ETV Bharat / bharat

Salesman Stealing Gold : ਸੇਲਜ਼ਮੈਨ ਨੇ ਝੂਠ ਬੋਲ ਕੇ ਮਾਲਕ 'ਤੋਂ 1 ਕਿੱਲੋ ਤੋਂ ਵੱਧ ਸੋਨਾ ਕੀਤਾ ਚੋਰੀ, ਪੁਲਿਸ ਨੇ ਕੀਤਾ ਕਾਬੂ - ਬੈਂਗਲੁਰੂ ਕਰਨਾਟਕ

ਬੈਂਗਲੁਰੂ ਕਰਨਾਟਕ ਵਿੱਚ ਪੁਲਿਸ ਨੇ ਇੱਕ ਸੇਲਜ਼ਮੈਨ ਨੂੰ ਗ੍ਰਿਫ਼ਤਾਰ ਕਰਕੇ ਉਸ ਦੇ ਕਬਜ਼ੇ ਵਿੱਚੋਂ 1 ਕਿਲੋ 262 ਗ੍ਰਾਮ ਸੋਨੇ ਦੇ ਗਹਿਣੇ ਬਰਾਮਦ ਕੀਤੇ ਹਨ। ਗਹਿਣਿਆਂ ਦੀ ਦੁਕਾਨ ਦੇ ਸੇਲਜ਼ਮੈਨ ਨੇ ਆਪਣੇ ਮਾਲਕ ਨੂੰ ਝੂਠ ਬੋਲ ਕੇ ਸੋਨੇ ਦੇ ਗਹਿਣੇ ਚੋਰੀ ਕਰ ਲਏ ਕਿ ਕਿਸੇ ਅਣਪਛਾਤੇ ਵਿਅਕਤੀ ਨੇ ਬੰਦੂਕ ਦੀ ਨੋਕ 'ਤੇ ਉਸ ਤੋਂ ਗਹਿਣੇ ਖੋਹ ਲਏ ਹਨ।

POLICE ARRESTED SALESMAN
POLICE ARRESTED SALESMAN
author img

By ETV Bharat Punjabi Team

Published : Oct 12, 2023, 9:57 AM IST

ਬੈਂਗਲੁਰੂ/ਕਰਨਾਟਕ: ਬੈਂਗਲੁਰੂ ਦੇ ਹਲਾਸੁਰੂ ਗੇਟ ਪੁਲਿਸ ਨੇ ਇੱਕ ਜਿਊਲਰੀ ਦੁਕਾਨ ਦੇ ਮਾਲਕ ਤੋਂ ਲੱਖਾਂ ਰੁਪਏ ਦਾ ਸੋਨਾ ਚੋਰੀ ਕਰਨ ਦੇ ਦੋਸ਼ ਵਿੱਚ ਇੱਕ ਸੇਲਜ਼ਮੈਨ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲਿਸ ਨੇ ਦੱਸਿਆ ਕਿ ਮੁਲਜ਼ਮ ਨੇ ਝੂਠੀ ਕਹਾਣੀ ਘੜੀ ਕਿ ਸੋਨੇ ਨਾਲ ਭਰਿਆ ਬੈਗ ਕਿਸੇ ਅਣਪਛਾਤੇ ਵਿਅਕਤੀ ਨੇ ਖੋਹ ਲਿਆ ਹੈ। ਪੁਲਿਸ ਅਨੁਸਾਰ ਬੇਂਗਲੁਰੂ 'ਚ ਇਕ ਦੁਕਾਨ 'ਤੇ ਸੇਲਜ਼ਮੈਨ ਵਜੋਂ ਕੰਮ ਕਰਨ ਵਾਲੇ ਰਾਜਸਥਾਨ ਦੇ ਰਹਿਣ ਵਾਲੇ ਲਾਲ ਸਿੰਘ ਨੂੰ ਪੁਲਿਸ ਨੇ ਹਲਾਸੁਰੂ ਗੇਟ ਥਾਣੇ ਅਧੀਨ ਸੋਨੇ ਦੀ ਦੁਕਾਨ ਦੇ ਮਾਲਕ ਅਭਿਸ਼ੇਕ ਦੀ ਸ਼ਿਕਾਇਤ 'ਤੇ ਗ੍ਰਿਫ਼ਤਾਰ ਕੀਤਾ ਹੈ।

ਪੁਲਿਸ ਨੇ ਮੁਲਜ਼ਮ ਕੋਲੋਂ 1.262 ਕਿਲੋ ਤੋਂ ਵੱਧ ਸੋਨੇ ਦੇ ਗਹਿਣੇ ਬਰਾਮਦ ਕੀਤੇ ਹਨ। ਮੁਲਜ਼ਮ ਦੀ ਮਦਦ ਕਰਨ ਵਾਲੇ ਇੱਕ ਹੋਰ ਵਿਅਕਤੀ ਰਾਜ ਪਾਲ ਨੂੰ ਵੀ ਪੁਲFਸ ਨੇ ਗ੍ਰਿਫ਼ਤਾਰ ਕਰ ਲਿਆ ਹੈ। ਇਸ ਘਟਨਾ ਵਿੱਚ ਮੁੱਖ ਮੁਲਜ਼ਮ ਦੀ ਮਦਦ ਕਰਨ ਵਾਲੇ 2 ਹੋਰ ਮੁਲਜ਼ਮ ਫਰਾਰ ਹਨ, ਜਿਨ੍ਹਾਂ ਦੀ ਭਾਲ ਕੀਤੀ ਜਾ ਰਹੀ ਹੈ। ਮਾਮਲੇ ਦੀ ਜਾਣਕਾਰੀ ਦਿੰਦੇ ਹੋਏ ਪੁਲਿਸ ਨੇ ਦੱਸਿਆ ਕਿ ਲਾਲ ਸਿੰਘ ਜੋ ਕਿ ਅਭਿਸ਼ੇਕ ਦੀ ਦੁਕਾਨ 'ਤੇ 7 ਮਹੀਨਿਆਂ ਤੋਂ ਸੇਲਜ਼ਮੈਨ ਦਾ ਕੰਮ ਕਰਦਾ ਸੀ, ਨੇ ਮਾਲਕ ਦਾ ਭਰੋਸਾ ਜਿੱਤ ਲਿਆ ਸੀ।

ਪੁਲਿਸ ਨੇ ਦੱਸਿਆ ਕਿ 28 ਸਤੰਬਰ ਨੂੰ ਮਾਲਕ ਅਭਿਸ਼ੇਕ ਨੇ ਲਾਲ ਸਿੰਘ ਨੂੰ ਆਂਧਰਾ ਪ੍ਰਦੇਸ਼ ਦੇ ਨੇਲੋਰ ਸਥਿਤ ਮੁਕੇਸ਼ ਅਤੇ ਸ਼ੁਭਮ ਸੋਨੇ ਦੇ ਗਹਿਣਿਆਂ ਦੀ ਦੁਕਾਨ 'ਤੇ 1.262 ਕਿਲੋ ਸੋਨੇ ਦੇ ਗਹਿਣੇ ਪਹੁੰਚਾਉਣ ਲਈ ਕਿਹਾ ਸੀ। ਸੋਨੇ ਦੇ ਗਹਿਣਿਆਂ ਨਾਲ ਭਰਿਆ ਬੈਗ ਫੜਨ ਤੋਂ ਬਾਅਦ ਆਰੋਪੀ ਨੇ ਚੋਰੀ ਦੀ ਯੋਜਨਾ ਬਣਾਈ ਤੇ ਬੈਂਗਲੁਰੂ ਵਿੱਚ ਆਪਣੇ ਸਾਥੀਆਂ ਨੂੰ ਇਸ ਦੀ ਜਾਣਕਾਰੀ ਦਿੱਤੀ।

ਪੁਲਿਸ ਨੇ ਦੱਸਿਆ ਕਿ ਲਾਲ ਸਿੰਘ ਨੇਲਲੌਰ ਦੇ ਕਾਲਾਹਸਤੀ ਵਿਖੇ ਜਾ ਕੇ ਮਾਲਕ ਨਾਲ ਫ਼ੋਨ 'ਤੇ ਗੱਲ ਕੀਤੀ ਅਤੇ ਝੂਠ ਬੋਲਿਆ ਕਿ ਕਿਸੇ ਅਜਨਬੀ ਨੇ ਉਸ 'ਤੇ ਬੰਦੂਕ ਨਾਲ ਹਮਲਾ ਕਰ ਦਿੱਤਾ ਅਤੇ ਸੋਨੇ ਨਾਲ ਭਰਿਆ ਬੈਗ ਖੋਹ ਕੇ ਭੱਜ ਗਿਆ। ਗਲਤ ਸੂਚਨਾ ਦੇਣ ਤੋਂ ਬਾਅਦ ਆਰੋਪੀ ਨੇ ਆਪਣਾ ਫੋਨ ਬੰਦ ਕਰ ਦਿੱਤਾ। ਦੁਕਾਨ ਮਾਲਕ ਅਭਿਸ਼ੇਕ ਨੇ ਉਸ ਨੂੰ 2 ਦਿਨਾਂ ਤੱਕ ਲਗਾਤਾਰ ਫੋਨ ਕੀਤਾ, ਪਰ ਉਸ ਦਾ ਫੋਨ ਬੰਦ ਰਿਹਾ, ਜਿਸ ਤੋਂ ਬਾਅਦ ਉਹ ਖੁਦ ਕਾਲਾਹਸਤੀ ਪਹੁੰਚ ਗਿਆ। ਪਰ ਉਦੋਂ ਤੱਕ ਮੁਲਜ਼ਮ ਲਾਲ ਸਿੰਘ ਨੇ ਆਪਣੇ ਸਾਥੀਆਂ ਸਮੇਤ ਸੋਨੇ ਦੇ ਗਹਿਣੇ ਰਾਜਸਥਾਨ ਭੇਜ ਦਿੱਤੇ ਸਨ।

ਪੁਲਿਸ ਨੇ ਦੱਸਿਆ ਕਿ ਲਗਾਤਾਰ ਤਲਾਸ਼ੀ ਤੋਂ ਬਾਅਦ ਲਾਲ ਸਿੰਘ ਨੂੰ ਮਾਲਕ ਨੇ ਲੱਭ ਲਿਆ, ਜੋ ਉਸਨੂੰ ਬੈਂਗਲੁਰੂ ਲੈ ਕੇ ਆਇਆ ਸੀ। ਥਾਣਾ ਹਲਾਸੁਰੂ ਗੇਟ ਵਿਖੇ ਮਾਮਲਾ ਦਰਜ ਕਰਕੇ ਪੁਲਿਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ। ਜਦ ਸ਼ੱਕ ਦੇ ਆਧਾਰ 'ਤੇ ਆਰੋਪੀ ਨੂੰ 10 ਦਿਨਾਂ ਲਈ ਪੁਲਿਸ ਹਿਰਾਸਤ 'ਚ ਲੈ ਕੇ ਬਾਰੀਕੀ ਨਾਲ ਪੁੱਛਗਿੱਛ ਕੀਤੀ ਗਈ ਤਾਂ ਉਸ ਨੇ ਆਪਣਾ ਗੁਨਾਹ ਕਬੂਲ ਕਰ ਲਿਆ।

ਪੁੱਛਗਿੱਛ ਦੌਰਾਨ ਉਸ ਨੇ ਦੱਸਿਆ ਕਿ ਚੋਰੀ ਦੇ ਸੋਨੇ ਦੇ ਗਹਿਣੇ ਉਸ ਨੇ ਆਪਣੇ ਸਾਥੀਆਂ ਰਾਹੀਂ ਰਾਜਸਥਾਨ ਭੇਜੇ ਸਨ। ਇਸ ਸਬੰਧ ਵਿੱਚ ਉਸ ਦੇ ਸਾਥੀ ਰਾਜ ਉਰਫ਼ ਰਾਜਪਾਲ ਨੂੰ ਗ੍ਰਿਫ਼ਤਾਰ ਕਰਕੇ 75 ਲੱਖ ਰੁਪਏ ਦੀ ਕੀਮਤ ਦਾ 1.262 ਕਿਲੋ ਸੋਨਾ ਬਰਾਮਦ ਕੀਤਾ ਗਿਆ ਹੈ। ਜਾਣਕਾਰੀ ਦਿੰਦਿਆਂ ਸਿਟੀ ਪੁਲਿਸ ਕਮਿਸ਼ਨਰ ਬੀ ਦਯਾਨੰਦ ਨੇ ਦੱਸਿਆ ਕਿ ਇਸ ਵਾਰਦਾਤ ਨੂੰ ਅੰਜਾਮ ਦੇਣ ਵਾਲੇ 2 ਹੋਰ ਮੁਲਜ਼ਮ ਫ਼ਰਾਰ ਹਨ, ਜਿਨ੍ਹਾਂ ਦੀ ਭਾਲ ਕੀਤੀ ਜਾ ਰਹੀ ਹੈ।

ETV Bharat Logo

Copyright © 2025 Ushodaya Enterprises Pvt. Ltd., All Rights Reserved.