ਹੈਦਰਾਬਾਦ: ਜੇਕਰ ਤੁਹਾਡੇ ਬੱਚੇ ਕੋਵਿਡ ਵੈਕਸੀਨ ਲੈ ਚੁੱਕੇ ਹਨ ਜਾਂ ਲੈਣ ਵਾਲੇ ਹਨ, ਤਾਂ ਇਸ ਖ਼ਬਰ ਨੂੰ ਧਿਆਨ ਨਾਲ ਪੜ੍ਹੋ। ਕੋਵੈਕਸੀਨ ਬਣਾਉਣ ਵਾਲੀ ਕੰਪਨੀ ਭਾਰਤ ਬਾਇਓਟੈਕ (Bharat Biotech) ਨੇ ਸਪੱਸ਼ਟ ਕੀਤਾ ਹੈ ਕਿ ਵੈਕਸੀਨ ਲੈਣ ਤੋਂ ਬਾਅਦ ਪੈਰਾਸੀਟਾਮੋਲ ਜਾਂ ਹੋਰ ਦਰਦ ਨਿਵਾਰਕ ਦਵਾਈਆਂ ਲੈਣ ਦੀ ਕੋਈ ਲੋੜ ਨਹੀਂ ਹੈ। ਜੇਕਰ ਤੁਹਾਨੂੰ ਦਵਾਈ ਦੀ ਜ਼ਰੂਰਤ ਮਹਿਸੂਸ ਹੁੰਦੀ ਹੈ, ਤਾਂ ਪਹਿਲਾਂ ਡਾਕਟਰ ਦੀ ਸਲਾਹ ਲਓ।
ਭਾਰਤ ਬਾਇਓਟੈਕ (Bharat Biotech) ਨੇ ਇਸ ਸਬੰਧੀ ਅਧਿਕਾਰਤ ਬਿਆਨ ਜਾਰੀ ਕੀਤਾ ਹੈ। ਕੰਪਨੀ ਵੱਲੋਂ ਜਾਣਕਾਰੀ ਮਿਲ ਰਹੀ ਸੀ ਕਿ ਕਈ ਟੀਕਾਕਰਨ ਕੇਂਦਰਾਂ ਵਿੱਚ ਟੀਕਾਕਰਨ ਤੋਂ ਬਾਅਦ ਬੱਚਿਆਂ ਨੂੰ ਪੈਰਾਸੀਟਾਮੋਲ 500 ਮਿਲੀਗ੍ਰਾਮ ਦਵਾਈ ਦੀਆਂ ਤਿੰਨ ਖੁਰਾਕਾਂ ਲੈਣ ਦੀ ਸਲਾਹ ਦਿੱਤੀ ਜਾ ਰਹੀ ਹੈ। ਇਸ ਤੋਂ ਬਾਅਦ ਕੰਪਨੀ ਨੇ ਸਪੱਸ਼ਟ ਕੀਤਾ ਕਿ ਵੈਕਸੀਨ ਲੈਣ ਤੋਂ ਬਾਅਦ ਪੈਰਾਸੀਟਾਮੋਲ ਜਾਂ ਕਿਸੇ ਤਰ੍ਹਾਂ ਦੀ ਦਰਦ ਨਿਵਾਰਕ ਦਵਾਈ ਲੈਣ ਦੀ ਕੋਈ ਲੋੜ ਨਹੀਂ ਹੈ।
-
No paracetamol or pain killers are recommended after being vaccinated with Covaxin: Bharat Biotech pic.twitter.com/hPMb3x2dX3
— ANI (@ANI) January 5, 2022 " class="align-text-top noRightClick twitterSection" data="
">No paracetamol or pain killers are recommended after being vaccinated with Covaxin: Bharat Biotech pic.twitter.com/hPMb3x2dX3
— ANI (@ANI) January 5, 2022No paracetamol or pain killers are recommended after being vaccinated with Covaxin: Bharat Biotech pic.twitter.com/hPMb3x2dX3
— ANI (@ANI) January 5, 2022
ਕੰਪਨੀ ਮੁਤਾਬਕ ਵੈਕਸੀਨ ਦਾ ਕਲੀਨਿਕਲ ਟਰਾਇਲ 30 ਹਜ਼ਾਰ ਲੋਕਾਂ 'ਤੇ ਕੀਤਾ ਗਿਆ। ਇਸ ਦੌਰਾਨ 10 ਤੋਂ 20 ਫੀਸਦੀ ਲੋਕਾਂ ਵਿੱਚ ਸਾਈਡ ਇਫੈਕਟ ਦੇਖਣ ਨੂੰ ਮਿਲੇ ਹਨ। ਪਰ ਇਹ ਸਾਧਾਰਨ ਪ੍ਰਭਾਵ ਸਨ, ਜਿਨ੍ਹਾਂ ਦਾ ਪ੍ਰਭਾਵ ਸਿਰਫ਼ ਇੱਕ ਜਾਂ ਦੋ ਦਿਨ ਰਹਿੰਦਾ ਸੀ। ਇਸ ਦੌਰਾਨ ਕਿਸੇ ਨੂੰ ਵੀ ਦਵਾਈ ਲੈਣ ਦੀ ਲੋੜ ਮਹਿਸੂਸ ਨਹੀਂ ਹੋਈ। ਕੰਪਨੀ ਨੇ ਸਲਾਹ ਦਿੱਤੀ ਹੈ ਕਿ ਜੇਕਰ ਕਿਸੇ ਨੂੰ ਦਵਾਈ ਲੈਣ ਦੀ ਲੋੜ ਹੈ ਤਾਂ ਪਹਿਲਾਂ ਡਾਕਟਰ ਦੀ ਸਲਾਹ ਲਓ।
ਕਈ ਹੋਰ ਕੰਪਨੀਆਂ ਵੈਕਸੀਨ ਲੈਣ ਤੋਂ ਬਾਅਦ ਪੈਰਾਸੀਟਾਮੋਲ ਲੈਣ ਦੀ ਸਲਾਹ ਦਿੰਦੀਆਂ ਹਨ, ਪਰ ਕੋਵੈਕਸੀਨ ਨਾਲ ਅਜਿਹਾ ਨਹੀਂ ਹੁੰਦਾ। ਇਸ ਲਈ ਟੀਕਾਕਰਨ ਤੋਂ ਬਾਅਦ ਡਾਕਟਰ ਦੀ ਸਲਾਹ ਤੋਂ ਬਿਨਾਂ ਬੱਚਿਆਂ ਨੂੰ ਦਵਾਈ ਨਾ ਖਿਲਾਓ।
ਭਾਰਤ ਦੇ ਡਰੱਗਜ਼ ਕੰਟਰੋਲਰ ਜਨਰਲ (Drugs Controller General of India) ਨੇ ਕੁਝ ਸ਼ਰਤਾਂ ਦੇ ਅਧੀਨ, 12 ਸਾਲ ਤੋਂ ਵੱਧ ਉਮਰ ਦੇ ਬੱਚਿਆਂ ਲਈ ਭਾਰਤ ਬਾਇਓਟੈਕ ਦੇ ਕੋਵੈਕਸੀਨ ਦੀ ਐਮਰਜੈਂਸੀ ਵਰਤੋਂ ਨੂੰ ਮਨਜ਼ੂਰੀ ਦਿੱਤੀ ਸੀ। ਇਸ ਤੋਂ ਬਾਅਦ ਦੇਸ਼ ਵਿੱਚ 15-18 ਸਾਲ ਦੇ ਬੱਚਿਆਂ ਨੂੰ ਵੈਕਸੀਨ ਦੀ ਖੁਰਾਕ ਦਿੱਤੀ ਜਾ ਰਹੀ ਹੈ। ਇਸ ਉਮਰ ਵਰਗ ਵਿੱਚ 7.40 ਕਰੋੜ ਕਿਸ਼ੋਰ ਹਨ, ਜਿਨ੍ਹਾਂ ਵਿੱਚ ਹੁਣ ਤੱਕ 1.06 ਕਰੋੜ ਬੱਚਿਆਂ ਨੂੰ ਵੈਕਸੀਨ ਦੀ ਪਹਿਲੀ ਖੁਰਾਕ ਦਿੱਤੀ ਜਾ ਚੁੱਕੀ ਹੈ।
ਇਹ ਵੀ ਪੜੋ: ਚੰਡੀਗੜ੍ਹ ਪੀਜੀਆਈ ਵਿੱਚ 87 ਰੈਜ਼ੀਡੈਂਸ ਡਾਕਟਰਾਂ ਦੇ ਨਾਲ ਕਰੀਬ 146 ਕਰਮਚਾਰੀ ਕਰੋਨਾ ਪਾਜ਼ੀਟਿਵ