ETV Bharat / bharat

ਛੱਤੀਸਗੜ੍ਹ: ਬਚਾਅ ਲਈ ਲੜਾਈ ਲੜ੍ਹ ਰਹੀਆਂ ਨੇ 10ਵੀਂ ਸ਼ਤਾਬਦੀ ਦੀ ਮੂਰਤੀਆਂ - 10th century

ਛੱਤੀਸਗੜ੍ਹ ਵਿਖੇ ਮਾਨਪੁਰ ਗ੍ਰਾਮ ਪੰਚਾਇਤ ਦੇ ਮਹੇਸ਼ਪੁਰ ਵਿੱਚ ਪ੍ਰਾਚੀਨ ਮੰਦਰ ਅਤੇ ਉਨ੍ਹਾਂ ਵਿੱਚ ਰੱਖਿਆਂ ਮੂਰਤੀਆਂ ਦੀ ਪਛਾਣ ਖ਼ਤਰੇ ਵਿੱਚ ਹੈ। ਦਅਰਸਲ ਪ੍ਰਾਚੀਨ ਮੰਦਰ ਤੋਂ 300 ਮੀਟਰ ਦੂਰੀ 'ਤੇ ਸਟੋਨ ਕ੍ਰਸ਼ਰ ਸੰਚਾਲਤ ਹੈ ਜਿਸ ਕਾਰਨ ਹਰ ਦਿਨ ਇਥੇ ਬਲਾਸਟਿੰਗ ਦਾ ਕੰਮ ਜਾਰੀ ਹੈ। ਸਟੋਨ ਬਲਾਸਟ ਦੀ ਤੇਜ਼ ਕੰਬਣੀ ਨਾਲ ਮੰਦਰ ਅਤੇ ਉਸ ਦੇ ਅੰਦਰ ਰੱਖੀਆਂ ਗਈਆਂ ਪ੍ਰਾਚੀਨ ਮੂਰਤੀਆਂ ਨੂੰ ਨੁਕਸਾਨ ਪਹੁੰਚ ਰਿਹਾ ਹੈ।

ਫੋਟੋ
author img

By

Published : Jul 23, 2019, 6:56 PM IST

ਸਰਗੁਜਾ : ਓਦੈਪੁਰ ਵਿਕਾਸਖੰਡ ਦੇ ਮਾਨਪੁਰ ਗ੍ਰਾਮ ਪੰਚਾਇਤ ਦੇ ਮਹੇਸ਼ਪੁਰ ਵਿੱਚ ਪ੍ਰਾਚੀਨ ਮੰਦਰ ਅਤੇ ਉਸ 'ਚ ਸਥਾਪਤ ਮੂਰਤੀਆਂ ਦੀ ਮੌਜੂਦਗੀ ਖ਼ਤਰੇ ਵਿੱਚ ਪੈ ਗਈ ਹੈ।

ਇਥੇ ਦੇ ਸਥਾਨਕ ਲੋਕਾਂ ਮੁਤਾਬਕ ਪ੍ਰਾਚੀਨ ਸਥਾਨ ਤੋਂ ਮਹਿਜ਼ 300 ਮੀਟਰ ਦੀ ਦੂਰੀ ਉੱਤੇ ਸਟੋਨ ਕ੍ਰਸ਼ਰ ਸੰਚਾਲਤ ਹੈ। ਹਰ ਰੋਜ਼ ਇਥੇ ਪੱਥਰ ਅਤੇ ਚੱਟਾਨਾਂ ਨੂੰ ਤੋੜਨ ਦਾ ਕੰਮ ਹੁੰਦਾ ਹੈ ਅਤੇ ਇਹ ਸਾਰਾ ਕੰਮ ਮਸ਼ੀਨਾਂ ਰਾਹੀਂ ਬਲਾਸਟਿੰਗ ਕਰਕੇ ਕੀਤਾ ਜਾਂਦਾ ਹੈ। ਹਰ ਦਿਨ ਬਲਾਸਟਿੰਗ ਕਾਰਨ ਪੈਦਾ ਹੋਣ ਵਾਲੀ ਤੇਜ਼ ਕੰਪਨ ਦੇ ਕਾਰਨ ਪ੍ਰਾਚੀਨ ਮੰਦਰ ਅਤੇ ਇਸ ਵਿੱਚ ਰੱਖੀਆਂ ਗਈਆਂ ਮੂਰਤੀਆਂ ਵਿੱਚ ਦਰਾਰਾਂ ਪੈ ਰਹੀਆਂ ਹਨ। ਇਸ ਤੋਂ ਇਲਾਵਾ ਇਥੇ ਓਵਰਲੋਡ ਵਾਹਨਾਂ ਦੀ ਆਵਾਜਾਈ ਕਾਰਨ ਸੜਕਾਂ ਦੀ ਹਾਲਤ ਬੇਹਦ ਖ਼ਰਾਬ ਹੋ ਗਈ ਹੈ।

ਭਾਰੀ ਵਾਹਨਾਂ ਕਾਰਨ ਸੜਕਾਂ ਹੋਈਆਂ ਖ਼ਰਾਬ
ਅੰਬਿਕਾਪੁਰ-ਬਿਲਾਸਪੁਰ ਮੁੱਖ ਮਾਰਗ ਤਿਆਰ ਕਰਨ ਵਾਲੀ ਕੰਪਨੀ ਵੱਲੋਂ ਮਾਹਨਪੁਰ ਪਿੰਡ ਵਿੱਚ ਵਿੱਚ ਕ੍ਰਸ਼ਰ ਮਸ਼ੀਨ ਲਗਾਈ ਹੈ। ਇਥੇ ਸੜਕਾਂ ਦੇ ਨਿਰਮਾਣ ਲਈ ਪੱਥਰ, ਮਿੱਟੀ ਅਤੇ ਹੋਰ ਨਿਰਮਾਣ ਯੋਗ ਚੀਜ਼ਾਂ ਦੀ ਆਵਾਜਈ ਲਈ ਭਾਰੀ ਵਾਹਨਾਂ ਦਾ ਇਸਤੇਮਾਲ ਕੀਤਾ ਜਾ ਰਿਹਾ ਹੈ। ਜਿਸ ਕਾਰਨ ਕ੍ਰਸ਼ਰ ਮਸ਼ੀਨ ਅਤੇ ਭਾਰੀ ਵਾਹਨਾਂ ਦੀ ਆਵਾਜਾਈ ਕਾਰਨ ਪ੍ਰਾਚੀਨ ਮੰਦਰ ਦੀ ਦੀਵਾਰਾਂ ਨੂੰ ਨੁਕਸਾਨ ਹੋ ਰਿਹਾ ਹੈ। ਇਸ ਦੇ ਨਾਲ-ਨਾਲ ਪਿੰਡ ਦੀਆਂ ਸੜਕਾਂ ਦੀ ਹਾਲਤ ਵੀ ਬੇਹਦ ਖ਼ਰਾਬ ਹੋ ਚੁੱਕੀ ਹੈ।

10ਵੀਂ ਸ਼ਤਾਬਦੀ ਦੀਆਂ ਪ੍ਰਾਚੀਨ ਮੂਰਤੀਆਂ

ਪਿੰਡ ਦੀ ਸਰਪੰਚ ਸ਼ੁਭਰਾ ਸਿੰਘ ਨੇ ਦੱਸਿਆ ਕਿ ਬੀਤੇ ਕਈ ਸਾਲ ਪਹਿਲਾਂ ਪੁਰਾਤਨ ਵਿਭਾਗ ਦੀਆਂ ਕੁਝ ਟੀਮਾਂ ਨੇ ਇਥੇ ਖ਼ੁਦਾਈ ਕਰਕੇ ਮੂਰਤੀਆਂ ਨੂੰ ਬਾਹਰ ਕੱਢੀਆ ਸੀ। ਪੁਰਾਤਨ ਵਿਭਾਗ ਦੇ ਅਧਿਕਾਰੀਆਂ ਮੁਤਾਬਕ ਇਹ ਪ੍ਰਾਚੀਨ ਮੂਰਤੀਆਂ 10 ਵੀਂ ਸ਼ਤਾਬਦੀ ਦੇ ਕਲਚੁਰੀ ਰਾਜਾਵਾਂ ਦੇ ਸਮੇਂ ਦੀਆਂ ਹਨ। ਇਥੇ ਖ਼ੁਦਾਈ ਦੇ ਸਮੇਂ ਵਿਸ਼ਣੂ, ਵਰਾਹ, ਵਾਸਨ, ਸੂਰਯ, ਨਰਸਿੰਘ ਅਤੇ ਉਮਾ-ਮਹੇਸ਼ਵਰ ਸਮੇਤ ਕ੍ਰਿਸ਼ਨ ਲੀਲਾ ਨਾਲ ਸਬੰਧਤ ਮੂਰਤੀਆਂ ਮਿਲੀਆਂ ਸਨ। ਇਨ੍ਹਾਂ ਮੂਰਤੀਆਂ ਨੂੰ ਵੇਖਣ ਲਈ ਹਜ਼ਾਰਾਂ ਦੀ ਗਿਣਤੀ ਵਿੱਚ ਸੈਲਾਨੀ ਇਥੇ ਆਉਂਦੇ ਹਨ। ਇਥੇ ਕ੍ਰਸ਼ਰ ਮਸ਼ੀਨ ਦੇ ਚੱਲਣ ਦੇ ਕਾਰਨ ਇਨ੍ਹਾਂ ਮੂਰਤੀਆਂ ਦੀ ਮੌਜ਼ੂਦਗੀ ਉੱਤੇ ਖ਼ਤਰਾ ਮੰਡਰਾ ਰਿਹਾ ਹੈ। ਇਸ ਬਾਰੇ ਜ਼ਿਲ੍ਹਾ ਪ੍ਰਸ਼ਾਸਨ ਕੋਲ ਵਾਰ-ਵਾਰ ਸ਼ਿਕਾਇਤ ਕੀਤੇ ਜਾਣ ਮਗਰੋਂ ਵੀ ਅਜੇ ਤੱਕ ਇਸ ਮਾਮਲੇ ਵਿੱਚ ਕੋਈ ਸੁਣਵਾਈ ਨਹੀਂ ਹੋਈ।

Intro:Body:

10th century sculptures is in very bad condation in surajpur

Conclusion:
ETV Bharat Logo

Copyright © 2024 Ushodaya Enterprises Pvt. Ltd., All Rights Reserved.