ETV Bharat / bharat

ਇਰਾਨ ਤੋਂ 275 ਭਾਰਤੀਆਂ ਨੂੰ ਕੀਤਾ ਗਿਆ AIRLIFT, ਸਾਰੇ ਜੋਧਪੁਰ ਦੇ ਆਰਮੀ ਵੈੱਲਨੈਸ ਸੈਂਟਰ ਭੇਜੇ ਗਏ - ਆਰਮੀ ਵੈਲਨੈਸ ਸੈਂਟਰ

ਇਰਾਨ ਵਿੱਚ ਫਸੇ ਭਾਰਤੀਆਂ ਦਾ ਇੱਕ ਹੋਰ ਜੱਥਾ ਐਤਵਾਰ ਨੂੰ ਵਿਸ਼ੇਸ਼ ਉਡਾਣ ਰਾਹੀਂ ਜੋਧਪੁਰ ਲਿਆਂਦਾ ਗਿਆ। ਏਅਰਪੋਰਟ 'ਤੇ ਸਕ੍ਰੀਨਿੰਗ ਕਰਨ ਤੋਂ ਬਾਅਦ ਇਨ੍ਹਾਂ ਸਾਰੇ ਭਾਰਤੀਆਂ ਨੂੰ ਆਰਮੀ ਦੇ ਖੇਤਰ ਵਿੱਚ ਬਣੇ ਵੈਲਨੈਸ ਸੈਂਟਰ ਵਿੱਚ ਭੇਜਿਆ ਗਿਆ ਹੈ।

ਇਰਾਨ ਤੋਂ 275 ਭਾਰਤੀਆਂ ਨੂੰ ਕੀਤਾ ਗਿਆ AIRLIFT

author img

By

Published : Mar 29, 2020, 12:34 PM IST

ਜੋਧਪੁਰ: ਇਰਾਨ ਵਿੱਚ ਫਸੇ ਭਾਰਤੀਆਂ ਦਾ ਇੱਕ ਹੋਰ ਜੱਥਾ ਐਤਵਾਰ ਨੂੰ ਵਿਸ਼ੇਸ਼ ਉਡਾਣ ਰਾਹੀਂ ਜੋਧਪੁਰ ਲਿਆਂਦਾ ਗਿਆ। ਏਅਰਪੋਰਟ 'ਤੇ ਸਕ੍ਰੀਨਿੰਗ ਕਰਨ ਤੋਂ ਬਾਅਦ ਇਨ੍ਹਾਂ ਸਾਰੇ ਭਾਰਤੀਆਂ ਨੂੰ ਆਰਮੀ ਦੇ ਖੇਤਰ ਵਿੱਚ ਬਣੇ ਵੈਲਨੈਸ ਸੈਂਟਰ ਵਿੱਚ ਭੇਜਿਆ ਗਿਆ ਹੈ।

ਇਰਾਨ ਤੋਂ 275 ਭਾਰਤੀਆਂ ਨੂੰ ਕੀਤਾ ਗਿਆ AIRLIFT

ਦੱਸ ਦੇਈਏ ਕਿ ਇਰਾਨ ਤੋਂ ਆਏ 275 ਭਾਰਤੀਆਂ ਵਿੱਚੋਂ 133 ਔਰਤਾਂ ਅਤੇ 142 ਪੁਰਸ਼ ਹਨ। ਜਦਕਿ ਦੋ ਨਵਜੰਮੇ ਬੱਚਿਆਂ ਤੋਂ ਇਲਾਵਾ 4 ਹੋਰ ਬੱਚੇ ਵੀ ਸ਼ਾਮਲ ਹਨ। 4 ਦਿਨ ਪਹਿਲਾਂ ਇਰਾਨ ਤੋਂ ਭਾਰਤ ਲਿਆਂਦੇ ਗਏ 277 ਭਾਰਤੀਆਂ ਦੀ ਜੋਧਪੁਰ ਵਿੱਚ ਫੌਜ ਦੇ ਕੈਂਪ ਵਿੱਚ ਆਈਸੋਲੇਟਡ ਕਰਨ ਤੋਂ ਬਾਅਦ ਲਗਾਤਾਰ ਨਿਗਰਾਨੀ ਕੀਤੀ ਜਾ ਰਹੀ ਹੈ। ਇਸ ਦੇ ਨਾਲ ਹੀ ਇਸ ਤੋਂ ਪਹਿਲਾਂ ਜੈਸਲਮੇਰ ਵਿੱਚ 400 ਤੋਂ ਵੱਧ ਭਾਰਤੀਆਂ ਨੂੰ ਇਰਾਨ ਤੋਂ ਲਿਆਂਦਾ ਗਿਆ ਹੈ, ਜਿਨ੍ਹਾਂ ਦੀ ਸਿਹਤ ਜਾਂਚ ਕਰਵਾਉਣ ਤੋਂ ਇਲਾਵਾ ਲਗਾਤਾਰ ਨਿਗਰਾਨੀ ਕੀਤੀ ਜਾ ਰਹੀ ਹੈ। ਆਉਣ ਵਾਲੇ 2 ਦਿਨਾਂ ਬਾਅਦ ਕੁੱਝ ਹੋਰ ਦੇਸ਼ਾਂ ਵਿੱਚ ਫਸੇ ਭਾਰਤੀਆਂ ਨੂੰ ਵੀ ਜੋਧਪੁਰ ਲਿਆਂਦਾ ਜਾ ਸਕਦਾ ਹੈ।

ਇਹ ਵੀ ਪੜ੍ਹੋ: ਕੋਰੋਨਾ ਨੇ ਨਹੀਂ ਬਖ਼ਸ਼ਿਆ ਸ਼ਾਹੀ ਪਰਿਵਾਰ, ਫਰਾਂਸ ਦੀ ਰਾਜਕੁਮਾਰੀ ਦੀ ਮੌਤ

ਇਰਾਨ ਤੋਂ ਲਿਆਂਦੇ ਗਏ ਭਾਰਤੀਆਂ ਨੂੰ ਐਤਵਾਰ ਸਵੇਰੇ ਦਿੱਲੀ ਤੋਂ ਜੋਧਪੁਰ ਸ਼ਿਫਟ ਕਰ ਦਿੱਤਾ ਗਿਆ ਹੈ। ਇਨ੍ਹਾਂ ਸਾਰਿਆਂ ਨੂੰ 2 ਵੱਖਰੀਆਂ ਉਡਾਣਾਂ ਰਾਹੀਂ ਜੋਧਪੁਰ ਲਿਆਂਦਾ ਗਿਆ। ਮੈਡੀਕਲ ਕਾਲਜ ਦੀ ਟੀਮ ਨੇ ਏਅਰਪੋਰਟ 'ਤੇ ਸਿਹਤ ਜਾਂਚ ਕੀਤੀ ਅਤੇ ਸਮਾਨ ਨੂੰ ਕੀਟਾਣੂਨਾਸ਼ਕ ਕਰ ਦਿੱਤਾ ਗਿਆ। ਇਸ ਦੇ ਨਾਲ ਹੀ ਸਪੇਨ ਅਤੇ ਇਟਲੀ ਤੋਂ ਆਉਣ ਵਾਲੇ ਭਾਰਤੀਆਂ ਨੂੰ ਵੀ ਆਉਣ ਵਾਲੇ ਦਿਨਾਂ ਵਿੱਚ ਜੋਧਪੁਰ ਆਰਮੀ ਵੱਲੋਂ ਤਿਆਰ ਕੀਤੇ ਗਏ ਵੱਖ-ਵੱਖ ਵੈਲਨੈਸ ਕੈਂਪਾਂ ਵਿੱਚ ਰੱਖਿਆ ਜਾ ਸਕਦਾ ਹੈ।

ETV Bharat Logo

Copyright © 2025 Ushodaya Enterprises Pvt. Ltd., All Rights Reserved.