ਨਵੀਂ ਦਿੱਲੀ: ਤਿੰਨ ਕੇਂਦਰੀ ਮੰਤਰੀ ਅਰਜੁਨ ਰਾਮ ਮੇਘਵਾਲ, ਡਾ. ਅਸ਼ਵਨੀ ਚੋਬੇ ਤੇ ਡਾ. ਜਿਤੇਂਦਰ ਸਿੰਘ ਜੰਮੂ-ਕਸ਼ਮੀਰ ਦੇ ਦੌਰੇ ਤੇ ਹਨ। ਅਰਜੁਨ ਰਾਮ ਮੇਘਵਾਲ ਤੇ ਡਾ. ਅਸ਼ਵਨੀ ਚੋਬੇ ਸਾਂਬਾ ਜ਼ਿਲ੍ਹੇ 'ਚ ਜਾਣਗੇ ਜਦਕਿ ਡਾ. ਜਿਤੇਂਦਰ ਸਿੰਘ ਜੰਮੂ ਦਾ ਦੌਰਾ ਕਰਨਗੇ। ਤਿੰਨੋਂ ਮੰਤਰੀ ਜੰਮੂ-ਕਸ਼ਮੀਰ ਦੇ ਵਿਕਾਸ ਲਈ ਕੇਂਦਰ ਸਰਕਾਰ ਦੀ ਨੀਤੀਆਂ ਸਬੰਧੀ ਜਾਣਕਾਰੀ ਦੇਣਗੇ।
ਕੇਂਦਰ ਸਰਕਾਰ ਦੇ ਖ਼ਾਸ ਜਨਤਕ ਪ੍ਰੋਗਰਾਮ ਤਹਿਤ, ਕੇਂਦਰੀ ਮੰਤਰੀਆਂ ਦਾ ਵਫ਼ਦ ਕੇਂਦਰ ਸ਼ਾਸਤ ਪ੍ਰਦੇਸ਼ ਜੰਮੂ-ਕਸ਼ਮੀਰ ਪਹੁੰਚੇਗਾ ਤੇ ਉਥੋਂ ਦੇ ਲੋਕਾਂ ਨਾਲ ਗੱਲਬਾਤ ਕਰੇਗਾ। ਵਫ਼ਦ ਲੋਕਾਂ ਨੂੰ ਜੂਨ 2018 'ਚ ਲਾਗੂ ਹੋਏ ਰਾਸ਼ਟਰਪਤੀ ਸ਼ਾਸਨ ਤੋਂ ਬਾਅਦ ਹੁਣ ਤੱਕ ਜੰਮੂ-ਕਸ਼ਮੀਰ ਨੂੰ ਸੂਬੇ ਤੋਂ ਕੇਂਦਰ ਸ਼ਾਸਤ ਪ੍ਰਦੇਸ਼ ਬਣਾਏ ਜਾਣ ਤੱਕ ਦੇ ਵਿਕਾਸ ਬਾਰੇ ਜਾਣਕਾਰੀ ਦੇਵੇਗਾ।
ਇਸ ਪ੍ਰੋਗਰਾਮ ਤਹਿਤ ਮੰਤਰੀ ਵੱਖ-ਵੱਖ ਜ਼ਿਲ੍ਹਿਆਂ 'ਚ ਜਾ ਕੇ ਕੇਂਦਰ ਸਰਕਾਰ ਵੱਲੋਂ ਜੰਮੂ-ਕਸ਼ਮੀਰ ਲਈ ਚੁੱਕੇ ਮਹੱਤਵਪੂਰਨ ਕਦਮਾਂ ਦੀ ਮਹੱਤਤਾ ਨੂੰ ਬਿਆਨ ਕਰਨਗੇ।