ETV Bharat / bharat

ਵਿਦੇਸ਼ਾਂ ਤੋਂ ਪਰਤੇ ਪ੍ਰਵਾਸੀ ਭਾਰਤੀਆਂ ਨੂੰ ਭੇਜਿਆ ਘਰਾਂ ਵੱਲ, ਹਵਾਈ ਅੱਡਿਆਂ 'ਤੇ ਕੀਤਾ ਗਿਆ ਸੀ ਏਕਾਂਤਵਾਸ - ਪ੍ਰਵਾਸੀ ਭਾਰਤੀ ਨੂੰ ਭੇਜਿਆ ਘਰਾਂ ਵੱਲ

ਕੋਰੋਨਾ ਵਾਇਰਸ ਕਾਰਨ ਪੂਰੇ ਦੇਸ਼ ਵਿੱਚ ਬੰਦ ਦਾ ਐਲਾਨ ਦਿੱਤਾ ਕੀਤਾ ਹੋਇਆ ਹੈ। ਸਰਕਾਰ ਕੋਰੋਨਾ ਵਾਇਰਸ ਦੇ ਫ਼ੈਲਾਅ ਨੂੰ ਰੋਕਣ ਦੇ ਲਈ ਹਰ ਤਰ੍ਹਾਂ ਦੀ ਸਖ਼ਤੀ ਵਰਤ ਰਹੀ ਹੈ।

ਵਿਦੇਸ਼ਾਂ ਤੋਂ ਪਰਤੇ ਪ੍ਰਵਾਸੀ ਭਾਰਤੀ ਨੂੰ ਭੇਜਿਆ ਘਰਾਂ ਵੱਲ, ਹਵਾਈ ਅੱਡਿਆਂ 'ਤੇ ਕੀਤਾ ਗਿਆ ਸੀ ਏਕਾਂਤਵਾਸ

author img

By

Published : Apr 8, 2020, 6:50 PM IST

ਨਵੀਂ ਦਿੱਲੀ: ਕੋਰੋਨਾ ਵਾਇਰਸ ਕਾਰਨ ਪੂਰੇ ਦੇਸ਼ ਵਿੱਚ ਬੰਦ ਦਾ ਐਲਾਨ ਦਿੱਤਾ ਕੀਤਾ ਹੋਇਆ ਹੈ। ਸਰਕਾਰ ਕੋਰੋਨਾ ਵਾਇਰਸ ਦੇ ਫ਼ੈਲਾਅ ਨੂੰ ਰੋਕਣ ਦੇ ਲਈ ਹਰ ਤਰ੍ਹਾਂ ਦੀ ਸਖ਼ਤੀ ਵਰਤ ਰਹੀ ਹੈ। ਇੱਥੋਂ ਤੱਕ ਸਰਕਾਰ ਨੇ ਦੇਸ਼ ਵਿੱਚ ਹਵਾਈ ਜਹਾਜ਼ਾਂ ਦੀ ਆਵਾਜਾਈ ਤੋਂ ਲੈ ਕੇ ਰੇਲਾਂ ਦੀ ਆਵਾਜਾਈ ਵੀ ਬੰਦ ਕਰ ਦਿੱਤੀ ਹੈ।

ਵੇਖੋ ਵੀਡੀਓ।

ਇਸੇ ਨੂੰ ਲੈ ਕੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਕੋਰੋਨਾ ਵਾਇਰਸ ਸਬੰਧੀ ਇਹਤਿਆਤ ਵਰਤਦੇ ਹੋਏ ਇੱਕ ਬਹੁਤ ਵਧੀਆ ਉਪਰਾਲਾ ਕੀਤਾ। ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਵਿਦੇਸ਼ਾਂ ਤੋਂ ਆਏ ਐੱਨ.ਆਰ.ਆਈ ਅਤੇ ਵਿਦੇਸ਼ਾਂ ਤੋਂ ਘੁੰਮ ਕੇ ਵਾਪਸ ਆਏ ਭਾਰਤੀਆਂ ਨੂੰ ਆਪੋ-ਆਪਣੇ ਘਰਾਂ ਵੱਲ ਰਵਾਨਾ ਕੀਤਾ ਗਿਆ ਹੈ।

ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਨੇ ਇੱਕ ਬਿਆਨ ਜਾਰੀ ਕਰ ਕੇ ਦੱਸਿਆ ਕਿ ਅਜਿਹੇ ਵਿਦੇਸ਼ਾਂ ਤੋਂ ਪਰਤੇ ਭਾਰਤੀਆਂ ਅਤੇ ਸੈਲਾਨੀਆਂ ਨੂੰ ਕੌਮਾਂਤਰੀ ਹਵਾਈ ਅੱਡਿਆਂ 'ਤੇ ਰੋਕ ਕੇ 14 ਦਿਨਾਂ ਲਈ ਏਕਾਂਤਵਾਸ ਵਿੱਚ ਰੱਖਿਆ ਗਿਆ ਸੀ। ਸਿਰਸਾ ਨੇ ਦੱਸਿਆ ਕਿ ਦਿੱਲੀ ਵਿੱਚ ਨਰੇਲਾ ਤੇ ਨੋਇਡਾ ਦੇ ਸੈਂਟਰਾਂ ਤੋਂ ਅਜਿਹੇ 100 ਤੋਂ ਵੱਧ ਪ੍ਰਵਾਸੀ ਭਾਰਤੀ ਜਾਂ ਪੰਜਾਬੀ ਮੂਲ ਦੇ ਵਿਅਕਤੀ ਜੋ ਵਿਦੇਸ਼ਾਂ ਵਿੱਚ ਘੁੰਮ ਕੇ ਵਾਪਸ ਪਰਤੇ ਸਨ, ਨੂੰ ਦੋ ਬੱਸਾਂ ਰਾਹੀਂ ਪੰਜਾਬ ਲਈ ਰਵਾਨਾ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਵਿਅਕਤੀਆਂ ਨੇ ਸਾਡੇ ਨਾਲ ਸੰਪਰਕ ਕੀਤਾ ਸੀ ਤੇ ਅਸੀਂ ਸਾਰੇ ਕਾਨੂੰਨੀ ਕਾਰਵਾਈ ਪੂਰੀ ਕਰ ਕੇ ਇਨ੍ਹਾਂ ਨੂੰ ਭੇਜਣ ਦਾ ਪ੍ਰਬੰਧ ਕੀਤਾ ਗਿਆ।

ਸਿਰਸਾ ਨੇ ਕਿਹਾ ਕਿ ਜੇ ਹੋਰ ਕੋਈ ਵੀ ਅਜਿਹੇ ਐਨ.ਆਰ.ਆਈ ਜਾਂ ਵਿਦੇਸ਼ਾਂ ਤੋਂ ਘੁੰਮ ਕੇ ਵਾਪਸ ਪਰਤੇ ਵਿਅਕਤੀ ਹਨ ਜੋ ਘਰ ਜਾਣਾ ਚਾਹੁੰਦੇ ਹਨ ਤਾਂ ਸਾਡੇ ਧਿਆਨ ਵਿੱਚ ਲਿਆਂਦੇ ਜਾਣ, ਅਸੀਂ ਸਾਰੀ ਕਾਨੂੰਨੀ ਕਾਰਵਾਈ ਪੂਰੀ ਕਰ ਕੇ ਇਨ੍ਹਾਂ ਨੂੰ ਘਰ ਭੇਜਣ ਦਾ ਪ੍ਰਬੰਧ ਕਰਾਂਗੇ।

ETV Bharat Logo

Copyright © 2025 Ushodaya Enterprises Pvt. Ltd., All Rights Reserved.