ETV Bharat / bharat

ਈਰਾਨ ਵਿੱਚ ਕੋਰੋਨਾ ਵਾਇਰਸ ਦਾ ਕਹਿਰ, ਅੱਜ 150 ਭਾਰਤੀ ਲਿਆਂਦੇ ਜਾਣਗੇ ਭਾਰਤ

ਈਰਾਨ ਵਿੱਚ ਤਕਰੀਬਨ 6 ਹਜ਼ਾਰ ਭਾਰਤੀ ਫ਼ਸੇ ਹੋਏ ਹਨ, ਜਿਨ੍ਹਾਂ ਵਿਚੋਂ 150 ਭਾਰਤੀਆਂ ਨੂੰ ਅੱਜ ਜੈਸਲਮੇਰ ਲਿਆਂਦਾ ਜਾਵੇਗਾ। ਇਰਾਨ ਤੋਂ ਆਉਣ ਵਾਲੇ ਭਾਰਤੀਆਂ ਨੂੰ ਜਾਂਚ ਤੋਂ ਬਾਅਦ ਕੁਝ ਦਿਨਾਂ ਲਈ ਆਈਸੋਲੇਸ਼ਨ ਵਿੱਚ ਰੱਖਿਆ ਜਾਵੇਗਾ।

corona virus, corona virus in iran, COVID-19
ਫ਼ੋਟੋ
author img

By

Published : Mar 13, 2020, 9:47 AM IST

ਨਵੀਂ ਦਿੱਲੀ: ਭਾਰਤ ਵਿੱਚ ਕੋਰੋਨਾ ਵਾਇਰਸ ਦੇ ਮਾਮਲੇ ਲਗਾਤਾਰ ਵੱਧ ਰਹੇ ਹਨ। ਪਿਛਲੇ 24 ਘੰਟਿਆਂ ਅੰਦਰ ਕੋਰੋਨਾ ਦੇ 15 ਮਰੀਜ਼ ਸਾਹਮਣੇ ਆਏ ਹਨ ਅਤੇ ਇਹ ਅੰਕੜਾ 75 ਤੱਕ ਪਹੁੰਚ ਗਿਆ ਹੈ। ਕੋਰੋਨਾ ਨੇ ਭਾਰਤ ਵਿੱਚ ਇਕ ਆਦਮੀ ਦੀ ਜਾਨ ਵੀ ਲੈ ਲਈ ਹੈ। ਭਾਰਤ ਨੂੰ ਦਰਪੇਸ਼ ਇੱਕ ਵੱਡੀ ਸਮੱਸਿਆ ਵਿਦੇਸ਼ਾਂ ਵਿੱਚ ਫਸੇ ਭਾਰਤੀਆਂ ਨੂੰ ਲਿਆਉਣਾ ਹੈ। ਇਰਾਨ ਵਿੱਚ ਤਕਰੀਬਨ 6 ਹਜ਼ਾਰ ਭਾਰਤੀ ਫਸੇ ਹੋਏ ਹਨ ਜਿਸ ਲਈ ਡਾਕਟਰਾਂ ਨਾਲ ਲੈਸ ਟੀਮ ਅੱਜ 150 ਭਾਰਤੀਆਂ ਨੂੰ ਜੈਸਲਮੇਰ ਲੈ ਕੇ ਆਵੇਗੀ। ਇਨ੍ਹਾਂ ਵਿੱਚ ਵਿਦਿਆਰਥੀ ਤੇ ਸ਼ਰਧਾਲੂ ਸ਼ਾਮਲ ਹਨ।

ਇਰਾਨ ਤੋਂ ਆਉਣ ਵਾਲੇ ਭਾਰਤੀਆਂ ਨੂੰ ਜਾਂਚ ਤੋਂ ਬਾਅਦ ਕੁਝ ਦਿਨਾਂ ਲਈ ਨਿਗਰਾਨੀ ਹੇਠ ਰੱਖਿਆ ਜਾਵੇਗਾ। ਇਸ ਲਈ ਜੋਧਪੁਰ ਅਤੇ ਜੈਸਲਮੇਰ ਵਿੱਚ ਭਾਰਤੀ ਫੌਜ ਵੱਲੋਂ ਵਿਸ਼ੇਸ਼ ਪ੍ਰਬੰਧ ਕੀਤੇ ਗਏ ਹਨ। ਫੌਜ ਦੇ ਬੁਲਾਰੇ ਕਰਨਲ ਅਮਨ ਆਨੰਦ ਮੁਤਾਬਕ, ਅਗਲੇ ਦੋ-ਤਿੰਨ ਦਿਨਾਂ ਵਿੱਚ ਵੱਡੀ ਗਿਣਤੀ 'ਚ ਭਾਰਤੀ ਘਰ ਪਰਤਣਗੇ। ਇੱਕ ਸਾਵਧਾਨੀ ਦੇ ਤੌਰ 'ਤੇ ਜੋਧਪੁਰ, ਜੈਸਲਮੇਰ, ਝਾਂਸੀ, ਗੋਰਖਪੁਰ, ਕੋਲਕਾਤਾ ਅਤੇ ਚੇਨੱਈ ਵਿੱਚ ਵਿਸ਼ੇਸ਼ ਸਹੂਲਤਾਂ ਦਾ ਪ੍ਰਬੰਧ ਕੀਤਾ ਗਿਆ ਹੈ।

ਇਰਾਨ ਵਿੱਚ ਹੁਣ ਤੱਕ 429 ਮੌਤਾਂ

ਕੋਰੋਨਾ ਨੇ ਈਰਾਨ ਵਿੱਚ ਬਹੁਤ ਤਬਾਹੀ ਮਚਾਈ ਹੈ। ਈਰਾਨ ਵਿੱਚ 10075 ਤੋਂ ਵੱਧ ਲੋਕਾਂ ਵਿੱਚ ਕੋਰੋਨਾ ਦੀ ਪੁਸ਼ਟੀ ਹੋਈ ਹੈ ਅਤੇ 429 ਲੋਕਾਂ ਦੀ ਮੌਤ ਹੋ ਗਈ ਹੈ। ਇਰਾਨ ਚੀਨ ਅਤੇ ਇਟਲੀ ਤੋਂ ਬਾਅਦ ਕੋਰੋਨਾ ਨਾਲ ਸਭ ਤੋਂ ਵੱਧ ਪ੍ਰਭਾਵਿਤ ਦੇਸ਼ ਹੈ।

30-40 ਹਜ਼ਾਰ ਲੋਕਾਂ ਲਈ ਵਿਸ਼ੇਸ਼ ਪ੍ਰਬੰਧ

ਕੋਰੋਨਾ ਦੇ ਦੇਸ਼ ਭਰ ਵਿੱਚ 52 ਟੈਸਟਿੰਗ ਸੈਂਟਰ ਹਨ। ਇਸ ਤੋਂ ਇਲਾਵਾ 56 ਨਮੂਨਾ ਇਕੱਤਰ ਕਰਨ ਦੇ ਕੇਂਦਰ ਵੀ ਬਣਾਏ ਗਏ ਹਨ। ਸਰਕਾਰ ਵੱਲੋਂ 30-40 ਹਜ਼ਾਰ ਲੋਕਾਂ ਦੀ ਨਿਗਰਾਨੀ ਕੀਤੀ ਜਾ ਰਹੀ ਹੈ। ਦੇਸ਼ ਦੇ 30 ਹਵਾਈ ਅੱਡਿਆਂ 'ਤੇ ਸਕ੍ਰੀਨਿੰਗ ਲਈ ਪੂਰੇ ਪ੍ਰਬੰਧ ਕੀਤੇ ਗਏ ਹਨ। ਦਿੱਲੀ ਦੇ ਕੌਮਾਂਤਰੀ ਹਵਾਈ ਅੱਡੇ ਦੇ ਡਿਊਟੀ ਮੁਕਤ ਖੇਤਰ ਵਿੱਚ 15 ਦੇਸ਼ਾਂ ਦੇ ਨਾਗਰਿਕਾਂ ਦੇ ਦਾਖਲੇ ‘ਤੇ ਪਾਬੰਦੀ ਲਗਾਈ ਗਈ ਹੈ। ਭਾਰਤ ਨੇ ਦੁਨੀਆ ਦੇ ਕਿਸੇ ਵੀ ਦੇਸ਼ ਤੋਂ ਆਉਣ ਵਾਲੇ ਲੋਕਾਂ ਦੇ ਵੀਜ਼ਾ ਨੂੰ 15 ਅਪ੍ਰੈਲ ਤੱਕ ਮੁਅੱਤਲ ਕਰ ਦਿੱਤਾ ਹੈ।

ਇਹ ਵੀ ਪ੍ਰਬੰਧ: ਕੈਨੇਡੀਅਨ ਪੀਐਮ ਦੀ ਪਤਨੀ ਸੌਫ਼ੀ ਕੋਰੋਨਾ ਨਾਲ ਪੀੜਤ, NDP ਪ੍ਰਧਾਨ ਜਗਮੀਤ ਸਿੰਘ ਵੀ ਹੋਏ ਇਕਾਂਤਵਾਸ

ETV Bharat Logo

Copyright © 2024 Ushodaya Enterprises Pvt. Ltd., All Rights Reserved.