ETV Bharat / bharat

75 ਘਰਾਂ ਵਾਲੇ ਇਸ ਪਿੰਡ ਤੋਂ ਨਿਕਲੇ 51 IAS-PCS, 'ਅਫ਼ਸਰਾਂ ਦਾ ਪਿੰਡ' ਨਾਂਅ ਨਾਲ ਹੈ ਮਸ਼ਹੂਰ - ਯੂਪੀ

ਯੂਪੀ ਦੇ ਜੌਨਪੁਰ ਜ਼ਿਲ੍ਹੇ ਵਿੱਚ ਸਥਿਤ ਮਾਧਵ ਪੱਟੀ ਇੱਕ ਅਜਿਹਾ ਪਿੰਡ ਹੈ, ਜੋ ਦੇਸ਼ ਭਰ ਵਿੱਚ ਆਈਏਐੱਸ ਅਧਿਕਾਰੀ ਪੈਦਾ ਕਰਨ ਨੂੰ ਲੈ ਮਸ਼ਹੂਰ ਹੈ। 75 ਘਰਾਂ ਵਾਲੇ ਇਸ ਪਿੰਡ ਦੇ ਹਰ ਪਰਿਵਾਰ ਵਿੱਚ ਆਈਏਐੱਸ, ਪੀਸੀਐੱਸ ਅਤੇ ਆਈਪੀਐੱਸ ਅਧਿਕਾਰੀ ਹਨ।

ਯੂਪੀ ਦੇ ਜੌਨਪੁਰ ਜ਼ਿਲ੍ਹੇ ਵਿੱਚ ਸਥਿਤ ਮਾਧਵ ਪੱਟੀ ਪਿੰਡ
author img

By

Published : Jul 31, 2019, 10:00 PM IST

ਜੌਨਪੁਰ: ਇੱਥੇ ਮਾਧਵ ਪੱਟੀ ਪਿੰਡ ਨੇ ਪੂਰੇ ਦੇਸ਼ ਨੂੰ ਇੰਨੇ ਆਈਏਐੱਸ ਅਤੇ ਆਈਪੀਐੱਸ ਅਧਿਕਾਰੀ ਦਿੱਤੇ ਹਨ, ਜਿੰਨੇ ਭਾਰਤ ਦੇ ਕਿਸੇ ਹੋਰ ਪਿੰਡ ਨੇ ਸ਼ਾਇਦ ਹੀ ਦਿੱਤੇ ਹੋਣ। ਇਸ ਪਿੰਡ ਬਾਰੇ ਇੱਕ ਕਹਾਵਤ ਮਸ਼ਹੂਰ ਹੈ ਕਿ ਇੱਥੇ ਦੀ ਮਿੱਟੀ ਇੰਨੀ ਉਪਜਾਊ ਹੈ, ਜਿਸ ਨਾਲ ਸਿਰਫ਼ ਆਈਏਐੱਸ ਅਤੇ ਆਈਪੀਐੱਸ ਅਫ਼ਸਰ ਹੀ ਪੈਦਾ ਹੁੰਦੇ ਹਨ। ਦੇਸ਼ ਵਿੱਚ ਇਸ ਪਿੰਡ ਦੀ ਪਹਿਚਾਣ ਅਫਸਰਾਂ ਵਾਲੇ ਪਿੰਡ ਦੇ ਰੂਪ ਵਿੱਚ ਹੋ ਰਹੀ ਹੈ। ਸਿਰਫ਼ 75 ਘਰਾਂ ਵਾਲੇ ਇਸ ਪਿੰਡ ਵਿੱਚ ਇਸ ਸਮੇਂ 51 ਅਧਿਕਾਰੀ ਹਨ, ਜੋ ਦੇਸ਼ ਹੀ ਨਹੀਂ ਵਿਦੇਸ਼ਾਂ ਵਿੱਚ ਵੀ ਆਪਣੀਆਂ ਸੇਵਾਵਾਂ ਦੇ ਰਹੇ ਹਨ। ਇਸ ਪਿੰਡ 'ਚ ਅਧਿਕਾਰੀ ਬਣਨ ਦਾ ਇਹ ਸਿਲਸਿਲਾ ਸਾਲ 1952 ਤੋਂ ਸ਼ੁਰੂ ਹੋਇਆ, ਜੋ ਹੁਣ ਤੱਕ ਜਾਰੀ ਹੈ।

ਸਾਲ 1952 ਵਿੱਚ ਪਿੰਡ ਤੋਂ ਬਣਿਆਂ ਪਹਿਲਾ ਆਈਏਐੱਸ ਅਧਿਕਾਰੀ
ਮਾਧਵ ਪੱਟੀ ਪਿੰਡ ਵਿੱਚ ਅਧਿਕਾਰੀ ਬਣਨ ਦੀ ਸ਼ੁਰੂਆਤ ਆਜ਼ਾਦੀ ਤੋਂ ਬਾਅਦ ਸਾਲ 1952 ਵਿੱਚ ਹੋਈ, ਜਦੋਂ ਇੰਦੂ ਪ੍ਰਕਾਸ਼ ਸਿੰਘ ਨੇ ਆਈਏਐੱਸ ਦੀ ਪ੍ਰੀਖਿਆ ਵਿੱਚ ਦੂਜਾ ਰੈਂਕ ਹਾਸਲ ਕੀਤਾ। ਇਸ ਤੋਂ ਬਾਅਦ ਇਹ ਸਿਲਸਿਲਾ ਅੱਜ ਤੱਕ ਜਾਰੀ ਹੈ। ਇੰਦੂ ਪ੍ਰਕਾਸ਼ ਸਿੰਘ ਦੇ ਚਾਰ ਭਰਾ ਆਈਏਐੱਸ ਬਣ ਚੁੱਕੇ ਹਨ।

ਵੀਡੀਓ ਵੇਖਣ ਲਈ ਕਲਿੱਕ ਕਰੋ

ਇਸ ਪਿੰਡ ਦੇ 75 ਘਰਾਂ ਤੋਂ ਹੁਣ ਤੱਕ 51 ਆਈਏਐੱਸ ਅਤੇ ਆਈਪੀਐੱਸ ਅਧਿਕਾਰੀ ਚੁਣੇ ਗਏ ਹਨ। ਇਸ ਦੇ ਨਾਲ ਹੀ ਇਸ ਪਿੰਡ ਦੀ ਧਰਤੀ ਉੱਤੇ ਵਿਗਿਆਨੀ ਵੀ ਪੈਦਾ ਹੋਏ ਹਨ, ਜੋ ਦੇਸ਼ ਹੀ ਨਹੀਂ ਵਿਦੇਸ਼ਾਂ ਵਿੱਚ ਵੀ ਆਪਣੀਆਂ ਸੇਵਾਵਾਂ ਦੇ ਰਹੇ ਹਨ।

ਰਿਟਾਇਰਡ ਪ੍ਰੋਫ਼ੈਸਰ ਸਜਲ ਸਿੰਘ ਦਾ ਕਹਿਣਾ ਹੈ ਕਿ ਆਜ਼ਾਦੀ ਤੋਂ ਬਾਅਦ ਸਾਡੇ ਪਰਿਵਾਰ ਵਿੱਚ ਇੰਦੂ ਪ੍ਰਕਾਸ਼ ਸਿੰਘ ਸਭ ਤੋਂ ਪਹਿਲਾਂ ਆਈਏਐੱਸ ਬਣੇ। ਇਸ ਤੋਂ ਬਾਅਦ ਪਰਿਵਾਰ ਵਿੱਚ ਹੁਣ ਤੱਕ ਕੁੱਲ 14 ਆਈਏਐੱਸ ਅਤੇ ਆਈਪੀਐੱਸ ਅਧਿਕਾਰੀ ਬਣ ਚੁੱਕੇ ਹਨ।

ਪਿੰਡ ਦੀ ਇੱਕ ਸਕੂਲ ਟੀਚਰ ਸ਼ਸ਼ੀ ਸਿੰਘ ਦਾ ਕਹਿਣਾ ਹੈ ਕਿ ਸਾਡੇ ਪਰਿਵਾਰ ਦੀ ਸੁਮਿਤਰਾ ਸਿੰਘ ਨੇ ਪਿੰਡ ਵਿੱਚ ਆਪਣੇ ਘਰ ਵਿੱਚ ਸਕੂਲ ਦੀ ਸ਼ੁਰੂਆਤ ਕੀਤੀ ਸੀ। ਇਸ ਸਕੂਲ ਵਿੱਚ ਪੜ੍ਹਕੇ ਹੀ ਸਭ ਤੋਂ ਪਹਿਲਾਂ ਇੰਦੂ ਪ੍ਰਕਾਸ਼ ਸਿੰਘ ਆਈਏਐੱਸ ਬਣੇ।

Intro:Body:

75 ਘਰਾਂ ਵਾਲੇ ਇਸ ਪਿੰਡ ਤੋਂ ਨਿਕਲੇ 51 IAS-PCS, 'ਅਫ਼ਸਰਾਂ ਦਾ ਪਿੰਡ' ਨਾਂਅ ਨਾਲ ਹੈ ਮਸ਼ਹੂਰ

ਯੂਪੀ ਦੇ ਜੌਨਪੁਰ ਜ਼ਿਲ੍ਹੇ ਵਿੱਚ ਸਥਿਤ ਮਾਧਵ ਪੱਟੀ ਇੱਕ ਅਜਿਹਾ ਪਿੰਡ ਹੈ, ਜੋ ਦੇਸ਼ ਭਰ ਵਿੱਚ ਆਈਏਐੱਸ ਅਧਿਕਾਰੀ ਪੈਦਾ ਕਰਨ ਨੂੰ ਲੈ ਮਸ਼ਹੂਰ ਹੈ। 75 ਘਰਾਂ ਵਾਲੇ ਇਸ ਪਿੰਡ ਦੇ ਹਰ ਪਰਿਵਾਰ ਵਿੱਚ ਆਈਏਐੱਸ, ਪੀਸੀਐੱਸ ਅਤੇ ਆਈਪੀਐੱਸ ਅਧਿਕਾਰੀ ਹਨ। 

ਜੌਨਪੁਰ: ਇੱਥੇ ਮਾਧਵ ਪੱਟੀ ਪਿੰਡ ਨੇ ਪੂਰੇ ਦੇਸ਼ ਨੂੰ ਇੰਨੇ ਆਈਏਐੱਸ ਅਤੇ ਆਈਪੀਐੱਸ ਅਧਿਕਾਰੀ ਦਿੱਤੇ ਹਨ, ਜਿੰਨੇ ਭਾਰਤ ਦੇ ਕਿਸੇ ਹੋਰ ਪਿੰਡ ਨੇ ਸ਼ਾਇਦ ਹੀ ਦਿੱਤੇ ਹੋਣ। ਇਸ ਪਿੰਡ ਬਾਰੇ ਇੱਕ ਕਹਾਵਤ ਮਸ਼ਹੂਰ ਹੈ ਕਿ ਇੱਥੇ ਦੀ ਮਿੱਟੀ ਇੰਨੀ ਉਪਜਾਊ ਹੈ, ਜਿਸ ਨਾਲ ਸਿਰਫ਼ ਆਈਏਐੱਸ ਅਤੇ ਆਈਪੀਐੱਸ ਅਫ਼ਸਰ ਹੀ ਪੈਦਾ ਹੁੰਦੇ ਹਨ। ਦੇਸ਼ ਵਿੱਚ ਇਸ ਪਿੰਡ ਦੀ ਪਹਿਚਾਣ ਅਫਸਰਾਂ ਵਾਲੇ ਪਿੰਡ ਦੇ ਰੂਪ ਵਿੱਚ ਹੋ ਰਹੀ ਹੈ। ਸਿਰਫ਼ 75 ਘਰਾਂ ਵਾਲੇ ਇਸ ਪਿੰਡ ਵਿੱਚ ਇਸ ਸਮੇਂ 51 ਅਧਿਕਾਰੀ ਹਨ, ਜੋ ਦੇਸ਼ ਹੀ ਨਹੀਂ ਵਿਦੇਸ਼ਾਂ ਵਿੱਚ ਵੀ ਆਪਣੀਆਂ ਸੇਵਾਵਾਂ ਦੇ ਰਹੇ ਹਨ। ਇਸ ਪਿੰਡ 'ਚ ਅਧਿਕਾਰੀ ਬਣਨ ਦਾ ਇਹ ਸਿਲਸਿਲਾ ਸਾਲ 1952 ਤੋਂ ਸ਼ੁਰੂ ਹੋਇਆ, ਜੋ ਹੁਣ ਤੱਕ ਜਾਰੀ ਹੈ। 

ਸਾਲ 1952 ਵਿੱਚ ਪਿੰਡ ਤੋਂ ਬਣਿਆਂ ਪਹਿਲਾ ਆਈਏਐੱਸ ਅਧਿਕਾਰੀ

ਮਾਧਵ ਪੱਟੀ ਪਿੰਡ ਵਿੱਚ ਅਧਿਕਾਰੀ ਬਣਨ ਦੀ ਸ਼ੁਰੂਆਤ ਆਜ਼ਾਦੀ ਤੋਂ ਬਾਅਦ ਸਾਲ 1952 ਵਿੱਚ ਹੋਈ, ਜਦੋਂ ਇੰਦੂ ਪ੍ਰਕਾਸ਼ ਸਿੰਘ ਨੇ ਆਈਏਐੱਸ ਦੀ ਪ੍ਰੀਖਿਆ ਵਿੱਚ ਦੂਜਾ ਰੈਂਕ ਹਾਸਲ ਕੀਤਾ। ਇਸ ਤੋਂ ਬਾਅਦ ਇਹ ਸਿਲਸਿਲਾ ਅੱਜ ਤੱਕ ਜਾਰੀ ਹੈ। ਇੰਦੂ ਪ੍ਰਕਾਸ਼ ਸਿੰਘ ਦੇ ਚਾਰ ਭਰਾ ਆਈਏਐੱਸ ਬਣ ਚੁੱਕੇ ਹਨ। 

ਇਸ ਪਿੰਡ ਦੇ 75 ਘਰਾਂ ਤੋਂ ਹੁਣ ਤੱਕ 51 ਆਈਏਐੱਸ ਅਤੇ ਆਈਪੀਐੱਸ ਅਧਿਕਾਰੀ ਚੁਣੇ ਗਏ ਹਨ। ਇਸ ਦੇ ਨਾਲ ਹੀ ਇਸ ਪਿੰਡ ਦੀ ਧਰਤੀ ਉੱਤੇ ਵਿਗਿਆਨੀ ਵੀ ਪੈਦਾ ਹੋਏ ਹਨ, ਜੋ ਦੇਸ਼ ਹੀ ਨਹੀਂ ਵਿਦੇਸ਼ਾਂ ਵਿੱਚ ਵੀ ਆਪਣੀਆਂ ਸੇਵਾਵਾਂ ਦੇ ਰਹੇ ਹਨ।

ਰਿਟਾਇਰਡ ਪ੍ਰੋਫੈਸਰ ਸਜਲ ਸਿੰਘ ਦਾ ਕਹਿਣਾ ਹੈ ਕਿ ਆਜ਼ਾਦੀ ਤੋਂ ਬਾਅਦ ਸਾਡੇ ਪਰਿਵਾਰ ਵਿੱਚ ਇੰਦੂ ਪ੍ਰਕਾਸ਼ ਸਿੰਘ  ਸਭ ਤੋਂ ਪਹਿਲਾਂ ਆਈਏਐੱਸ ਬਣੇ। ਇਸ ਤੋਂ ਬਾਅਦ ਪਰਿਵਾਰ ਵਿੱਚ ਹੁਣ ਤੱਕ ਕੁੱਲ 14 ਆਈਏਐੱਸ ਅਤੇ ਆਈਪੀਐੱਸ ਅਧਿਕਾਰੀ ਬਣ ਚੁੱਕੇ ਹਨ। 

ਪਿੰਡ ਦੀ ਇੱਕ ਸਕੂਲ ਟੀਚਰ ਸ਼ਸ਼ਿ ਸਿੰਘ ਦਾ ਕਹਿਣਾ ਹੈ ਕਿ ਸਾਡੇ ਪਰਿਵਾਰ ਦੀ ਸੁਮਿਤਰਾ ਸਿੰਘ ਨੇ ਪਿੰਡ ਵਿੱਚ ਆਪਣੇ ਘਰ ਵਿੱਚ ਸਕੂਲ ਦੀ ਸ਼ੁਰੂਆਤ ਕੀਤੀ ਸੀ। ਇਸ ਸਕੂਲ ਵਿੱਚ ਪੜ੍ਹਕੇ ਹੀ ਸਭ ਤੋਂ ਪਹਿਲਾਂ ਇੰਦੂ ਪ੍ਰਕਾਸ਼ ਸਿੰਘ  ਆਈਏਐੱਸ ਬਣੇ।

Conclusion:
ETV Bharat Logo

Copyright © 2025 Ushodaya Enterprises Pvt. Ltd., All Rights Reserved.