ਬੈਂਗਲੁਰੂ: ਕਰਨਾਟਕ ਪੁਲਿਸ ਨੇ ਇੱਕ ਸ਼ਰਾਰਤੀ ਚੋਰ ਨੂੰ ਫੜਿਆ ਹੈ, ਜਿਸ 'ਤੇ ਸੌ ਤੋਂ ਵੱਧ ਘਰਾਂ 'ਚ ਚੋਰੀ ਦਾ ਦੋਸ਼ ਹੈ। ਮੁਲਜ਼ਮ ਦਾ ਨਾਂ ਕਾਰਤਿਕ ਕੁਮਾਰ ਹੈ। ਪੁਲਿਸ ਨੇ ਦੱਸਿਆ ਕਿ ਆਪਣੀ ਐਸ਼ੋ-ਆਰਾਮ ਦੀ ਜ਼ਿੰਦਗੀ ਅਤੇ ਕੈਸੀਨੋ ਦੇ ਆਦੀ ਹੋਣ ਲਈ ਘਰ 'ਚ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਵਾਲਾ ਮੁਲਜ਼ਮ ਚੋਰੀ ਦਾ ਸਮਾਨ ਪਾ ਕੇ ਮਿਲੇ ਪੈਸਿਆਂ ਨਾਲ ਮੌਜ-ਮਸਤੀ ਕਰ ਰਿਹਾ ਸੀ।
ਪੁਲਿਸ ਮੁਤਾਬਿਕ ਹੇਨੂਰ ਦੇ ਰਹਿਣ ਵਾਲੇ ਕਾਰਤਿਕ ਨੇ 16 ਸਾਲ ਦੀ ਉਮਰ 'ਚ ਚੋਰੀ ਕਰਨੀ ਸ਼ੁਰੂ ਕਰ ਦਿੱਤੀ ਸੀ। ਕਾਰਤਿਕ ਵਿਆਹਿਆ ਹੋਇਆ ਹੈ ਅਤੇ ਉਸ ਦੇ ਦੋ ਬੱਚੇ ਹਨ। ਹੁਣ ਤੱਕ ਮੁਲਜ਼ਮ ਖਿਲਾਫ ਨਾ ਸਿਰਫ ਕਾਮਾਕਸ਼ੀਪਾਲਿਆ, ਹੇਨੂਰ ਅਤੇ ਕੋਟਨੂਰ ਸਗੋਂ ਮੈਸੂਰ ਅਤੇ ਹਸਨ ਜ਼ਿਲਿਆਂ 'ਚ ਵੀ ਮਾਮਲੇ ਦਰਜ ਕੀਤੇ ਗਏ ਹਨ। ਉਸ ਨੂੰ ਬੈਂਗਲੁਰੂ ਪੁਲਿਸ 20 ਤੋਂ ਵੱਧ ਵਾਰ ਗ੍ਰਿਫਤਾਰ ਕਰ ਚੁੱਕੀ ਹੈ।
'ਏਸਕੇਪ ਕਾਰਤਿਕ' ਦੇ ਨਾਂ ਨਾਲ ਜਾਣਿਆ ਜਾਂਦਾ ਹੈ: ਬੈਂਗਲੁਰੂ ਅਤੇ ਸੂਬੇ ਦੇ ਵੱਖ-ਵੱਖ ਜ਼ਿਲ੍ਹਿਆਂ 'ਚ ਚੋਰੀ ਦੀਆਂ ਵਾਰਦਾਤਾਂ 'ਚ ਸ਼ਾਮਿਲ ਮੁਲਜ਼ਮ ਨੂੰ 'ਏਸਕੇਪ ਕਾਰਤਿਕ' ਦੇ ਨਾਂ ਨਾਲ ਜਾਣਿਆ ਜਾਂਦਾ ਹੈ ਕਿਉਂਕਿ ਉਹ 2008 ਅਤੇ 2010 'ਚ ਪੁਲਿਸ ਹਿਰਾਸਤ 'ਚੋਂ ਫਰਾਰ ਹੋ ਗਿਆ ਸੀ। ਉਹ ਜ਼ਮਾਨਤ 'ਤੇ ਬਾਹਰ ਆ ਕੇ ਮੁੜ ਚੋਰੀਆਂ ਕਰਦਾ ਸੀ। 2008 ਵਿੱਚ, ਉਹ ਫੂਡ ਵੈਨ ਵਿੱਚ ਪਰਾਪਨਾ ਅਗ੍ਰਹਾਰਾ ਕੇਂਦਰੀ ਜੇਲ੍ਹ ਵਿੱਚੋਂ ਭੱਜਣ ਵਿੱਚ ਕਾਮਯਾਬ ਹੋ ਗਿਆ ਸੀ।
- zika virus case in thalassery Kerala: ਕੇਰਲ 'ਚ ਮਿਲਿਆ ਜ਼ੀਕਾ ਵਾਇਰਸ ਦਾ ਪਾਜ਼ੀਟਿਵ ਮਾਮਲਾ, ਜਾਣੋ ਕੀ ਨੇ ਲੱਛਣ
- ਹਿਮਾਚਲ ਕ੍ਰਿਪਟੋ ਕਰੰਸੀ ਮਾਮਲੇ 'ਚ 2500 ਕਰੋੜ ਦੀ ਧੋਖਾਧੜੀ, 5000 ਸਰਕਾਰੀ ਮੁਲਾਜ਼ਮਾਂ ਨੇ ਵੀ ਲਗਾਇਆ ਪੈਸਾ, ਕਈ ਪੁਲਿਸ ਮੁਲਾਜ਼ਮ ਵੀ ਜਾਲ 'ਚ ਫਸੇ
- Electoral Bond Scheme: ਕੇਂਦਰ ਸਰਕਾਰ ਦਾ ਫੈਸਲਾ, 6 ਤੋਂ 20 ਨਵੰਬਰ ਤੱਕ SBI ਨੂੰ ਇਲੈਕਟੋਰਲ ਬਾਂਡ ਜਾਰੀ ਕਰਨ ਦਾ ਹੋਵੇਗਾ ਅਧਿਕਾਰ
ਕਾਰਤਿਕ ਨੂੰ ਹੇਨੂਰ ਪੁਲਿਸ ਨੇ ਪਿਛਲੇ ਸਾਲ ਨਵੰਬਰ 'ਚ ਗ੍ਰਿਫਤਾਰ ਕੀਤਾ ਸੀ। ਪੁਲਿਸ ਨੇ ਦੱਸਿਆ ਕਿ ਫਿਲਹਾਲ ਇੱਕ ਕੇਸ ਦੇ ਸਿਲਸਿਲੇ ਵਿੱਚ ਗੋਆ ਗਏ ਫਰਾਰ ਕਾਰਤਿਕ ਨੂੰ ਗੋਵਿੰਦਰਾਜ ਨਗਰ ਥਾਣਾ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ ਹੈ। ਪੁਲਿਸ ਨੇ ਦੱਸਿਆ ਕਿ ਮੁਲਜ਼ਮਾਂ ਤੋਂ ਪੁੱਛਗਿੱਛ ਜਾਰੀ ਹੈ।