ਨਵੀਂ ਦਿੱਲੀ: ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਬੀਤੇ ਦਿਨ ਪ੍ਰੈਸ ਕਾਨਫਰੰਸ ਕੀਤੀ ਜਿਸ ਵਿੱਚ ਸਰਕਾਰ ਵਿਰੁੱਧ ਕਈ ਤਰ੍ਹਾਂ ਦੀ ਬਿਆਨਬਾਜ਼ੀ ਸਾਹਮਣੇ ਆਈ। ਉੱਥੇ ਹੀ, ਕੇਂਦਰ ਸਰਕਾਰ ਵਲੋਂ ਕੋਵਿਡ -19 ਟੈਸਟ ਕਿੱਟਾਂ ਨਾ ਮੁਹੱਈਆ ਕਰਵਾਉਣ ਦੀ ਅਲੋਚਨਾ ਕੀਤੀ ਗਈ। ਇਸ ਤੋਂ ਕਈ ਘੰਟੇ ਬਾਅਦ, ਕੇਂਦਰੀ ਸਿਹਤ ਮੰਤਰਾਲੇ ਨੇ ਇਸ ਤਰ੍ਹਾਂ ਦੇ ਦਾਅਵਿਆਂ ਨੂੰ ਖ਼ਾਰਜ ਕਰ ਦਿੱਤਾ।
ਸਯੁੰਕਤ ਸਕੱਤਰ ਲਵ ਅਗਰਵਾਲ ਨੇ ਕਿਹਾ ਕਿ, "ਆਊਟਪੁਟ ਕੀ ਹੈ, ਇਹ ਜਾਣ ਲੈਣਾ ਜ਼ਰੂਰੀ ਹੈ। ਜੇਕਰ 24 ਵਿਅਕਤੀਆਂ ਵਿੱਚ ਲੱਛਣ ਪਾਏ ਜਾ ਰਹੇ ਹਨ, ਤਾਂ ਸਿਰਫ਼ 1 ਮਾਮਲਾ ਕੋਰੋਨਾ ਵਾਇਰਸ ਪੌਜ਼ੀਟਿਵ ਆਉਂਦਾ ਹੈ, ਜੋ ਕਿ ਤੁਰੰਤ ਐਕਸ਼ਨ ਨੂੰ ਦਰਸ਼ਾਉਂਦਾ ਹੈ।" ਉਨ੍ਹਾਂ ਕਿਹਾ ਕਿ ਸਰਕਾਰ ਸਿਰਫ਼ ਪੌਜ਼ੀਟਿਵ ਮਾਮਲਿਆਂ ਨੂੰ ਹੀ ਯਾਦ ਨਹੀਂ ਰੱਖ ਰਹੀ, ਇਸ ਦੇ ਨਾਲ-ਨਾਲ ਠੀਕ ਕਿੰਨੇ ਹੋਏ, ਇਹ ਵੀ ਵੇਖਿਆ ਜਾ ਰਿਹਾ ਹੈ।
ਲਵ ਅਗਰਵਾਲ ਨੇ ਕਿਹਾ ਕਿ, "ਅਸੀਂ ਇਹ ਯਕੀਨੀ ਬਣਾਉਣਾ ਚਾਹੁੰਦੇ ਹਾਂ ਕਿ ਸਾਰਿਆਂ ਦਾ ਮਾਪਦੰਡਾਂ ਅਨੁਸਾਰ ਢੁੱਕਵੀਂ ਜਾਂਚ ਕੀਤੀ ਜਾਵੇ।"
ਇੰਡੀਅਨ ਕੌਂਸਲ ਆਫ਼ ਮੈਡੀਕਲ ਰਿਸਰਚ (ਆਈਸੀਐਮਆਰ) ਦੇ ਡਾ. ਰਤਨ ਆਰ. ਗੰਗਾਖੇਡਕਰ ਨੇ ਦੱਸਿਆ ਕਿ ਜਪਾਨ 1 ਪੌਜ਼ੀਟਿਵ ਮਾਮਲਾ ਲੱਭਣ ਲਈ 11.7 ਕੋਵਿਡ -19 ਟੈਸਟ ਕਰਦਾ ਹੈ। ਇਸੇ ਤਰ੍ਹਾਂ, ਇਟਲੀ ਨੇ 6.7 ਟੈਸਟ ਕੀਤੇ ਅਤੇ ਸੰਯੁਕਤ ਰਾਜ ਨੇ 5.3 ਟੈਸਟ ਕੀਤੇ।
ਇਸ ਦੌਰਾਨ ਲਵ ਅਗਰਵਾਲ ਨੇ ਕਿਹਾ ਕਿ ਤੇਲੰਗਾਨਾ, ਪੱਛਮੀ ਬੰਗਾਲ, ਉਤਰਾਖੰਡ, ਜੰਮੂ ਕਸ਼ਮੀਰ, ਮਨੀਪੁਰ, ਯੂਪੀ, ਛੱਤੀਸਗੜ੍ਹ, ਕਰਨਾਟਕ, ਕੇਰਲਾ, ਪੰਜਾਬ, ਹਰਿਆਣਾ, ਰਾਜਸਥਾਨ, ਗੁਜਰਾਤ, ਗੋਆ, ਉੱਤਰ ਪ੍ਰਦੇਸ਼, ਮਿਜੋਰਮ ਅਤੇ ਮੱਧ ਪ੍ਰਦੇਸ਼ ਸਣੇ ਭਾਰਤ ਦੇ 17 ਦੇਸ਼ ਸ਼ਾਮਲ ਹਨ। ਰਾਜਾਂ ਦੇ 27 ਜ਼ਿਲ੍ਹਿਆਂ ਚੋਂ ਪਿਛਲੇ 14 ਦਿਨਾਂ ਵਿੱਚ ਕੋਈ ਕੋਰੋਨਾ ਵਾਇਰਸ ਦਾ ਪੌਜ਼ੀਟਿਵ ਮਾਮਲਾ ਦਰਜ ਨਹੀਂ ਹੋਇਆ।
ਇਸ ਦੇ ਨਾਲ ਹੀ, ਸਾਰੇ 27 ਜ਼ਿਲ੍ਹੇ ਰੈਡ ਜ਼ੋਨ ਤੋਂ ਔਂਰੇਜ ਜ਼ੋਨ ਵਿੱਚ ਬਦਲ ਗਏ ਹਨ ਅਤੇ ਜੇ ਸਥਿਤੀ ਇਹੋ ਜਿਹੀ ਰਹਿੰਦੀ ਹੈ, ਤਾਂ ਸਾਰੇ ਜ਼ਿਲ੍ਹੇ ਆਪਣੇ ਆਪ ਗ੍ਰੀਨ ਜ਼ੋਨ (ਕੋਵਿਡ ਪਰਿਵਰਤਨ ਮੁਕਤ ਜ਼ੋਨ) ਵਿੱਚ ਬਦਲ ਜਾਣਗੇ।
ਅਗਰਵਾਲ ਨੇ ਕਿਹਾ ਕਿ ਭਾਰਤ ਦੇ 325 ਜ਼ਿਲ੍ਹਿਆਂ ਵਿੱਚ ਕੋਵਿਡ -19 ਦਾ ਕੋਈ ਕੇਸ ਸਾਹਮਣੇ ਨਹੀਂ ਆਇਆ। ਉਨ੍ਹਾਂ ਕਿਹਾ ਕਿ ਪੁਡੂਚੇਰੀ ਵਿੱਚ ਮਾਹੀ ਵਿਖੇ ਪਿਛਲੇ 28 ਦਿਨਾਂ ਵਿੱਚ ਕੋਈ ਕੋਵਿਡ -19 ਪੌਜ਼ੀਟਿਵ ਮਾਮਲਾ ਨਹੀਂ ਮਿਲਿਆ ਹੈ।
ਉਨ੍ਹਾਂ ਕਿਹਾ ਕਿ ਡਬਲਯੂਐਚਓ ਦੀ ਰਾਸ਼ਟਰੀ ਪੋਲੀਓ ਨਿਗਰਾਨੀ ਨੈਟਵਰਕ ਟੀਮ ਦੀ ਸੇਵਾ ਦੀ ਵਰਤੋਂ ਕਰਦਿਆਂ ਕੇਂਦਰ ਦੀ ਚੱਲ ਰਹੀ ਨਿਗਰਾਨੀ ਨੂੰ ਹੋਰ ਮਜ਼ਬੂਤ ਕਰਨ ‘ਤੇ ਇਕ ਕਾਰਜ ਯੋਜਨਾ ਬਣਾਈ ਗਈ ਹੈ।
ਲਵ ਅਗਰਵਾਲ ਨੇ ਕਿਹਾ ਕਿ ਸਿਹਤ ਮੰਤਰਾਲੇ ਨੇ ਕੋਵਿਡ -19 ਦੇ ਪ੍ਰਕੋਪ ਨਾਲ ਨਜਿੱਠਣ ਲਈ ਰਾਜ ਸਰਕਾਰ ਦੀ ਮਦਦ ਲਈ 2 ਕੇਂਦਰੀ ਟੀਮਾਂ ਮਹਾਰਾਸ਼ਟਰ ਭੇਜੀਆਂ ਹਨ। ਵੀਰਵਾਰ ਨੂੰ ਭਾਰਤ 'ਤੇ 12, 759 ਮਾਮਲੇ ਦਰਜ ਹੋਏ ਹਨ।
ਇਸ ਦੌਰਾਨ ਭਾਰਤ ਨੂੰ ਚੀਨ ਤੋਂ 5 ਲੱਖ ਰੈਪਿਡ ਐਂਟੀ ਬਾਡੀ ਟੈਸਟ ਕਿੱਟਾਂ ਮਿਲੀਆਂ ਹਨ।
ਜ਼ਿਕਰਯੋਗ ਹੈ ਕਿ ਭਾਰਤ ਵਿੱਚ ਹੁਣ ਤੱਕ ਕੋਰੋਨਾ ਵਾਇਰਸ ਨਾਲ ਪੀੜਤਾਂ ਦਾ ਅੰਕੜਾ 13 ਹਜ਼ਾਰ ਤੋਂ ਪਾਰ ਹੋ ਗਿਆ ਹੈ, ਜਿਨ੍ਹਾਂ ਚੋਂ 11, 201 ਮਾਮਲੇ ਐਕਟਿਵ ਹਨ। ਇਸ ਦੇ ਨਾਲ ਹੀ, 437 ਮੌਤਾਂ ਦਰਜ ਕੀਤੀਆਂ ਗਈਆਂ ਹਨ। ਦੇਸ਼ ਵਿੱਚ ਕੁੱਲ 1749 ਲੋਕ ਇਸ ਬਿਮਾਰੀ ਤੋਂ ਨਿਜਾਤ ਪਾ ਗਏ ਹਨ।
ਇਹ ਵੀ ਪੜ੍ਹੋ: ਈਟੀਵੀ ਭਾਰਤ ਦੀ ਖ਼ਬਰ ਦੇ ਅਸਰ: ਕਤਾਰਾਂ 'ਚ ਖੜ੍ਹੇ ਲੋਕਾਂ ਨੂੰ ਮਿਲਿਆ ਕੁਰਸੀਆਂ