ਨਵੀਂ ਦਿੱਲੀ: ਦਿੱਲੀ ਵਿੱਚ ਵਾਪਰੇ 1984 ਸਿੱਖ ਕਤਲੇਆਮ ਦੇ ਦੋਸ਼ਾਂ ਵਿੱਚ ਸਜ਼ਾ ਕੱਟ ਰਹੇ ਸੱਜਣ ਕੁਮਾਰ ਦੇ ਸਾਥੀ ਮਹਿੰਦਰ ਯਾਦਵ ਨੂੰ ਸੁਪਰੀਮ ਕੋਰਟ ਤੋਂ ਕੋਈ ਰਾਹਤ ਨਹੀਂ ਮਿਲੀ। ਅਦਾਲਤ ਨੇ ਉਸ ਦੀ ਜ਼ਮਾਨਤ ਦੀ ਅਰਜ਼ੀ ਨੂੰ ਸਿੱਖ ਕਤਲੇਆਮ ਦੇ ਇੱਕ ਹੋਰ ਕੇਸ ਨਾਲ ਜੋੜ ਦਿੱਤਾ ਹੈ।
ਇਹ ਵੀ ਪੜ੍ਹੋ: ਪਟਿਆਲਾ ਵਿੱਚ ਹੜ੍ਹ ਪੀੜਤਾਂ ਲਈ ਅੱਗੇ ਆਈ ਪ੍ਰਨੀਤ ਕੌਰ, ਵੇਖੋ ਵੀਡੀਓ
ਜ਼ਿਕਰਯੋਗ ਹੈ ਕਿ 1984 ਵਿਚ ਦਿੱਲੀ ਕੈਂਟ ਅੰਦਰ ਸਿੱਖਾਂ ਦੇ ਸਮੂਹਿਕ ਕਤਲੇਆਮ ਵਿਚ ਸੱਜਣ ਕੁਮਾਰ ਅਤੇ 5 ਹੋਰ ਦੋਸ਼ੀਆਂ ਨੂੰ 18 ਦਸੰਬਰ 2018 ਵਿੱਚ ਹਾਈ ਕੋਰਟ ਵੱਲੋਂ ਸਜ਼ਾਵਾਂ ਸੁਣਾਈਆਂ ਗਈਆਂ ਸਨ। ਮਹਿੰਦਰ ਯਾਦਵ ਨੇ ਜੋ ਅਰਜ਼ੀ ਜ਼ਮਾਨਤ ਲਈ ਸੁਪਰੀਮ ਕੋਰਟ ਵਿੱਚ ਲਗਾਈ ਸੀ ਉਸ 'ਤੇ ਸੁਣਵਾਈ ਅਧੀਨ ਅਦਾਲਤ ਨੇ ਇੱਕ ਹੋਰ ਸਿੱਖ ਕਤਲੇਆਮ ਦੇ ਕੇਸ ਨਾਲ ਇਸ ਨੂੰ ਜੋੜ ਦਿੱਤਾ। ਇਸ ਲਈ ਸੱਜਣ ਕੁਮਾਰ ਦੇ ਸਾਥੀ ਮਹਿੰਦਰ ਯਾਦਵ ਨੂੰ ਕੋਈ ਰਾਹਤ ਨਹੀਂ ਮਿਲੀ।
ਇਸ 'ਤੇ ਪ੍ਰਤੀਕਿਰਿਆ ਜ਼ਾਹਿਰ ਕਰਦਿਆਂ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਨੇ ਕਿਹਾ ਕਿ ਨਿਰਦੋਸ਼ ਸਿੱਖਾਂ ਦਾ ਬੇਰਹਿਮੀ ਨਾਲ ਕਤਲ ਕਰਨ ਵਾਲੇ ਦੋਸ਼ੀ ਹੁਣ ਜੇਲ੍ਹਾਂ ਤੋਂ ਬਾਹਰ ਨਹੀਂ ਆ ਸਕਣਗੇ ਤੇ ਜੋ ਬਾਹਰ ਹਨ, ਉਹ ਵੀ ਛੇਤੀ ਹੀ ਜੇਲ੍ਹਾਂ ਵਿੱਚ ਬੰਦ ਹੋਣਗੇ।