ਸ਼੍ਰੀਨਗਰ/ਪੁਲਵਾਮਾ: ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਸ਼ਨੀਵਾਰ ਸਵੇਰੇ ਜੰਮੂ-ਕਸ਼ਮੀਰ ਦੇ ਪੁਲਵਾਮਾ ਜ਼ਿਲ੍ਹੇ ਦੇ ਅਵੰਤੀਪੋਰਾ ਤੋਂ ਆਪਣੀ 'ਭਾਰਤ ਜੋੜੋ ਯਾਤਰਾ' ਮੁੜ ਸ਼ੁਰੂ ਕੀਤੀ। ਇਸ ਦੌਰਾਨ ਪੀਪਲਜ਼ ਡੈਮੋਕ੍ਰੇਟਿਕ ਪਾਰਟੀ (ਪੀਡੀਪੀ) ਦੀ ਪ੍ਰਧਾਨ ਮਹਿਬੂਬਾ ਮੁਫਤੀ ਨੇ ਆਪਣੀ ਬੇਟੀ ਇਲਤਿਜਾ ਮੁਫਤੀ ਨਾਲ ਸ਼ਿਰਕਤ ਕੀਤੀ। ਇਸ ਦੇ ਨਾਲ ਹੀ ਕਾਂਗਰਸ ਨੇਤਾ ਪ੍ਰਿਯੰਕਾ ਗਾਂਧੀ ਵਾਡਰਾ ਲੇਥਪੁਰਾ 'ਚ ਪਾਰਟੀ ਨੇਤਾ ਰਾਹੁਲ ਗਾਂਧੀ ਦੀ ਅਗਵਾਈ 'ਚ ਕੱਢੀ ਜਾ ਰਹੀ 'ਭਾਰਤ ਜੋੜੋ ਯਾਤਰਾ' 'ਚ ਸ਼ਾਮਲ ਹੋਏ। ਸਖ਼ਤ ਸੁਰੱਖਿਆ ਦਰਮਿਆਨ ਪ੍ਰਿਅੰਕਾ ਨੇ ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨਾਲ ਪਦਯਾਤਰਾ ਕੀਤੀ। ਇਸ ਤੋਂ ਬਾਅਦ ਯਾਤਰਾ ਆਰਾਮ ਕਰਨ ਲਈ ਲੈਥਪੁਰਾ ਵਿਖੇ ਰੁਕੀ।
-
#WATCH | Congress party's Bharat Jodo Yatra resumes from Awantipora, Jammu & Kashmir. PDP chief Mehbooba Mufti joins Rahul Gandhi in the yatra.
— ANI (@ANI) January 28, 2023 " class="align-text-top noRightClick twitterSection" data="
(Video: AICC) pic.twitter.com/l3fLfIoTu5
">#WATCH | Congress party's Bharat Jodo Yatra resumes from Awantipora, Jammu & Kashmir. PDP chief Mehbooba Mufti joins Rahul Gandhi in the yatra.
— ANI (@ANI) January 28, 2023
(Video: AICC) pic.twitter.com/l3fLfIoTu5#WATCH | Congress party's Bharat Jodo Yatra resumes from Awantipora, Jammu & Kashmir. PDP chief Mehbooba Mufti joins Rahul Gandhi in the yatra.
— ANI (@ANI) January 28, 2023
(Video: AICC) pic.twitter.com/l3fLfIoTu5
'ਭਾਰਤ ਜੋੜੋ ਯਾਤਰਾ' ਦੇ ਆਖਰੀ ਪੜਾਅ ਦੇ ਹਿੱਸੇ ਵਜੋਂ ਘਾਟੀ 'ਚ ਪਹੁੰਚੇ ਰਾਹੁਲ ਨੇ ਪੁਲਵਾਮਾ 'ਚ ਜੰਮੂ-ਸ਼੍ਰੀਨਗਰ ਰਾਸ਼ਟਰੀ ਰਾਜਮਾਰਗ 'ਤੇ ਉਸ ਸਥਾਨ 'ਤੇ ਸ਼ਰਧਾ ਦੇ ਫੁੱਲ ਭੇਟ ਕੀਤੇ, ਜਿੱਥੇ ਚਾਰ ਸਾਲ ਪਹਿਲਾਂ ਫਰਵਰੀ 2019 'ਚ ਜੈਸ਼-ਏ. ਮੁਹੰਮਦ ਆਤਮਘਾਤੀ ਹਮਲਾਵਰਾਂ ਨੇ ਕੇਂਦਰੀ ਰਿਜ਼ਰਵ ਪੁਲਿਸ ਬਲ (ਸੀਆਰਪੀਐਫ) ਦੇ ਕਾਫਲੇ ਵਿੱਚ ਸ਼ਾਮਿਲ ਇੱਕ ਬੱਸ ਨੂੰ ਨਿਸ਼ਾਨਾ ਬਣਾਇਆ ਸੀ। ਜਿਸ ਵਿੱਚ 40 ਜਵਾਨ ਸ਼ਹੀਦ ਹੋ ਗਈ ਸੀ। 'ਭਾਰਤ ਜੋੜੋ ਯਾਤਰਾ' ਸ਼ਨਿਚਰਵਾਰ ਦਾ ਪੰਥਾ ਚੌਂਕ ਵਿਖੇ ਰਾਤ ਰੁਕਣ ਦਾ ਪ੍ਰੋਗਰਾਮ ਹੈ।
-
Security lapse during #BharatJodoYatra led to its suspension yesterday, after Sh @RahulGandhi’s security detail suggested same.
— Mallikarjun Kharge (@kharge) January 28, 2023 " class="align-text-top noRightClick twitterSection" data="
We are expecting a huge gathering, including leaders of imp political parties at its culmination.
My letter to @HMOIndia,Sh @AmitShah in this regard — pic.twitter.com/jjASG8C5LR
">Security lapse during #BharatJodoYatra led to its suspension yesterday, after Sh @RahulGandhi’s security detail suggested same.
— Mallikarjun Kharge (@kharge) January 28, 2023
We are expecting a huge gathering, including leaders of imp political parties at its culmination.
My letter to @HMOIndia,Sh @AmitShah in this regard — pic.twitter.com/jjASG8C5LRSecurity lapse during #BharatJodoYatra led to its suspension yesterday, after Sh @RahulGandhi’s security detail suggested same.
— Mallikarjun Kharge (@kharge) January 28, 2023
We are expecting a huge gathering, including leaders of imp political parties at its culmination.
My letter to @HMOIndia,Sh @AmitShah in this regard — pic.twitter.com/jjASG8C5LR
ਮਹੱਤਵਪੂਰਨ ਗੱਲ ਇਹ ਹੈ ਕਿ ਇੱਕ ਦਿਨ ਪਹਿਲਾਂ ਪਾਰਟੀ ਨੇ ਸੁਰੱਖਿਆ ਵਿੱਚ ਕਮੀਆਂ ਦੇ ਦੋਸ਼ਾਂ ਤੋਂ ਬਾਅਦ ਅਨੰਤਨਾਗ ਜ਼ਿਲ੍ਹੇ ਵਿੱਚ ਯਾਤਰਾ ਨੂੰ ਅਸਥਾਈ ਤੌਰ 'ਤੇ ਰੋਕ ਦਿੱਤਾ ਗਿਆ ਸੀ। ਕਾਂਗਰਸ ਨੇ ਸ਼ੁੱਕਰਵਾਰ ਨੂੰ ਦੋਸ਼ ਲਾਇਆ ਕਿ ਕੇਂਦਰ ਸ਼ਾਸਿਤ ਪ੍ਰਦੇਸ਼ 'ਚ ਪੁਲਿਸ ਵੱਲੋਂ ਕੀਤੇ ਗਏ ਸੁਰੱਖਿਆ ਪ੍ਰਬੰਧ ਪੂਰੀ ਤਰ੍ਹਾਂ ਨਾਲ ਨਾਕਾਮ ਰਹੇ ਹਨ। ਦੋਸ਼ਾਂ 'ਤੇ ਜੰਮੂ-ਕਸ਼ਮੀਰ ਪ੍ਰਸ਼ਾਸਨ ਨੇ ਕਿਹਾ ਸੀ ਕਿ ਉਮੀਦ ਤੋਂ ਜ਼ਿਆਦਾ ਲੋਕਾਂ ਦੇ ਇਕੱਠੇ ਹੋਣ ਕਾਰਨ ਸੁਰੱਖਿਆ ਸਾਧਨਾਂ 'ਤੇ ਦਬਾਅ ਵਧਿਆ ਹੈ ਅਤੇ ਅਜਿਹਾ ਲੱਗਦਾ ਹੈ ਕਿ ਰਾਹੁਲ ਗਾਂਧੀ ਦੇ ਦੌਰੇ ਲਈ ਸੁਰੱਖਿਆ ਦੇ ਪੁਖਤਾ ਪ੍ਰਬੰਧ ਨਹੀਂ ਕੀਤੇ ਗਏ ਸਨ।
ਯਾਤਰਾ ਲਈ ਸੁਰੱਖਿਆ ਦੇ ਸਖ਼ਤ ਪ੍ਰਬੰਧ ਕੀਤੇ ਗਏ ਹਨ। ਸੁਰੱਖਿਆ ਬਲਾਂ ਨੇ ਯਾਤਰਾ ਦੇ ਸ਼ੁਰੂਆਤੀ ਸਥਾਨ ਵੱਲ ਜਾਣ ਵਾਲੇ ਸਾਰੇ ਰਸਤਿਆਂ ਨੂੰ ਸੀਲ ਕਰ ਦਿੱਤਾ ਸੀ। ਸਿਰਫ਼ ਅਧਿਕਾਰਤ ਵਾਹਨਾਂ ਅਤੇ ਪੱਤਰਕਾਰਾਂ ਨੂੰ ਹੀ ਸਮਾਗਮ ਵਾਲੀ ਥਾਂ 'ਤੇ ਪਹੁੰਚਣ ਦੀ ਇਜਾਜ਼ਤ ਦਿੱਤੀ ਗਈ ਸੀ। ਰਾਹੁਲ ਦੇ ਆਲੇ-ਦੁਆਲੇ ਤਿੰਨ ਪੱਧਰੀ ਸੁਰੱਖਿਆ ਘੇਰਾ ਹੈ। 'ਭਾਰਤ ਜੋੜੋ ਯਾਤਰਾ' ਦਾ ਦੱਖਣੀ ਕਸ਼ਮੀਰ ਦੇ ਜ਼ਿਲੇ ਦੇ ਚੁਰਸੂ ਇਲਾਕੇ 'ਚ ਉਤਸ਼ਾਹੀ ਸਮਰਥਕਾਂ ਵੱਲੋਂ ਸਵਾਗਤ ਕੀਤਾ ਗਿਆ। ਤਿਰੰਗਾ ਅਤੇ ਪਾਰਟੀ ਦਾ ਝੰਡਾ ਲੈ ਕੇ ਰਾਹੁਲ ਦਾ ਸਵਾਗਤ ਕਰਨ ਲਈ ਵੱਡੀ ਗਿਣਤੀ 'ਚ ਕਾਂਗਰਸੀ ਵਰਕਰ ਅਤੇ ਸਮਰਥਕ ਇਕੱਠੇ ਹੋਏ। ਸਾਬਕਾ ਕਾਂਗਰਸ ਪ੍ਰਧਾਨ ਨੇ ਇਕ ਵਾਰ ਫਿਰ ਸਫੇਦ ਟੀ-ਸ਼ਰਟ ਪਾ ਕੇ ਸਵੇਰੇ 9.20 ਵਜੇ ਯਾਤਰਾ ਸ਼ੁਰੂ ਕੀਤੀ, ਪਰ ਉਨ੍ਹਾਂ ਨੇ ਟੀ-ਸ਼ਰਟ ਦੇ ਉੱਪਰ ਅੱਧੀ ਜੈਕਟ ਪਾਈ ਹੋਈ ਸੀ।
ਰਾਹੁਲ ਨੂੰ ਸ਼ੁੱਕਰਵਾਰ ਨੂੰ ਕਾਜ਼ੀਗੁੰਡ ਇਲਾਕੇ ਦਾ ਦੌਰਾ ਰੋਕਣਾ ਪਿਆ ਸੀ: ਤੁਹਾਨੂੰ ਦੱਸ ਦੇਈਏ ਕਿ ਰਾਹੁਲ ਨੂੰ ਸ਼ੁੱਕਰਵਾਰ ਨੂੰ ਕਾਜ਼ੀਗੁੰਡ ਇਲਾਕੇ ਦਾ ਦੌਰਾ ਰੋਕਣਾ ਪਿਆ ਸੀ, ਕਿਉਂਕਿ ਬਨਿਹਾਲ ਸੁਰੰਗ ਦੇ ਇਸ ਪਾਸੇ ਇਕੱਠੀ ਹੋਈ ਭਾਰੀ ਭੀੜ ਨੂੰ ਸੰਭਾਲਣ ਵਿੱਚ ਸੁਰੱਖਿਆ ਬਲ ਨਾਕਾਮ ਰਹੇ। ਇਸ ਸੁਰੰਗ ਰਾਹੀਂ ਇਹ ਯਾਤਰਾ ਕਸ਼ਮੀਰ ਘਾਟੀ ਵਿੱਚ ਦਾਖ਼ਲ ਹੋਈ। ਇਸ ਤੋਂ ਬਾਅਦ ਰਾਹੁਲ ਮੁਸ਼ਕਿਲ ਨਾਲ 500 ਮੀਟਰ ਵੀ ਤੁਰ ਸਕੇ। ਰਾਹੁਲ ਦੇ ਸੁਰੱਖਿਆ ਕਰਮਚਾਰੀਆਂ ਨੇ ਉਨ੍ਹਾਂ ਨੂੰ ਯਾਤਰਾ ਰੋਕਣ ਲਈ ਕਿਹਾ ਕਿਉਂਕਿ ਭਾਰੀ ਭੀੜ ਨੂੰ ਸੰਭਾਲਣ ਲਈ ਪੁਲਿਸ ਕਰਮਚਾਰੀ ਮੌਜੂਦ ਨਹੀਂ ਸਨ। ਇਸ ਤੋਂ ਬਾਅਦ ਰਾਹੁਲ ਕਾਰ ਰਾਹੀਂ ਅਨੰਤਨਾਗ ਜ਼ਿਲ੍ਹੇ ਦੇ ਖਾਨਬਾਲ ਪਹੁੰਚੇ, ਜਿੱਥੇ ਉਨ੍ਹਾਂ ਨੇ ਰਾਤ ਆਰਾਮ ਕੀਤਾ।
ਯਾਤਰਾ ਨੇ ਪੰਪੋਰ ਦੇ ਗਲੰਦਰ ਇਲਾਕੇ 'ਚ ਬਿਰਲਾ ਸਕੂਲ ਨੇੜੇ ਕੁਝ ਦੇਰ ਰੁਕਣ ਤੋਂ ਬਾਅਦ ਦਿਨ 'ਚ ਸ਼੍ਰੀਨਗਰ ਦੇ ਬਾਹਰਵਾਰ ਪੰਥਾ ਚੌਕ ਪਹੁੰਚਣਾ ਹੈ। ਪੰਥਾ ਚੌਂਕ ਵਿਖੇ ਰਾਤ ਦੇ ਰੁਕਣ ਤੋਂ ਬਾਅਦ 'ਭਾਰਤ ਜੋੜੋ ਯਾਤਰਾ' ਐਤਵਾਰ ਸਵੇਰੇ ਚੱਲ ਕੇ ਸ਼ਹਿਰ ਦੇ ਬੁਲੇਵਾਰਡ ਰੋਡ 'ਤੇ ਨਹਿਰੂ ਪਾਰਕ ਨੇੜੇ ਸਮਾਪਤ ਹੋਵੇਗੀ। ਰਾਹੁਲ ਸੋਮਵਾਰ ਨੂੰ ਐੱਮ.ਏ.ਰੋਡ ਸਥਿਤ ਕਾਂਗਰਸ ਹੈੱਡਕੁਆਰਟਰ 'ਤੇ ਤਿਰੰਗਾ ਲਹਿਰਾਉਣਗੇ। ਇਸ ਤੋਂ ਬਾਅਦ ਐੱਸਕੇ ਸਟੇਡੀਅਮ 'ਚ ਇਕ ਜਨਸਭਾ ਹੋਵੇਗੀ। ਇਸ ਜਨ ਸਭਾ ਵਿੱਚ 23 ਵਿਰੋਧੀ ਪਾਰਟੀਆਂ ਦੇ ਆਗੂਆਂ ਨੂੰ ਸੱਦਾ ਦਿੱਤਾ ਗਿਆ ਹੈ। 'ਭਾਰਤ ਜੋੜੋ ਯਾਤਰਾ' ਪਿਛਲੇ ਸਾਲ 7 ਸਤੰਬਰ ਨੂੰ ਤਾਮਿਲਨਾਡੂ ਦੇ ਕੰਨਿਆਕੁਮਾਰੀ ਤੋਂ ਸ਼ੁਰੂ ਹੋਈ ਸੀ।
'ਰਾਹੁਲ ਗਾਂਧੀ ਨੇ ਅੱਜ 16 ਕਿਲੋਮੀਟਰ ਜਾਣਾ ਸੀ ਪੈਦਲ': ਕਾਂਗਰਸ ਦੇ ਸੀਨੀਅਰ ਆਗੂ ਜੈਰਾਮ ਰਮੇਸ਼ ਨੇ ਮੀਡੀਆ ਨੂੰ ਦੱਸਿਆ ਕਿ ਰਾਹੁਲ ਗਾਂਧੀ ਨੇ ਅੱਜ 16 ਕਿਲੋਮੀਟਰ ਪੈਦਲ ਜਾਣਾ ਸੀ ਪਰ ਸੁਰੱਖਿਆ ਵਿੱਚ ਕੁਤਾਹੀ ਕਾਰਨ ਉਹ ਸਿਰਫ਼ 4 ਕਿਲੋਮੀਟਰ ਹੀ ਪੈਦਲ ਚੱਲ ਸਕੇ। ਉਨ੍ਹਾਂ ਕਿਹਾ ਕਿ ਪ੍ਰਸ਼ਾਸਨ ਨੂੰ ਆਉਣ ਵਾਲੇ ਦਿਨਾਂ ਵਿਚ ਵਿਸ਼ੇਸ਼ ਤੌਰ 'ਤੇ ਸ੍ਰੀਨਗਰ ਪਹੁੰਚਣ 'ਤੇ ਯਾਤਰਾ ਲਈ ਪੁਖਤਾ ਸੁਰੱਖਿਆ ਯਕੀਨੀ ਬਣਾਉਣੀ ਚਾਹੀਦੀ ਹੈ। ਉਨ੍ਹਾਂ ਦੋਸ਼ ਲਾਇਆ ਕਿ ਭਾਜਪਾ ਅਤੇ ਆਰਐਸਐਸ ਦੀਆਂ ਗਲਤ ਨੀਤੀਆਂ ਕਾਰਨ ਭਾਰਤ ਇੱਕ ਰਾਸ਼ਟਰ ਵਜੋਂ ਟੁੱਟ ਰਿਹਾ ਹੈ ਅਤੇ ਇਹ ਯਾਤਰਾ ਲੋਕਾਂ ਨੂੰ ਇਕੱਠੇ ਕਰਨ ਦਾ ਯਤਨ ਹੈ।
ਇਹ ਵੀ ਪੜ੍ਹੋ: Dead Body Found in Delhi : ਦਿੱਲੀ ਦੇ ਤਿਲਕ ਵਿਹਾਰ ਵਿੱਚ ਨੇਪਾਲੀ ਨਾਗਰਿਕ ਦੀ ਮਿਲੀ ਲਾਸ਼, ਕੰਮ ਦੀ ਭਾਲ ਵਿੱਚ ਆਇਆ ਸੀ ਦੋਸਤਾਂ ਨੂੰ ਮਿਲਣ