ਨਵੀਂ ਦਿੱਲੀ: ਪੰਜਾਬ ਰੈਜੀਮੈਂਟਲ ਟ੍ਰੇਨਿੰਗ ਸੈਂਟਰ ਦੇ ਕਿਲਹਾਰੀ ਡਰਾਇਲ ਮੈਦਾਨ ਵਿੱਚ 370 ਨਵੇਂ ਟ੍ਰੇਨਿੰਗ ਪ੍ਰਾਪਤ ਫ਼ੌਜੀਆਂ ਨੇ ਸ਼੍ਰੀਮਦ ਭਾਗਵਤ ਗੀਤਾ ਅਤੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਗਵਾਹ ਮੰਨਦਿਆਂ ਸੇਵਾ ਦੀ ਸਹੁੰ ਚੁੱਕੀ। ਇਸ ਨੂੰ ਬ੍ਰਿਗੇਡੀਅਰ ਨਰਿੰਦਰ ਸਿੰਘ ਚਾਰਗ ਨੇ ਸਲਾਮੀ ਦਿੱਤੀ।
9 ਮਹੀਨਿਆਂ ਦੀ ਸਖ਼ਤ ਟ੍ਰੇਨਿੰਗ ਤੋਂ ਬਾਅਦ ਇਨ੍ਹਾਂ ਜਵਾਨਾਂ ਨੇ ਮਾਰਚ ਕਰਦਿਆਂ ਸ਼ਾਨਦਾਰ ਪਰੇਡ ਦਾ ਪ੍ਰਦਰਸ਼ਨ ਕੀਤਾ। ਪੰਜਾਬ ਰੈਜੀਮੈਂਟਲ ਸੈਂਟਰ ਭਾਰਤ ਦੀ ਸਭ ਤੋਂ ਪੁਰਾਣੀ ਰੈਜੀਮੈਂਟ ਹੈ। ਇਸ ਦੌਰਾਨ ਮੁੱਖ ਮਹਿਮਾਨ ਬ੍ਰਿਗੇਡੀਅਰ ਨਰਿੰਦਰ ਸਿੰਘ ਚਾਰਗ ਨੇ ਕਿਹਾ ਕਿ ਭਾਰਤੀ ਫ਼ੌਜ ਦੇਸ਼ ਲਈ ਹਰ ਤਰ੍ਹਾਂ ਦੀਆਂ ਚੁਣੌਤੀਆਂ ਤੋਂ ਲੜਨ ਲਈ ਤਿਆਰ ਹੈ। ਇਸ ਦੌਰਾਨ ਪਾਕਿਸਤਾਨ 'ਤੇ ਨਿਸ਼ਾਨਾ ਸਾਧਦੇ ਹੋਏ ਉਨ੍ਹਾਂ ਕਿਹਾ ਕਿ ਕੁਝ ਦੇਸ਼ਾਂ ਦੇ ਕੋਲ ਫ਼ੌਜ ਹੈ, ਅਤੇ ਕੁਝ ਫ਼ੌਜ ਕੋਲ ਦੇਸ਼ ਹੈ। ਉਨ੍ਹਾਂ ਕਿਹਾ ਕਿ ਪਾਕਿਸਤਾਨ ਕੁੱਤੇ ਦੀ ਦੁਮ ਵਾਲਾ ਦੇਸ਼ ਹੈ।