ਨਵੀਂ ਦਿੱਲੀ: ਸਵੱਛ ਸਰਵੇਖਣ 2020 ਮੂਨਕ, ਨਵਾਂਸ਼ਹਿਰ, ਫ਼ਾਜ਼ਿਲਕਾ, ਰੋਪੜ ਨੇ ਦੂਜੇ ਤੇ ਰਾਜਪੁਰਾ ਤੀਜੇ ਸਥਾਨ 'ਤੇ ਹੈ। ਦੱਸ ਦਈਏ, ਦੇਸ਼ ਭਰ ਵਿੱਚ ਹਾਊਸਿੰਗ ਤੇ ਸ਼ਹਿਰੀ ਮੰਤਰਾਲੇ ਨੇ ਸਰਵੇਖਣ ਕਰਵਾਇਆ ਤਾਂ ਸਵੱਛ ਸਰਵੇਖਣ ਵਿੱਚ ਵੱਖ-ਵੱਖ ਕੈਟੇਗਰੀ ਤਹਿਤ ਪੰਜਾਬ ਦੇ ਪੰਜ ਸ਼ਹਿਰਾਂ ਨੇ ਆਪਣੀ ਥਾਂ ਬਣਾਈ। ਤੁਹਾਨੂੰ ਦੱਸਣਾ ਬਣਦਾ ਹੈ ਕਿ ਕੁਆਰਟਰ 2 ਵਿਚ, ਆਬਾਦੀ ਦੇ ਲਿਹਾਜ਼ ਨਾਲ 25,000 ਤੋਂ ਘੱਟ ਆਬਾਦੀ ਵਾਲੀ ਸ਼੍ਰੇਣੀ ਵਿਚ ਪਹਿਲੇ ਸਥਾਨ 'ਤੇ ਮੂਨਕ ਸੀ।
ਕੁਆਰਟਰ 1 ਵਿੱਚ 25 ਤੋਂ 50 ਹਜ਼ਾਰ ਆਬਾਦੀ ਵਿੱਚ ਨਵਾਂਸ਼ਹਿਰ, 50 ਹਜ਼ਾਰ ਤੋਂ 1 ਲੱਖ ਦੀ ਆਬਾਦੀ ਵਿੱਚ ਫਾਜ਼ਿਲਕਾ ਨੇ ਪਹਿਲਾ ਸਥਾਨ ਹਾਸਿਲ ਕੀਤਾ। ਰੋਪੜ ਤੇ ਰਾਜਪੁਰਾ ਨੇ ਕੁਆਰਟਰ 2 ਵਿੱਚ ਦੂਜਾ ਤੇ ਤੀਜਾ ਸਥਾਨ ਪ੍ਰਾਪਤ ਕੀਤਾ। ਹਾਲਾਂਕਿ ਸਮੁੱਚੇ ਦੇਸ਼ ਵਿਚ ਇੰਦੌਰ ਸਭ ਤੋਂ ਸਾਫ ਦੇਸ਼ ਰਿਹਾ ਹੈ।
![ਫ਼ੋਟੋ](https://etvbharatimages.akamaized.net/etvbharat/prod-images/national-punjabswachsurvekhshan-01012020-arsh_01012020151226_0101f_1577871746_781.png)
ਭਾਰਤ ਸਰਕਾਰ ਨੇ ਸਵੱਛ ਸਰਵੇਖਣ 2019 ਦੇ ਅਧਾਰ 'ਤੇ ਦੇਸ਼ ਦੇ ਸਭ ਤੋਂ ਸਾਫ਼ ਸੁਥਰੇ ਸ਼ਹਿਰਾਂ ਦੇ ਨਾਵਾਂ ਦਾ ਐਲਾਨ ਕੀਤਾ। ਸਾਫ਼ ਸੁਥਰੇ ਸ਼ਹਿਰ ਦਾ ਸਿਰਲੇਖ ਇਕ ਵਾਰ ਫਿਰ ਇੰਦੌਰ ਦੇ ਨਾਂਅ 'ਤੇ ਪਿਆ ਤੇ ਭੋਪਾਲ ਸਭ ਤੋਂ ਸਾਫ਼ ਰਾਜਧਾਨੀ ਸ਼੍ਰੇਣੀ ਵਿਚ ਪਹਿਲੇ ਨੰਬਰ 'ਤੇ ਰਿਹਾ। ਇਸ ਦੇ ਨਾਲ ਹੀ ਇਸ ਸਰਵੇਖਣ ਵਿਚ ਛੱਤੀਸਗੜ੍ਹ ਨੂੰ ਸਰਬੋਤਮ ਪਰਫਾਰਮੈਂਸ ਸਟੇਟ ਐਵਾਰਡ ਨਾਲ ਨਵਾਜਿਆ ਗਿਆ ਹੈ। 10 ਲੱਖ ਤੋਂ ਵੱਧ ਆਬਾਦੀ ਵਾਲੇ ਸ਼ਹਿਰਾਂ ਵਿਚੋਂ 5 ਲੱਖ ਤੋਂ ਘੱਟ ਆਬਾਦੀ ਵਾਲੇ ਸ਼ਹਿਰਾਂ ਵਿੱਚ ਅਹਿਮਦਾਬਾਦ ਤੇ ਉਜੈਨ ਦਾ ਨਾਂਅ ਆਇਆ ਹੈ।