ਕਾਨਪੁਰ: ਉੱਤਰ-ਪ੍ਰਦੇਸ਼ ਦੇ ਬਿਕਰੂ ਪਿੰਡ ਵਿੱਚ ਪੁਲਿਸ ਦੀ ਟੀਮ ਲਗਾਤਾਰ ਸਰਚ-ਆਪ੍ਰੇਸ਼ਨ ਚਲਾ ਰਹੀ ਹੈ। ਇਸ ਦਰਮਿਆਨ ਪੁਲਿਸ ਦੀ ਟੀਮ ਨੂੰ ਬਿਕਰੂ ਪਿੰਡ ਦੀ ਪੰਚਾਇਤ ਭਵਨ ਤੋਂ 5 ਜ਼ਿੰਦਾ ਬੰਬ ਮਿਲੇ ਹਨ, ਜਿਸ ਨੂੰ ਪੁਲਿਸ ਨੇ ਤੁਰੰਤ ਕਾਰਵਾਈ ਕਰਦੇ ਹੋਏ ਅਪ੍ਰਭਾਵੀ ਕਰ ਦਿੱਤਾ ਹੈ। ਇਹ ਸਾਰੇ ਬੰਬ ਪੰਚਾਇਤ ਭਵਨ ਤੇ ਗੈਂਗਸਟਰ ਵਿਕਾਸ ਦੁਬੇ ਦੇ ਡਰਾਇਵਰ ਦੇ ਘਰ ਤੋਂ ਬਰਾਮਦ ਹੋਏ ਹਨ। ਪੁਲਿਸ ਨੇ ਇਸ ਦੀ ਜਾਣਕਾਰੀ ਬੰਬ ਨਿਰੋਧੀ ਦਸਤੇ ਨੇ ਦਿੱਤੀ ਹੈ।
ਕਾਨਪੁਰ ਮੁਠਭੇੜ ਦੇ ਬਾਅਦ ਤੋਂ ਹੀ ਪੁਲਿਸ ਦੀ ਟੀਮ ਬਿਕਰੂ ਪਿੰਡ ਵਿੱਚ ਛਾਣਬੀਣ ਕਰ ਰਹੀ ਹੈ। ਪੁਲਿਸ ਮੁਤਾਬਕ ਬਿਕਰੂ ਪਿੰਡ ਵਿੱਚ ਹਥਿਆਰ ਮਿਲਣ ਦੀ ਸੰਭਾਵਨਾ ਹੋ ਸਕਦੀ ਹੈ। ਇਸ ਦੇ ਤਹਿਤ ਪੁਲਿਸ ਦੀਆਂ 3 ਟੀਮਾਂ ਜਾਂਚ ਲਈ ਲਗਾਈਆਂ ਗਈਆਂ ਹਨ। ਕਾਨਪੁਰ ਪੁਲਿਸ ਕਾਂਡ ਦੇ ਮੁੱਖ ਆਰੋਪੀ ਵਿਕਾਸ ਦੁਬੇ ਦੇ ਰਿਸ਼ਤੇਦਾਰਾਂ ਤੇ ਦੋਸਤਾਂ ਦੇ ਘਰਾਂ ਵਿੱਚ ਛਾਣਬੀਣ ਕਰ ਰਹੀ ਹੈ।
ਹੋਰ ਪੜ੍ਹੋ: ਸਰਕਾਰ ਨੂੰ ਬਚਾਉਣ ਲਈ ਕੀਤਾ ਗਿਆ ਐਨਕਾਊਂਟਰ: ਅਖਿਲੇਸ਼ ਯਾਦਵ
ਕਾਨਪੁਰ ਮੁਠਭੇੜ ਦੇ ਮੁੱਖ ਆਰੋਪੀ ਵਿਕਾਸ ਦੁਬੇ ਨੂੰ ਸ਼ੁੱਕਰਵਾਰ ਨੂੰ ਯੂਪੀ ਐਸਟੀਐਫ਼ ਨੇ ਮੁੱਠਭੇੜ ਵਿੱਚ ਮਾਰ ਦਿੱਤਾ ਹੈ। ਵਿਕਾਸ ਦੁਬੇ ਨੂੰ ਵੀਰਵਾਰ ਨੂੰ ਮੱਧ-ਪ੍ਰਦੇਸ਼ ਦੇ ਉਜੈਨ ਤੋਂ ਗ੍ਰਿਫ਼ਤਾਰ ਕੀਤਾ ਗਿਆ ਸੀ।