ETV Bharat / bharat

4 ਜਨਵਰੀ ਨੂੰ ਹੋਵੇਗੀ ਕਿਸਾਨਾਂ ਤੇ ਕੇਂਦਰ ਵਿਚਾਲੇ ਬੈਠਕ - Farmers will not celebrate New Year

ਅੰਦੋਲਨ ਦਾ 37ਵਾਂ ਦਿਨ: ਕਾਨੂੰਨ ਰੱਦ ਹੋਣ ਤੱਕ ਕਿਸਾਨ ਨਹੀਂ ਮਨਾਉਂਣਗੇ ਨਵੇਂ ਸਾਲ ਦਾ ਜਸ਼ਨ

author img

By

Published : Jan 1, 2021, 7:30 AM IST

Updated : Jan 1, 2021, 7:28 PM IST

19:24 January 01

ਹਰਿਆਣਾ ਦੇ ਟੋਲ ਪਲਾਜ਼ੇ ਰਹਿਣਗੇ ਮੁਫ਼ਤ

ਹਰਿਆਣਾ ਦੇ ਟੋਲ ਪਲਾਜ਼ੇ ਰਹਿਣਗੇ ਮੁਫ਼ਤ
ਹਰਿਆਣਾ ਦੇ ਟੋਲ ਪਲਾਜ਼ੇ ਰਹਿਣਗੇ ਮੁਫ਼ਤ

ਹਰਿਆਣਾ ਦੇ ਕਿਸਾਨ ਆਗੂ ਵਿਕਾਸ ਸਿਸਾਰ ਨੇ ਕਿਹਾ ਕਿ ਹਰਿਆਣਾ 'ਚ ਸਾਰੇ ਟੋਲ ਮੁਫ਼ਤ ਰਹਿਣਗੇ। ਉਨ੍ਹਾਂ ਨੇ ਕਿਹਾ ਕਿ ਨਿਜੀ ਪੈਟਰੋਲ ਪੰਪ ਤੇ ਮਾਲਾਂ ਨੂੰ ਛੱਡ ਬਾਕੀ ਸਾਰੇ ਬੰਦ ਰਹਿਣਗੇ।

ਉਨ੍ਹਾਂ ਨੇ ਕਿਹਾ ਕਿ ਬੀਜੇਪੀ ਤੇ ਜੇਜੇਪੀ ਦੇ ਆਗੂਆਂ ਨੂੰ ਵਿਰੋਧ ਪ੍ਰਦਰਸ਼ਨ ਦਾ ਸਾਹਮਣਾ ਕਰਨਾ ਪਵੇਗਾ ਤੇ ਇਹ ਉਸ ਸਮੇਂ ਤੱਕ ਜਾਰੀ ਰਹੇਗਾ, ਜੱਦ ਤੱਕ ਉਹ ਸਰਕਾਰ ਨਾਲ ਗੱਠਜੋੜ ਨੂੰ ਤੋੜ ਨਹੀਂ ਦਿੰਦੇ।

19:01 January 01

ਸ਼ਾਹਜਹਾਨਪੁਰ 'ਚ ਜਾਰੀ ਰਹੇਗਾ ਅੰਦੋਲਨ

ਸ਼ਾਹਜਹਾਨਪੁਰ 'ਚ ਜਾਰੀ ਰਹੇਗਾ ਅੰਦੋਲਨ
ਸ਼ਾਹਜਹਾਨਪੁਰ 'ਚ ਜਾਰੀ ਰਹੇਗਾ ਅੰਦੋਲਨ

ਬੀਤੇ ਦਿਨ ਸ਼ਾਹਜਹਾਨਪੁਰ ਵਿਖੇ ਕੁੱਝ ਕਿਸਾਨਾਂ ਨੇ ਬੈਰੀਕੇਡ ਤੋੜੇ ਤੇ ਅੱਗੇ ਵੱਧੇ। ਇਸ ਬਾਰੇ ਗੱਲ ਕਰਦੇ ਹੋਏ ਸਵਰਾਜ ਇੰਡੀਆ ਦੇ ਯਾਦਵ ਨੇ ਕਿਹਾ ਇਹ ਮੋਰਚਾ ਸੰਯੁਕਤ ਕਿਸਾਨ ਮੋਰਚਾ ਦੀ ਸਹਿਮਤੀ ਤੋਂ ਬਾਅਦ ਆਯੋਜਿਤ ਕੀਤਾ ਗਿਆ। ਇਹ ਸਥਾਨਕ ਤੇ ਰਾਸ਼ਟਰੀ ਆਗੂਆਂ ਦਾ ਸਾਂਝਾ ਫੈਸਲਾ ਹੈ ਕਿ ਸ਼ਾਹਜਹਾਨਪੁਰ 'ਚ ਹੁਣ ਮੋਰਚਾ ਲੱਗੇਗਾ।

18:52 January 01

ਸਰਕਾਰ ਕਿਸਾਨਾਂ ਨੂੰ ਹਲਕੇ 'ਚ ਲੈ ਰਹੀ: ਯੁੱਧਵੀਰ ਸਿੰਘ

  • ਬਾਰਡਰ ਤੋਂ ਪ੍ਰੈਸ ਵਾਰਤਾ ਕਰ ਰਹੇ ਕਿਸਾਨਾਂ ਨੇ ਕੇਂਦਰ ਸਰਕਾਰ 'ਤੇ ਕਈ ਨਿਸ਼ਾਨੇ ਸਾਧੇ। ਇਸ ਬਾਰੇ ਗੱਲ ਕਰਦੇ ਭਾਰਤੀ ਕਿਸਾਨ ਯੂਨੀਅਨ ਦੇ ਯੁੱਧਵੀਰ ਸਿੰਘ ਨੇ ਕਿਹਾ ਕਿ ਕੇਂਦਰ ਸਰਕਾਰ ਸਾਨੂੰ ਹਲਕੇ 'ਚ ਲੈ ਰਹੀ ਹੈ।
  • ਉਨ੍ਹਾਂ ਨੇ ਕਿਹਾ ਕਿ ਕੇਂਦਰ ਸਰਕਾਰ ਸ਼ਾਹੀਨ ਬਾਗ ਦੇ ਪ੍ਰਦਰਸ਼ਨਕਾਰੀਆਂ ਨੂੰ ਹਟਾਉਣ 'ਚ ਸਫ਼ਲ ਰਹੀ ਸੀ ਤੇ ਉਨ੍ਹਾਂ ਨੂੰ ਲੱਗ ਰਿਹਾ ਹੈ ਕਿ ਉਹ ਸਾਨੂੰ ਵੀ ਹਟਾਉਣ 'ਚ ਸਫ਼ਲ ਹੋ ਜਾਣਗੇ ਪਰ ਅਜਿਹਾ ਦਿਨ ਕਦੀਂ ਨਹੀਂ ਆਵੇਗਾ।
  • ਉਨ੍ਹਾਂ ਨੇ ਕਿਹਾ ਕਿ ਜੇਕਰ ਸਰਕਾਰ 4 ਜਨਵਰੀ ਨੂੰ ਕੋਈ ਫੈਸਲਾ ਨਹੀਂ ਲੈਂਦੀ ਤਾਂ ਕਿਸਾਨਾਂ ਨੂੰ ਫੈਸਲਾ ਲੈਣਾ ਪਵੇਗਾ।
  • ਕਿਸਾਨੀ ਅੰਦੋਲਨ 37 ਵੇਂ ਦਿਨ ਜਾਰੀ ਹੈ ਤੇ ਕੜਾਕੇ ਦੀ ਠੰਢ 'ਚ ਮੌਤਾਂ ਵੀ ਹੋ ਰਹੀਆਂ ਹਨ। ਕੇਂਦਰ ਸਰਕਾਰ ਦੇ ਢਿੱਲ੍ਹ ਦੇ ਰੱਵਈਏ ਨਾਲ ਕਿਸਾਨਾਂ ਦਾ ਰੋਸ ਵੱਧਦਾ ਜਾ ਰਿਹਾ ਹੈ।

18:43 January 01

ਸਰਕਾਰ ਦੇ 50 ਫ਼ੀਸਦੀ ਮਾਮਲੇ ਸੁਲਝਣ ਦੇ ਦਾਅਵੇ ਝੂਠੇ: ਯਾਦਵ

ਸਰਕਾਰ ਦੇ 50 ਫੀਸਦ ਮਾਮਲੇ ਸੁਲਝਣ ਦੇ ਦਾਅਵੇ ਝੂਠੇ: ਯਾਦਵ

ਪ੍ਰੈਸ ਵਾਰਤਾ ਦੇ ਦੌਰਾਨ ਸਵਰਾਜ ਇੰਡੀਆ ਦੇ ਯੋਗੇਂਦਰ ਯਾਦਵ ਨੇ ਕਿਹਾ ਕਿ ਕੇਂਦਰ ਸਰਕਾਰ ਦੇ ਦਾਅਵੇ ਕਿ ਉਨ੍ਹਾਂ ਨੇ 50 ਫ਼ੀਸਦੀ ਮਾਮਲਾ ਸੁਲਝਾ ਲਿਆ ਹੈ, ਉਹ ਝੂਠ ਹੈ।

ਉਨ੍ਹਾਂ ਨੇ ਕਿਹਾ ਕਿ ਸਾਡੀਆਂ ਦੋ ਮੁੱਖ ਮੰਗਾਂ ਹਨ ਪਹਿਲੀ ਕਿ ਤਿੰਨੇ ਖੇਤੀ ਬਿੱਲਾਂ ਨੂੰ ਰੱਦ ਕੀਤਾ ਜਾਵੇ ਤੇ ਐਮਐਸਪੀ ਨੂੰ ਕਾਨੂੰਨੀ ਮਾਨਤਾ ਦਿੱਤੀ ਜਾਵੇ। ਉਨ੍ਹਾਂ ਨੇ ਕਿਹਾ ਕਿ ਅਜੇ ਇਹ ਦੋਵਾਂ ਮੰਗਾਂ 'ਤੇ ਵਿਚਾਰ ਵਟਾਂਦਰਾ ਬਾਕੀ ਹੈ।

18:28 January 01

ਮੰਗਾਂ ਨਾ ਮੰਨੀਆਂ ਗਈਆਂ ਤਾਂ 6 ਜਨਵਰੀ ਸੰਘਰਸ਼ ਹੋਰ ਤਿੱਖਾ ਹੋਵੇਗਾ

ਮੰਗਾਂ ਨਾਂ ਮੰਨਿਆਂ ਗਈਆਂ ਤਾਂ 6 ਜਨਵਰੀ ਸੰਘਰਸ਼ ਹੋਰ ਤਿੱਖਾ ਹੋਵੇਗਾ

ਖੇਤੀ ਕਾਨੂੰਨਾਂ ਦੇ ਖਿਲਾਫ ਕਿਸਾਨਾਂ ਤੇ ਕੇਂਦਰ ਦੀ 6 ਬੈਠਕਾਂ ਬੇਸਿੱਟਾ ਰਹੀਆਂ। ਹੁਣ ਅਗਲੀ ਗੇੜ ਦੀ ਬੈਠਕ 4 ਜਨਵਰੀ ਨੂੰ ਹੋਵੇਗੀ।

ਇਸ ਬਾਰੇ ਗੱਲ ਕਰਦੇ ਹੋਏ ਸਵਰਾਜ ਇੰਡੀਆ ਦੇ ਯੋਗੇਂਦਰ ਯਾਦਵ ਦਾ ਕਹਿਣਾ ਹੈ ਕਿ ਕੇਂਦਰ ਹੁਣ ਸਾਡੀਆਂ ਮੰਗਾਂ ਨਾ ਮੰਨੀਆਂ ਗਈਆਂ ਤਾਂ ਅਸੀਂ ਕੁੰਡਲੀ-ਮਾਨੇਸਰ-ਪਲਵਲ 'ਤੇ 6 ਜਨਵਰੀ ਨੂੰ ਮਾਰਚ ਕੱਢਾਂਗੇ। ਉਨ੍ਹਾਂ ਨੇ ਕਿਹਾ ਕਿ ਉਹ ਸੰਘਰਸ਼ ਨੂੰ ਹੋਰ ਤਿੱਖਾ ਕਰਨਗੇ।

ਉਨ੍ਹਾਂ ਨੇ ਕਿਹਾ ਕਿ ਅਸੀ ਤਾਰੀਕ ਐਲਾਨ ਕਰਾਂਗੇ ਕਿ ਕਦੋਂ ਸ਼ਾਹਜਹਾਨਪੁਰ ਬਾਰਡਰ ਨੂੰ ਅੱਗੇ ਵੱਧਣਾ ਹੈ।

ਕੜਾਕੇ ਦੀ ਠੰਢ ਕਰਕੇ ਕਿਸਾਨ ਅੰਦੋਲਨ 'ਚ ਸ਼ਾਮਿਲ ਲੋਕਾਂ ਦੀ ਮੌਤ ਹੋ ਰਹੀ ਹੈ, ਜਿਸ 'ਤੇ ਕੇਂਦਰ ਸਰਾਕਰ ਚੁੱਪ ਬੈਠੀ ਹੈ।

15:16 January 01

ਕਿਸਾਨੀ ਅੰਦੋਲਨ ਦੌਰਾਨ ਇੱਕ ਹੋਰ ਕਿਸਾਨ ਦੀ ਹੋਈ ਮੌਤ

ਖੇਤੀ ਕਾਨੂੰਨਾਂ ਦੇ ਖਿਲਾਫ ਵਿੱਢੇ ਕਿਸਾਨੀ ਸੰਘਰਸ਼ ਦੌਰਾਨ ਇੱਕ ਹੋਰ ਕਿਸਾਨ ਦੀ ਮੌਤ ਹੋ ਗਈ ਹੈ। ਮ੍ਰਿਤਕ ਦੀ ਪਛਾਣ ਗਲਤਾਨ ਸਿੰਘ ਵਜੋਂ ਹੋਈ ਹੈ ਤੇ ਉਮਰ 57 ਸਾਲ ਦੱਸੀ ਜਾ ਰਹੀ ਹੈ। ਮੌਤ ਦਾ ਕਾਰਨ ਠੰਢ ਲੱਗਣਾ ਦੱਸਿਆ ਜਾ ਰਿਹਾ ਹੈ। 

14:55 January 01

ਸਿੰਘੂ ਬਾਰਡਰ 'ਤੇ ਲੱਗਿਆ ਪੱਗਾਂ ਦਾ ਲੰਗਰ

ਸਿੰਘੂ ਬਾਰਡਰ 'ਤੇ ਲੱਗਿਆਂ ਪੱਗਾਂ ਦਾ ਲੰਗਰ
ਸਿੰਘੂ ਬਾਰਡਰ 'ਤੇ ਲੱਗਿਆਂ ਪੱਗਾਂ ਦਾ ਲੰਗਰ

ਕਿਸਾਨੀ ਸੰਘਰਸ਼ 'ਚ ਡੱਟੇ ਕਿਸਾਨਾਂ ਲਈ ਰੋਜ਼ਾਨਾ ਦੀਆਂ ਵਰਤੋਂ ਵਾਲੀਆਂ ਚੀਜ਼ਾਂ ਦਾ ਲੰਗਰ ਲੱਗ ਰਿਹਾ ਹੈ। ਅੱਜ 'ਖਾਲਸਾ ਯੂਥ ਗਰੁੱਪ' ਨੇ ਪੱਗਾਂ ਦਾ ਲੰਗਰ ਦਾ ਆਯੋਜਨ ਕੀਤਾ ਹੈ। ਕਿਸਾਨਾਂ ਦਾ ਅੰਦੋਲਨ ਇੱਕ ਵੱਖਰੀ ਮਿਸਾਲ ਬਣ ਚੁੱਕਿਆ ਹੈ। 

14:50 January 01

ਸਿੰਘੂ ਬਾਰਡਰ 'ਤੇ ਸਜਾਇਆ ਗਿਆ ਨਗਰ ਕੀਰਤਨ

ਸਿੰਘੂ ਬਾਰਡਰ 'ਤੇ ਸਜਾਇਆ ਗਿਆ ਨਗਰ ਕਿਰਤਨ
ਸਿੰਘੂ ਬਾਰਡਰ 'ਤੇ ਸਜਾਇਆ ਗਿਆ ਨਗਰ ਕਿਰਤਨ

ਖੇਤੀ ਕਾਨੂੰਨਾਂ ਦੇ ਖਿਲਾਫ਼ ਵਿੱਢੇ ਕਿਸਾਨੀ ਸੰਘਰਸ਼ ਦੇ ਚੱਲਦੇ ਕਿਸਾਨਾਂ ਨੇ 'ਨਵਾਂ ਸਾਲ' ਕਿਸਾਨਾਂ ਨਾਲ' ਮਨਾਉਣ ਦੀ ਅਪੀਲ ਕੀਤੀ ਸੀ। ਇਸ ਦੇ ਚੱਲਦੇ ਸਿੰਘੂ ਬਾਰਡਰ 'ਤੇ ਨਗਰ ਕੀਰਤਨ ਸਜਾਇਆ ਗਿਆ।

13:09 January 01

ਨਵਾਂ ਸਾਲ ਕਿਸਾਨਾਂ ਦੇ ਨਾਲ

ਨਵਾਂ ਸਾਲ ਕਿਸਾਨਾਂ ਦੇ ਨਾਲ
ਨਵਾਂ ਸਾਲ ਕਿਸਾਨਾਂ ਦੇ ਨਾਲ

'ਨਵਾਂ ਸਾਲ, ਕਿਸਾਨਾਂ ਦੇ ਨਾਲ' ਨਾਅਰੇ ਦੇ ਤਹਿਤ ਪਟਿਆਲੇ ਜ਼ਿਲ੍ਹੇ ਦੇ ਦੋ ਆੜ੍ਹੀ 250 ਕਿਲੋਮੀਟਰ ਸਾਇਕਲ ਚੱਲਾ ਕੇ ਦਿੱਲੀ ਦੇ ਟਿਕਰੀ ਬਾਰਡਰ 'ਤੇ ਪਹੁੰਚੇ। ਕੜਾਕੇ ਦੀ ਠੰਢ ਤੇ ਸੰਘਣੀ ਧੁੰਦ 'ਚ ਉਨ੍ਹਾਂ ਨੇ ਕਿਹਾ ਕਿ ਸਾਨੂੰ ਸਿਰਫ਼ ਟਿਕਰੀ ਬਾਰਡਰ ਹੀ ਦਿਖਾਈ ਦੇ ਰਿਹਾ ਹੈ। ਇਸ ਬਾਰੇ ਗੱਲ ਕਰਦੇ ਹੋਏ ਪਰਮਿੰਦਰ ਸਿੰਘ ਨੇ ਕਿਹਾ ਕਿ ਮੈਂ ਲੋਕਾਂ ਨੂੰ ਅਪੀਲ ਕਰਦਾ ਹਾਂ ਕਿ ਉਹ ਵੀ ਨਵਾਂ ਸਾਲ, ਕਿਸਾਨਾਂ ਦੇ ਨਾਲ ਮਨਾਉਣ।

12:52 January 01

ਸੰਘਰਸ਼ ਤੇਜ਼ ਕਰਨ ਦੀ ਚਿਤਾਵਨੀ

ਸੰਘਰਸ਼ ਤੇਜ਼ ਕਰਨ ਦੀ ਚਿਤਾਵਨੀ
ਸੰਘਰਸ਼ ਤੇਜ਼ ਕਰਨ ਦੀ ਚਿਤਾਵਨੀ

ਕੜਾਕੇ ਦੀ ਠੰਢ ਵੀ ਕਿਸਾਨਾਂ ਦਾ ਹੌਂਸਲਾ ਤੋੜ ਨਹੀਂ ਪਾਈ ਹੈ। ਕਿਸਾਨਾਂ ਦਾ ਅੰਦੋਲਨ ਅੱਜ 37 ਵੇਂ ਦਿਨ ਵੀ ਜਾਰੀ ਹੈ। ਇਸ ਬਾਰੇ ਗੱਲ ਕਰਦੇ ਹੋਏ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਸੁਖਵਿੰਦਰ ਸਿੰਘ ਨੇ ਕਿਹਾ ਕਿ ਜੇਕਰ ਇਸਦਾ ਕੋਈ ਹੱਲ ਨਹੀਂ ਨਿਕਲਦਾ ਤਾਂ ਇਹ ਸੰਘਰਸ਼ 4 ਜਨਵਰੀ ਤੋਂ ਹੋਰ ਤਿੱਖਾ ਹੋਵੇਗਾ। ਉਨ੍ਹਾਂ ਨੇ ਕਿਹਾ ਕਿ ਇਸਦਾ ਹੱਲ਼ ਨਿਕਲਣਾ ਜ਼ਰੂਰੀ ਹੈ।

07:28 January 01

ਨਵੀਂ ਦਿੱਲੀ: ਜੰਤਰ ਮੰਤਰ ਵਿਖੇ ਖੇਤੀ ਕਾਨੂੰਨਾਂ ਵਿਰੁੱਧ ਧਰਨੇ 'ਤੇ ਬੈਠੇ ਰਵਨੀਤ ਸਿੰਘ ਬਿੱਟੂ

ਪੰਜਾਬ ਕਾਂਗਰਸ ਦੇ ਸੰਸਦ ਮੈਂਬਰ ਰਵਨੀਤ ਸਿੰਘ ਬਿੱਟੂ ਨੇ ਕਿਹਾ, “ਅਸੀਂ ਇੱਥੇ 25 ਦਿਨਾਂ ਲਈ ਆਏ ਹਾਂ। ਅਸੀਂ ਇੱਥੇ ਆਪਣੇ ਪਰਿਵਾਰਾਂ ਨਾਲ ਹਾਂ। ਇਸ ਨਵੇਂ ਸਾਲ ਵਿੱਚ, ਅਸੀਂ ਆਸ ਕਰਦੇ ਹਾਂ ਕਿ ਤਿੰਨੋਂ ਕਾਲੇ ਕਾਨੂੰਨ ਵਾਪਸ ਲੈ ਲਏ ਜਾਣ”

07:18 January 01

ਅੰਦੋਲਨ ਦਾ 37ਵਾਂ ਦਿਨ: ਕਾਨੂੰਨ ਰੱਦ ਹੋਣ ਤੱਕ ਕਿਸਾਨ ਨਹੀਂ ਮਨਾਉਂਣਗੇ ਨਵੇਂ ਸਾਲ ਦਾ ਜਸ਼ਨ

ਕਿਸਾਨ ਅੰਦੋਲਨ ਦੇ ਲਾਈਵ ਅਪਡੇਟਸ-

ਨਵੀਂ ਦਿੱਲੀ: ਕੇਂਦਰ ਦੇ ਤਿੰਨ ਖੇਤੀਬਾੜੀ ਕਾਨੂੰਨਾਂ ਖਿਲਾਫ ਕਿਸਾਨਾਂ ਦਾ ਵਿਰੋਧ ਲਗਾਤਾਰ ਜਾਰੀ ਹੈ। ਅੰਦੋਲਨ ਦਾ ਅੱਜ 37ਵਾਂ ਦਿਨ ਹੈ। ਕਿਸਾਨ ਨੇਤਾਵਾਂ ਨੇ ਕਿਹਾ ਹੈ ਕਿ ਜਦੋਂ ਤੱਕ ਕੇਂਦਰ ਸਰਕਾਰ ਉਨ੍ਹਾਂ ਦੀਆਂ ਮੰਗਾਂ ਨਹੀਂ ਮੰਨਦੀ ਤੇ ਖੇਤੀਬਾੜੀ ਕਾਨੂੰਨਾਂ ਨੂੰ ਰੱਦ ਨਹੀਂ ਕਰਦੀ ਉਸ ਵੇਲੇ ਤੱਕ ਉਹ ਨਵੇਂ ਸਾਲ ਦਾ ਜਸ਼ਨ ਨਹੀਂ ਮਨਾਉਂਣਗੇ।  

ਬੁੱਧਵਾਰ ਨੂੰ ਸਰਕਾਰ ਅਤੇ ਕਿਸਾਨ ਯੂਨੀਅਨਾਂ ਦਰਮਿਆਨ ਛੇਵੇਂ ਦੌਰ ਦੀ ਗੱਲਬਾਤ ਕਰੀਬ ਪੰਜ ਘੰਟੇ ਚੱਲੀ ਜਿਸ ਵਿੱਚ ਬਿਜਲੀ ਦੀਆਂ ਦਰਾਂ ਵਿੱਚ ਵਾਧੇ ਅਤੇ ਪਰਾਲੀ ਸਾੜਨ ਦੀ ਸਜ਼ਾ ਬਾਰੇ ਕਿਸਾਨਾਂ ਦੀਆਂ ਚਿੰਤਾਵਾਂ ਨੂੰ ਹੱਲ ਕਰਨ ਲਈ ਕੁਝ ਸਹਿਮਤੀ ਬਣੀ।

ਹਜ਼ਾਰਾਂ ਕਿਸਾਨ, ਮੁੱਖ ਤੌਰ 'ਤੇ ਪੰਜਾਬ ਅਤੇ ਹਰਿਆਣਾ ਦੇ, ਇੱਕ ਮਹੀਨੇ ਤੋਂ ਵੀ ਵੱਧ ਸਮੇਂ ਤੋਂ ਰਾਸ਼ਟਰੀ ਰਾਜਧਾਨੀ ਦੀਆਂ ਸਰਹੱਦਾਂ 'ਤੇ ਪ੍ਰਦਰਸ਼ਨ ਕਰ ਰਹੇ ਹਨ। ਉਨ੍ਹਾਂ ਦੀ ਮੰਗ ਹੈ ਕਿ ਤਿੰਨੋਂ ਨਵੇਂ ਖੇਤੀਬਾੜੀ ਕਾਨੂੰਨਾਂ ਨੂੰ ਰੱਦ ਕੀਤਾ ਜਾਵੇ।

ਸੀਨੀਅਰ ਕਿਸਾਨ ਆਗੂ ਨੇ ਦੱਸਿਆ ਕਿ ਸਾਂਝੇ ਕਿਸਾਨ ਮੋਰਚੇ ਨੇ ਅਗਲੇ ਕਦਮਾਂ ਬਾਰੇ ਵਿਚਾਰ ਵਟਾਂਦਰੇ ਲਈ ਸ਼ੁੱਕਰਵਾਰ ਨੂੰ ਇੱਕ ਹੋਰ ਮੀਟਿੰਗ ਬੁਲਾਈ ਹੈ। ਹਾਲਾਂਕਿ, ਦੋ ਮੁੱਦਿਆਂ ਤੋਂ ਪਿੱਛੇ ਹਟਣ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ ਜੋ ਐਮਐਸਪੀ ਲਈ ਕਾਨੂੰਨੀ ਗਾਰੰਟੀ ਹਨ ਅਤੇ ਖੇਤੀਬਾੜੀ ਕਾਨੂੰਨਾਂ ਨੂੰ ਰੱਦ ਕਰਨਾ ਹੈ।

ਆਲ ਇੰਡੀਆ ਕਿਸਾਨ ਸੰਘਰਸ਼, ਜੋ ਪ੍ਰਦਰਸ਼ਨਕਾਰੀ ਕਿਸਾਨ ਯੂਨੀਅਨਾਂ ਦਾ ਹਿੱਸਾ ਹੈ, ਆਰਡੀਨੈਂਸ ਕਮੇਟੀ ਨੇ ਵੀਰਵਾਰ ਨੂੰ ਇੱਕ ਬਿਆਨ ਜਾਰੀ ਕਰਦਿਆਂ ਕਿਹਾ ਕਿ ਕੇਂਦਰ ਸਰਕਾਰ ਨੇ ਕਿਸਾਨ ਨੇਤਾਵਾਂ ਨੂੰ ਕਾਨੂੰਨਾਂ ਨੂੰ ਰੱਦ ਕਰਨ ਲਈ ਇੱਕ ਵਿਕਲਪ ਸੁਝਾਉਣ ਦੀ ਅਪੀਲ ਕੀਤੀ ਹੈ ਜੋ ਅਸੰਭਵ ਹੈ।

ਬਿਆਨ ਵਿੱਚ ਕਿਹਾ ਗਿਆ ਹੈ ਕਿ ਜਦੋਂ ਤੱਕ ਇਨ੍ਹਾਂ ਕਾਨੂੰਨਾਂ ਨੂੰ ਰੱਦ ਨਹੀਂ ਕੀਤਾ ਜਾਂਦਾ, ਮੰਡੀਆਂ ਵਿੱਚ ਕਿਸਾਨ ਪੱਖੀ ਤਬਦੀਲੀਆਂ ਬਾਰੇ ਚਰਚਾ ਕਰਨ ਅਤੇ ਕਿਸਾਨਾਂ ਦੀ ਆਮਦਨ ਦੁੱਗਣੀ ਕਰਨ ਦੀ ਕੋਈ ਗੁੰਜਾਇਸ਼ ਨਹੀਂ ਹੈ।

Last Updated : Jan 1, 2021, 7:28 PM IST
ETV Bharat Logo

Copyright © 2025 Ushodaya Enterprises Pvt. Ltd., All Rights Reserved.