ਹੈਦਰਾਬਾਦ: ਦੇਸ਼ ਚ ਇਨ੍ਹਾਂ ਦਿਨਾਂ ਕੋਰੋਨਾ ਵੈਕਸੀਨੇਸ਼ਨ ਦਾ ਦੌਰ ਚਲ ਰਿਹਾ ਹੈ। ਜੋ ਲੋਕ ਵੈਕਸੀਨ ਲਗਵਾਉਂਦੇ ਹਨ ਉਨ੍ਹਾਂ ਨੂੰ ਟੀਕਾ ਲਗਵਾਉਣ ਤੋਂ ਬਾਅਦ ਸਰਟੀਫਿਕੇਟ ਮਿਲਦਾ ਹੈ। ਕਈ ਲੋਕ ਉਸ ਸਰਟੀਫਿਕੇਟ ਨੂੰ ਸੋਸ਼ਲ ਮੀਡੀਆ ’ਤੇ ਸ਼ੇਅਰ ਕਰ ਰਹੇ ਹਨ। ਅਜਿਹਾ ਕਰਨਾ ਤੁਹਾਡੇ ਲਈ ਖਤਰਨਾਕ ਸਾਬਿਤ ਹੋ ਸਕਦਾ ਹੈ।
ਸਾਈਬਰ ਦੋਸਤ ਨੇ ਜਾਰੀ ਕੀਤੀ ਅਲਰਟ
ਗ੍ਰਹਿ ਮੰਤਰਾਲੇ ਵੱਲੋ ਜਾਰੀ ਨਿਰਦੇਸ਼ ਚ ਕਿਹਾ ਗਿਆ ਹੈ ਕਿ ਵੈਕਸੀਨੇਸ਼ਨ ਸਰਟੀਫਿਕੇਟ ਨੂੰ ਸੋਸ਼ਲ ਮੀਡੀਆ ਤੇ ਸ਼ੇਅਰ ਨਾ ਕੀਤਾ ਜਾਵੇ। ਇਸ ਗੱਲ ਦੀ ਜਾਣਕਾਰੀ ਗ੍ਰਹਿ ਮੰਤਰਾਲੇ ਦੇ ਸਾਈਬਰ ਅਵੇਅਰਨੇਸ ਟਵੀਟਰ ਹੈਂਡਲ ਸਾਈਬਰ ਦੋਸਤ ਦੇ ਜਰੀਏ ਦਿੱਤੀ ਗਈ ਹੈ। ਸਾਈਬਰ ਦੋਸਤ ਨੇ ਇਹ ਵੀ ਕਿਹਾ ਹੈ ਕਿ ਕੋਵਿਡ-19 ਵੈਕਸੀਨੇਸ਼ਨ ਸਰਟੀਫਿਕੇਟ ’ਤੇ ਵੈਕਸੀਨ ਲਗਾਉਣ ਵਾਲੇ ਵਿਅਕਤੀ ਦਾ ਨਾਂ ਅਤੇ ਹੋਰ ਵਿਅਕਤੀਗਤ ਜਾਣਕਾਰੀ ਲਿਖੀ ਹੁੰਦੀ ਹੈ। ਦਰਅਸਲ ਇਸੇ ਦੇ ਚੱਲਦੇ ਕਿਸੇ ਨੂੰ ਵੀ ਆਪਣੇ ਸਰਟੀਫਿਕੇਟ ਦੀ ਤਸਵੀਰ ਸੋਸ਼ਲ ਮੀਡੀਆ ਤੇ ਸ਼ੇਅਰ ਨਹੀਂ ਕਰਨੀ ਚਾਹੀਦੀ ਹੈ।
ਸਾਈਬਰ ਠੱਗੀ ਦਾ ਹੋ ਸਕਦਾ ਹੈ ਖਤਰਾ
ਵੈਕਸੀਨੇਸ਼ਨ ਸਰਟੀਫਿਕੇਟ ਦੀ ਤਸਵੀਰ ਸੋਸ਼ਲ ਮੀਡੀਆ ’ਤੇ ਅਪਲੋਡ ਕਰਦੇ ਹੀ ਤੁਹਾਡੀ ਨਿੱਜੀ ਜਾਣਕਾਰੀ ਚੋਰੀ ਹੋਣ ਦਾ ਖਤਰਾ ਹੈ। ਜੋ ਤੁਹਾਨੂੰ ਕਿਸੇ ਭਾਰੀ ਜੋਖਿਮ ਚ ਪਾ ਸਕਦਾ ਹੈ। ਇਸ ਸਰਟੀਫਿਕੇਟ ਤੇ ਤੁਹਾਡੀ ਜਾਣਕਾਰੀ ਲਿਖੀ ਹੁੰਦੀ ਹੈ। ਜੋ ਸਾਈਬਰ ਅਪਰਾਧੀਆਂ ਦੇ ਹੱਥ ਲੱਗਣ ’ਤੇ ਤੁੰਹਾਡੇ ਨਾਲ ਠੱਗੀ ਨੂੰ ਅੰਜਾਮ ਦੇ ਸਕਦੇ ਹਨ।
ਮਹਾਂਮਾਰੀ ਦੇ ਦੌਰ ਚ ਠੱਗਾਂ ਤੋਂ ਸਾਵਧਾਨ
ਸਾਈਬਰ ਦੋਸਤ ਵੱਲੋਂ ਮਹਾਂਮਾਰੀ ਦੇ ਦੌਰਾਨ ਸਾਈਬਰ ਅਪਰਾਧੀਆਂ ਤੋਂ ਸਾਵਧਾਨ ਰਹਿਣ ਦੀ ਹਦਾਇਤ ਦਿੱਤੀ ਗਈ ਹੈ। ਕਿਉਂਕਿ ਮਹਾਂਮਾਰੀ ਦੇ ਦੌਰਾ ’ਚ ਫਰਜੀ ਫੰਡ ਜੁਟਾਉਣ ਦੇ ਲਈ ਫੋਨ ਕਾਲ ਜਾ ਈਮੇਲ ਦਾ ਸਹਾਰਾ ਲਿਆ ਜਾ ਰਿਹਾ ਹੈ। ਜੋ ਕੋਰੋਨਾ ਪੀੜਤਾਂ ਜਾ ਕੋਵਿਡ-19 ਦੇ ਰਾਹਤ ਲਈ ਦਾਨ ਮੰਗਦੇ ਹਨ। ਇਸ ਤੋਂ ਇਲਾਵਾ ਇਨਾਮ ਦਾ ਲਾਲਚ ਦੇ ਕੇ ਠੱਗੀ ਨੂੰ ਅੰਜਾਮ ਦਿੱਤਾ ਜਾ ਰਿਹਾ ਹੈ।
ਗੌਰਤਲਬ ਹੈ ਕਿ ਵੈਕਸੀਨੇਸ਼ਨ ਸਰਟੀਫਿਕੇਟ ਨੂੰ ਜੇਕਰ ਸੋਸ਼ਲ ਮੀਡੀਆ ਤੇ ਨਿੱਜੀ ਕੀਤਾ ਜਾਂਦਾ ਹੈ ਤਾਂ ਉਸ ਨਾਲ ਸਾਈਬਰ ਠੱਗਾਂ ਨੂੰ ਤੁਹਾਡੀ ਨਿੱਜੀ ਜਾਣਕਾਰੀਆਂ ਮਿਲ ਸਕਦੀਆਂ ਹਨ। ਜਿਸਦੇ ਸਹਾਰੇ ਸਾਈਬਰ ਠੱਗ ਤੁਾਹਡੇ ਨਾਲ ਠੱਗੀ ਕਰ ਸਕਦੇ ਹਨ।
ਇਹ ਵੀ ਪੜੋ: 26 ਮਈ ਕਾਲਾ ਦਿਨ: ਜਲੰਧਰ ’ਚ ਕਿਸਾਨਾਂ ਨੇ ਕੀਤਾ ਅਰਥੀ ਫੂਕ ਮੁਜਹਾਰਾ