ਸ੍ਰੀ ਨਗਰ: ਸ਼ਨੀਵਾਰ ਸਵੇਰੇ ਜੰਮੂ, ਰਿਆਸੀ, ਸਾਂਬਾ, ਕਠੂਆ, ਅਤੇ ਉਧਮਪੁਰ 'ਚ 2ਜੀ ਇੰਟਰਨੈਟ ਸੇਵਾ ਬਹਾਲ ਕਰ ਦਿੱਤੀ ਗਈ ਹੈ। ਮੁੱਖ ਸਕੱਤਰ ਬੀਵੀਆਰ ਸੁਬ੍ਰਾਹਮਣਯਮ ਨੇ ਪ੍ਰੈਸ ਕਾਨਫਰੰਸ ਦੌਰਾਨ ਕਿਹਾ ਕਿ ਜੰਮੂ-ਕਸ਼ਮੀਰ ਵਿੱਚ ਸਕੂਲ ਸੋਮਵਾਰ ਤੋਂ ਖੁੱਲ੍ਹ ਜਾਣਗੇ। ਉਨ੍ਹਾਂ ਮੀਡੀਆ ਨੂੰ ਦੱਸਿਆ ਕਿ ਕਸ਼ਮੀਰ ਘਾਟੀ ਵਿੱਚ ਸਕੂਲ ਸ਼ਨੀਵਾਰ ਤੋਂ ਬਾਅਦ ਖੁੱਲ੍ਹਣਗੇ, ਜਦਕਿ ਸਰਕਾਰੀ ਦਫਤਰਾਂ ਵਿੱਚ ਕੰਮ ਕਰਨਾ ਸ਼ਰੂ ਹੋ ਗਿਆ ਹੈ। ਸਾਰੇ ਸਕੂਲ ਹੌਲੀ ਹੌਲੀ ਖੁੱਲ੍ਹਣਗੇ। ਉਨ੍ਹਾਂ ਕਿਹਾ ਕਿ ਜਨਤਕ ਟਰਾਂਸਪੋਰਟ ਸੇਵਾ ਜਲਦੀ ਹੀ ਸ਼ੁਰੂ ਕਰ ਦਿੱਤੀ ਜਾਵੇਗੀ। ਮੋਬਾਈਲ-ਇੰਟਰਨੈੱਟ ਦੀ ਸੇਵਾ ਹੌਲੀ ਹੌਲੀ ਬਹਾਲ ਕੀਤੀ ਜਾਏਗੀ।
-
2G mobile internet services restored in JAMMU, REASI, SAMBA, KATHUA, & UDHAMPUR. #JammuAndKashmir pic.twitter.com/FqJUAZL3rf
— ANI (@ANI) August 17, 2019 " class="align-text-top noRightClick twitterSection" data="
">2G mobile internet services restored in JAMMU, REASI, SAMBA, KATHUA, & UDHAMPUR. #JammuAndKashmir pic.twitter.com/FqJUAZL3rf
— ANI (@ANI) August 17, 20192G mobile internet services restored in JAMMU, REASI, SAMBA, KATHUA, & UDHAMPUR. #JammuAndKashmir pic.twitter.com/FqJUAZL3rf
— ANI (@ANI) August 17, 2019
ਇਹ ਵੀ ਪੜ੍ਹੋ : ਪੰਜਾਬ 'ਚ ਹੜਾਂ ਦੀ ਸੰਭਾਵਨਾ, ਭਾਖੜਾ ਡੈਮ 'ਚੋਂ ਪਾਣੀ ਛੱਡਣ ਦੇ ਹੁਕਮ ਜਾਰੀ
ਸੁਬ੍ਰਾਹਮਣਯਮ ਨੇ ਕਿਹਾ ਕਿ ਪ੍ਰਸ਼ਾਸਨ ਦੀ ਪਹਿਲਕਦਮੀ ਨੇ ਆਮ ਲੋਕਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਇਆ ਹੈ। ਉਨ੍ਹਾਂ ਕਿਹਾ ਕਿ ਪਬੰਦੀਆਂ ਦੌਰਾਨ ਕਿਸੇ ਨੇ ਆਪਣੀ ਜਾਨ ਨਹੀਂ ਗੁਆਈ। ਉਨ੍ਹਾਂ ਦੱਸਿਆ ਕਿ ਪਿਛਲੇ ਦਸ ਦਿਨਾਂ ਵਿੱਚ ਜੰਮੂ ਕਸ਼ਮੀਰ ਵਿੱਚ ਕਿਸੇ ਦੀ ਮੌਤ ਨਹੀਂ ਹੋਈ ਹੈ।