ਇੰਦੌਰ: ਪਾਕਿਸਤਾਨ ਦੇ ਨਨਕਾਣਾ ਸਾਹਿਬ ਤੋਂ ਚੱਲ ਕੇ ਆਇਆ ਕੌਮਾਂਤਰੀ ਨਗਰ ਕੀਰਤਨ ਦੇਸ਼ ਭਰ ਚੋਂ ਹੁੰਦਾ ਹੋਇਆ ਮੱਧ ਪ੍ਰਦੇਸ਼ ਦੇ ਇੰਦੌਰ ਸ਼ਹਿਰ ਪਹੁੰਚਿਆ। ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਮੌਕੇ ਵੀਰਵਾਰ ਨੂੰ ਇੰਦੌਰ 'ਚ ਕੌਮਾਂਤਰੀ ਨਗਰ ਕੀਰਤਨ ਕੱਢਿਆ ਗਿਆ। ਸਿੱਖ ਸੰਗਤ ਨੇ ਨਗਰ ਕੀਰਤਨ ਦਾ ਹੁੰਮ ਹੁਮਾ ਕੇ ਸਵਾਗਤ ਕੀਤਾ। ਇਸ ਨਗਰ ਕੀਰਤਨ ਵਿੱਚ ਪਾਲਕੀ 'ਚ ਬਿਰਾਜਮਾਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪੁਰਾਤਨ ਸਵਰੂਪ, ਗੁਰੂ ਜੀ ਦੀਆਂ ਖੜਾਵਾਂ ਅਤੇ ਸ਼ਸਤਰ-ਬਸਤਰ ਵੀ ਹਨ ਜਿਨ੍ਹਾਂ ਦੇ ਦਰਸ਼ਨਾਂ ਲਈ ਹਰ ਕੋਈ ਤਰਸਦਾ ਹੈ।
ਕੌਮਾਂਤਰੀ ਨਗਰ ਕੀਰਤਨ ਇੰਦੌਰ ਦੇ ਇਤਿਹਾਸਕ ਗੁਰਦੁਆਰਾ ਇਮਲੀ ਸਾਹਿਬ ਤੋਂ ਸ਼ੁਰੂ ਹੋਈ ਜੋ ਪੰਧਰੀਨਾਥ, ਮੋਤੀ ਤਾਬੇਲਾ, ਪ੍ਰਤਾਪਨਗਰ, ਮਾਣਿਕਬਾਗਬ੍ਰਿਜ ਦੇ ਰਸਤੇ ਹੁੰਦਾ ਹੋਇਆ ਗੁਰੂ ਅਮਰਦਾਸ ਹਾਲ ਪੁਜਿਆ। ਇਸ ਮੌਕੇ, ਇੰਦੌਰ ਸ੍ਰੀ ਗੁਰੂਸਿੰਘਾ ਸਭਾ, ਮੱਧ ਪ੍ਰਦੇਸ਼ ਛੱਤੀਸਗੜ ਸ੍ਰੀ ਗੁਰੂਸਿੰਘਾ ਸਭਾ ਅਤੇ ਸਮੂਹ ਸਿੱਖ ਸਮਾਜ ਦੇ ਲੋਕਾਂ ਨੇ ਨਗਰ ਕੀਰਤਨ ਵਿੱਚ ਸ਼ਿਰਕਤ ਕੀਤੀ। ਇਸ ਮੌਕੇ ਪੰਜਾਬ ਸਾਹਿਤ ਅਕੈਡਮੀ ਵੱਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜੀਵਨ 'ਤੇ ਅਧਾਰਤ ਇੱਕ ਨਾਟਕ ਦਾ ਮੰਚਨ ਕੀਤਾ ਗਿਆ। ਇਸ ਨਾਟਕ 'ਚ ਅਕੈਡਮੀ ਵੱਲੋਂ ਪੇਸ਼ ਕੀਤੇ ਗਏ ਨਾਟਕ 'ਚ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜੀਵਨ ਬਾਰੇ ਨੌਜਵਾਨ ਪੀੜ੍ਹੀ ਨੂੰ ਜਾਣੂ ਕਰਵਾਇਆ।