ਹਜ਼ਾਰੀਬਾਗ : ਜ਼ਿਲ੍ਹੇ ਦੇ ਚੌਪਾਰਣ ਦਨੂਆ ਘਾਟੀ ਵਿੱਚ ਅੱਜ ਸਵੇਰੇ ਇੱਕ ਭਿਆਨਕ ਸੜਕ ਹਾਦਸਾ ਵਾਪਰਿਆ। ਇਥੇ ਯਾਤਰੀ ਬੱਸ ਰਾਂਚੀ ਤੋਂ ਪਟਨਾ ਜਾ ਰਹੀ ਸੀ ਕਿ ਅਚਾਨਕ ਸਰਿਏ ਨਾਲ ਲਦਿਆ ਹੋਇਆ ਇੱਕ ਟਰੱਕ ਨੇ ਬੱਸ ਵਿੱਚ ਟੱਕਰ ਮਾਰ ਦਿੱਤੀ। ਇਸ ਘਟਨਾ ਵਿੱਚ 1 ਬੱਚੇ ਸਮੇਤ 11 ਲੋਕਾਂ ਦੀ ਮੌਤ ਹੋ ਗਈ ਅਤੇ 26 ਵੱਧ ਲੋਕ ਜ਼ਖਮੀ ਹੋ ਗਏ ਹਨ।
ਹਾਦਸੇ ਦੀ ਜਾਣਕਾਰੀ ਮਿਲਦੇ ਹੀ ਜ਼ਿਲ੍ਹਾ ਪ੍ਰਸ਼ਾਸਨ ਅਤੇ ਪੁਲਿਸ ਸਮੇਤ ਸਥਾਨਕ ਲੋਕਾਂ ਵੱਲੋਂ ਤੁਰੰਤ ਰਾਹਤ ਕਾਰਜ ਸ਼ੁਰੂ ਕਰ ਦਿੱਤਾ ਗਿਆ। ਜ਼ਖਮੀ ਲੋਕਾਂ ਨੂੰ ਇਲਾਜ ਲਈ ਚੌਪਾਰਣ ਦਨੂਆ ਸੀਐਸੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ। ਇਨ੍ਹਾਂ ਚੋਂ ਗੰਭੀਰ ਸਥਿਤੀ ਵਾਲੇ ਜ਼ਖਮੀ ਲੋਕਾਂ ਨੂੰ ਇਲਾਜ ਲਈ ਹਜ਼ਾਰੀਬਾਗ ਦੇ ਸਿਵਲ ਹਸਪਤਾਲ ਦਾਖਲ ਰੈਫਰ ਕੀਤਾ ਗਿਆ ਹੈ।