ਮੁੰਬਈ: ਭਾਰਤ ਦੀ ਆਰਥਿਕ ਰਾਜਧਾਨੀ ਮੁੰਬਈ ਸਮੇਤ ਕਈ ਜ਼ਿਲ੍ਹਿਆਂ ਵਿੱਚ ਭਾਰੀ ਮੀਂਹ ਪੈਣ ਨਾਲ ਕਈ ਇਲਾਕਿਆਂ ਵਿੱਚ ਪਾਣੀ ਜਮਾਂ ਹੋ ਗਿਆ ਹੈ ਜਿਸ ਕਾਰਨ ਮੌਸਮ ਵਿਭਾਗ ਨੇ ਐਤਵਾਰ ਤੱਕ ਭਾਰੀ ਮੀਂਹ ਪੈਣ ਦਾ ਖ਼ਦਸ਼ਾ ਪ੍ਰਗਟਾਉਂਦਿਆਂ ਰੈੱਡ ਅਲਰਟ ਜਾਰੀ ਕਰ ਦਿੱਤਾ ਹੈ।
-
Maharashtra: River Godavari flowing above danger level in Nashik following heavy rainfall in the state. pic.twitter.com/N2vYUZHuBh
— ANI (@ANI) August 3, 2019 " class="align-text-top noRightClick twitterSection" data="
">Maharashtra: River Godavari flowing above danger level in Nashik following heavy rainfall in the state. pic.twitter.com/N2vYUZHuBh
— ANI (@ANI) August 3, 2019Maharashtra: River Godavari flowing above danger level in Nashik following heavy rainfall in the state. pic.twitter.com/N2vYUZHuBh
— ANI (@ANI) August 3, 2019
ਹੁਣ ਤੱਕ ਭਾਰੀ ਮੀਂਹ ਕਾਰਨ 3 ਲੋਕਾਂ ਦੀ ਮੌਤ ਹੋ ਗਈ ਹੈ ਅਤੇ ਤਿੰਨ ਲਾਪਤਾ ਹਨ। ਉੱਥੇ ਹੀ ਅੱਜ ਸਵੇਰੇ 11 ਵਜੇ ਨਵੀਂ ਮੁੰਬਈ ਦੇ ਡਰਾਇਵਿੰਗ ਰੇਂਜ ਦੇ ਨਜ਼ਦੀਕ ਪਿਕਨਿਕ ਮਨਾਉਣ ਆਈਆਂ ਚਾਰ ਕੁੜੀਆਂ ਝਰਨੇ 'ਚ ਰੁੜ ਗਈਆਂ। ਉਨ੍ਹਾਂ ਵਿੱਚੋਂ ਇੱਕ ਕੁੜੀ ਦੀ ਲਾਸ਼ ਬਰਾਮਦ ਕਰ ਲਈ ਗਈ ਹੈ ਜਿਸ ਦੀ ਪਹਿਚਾਣ ਚੇਂਬੂਰ ਦੀ ਨੇਹਾ ਜੈਨ ਵਜੋਂ ਹੋਈ ਹੈ। ਬਾਕੀ ਤਿੰਨ ਕੁੜੀਆਂ ਦੀ ਭਾਲ ਕੀਤੀ ਜਾ ਰਹੀ ਹੈ।
-
Maharashtra: Waterlogged and flooded streets continue to affect normal life in parts of the state. Visuals from Virar. pic.twitter.com/BCN2GtqZN0
— ANI (@ANI) August 3, 2019 " class="align-text-top noRightClick twitterSection" data="
">Maharashtra: Waterlogged and flooded streets continue to affect normal life in parts of the state. Visuals from Virar. pic.twitter.com/BCN2GtqZN0
— ANI (@ANI) August 3, 2019Maharashtra: Waterlogged and flooded streets continue to affect normal life in parts of the state. Visuals from Virar. pic.twitter.com/BCN2GtqZN0
— ANI (@ANI) August 3, 2019
ਭਾਰੀ ਮੀਂਹ ਦੇ ਚੱਲਦਿਆਂ ਸਰਕਾਰ ਨੇ ਸ਼ਨਿਵਾਰ ਨੂੰ ਸਾਰੇ ਸਰਕਾਰੀ ਅਤੇ ਨਿੱਜੀ ਸਕੂਲ ਬੰਦ ਰੱਖਣ ਦਾ ਫ਼ੈਸਲਾ ਕੀਤਾ ਹੈ। ਰੇਲਵੇ ਸਟੇਸ਼ਨ ਅਤੇ ਲੋਕਾਂ ਦੇ ਘਰਾਂ 'ਚ ਪਾਣੀ ਭਰ ਗਿਆ ਹੈ। ਮੁੰਬਈ ਵਿੱਚ ਰਾਹਤ ਕੰਮਾਂ ਲਈ ਸਮੁੰਦਰੀ ਫ਼ੌਜ ਦੀਆਂ ਟੀਮਾਂ ਨੂੰ ਲਗਾਇਆ ਗਿਆ ਹੈ। ਭਾਰੀ ਮੀਂਹ ਦੇ ਚੱਲਦਿਆਂ 52 ਹਵਾਈ ਉਡਾਣਾਂ ਵੀ ਰੱਦ ਕਰਨੀਆਂ ਪਈਆਂ ਅਤੇ 55 ਉਡਾਣਾਂ ਦਾ ਰੂਟ ਵੀ ਬਦਲਿਆ ਗਿਆ ਹੈ।
ਦੱਸਣਯੋਗ ਹੈ ਕਿ ਮਹਾਰਾਸ਼ਟਰ ਵਿੱਚ ਤੇਜ਼ ਬਾਰਿਸ਼ ਕਾਰਨ ਗੋਦਾਵਰੀ ਨਦੀ ਉਫਾਨ 'ਤੇ ਹੈ। ਗੰਗਾਪੁਰਾ ਬੰਨ੍ਹ ਤੋਂ 11358 ਕਿਉਸਿਕ ਪਾਣੀ ਛੱਡੇ ਜਾਣ ਤੋਂ ਬਾਅਦ ਨਦੀ ਵਿੱਚ ਹੜ੍ਹ ਵਰਗੇ ਹਾਲਾਤ ਹੋ ਗਏ ਹਨ।