ਨਵੀਂ ਦਿੱਲੀ: ਵਜ਼ੀਰਾਬਾਦ ਯਮੁਨਾ ਨਦੀ 'ਚ ਦੋ ਵੱਖ-ਵੱਖ ਤਰ੍ਹਾਂ ਦੇ ਹਾਦਸੇ ਵਾਪਰਨ ਦੀ ਖ਼ਬਰ ਸਾਹਮਣੇ ਆਈ ਹੈ। ਪਹਿਲਾਂ ਹਾਦਸਾ ਉਦੋਂ ਵਾਪਰਿਆ ਜਦੋਂ 4 ਵਿਅਕਤੀ ਅਸਥੀਆਂ ਪ੍ਰਵਾਨ ਕਰਨ ਲਈ ਯਮੁਨਾ ਨਦੀ ਕੋਲ ਗਏ ਸਨ ਤੇ ਉੱਥੇ ਇੱਕ ਵਿਅਕਤੀ ਦੀ ਮੌਤ ਹੋ ਗਈ।
ਇਸ ਦੇ ਨਾਲ ਦੂਜਾ ਹਾਦਸਾ ਉਦੋਂ ਵਾਪਰਿਆ ਜਦੋਂ 2 ਵਿਅਕਤੀ ਯਮੁਨਾ ਨਦੀ 'ਚ ਡੁੱਬਕੀ ਲਗਾਉਣ ਲਈ ਗਏ ਸਨ ਉੱਥੇ ਇੱਕ ਵਿਅਕਤੀ ਦੀ ਲਾਸ਼ ਮਿਲੀ ਤੇ ਦੂਜੇ ਵਿਅਕਤੀ ਦੀ ਅਜੇ ਕੋਈ ਖ਼ਬਰ ਨਹੀਂ ਹੈ। ਇਸ ਹਾਦਸੇ 'ਚ 3 ਵਿਅਕਤੀ ਦੀ ਨਦੀ 'ਚ ਡੁੱਬ ਗਏ ਹਨ ਜਿਸ 'ਚੋਂ 2 ਵਿਅਕਤੀਆਂ ਦੀ ਮੌਤ ਹੋ ਗਈ ਹੈ।
ਗੋਤਾਖੋਰ ਨੇ ਦੱਸਿਆ ਕਿ ਇਹ ਚਾਰ ਵਿਅਕਤੀ ਅਸਥੀਆਂ ਪ੍ਰਵਾਨ ਕਰਨ ਲਈ ਆਏ ਸੀ ਜਦੋਂ ਇਹ ਚਾਰੋਂ ਅਸਥੀਆਂ ਪ੍ਰਵਾਨ ਕਰਨ ਗਏ ਤਾਂ ਇੱਕ ਵਿਅਕਤੀ ਪਾਣੀ ਦੇ ਬਹਾਅ ਨਾਲ ਅੱਗੇ ਚਲਾ ਗਿਆ, ਜਿਸ ਤੋਂ 10 ਮਿੰਟ ਬਾਅਦ ਹੀ ਉਸ ਦੇ ਡੁੱਬਣ ਦੀ ਸੂਚਨਾ ਮਿਲੀ। ਉਨ੍ਹਾਂ ਦੱਸਿਆ ਕਿ ਫਿਰ ਉਨ੍ਹਾਂ ਨੇ ਇਸ ਸੰਦਰਭ 'ਚ ਪੁਲਿਸ, ਕਿਸ਼ਤੀ ਵਿਭਾਗ ਨੂੰ ਸੂਚਿਤ ਕੀਤਾ। ਉਨ੍ਹਾਂ ਨੇ ਕਿਹਾ ਕਿ ਮ੍ਰਿਤਕ ਵਿਅਕਤੀ ਦੀ ਲਾਸ਼ ਨੂੰ ਯਮੁਨਾ ਨਦੀ 'ਚੋਂ ਕੱਢ ਲਿਆ ਹੈ। ਉਨ੍ਹਾਂ ਕਿਹਾ ਕਿ ਮ੍ਰਿਤਕ ਵਿਅਕਤੀ ਦੀ ਉਮਰ ਤਕਰੀਬਨ 35 ਸਾਲ ਹੈ।
ਦੂਜੇ ਹਾਦਸੇ 'ਚ ਪੁਲਿਸ ਤੇ ਗੋਤਾਖੋਰਾਂ ਵੱਲੋਂ ਦੂਜੀ ਵਿਅਕਤੀ ਦੀ ਭਾਲ ਕੀਤੀ ਜਾ ਰਹੀ ਹੈ। ਜ਼ਿਕਰਯੋਗ ਹੈ ਕਿ ਵਜ਼ੀਰਾਬਾਦ ਵਿੱਚ ਯਮੁਨਾ ਨਦੀ 'ਚ ਆਏ ਦਿਨ ਹਾਦਸੇ ਹੁੰਦੇ ਰਹਿੰਦੇ ਹਨ। ਇਹ ਹਾਦਸੇ ਜ਼ਿਆਦਾਤਰ ਗਰਮੀਆਂ ਦੇ ਦਿਨਾਂ 'ਚ ਹੁੰਦੇ ਹਨ। ਗਰਮੀਆਂ 'ਚ ਲੋਕ ਗਰਮੀ ਤੋਂ ਰਾਹਤ ਪਾਉਣ ਲਈ ਪਾਣੀ 'ਚ ਨਹਾਉਣ ਜਾਂਦੇ ਹਨ ਜਿੱਥੇ ਕਿਸੇ-ਨਾ-ਕਿਸੇ ਨਾਲ ਘਟਨਾ ਵਾਪਰਣ ਦੀ ਖ਼ਬਰ ਸਾਹਮਣੇ ਆਉਂਦੀ ਹੈ।
ਇਹ ਵੀ ਪੜ੍ਹੋ:20 ਐੱਮਏ ਕਰਨ ਵਾਲਾ ਮਾਨਸਾ ਦਾ ਪ੍ਰਿੰਸੀਪਲ ਵਿਜੇ ਕੁਮਾਰ