਅੰਦਰ ਜ਼ਹਿਰੀਲੀ ਗੈਸ ਵਿੱਚ ਸਾਹ ਲੈਣ ਨਾਲ 6 ਵਿਅਕਤੀਆਂ ਦੀ ਮੌਤ ਹੋ ਗਈ। ਇਹ ਹਾਦਸਾ ਦੇਵੀਪੁਰ ਮਾਰਕੀਟ ਖੇਤਰ ਵਿੱਚ ਵਾਪਰਿਆ, ਜਿਥੇ ਬਰਨਵਾਲ ਨੇ ਇੱਕ ਨਵਾਂ ਸੈਪਟਿਕ ਚੈਂਬਰ ਬਣਾਇਆ ਸੀ, ਜੋ ਕਿ 20 ਫੁੱਟ ਡੂੰਘਾ ਅਤੇ 7 ਫੁੱਟ ਚੌੜਾ ਸੀ।

ਝਾਰਖੰਡ: ਸੈਪਟਿਕ ਟੈਂਕ ਦੇ ਜ਼ਹਿਰੀਲੇ ਧੂੰਏ ਕਾਰਨ 6 ਲੋਕਾਂ ਦੀ ਹੋਈ ਮੌਤ

author img

By

Published : Aug 9, 2020, 8:55 PM IST

ਦੇਵਘਰ (ਝਾਰਖੰਡ): ਦੇਵਘਰ ਜ਼ਿਲ੍ਹੇ 'ਚ ਸੈਪਟਿਕ ਟੈਂਕੀ ਦੇ ਅੰਦਰ ਐਤਵਾਰ ਨੂੰ ਜ਼ਹਿਰੀਲੀ ਗੈਸ ਫੈਲਣ ਕਾਰਨ 6 ਵਿਅਕਤੀਆਂ ਦੀ ਮੌਤ ਹੋ ਗਈ। ਇਸ ਸਬੰਧੀ ਇੱਕ ਸੀਨੀਅਰ ਪੁਲਿਸ ਅਧਿਕਾਰੀ ਨੇ ਜਾਣਕਾਰੀ ਦਿੱਤੀ।

ਮ੍ਰਿਤਕਾਂ ਦੀ ਪਛਾਣ ਬ੍ਰਜੇਸ਼ ਚੰਦਰ ਬਰਨਵਾਲ (50 ਸਾਲ), ਮਿਥੀਲੇਸ਼ ਚੰਦਰ ਬਰਨਵਾਲ (40 ਸਾਲ), ਗੋਵਿੰਦ ਮਾਂਝੀ (50 ਸਾਲ), ਬਬਲੂ ਮਾਂਝੀ (30 ਸਾਲ), ਲਾਲੂ ਮਾਂਝੀ (30 ਸਾਲ) ਅਤੇ ਲਾਲੂ ਮਰਮੂ (30 ਸਾਲ) ਵਜੋਂ ਹੋਈ ਹੈ। ਇਹ ਹਾਦਸਾ ਦੇਵੀਪੁਰ ਥਾਣਾ ਅਧੀਨ ਪੈਂਦੇ ਦੇਵੀਪੁਰ ਮਾਰਕੀਟ ਖੇਤਰ ਵਿੱਚ ਵਾਪਰਿਆ, ਜਿੱਥੇ ਇੱਕ ਨਵਾਂ ਸੈਪਟਿਕ ਚੈਂਬਰ ਬਣਾਇਆ ਸੀ, ਜੋ ਕਿ 20 ਫੁੱਟ ਡੂੰਘਾ ਅਤੇ 7 ਫੁੱਟ ਚੌੜਾ ਸੀ।

ਇਸ ਨੂੰ ਸਾਫ਼ ਕਰਨ ਲਈ 2 ਮਜ਼ਦੂਰ ਸਵੇਰੇ ਸੈਪਟਿਕ ਟੈਂਕੀ ਵਿੱਚ ਗਏ ਸਨ। ਪੁਲਿਸ ਸੁਪਰਡੈਂਟ ਪੀਯੂਸ਼ ਪਾਂਡੇ ਨੇ ਦੱਸਿਆ ਕਿ ਜਦੋਂ ਉਹ ਵਾਪਸ ਨਹੀਂ ਪਰਤੇ ਤਾਂ ਮਕਾਨ ਮਾਲਕ ਦੇ ਦੋਵੇਂ ਪੁੱਤਰ ਟੈਂਕ ਵਿੱਚ ਦਾਖ਼ਲ ਹੋ ਗਏ। ਜਦੋਂ ਮਕਾਨ ਮਾਲਕ ਦੇ ਦੋਵੇਂ ਪੁੱਤਰ ਵੀ ਵਾਪਿਸ ਨਹੀਂ ਆਏ ਤਾਂ ਮਕਾਨ ਮਾਲਕ ਦੀ ਇਤਲਾਹ 'ਤੇ 2 ਗੁਆਂਢੀ ਸੈਪਟਿਕ ਟੈਂਕੀ ਵਿੱਚ ਚਲੇ ਗਏ।

ਟੈਂਕੀ ਦੇ ਅੰਦਰ ਜ਼ਹਿਰੀਲੇ ਧੂੰਏ ਕਾਰਨ ਅੰਦਰ ਗਏ ਸਾਰੇ 6 ਲੋਕਾਂ ਦੀ ਮੌਤ ਹੋ ਗਈ। ਸਥਾਨਕ ਪਿੰਡ ਵਾਸੀਆਂ ਨੇ ਟੈਂਕੀ ਨੂੰ ਤੋੜਕੇ ਲਾਸ਼ਾਂ ਨੂੰ ਬਾਹਰ ਕੱਢਿਆ।

ETV Bharat Logo

Copyright © 2025 Ushodaya Enterprises Pvt. Ltd., All Rights Reserved.