ਚੰਡੀਗੜ੍ਹ: 12 ਸਤੰਬਰ 1897 ਨੂੰ ਹੋਈ ਸਾਰਾਗੜ੍ਹੀ ਜੰਗ ਵਿੱਚ ਸਿੱਖ ਸੈਨਿਕਾਂ ਨੇ ਸਾਰਾਗੜ੍ਹੀ ਦੇ ਕਿਲ੍ਹੇ 'ਤੇ ਹਮਲਾ 10,000 ਪਠਾਨਾਂ ਵੱਲੋਂ ਹਮਲਾ ਕੀਤੇ ਜਾਣ 'ਤੇ ਇਸ ਜੰਗ ਨੂੰ ਲੜ ਕੇ ਅਦੁੱਤੀ ਸ਼ਹਾਦਤ ਦਿੱਤੀ। ਪਠਾਨਾਂ ਵੱਲੋਂ ਸਾਰਾਗੜ੍ਹੀ ਦੇ ਕਿਲ੍ਹੇ 'ਤੇ ਹਮਲਾ ਇਤਿਹਾਸ 'ਚ ਪਹਿਲੀ ਵਾਰ 21 ਜਵਾਨਾਂ ਨੂੰ ਉਨ੍ਹਾਂ ਦੀ ਅਦੁੱਤੀ ਸ਼ਹਾਦਤ ਦੇ ਲਈ ਇਕੱਠਿਆਂ ਸਰਵਉੱਚ ਬ੍ਰਿਟਿਸ਼ ਬਹਾਦਰੀ ਐਵਾਰਡ 'ਇੰਡੀਅਨ ਆਰਡਰ ਆਫ਼ ਮੈਰਿਟ' ਪ੍ਰਦਾਨ ਕੀਤੇ ਗਏ।
ਬ੍ਰਿਟਿਸ਼ ਫੌਜ਼ ਦੇ ਮੇਜਰ ਜਨਰਲ ਜੈਮਸ ਲੰਟ ਨੇ ਸਾਰਾਗੜ੍ਹੀ ਦੀ ਜੰਗ ਬਾਰੇ ਦੱਸਿਆ, "12 ਸਤੰਬਰ 1897 ਨੂੰ ਸਵੇਰੇ 8 ਵਜੇ ਸਾਰਾਗੜ੍ਹੀ ਕਿਲ੍ਹੇ ਦੇ ਸੰਤਰੀ ਨੇ ਖ਼ਬਰ ਦਿੱਤੀ ਕਿ ਹਜ਼ਾਰਾਂ ਪਠਾਨਾਂ ਦਾ ਇੱਕ ਲਸ਼ਕਰ ਝੰਡਿਆਂ ਅਤੇ ਨੇਜ਼ਿਆਂ ਸਣੇ ਸਾਰਾਗੜ੍ਹੀ ਕਿਲ੍ਹੇ ਵੱਲ ਵਧ ਰਿਹਾ ਹੈ। ਖ਼ਬਰ ਮਿਲਦੇ ਹੀ ਸੈਨਿਕਾਂ ਦੀ ਅਗਵਾਈ ਕਰ ਰਹੇ ਹਵਲਦਾਰ ਈਸ਼ਰ ਸਿੰਘ ਨੇ ਸਿਗਨਲ ਮੈਨ ਗੁਰਮੁਖ ਸਿੰਘ ਨੂੰ ਆਦੇਸ਼ ਦਿੱਤਾ ਕਿ ਨੇੜੇ ਦੇ ਕਿਲ੍ਹੇ ਲੋਕਹਾਰਟ 'ਚ ਤਾਇਨਾਤ ਅੰਗਰੇਜ਼ ਅਧਿਕਾਰੀਆਂ ਨੂੰ ਹਲਾਤਾਂ ਤੋਂ ਜਾਣੂ ਕਰਵਾਇਆ ਜਾਵੇ ਤੇ ਉਨ੍ਹਾਂ ਕੋਲੋਂ ਅਗਲੀ ਕਾਰਵਾਈ ਲਈ ਪੁੱਛਿਆ ਜਾਵੇ। ਅੰਗਰੇਜ਼ ਅਧਿਕਾਰੀ ਕਰਨਲ ਹਾਟਨ ਨੇ ਹੁਕਮ ਦਿੱਤਾ, ਸਾਰਾਗੜ੍ਹੀ ਕਿਲ੍ਹੇ 'ਚ ਤਾਇਨਾਤ ਸੈਨਿਕਾਂ ਨੂੰ ਡੱਟੇ ਰਹਿਣ ਦਾ ਹੁਕਮ ਦਿੱਤਾ। ਇਸ ਦੌਰਾਨ ਇੱਕ ਓਰਕਜ਼ਈਆਂ ਦੇ ਇੱਕ ਸੈਨਿਕ ਨੇ ਕਿਹਾ ਕਿ ਸਾਡੀ ਜੰਗ ਤੁਹਾਡੇ ਨਾਲ ਨਹੀਂ ਬਲਕਿ ਅੰਗਰੇਜ਼ਾਂ ਨਾਲ ਹੈ। ਹਵਲਦਾਰ ਈਸ਼ਰ ਸਿੰਘ ਨੇ ਓਰਕਜ਼ਈਆਂ ਨੂੰ ਉਨ੍ਹਾਂ ਹੀ ਭਾਸ਼ਾ ਪਸ਼ਤੋ ਵਿੱਚ ਜਵਾਬ ਦਿੱਤਾ। ਈਸ਼ਰ ਸਿੰਘ ਨੇ ਉਨ੍ਹਾਂ ਨੂੰ ਕਿਹਾ ਕਿ ਇਹ ਅੰਗਰੇਜ਼ਾਂ ਦੀ ਨਹੀਂ ਸਗੋਂ ਮਹਾਰਾਜਾ ਰਣਜੀਤ ਸਿੰਘ ਦੀ ਜ਼ਮੀਨ ਹੈ, ਇਸ ਦੇ ਲਈ ਉਹ ਆਪਣੇ ਆਖ਼ਰੀ ਸਾਹ ਤੱਕ ਰੱਖਿਆ ਕਰਦੇ ਰਹਿਣਗੇ।
ਸਾਰਾਗੜ੍ਹੀ ਦੀ ਜੰਗ ਦਾ ਕਾਰਨ
ਸਾਰਾਗੜ੍ਹੀ ਦਾ ਕਿਲ੍ਹਾ ਪਾਕਿਸਤਾਨ ਦੇ ਉੱਤਰ ਪੱਛਮੀ ਸਰਹੱਦੀ ਖੇਤਰ ਕੋਹਾਟ ਜਿਲ੍ਹੇ 'ਚ ਕਰੀਬ 6 ਹਜ਼ਾਰ ਫੁੱਟ ਦੀ ਉਚਾਈ 'ਤੇ ਸਥਿਤ ਹੈ। ਇਹ ਉਹ ਇਲਾਕਾ ਹੈ ਜਿੱਥੇ ਰਹਿਣ ਵਾਲੇ ਲੋਕਾਂ 'ਤੇ ਅੱਜ ਤੱਕ ਕੋਈ ਵੀ ਸਰਕਾਰ ਰਾਜ਼ ਨਹੀਂ ਕਰ ਸਕੀ। 1880 ਦੇ ਦਹਾਕੇ ਵਿੱਚ ਅੰਗਰੇਜ਼ਾਂ ਨੇ ਇੱਥੇ ਤਿੰਨ ਚੌਂਕੀਆਂ ਬਣਾਈਆਂ, ਜਿਸ ਦਾ ਸਥਾਨਕ ਓਰਕਜ਼ਈ ਲੋਕਾਂ ਨੇ ਵਿਰੋਧ ਕੀਤਾ, ਇਸ ਦੇ ਚਲਦੇ ਅੰਗਰੇਜ਼ਾਂ ਨੂੰ ਉਹ ਚੌਂਕੀਆਂ ਖਾਲੀ ਕਰਨੀਆਂ ਪਈਆਂ।
ਸਾਲ 1891 'ਚ ਅੰਗਰੇਜ਼ਾਂ ਨੇ ਮੁੜ ਤੋਂ ਮੁਹਿੰਮ ਚਲਾਈ ਅਤੇ ਰਾਬੀਆ ਖੇਡ ਦੇ ਰਾਹੀਂ ਉਨ੍ਹਾਂ ਨੇ ਗੁਲਿਸਤਾਂ, ਸਾਰਾਗੜ੍ਹੀ ਤੇ ਲੌਕਹਾਰਟ ਵਿੱਚ ਤਿੰਨ ਛੋਟੇ ਕਿਲ੍ਹੇ ਬਣਾਉਣ ਦੀ ਮਨਜ਼ੂਰੀ ਹਾਸਲ ਕੀਤੀ। ਸਥਾਨਕ ਓਰਕਜ਼ਈ ਲੋਕਾਂ ਵੱਲੋਂ ਲਗਾਤਾਰ ਇਸ ਦਾ ਵਿਰੋਧ ਕੀਤਾ ਜਾ ਰਿਹਾ ਸੀ ਤੇ ਉਹ ਇਨ੍ਹਾਂ ਟਿਕਾਣਿਆਂ 'ਤੇ ਲਗਾਤਾਰ ਹਮਲੇ ਕਰਦੇ ਰਹੇ ਤਾਂ ਜੋ ਅੰਗਰੇਜ਼ ਉਥੋਂ ਭੱਜ ਜਾਣ। 3 ਸਤੰਬਰ 1897 ਨੂੰ ਪਠਾਨਾਂ ਦੇ ਵੱਡੇ ਲਸ਼ਕਰ ਨੇ ਇਨ੍ਹਾਂ ਤਿੰਨਾਂ ਕਿਲ੍ਹਿਆਂ ਨੂੰ ਘੇਰਨ ਦੀ ਕੋਸ਼ਿਸ਼ ਕੀਤੀ, ਉਸ ਦੌਰਾਨ ਕਰਨਲ ਹਾਟਨ ਕਿਸੇ ਤਰ੍ਹਾਂ ਹਲਾਤਾਂ 'ਤੇ ਕਾਬੂ ਪਾਇਆ ,ਪਰ ਮੁੜ 12 ਸਤੰਬਰ ਨੂੰ ਓਰਕਜ਼ਈਆਂ ਨੇ ਗੁਲਿਸਤਾਂ, ਲੌਕਹਾਰਟ ਅਤੇ ਸਾਰਾਗੜ੍ਹੀ ਤਿੰਨ੍ਹਾਂ ਕਿਲ੍ਹਿਆਂ ਨੂੰ ਘੇਰ ਲਿਆ ਅਤੇ ਲੌਕਹਾਰਟ ਤੇ ਗੁਲਿਸਤਾਂ ਨੂੰ ਸਾਰਾਗੜ੍ਹੀ ਤੋਂ ਵੱਖ ਕਰ ਦਿੱਤਾ।
'ਫਾਇਰਿੰਗ ਰੇਂਜ'
ਸਾਰਾਗੜ੍ਹੀ ਜੰਗ 'ਤੇ ਪ੍ਰਸਿੱਧ ਕਿਤਾਬ 'ਦਿ ਆਈਕਨ ਬੈਟਲ ਆਫ ਸਾਰਾਗੜ੍ਹੀ' ਲਿਖਣ ਵਾਲੇ ਬ੍ਰਿਗੇਡੀਅਰ ਕੰਵਲਜੀਤ ਸਿੰਘ ਦੱਸਦੇ ਹਨ, "ਹਵਲਦਾਰ ਈਸ਼ਰ ਸਿੰਘ ਨੇ ਆਪਣੇ ਜਵਾਨਾਂ ਨੂੰ ਆਦੇਸ਼ ਦਿੱਤਾ ਕਿ ਗੋਲੀ ਨਾ ਚਲਾਈ ਜਾਵੇ ਤੇ ਪਠਾਨਾਂ ਨੂੰ ਅੱਗੇ ਆਉਣ ਦਿੱਤਾ ਜਾਵੇ।” ਉਨ੍ਹਾਂ 'ਤੇ ਉਦੋਂ ਗੋਲੀਬਾਰੀ ਕੀਤੀ ਜਦੋਂ ਉਹ 1000 ਗਜ਼ ਯਾਨਿ ਉਨ੍ਹਾਂ ਦੀ 'ਫਾਇਰਿੰਗ ਰੇਂਜ' 'ਚ ਆ ਜਾਣ। ਇਸ ਦੌਰਾਨ ਸਿੱਖ ਜਵਾਨਾਂ ਦੇ ਕੋਲ ਭਾਰੀ ਤਦਾਦ 'ਚ ਮਾਰਟਿਨੀ ਹੇਨਰੀ 303 ਰਾਈਫਲਾਂ ਸਨ, ਜੋ ਇੱਕ ਮਿੰਟ 'ਚ 10 ਰਾਊਂਡ ਫਾਇਰ ਕਰਨ ਦੀ ਸਮਰਥਾ ਰੱਖਦੀਆਂ ਸਨ। ਹਰ ਸੈਨਿਕ ਕੋਲ ਤਕਰੀਬਨ 400 ਗੋਲੀਆਂ ਸਨ ਤੇ 100 ਵਾਧੂ ਤੇ 300 ਰਿਜ਼ਰਵ ਵਿੱਚ ਰੱਖਿਆ ਸਨ। ”
ਪਠਾਨਾਂ ਨੇ ਘਾਹ 'ਚ ਲਾਈ ਅੱਗ
ਜੰਗ ਸ਼ੁਰੂ ਹੁੰਦੇ ਹੀ ਪਹਿਲੇ ਇੱਕ ਘੰਟੇ 'ਚ ਪਠਾਨਾਂ ਦੇ 60 ਸੈਨਿਕ ਮਾਰੇ ਗਏ ਤੇ ਸਿੱਖਾਂ ਵੱਲੋਂ ਸਿਪਾਹੀ ਭਗਵਾਨ ਸਿੰਘ ਦੀ ਮੌਤ ਹੋ ਗਈ ਸੀ ਅਤੇ ਨਾਇਕ ਲਾਲ ਸਿੰਘ ਬੁਰੀ ਤਰ੍ਹਾਂ ਜਖ਼ਮੀ ਹੋ ਗਏ ਸਨ। ਪਠਾਨਾਂ ਦਾ ਪਹਿਲਾ ਹਮਲਾ ਅਸਫ਼ਲ ਹੋ ਗਿਆ, ਉਹ ਬਿਨਾਂ ਕਿਸੇ ਮਕਸਦ ਦੇ ਇਧਰ-ਉਧਰ ਦੌੜਣ ਲੱਗੇ ਪਰ ਉਨ੍ਹਾਂ ਨੇ ਸਿੱਖਾਂ 'ਤੇ ਗੋਲੀ ਚਲਾਉਣੀ ਬੰਦ ਨਹੀਂ ਕੀਤੀਆਂ। ਜੰਗ ਵਿਚਾਲੇ ਉੱਤਰੀ ਦਿਸ਼ਾ ਵੱਲੋਂ ਤੇਜ਼ ਹਵਾਵਾਂ ਦੇ ਚਲਦੇ ਪਠਾਨਾਂ ਨੂੰ ਬਹੁਤ ਵੱਡੀ ਮਦਦ ਮਿਲ ਗਈ। ਪਠਾਨਾਂ ਨੇ ਘਾਹ 'ਚ ਅੱਗ ਲਗਾ ਦਿੱਤੀ ਅਤੇ ਅੱਗ ਦੀਆਂ ਲਪਟਾਂ ਕਿਲ੍ਹੇ ਦੀਆਂ ਕੰਧਾਂ ਵੱਲ ਵੱਧਣ ਲਗੀਆਂ। ਧੂੰਏ ਦਾ ਸਹਾਰਾ ਲੈਂਦਿਆਂ ਹੋਇਆਂ ਪਠਾਣ ਕਿਲ੍ਹੇ ਦੀਆਂ ਕੰਧਾਂ ਕੋਲ ਆ ਗਏ ਪਰ ਸਿੱਖਾਂ ਵੱਲੋਂ ਨਿਸ਼ਾਨਾ ਲਾ ਕੇ ਕੀਤੀ ਜਾ ਰਹੀ ਸਟੀਕ ਫਾਇਰਿੰਗ ਕਾਰਨ ਉਨ੍ਹਾਂ ਨੂੰ ਪਿੱਛੇ ਹਟਨਾ ਪਿਆ। ਇਸ ਵਿਚਾਲੇ ਸਿੱਖ ਖੇਮੇ ਵਿੱਚ ਵੀ ਜਖ਼ਮੀਆਂ ਦੀ ਗਿਣਤੀ ਵਧਦੀ ਜਾ ਰਹੀ ਸੀ। ਸਿਪਾਹੀ ਬੂਟਾ ਸਿੰਘ ਅਤੇ ਸੁੰਦਰ ਸਿੰਘ ਦੀ ਮੌਤ ਹੋ ਚੁੱਕੀ ਸੀ।
ਸੈਨਿਕਾਂ ਨੂੰ ਗੋਲੀਆਂ ਬਚਾਉਣ ਦਾ ਆਦੇਸ਼
ਜੰਗ ਦੇ ਦੌਰਾਨ ਸਿਗਨਲ ਮੈਨ ਗੁਰਮੁਖ ਸਿੰਘ ਲਗਾਤਾਰ ਕਰਨਲ ਹਾਟਨ ਨੂੰ ਸੰਕੇਤਕ ਭਾਸ਼ਾ ਵਿੱਚ ਦੱਸਦੇ ਰਹੇ ਕਿ ਗੋਲੀਆਂ ਖ਼ਤਮ ਹੋਣ ਵਾਲਿਆਂ ਹਨ ਤੇ ਪਠਾਣ ਇੱਕ ਹੋਰ ਹਮਲਾ ਕਰਨ ਦੀ ਤਿਆਰੀ ਕਰ ਰਹੇ ਹਨ। ਇਸ ਦੌਰਾਨ ਕਰਨਲ ਨੇ ਨਿਕਾਂ ਨੂੰ ਗੋਲੀਆਂ ਬਚਾਉਣ ਦਾ ਆਦੇਸ਼ ਦਿੱਤਾ ਤੇ ਗੋਲੀ ਮਹਿਜ਼ ਉਦੋਂ ਹੀ ਚਲਾਉਣ ਲਈ ਕਿਹਾ ਜਦੋਂ ਇਹ ਸਪਸ਼ਟ ਹੋਵੇ ਕਿ ਗੋਲੀ ਦੁਸ਼ਮਣ ਨੂੰ ਜ਼ਰੂਰ ਲਗੇਗੀ। "ਲੌਕਹਾਰਟ ਕਿਲ੍ਹੇ ਨਾਲ ਰਾਇਲ ਆਇਰਿਸ਼ ਰਾਇਫਲ ਦੇ 13 ਜਵਾਨਾਂ ਨੇ ਅੱਗੇ ਵੱਧ ਕੇ ਸਾਰਾਗੜ੍ਹੀ 'ਤੇ ਮੌਜੂਦ ਜਵਾਨਾਂ ਦੀ ਮਦਦ ਕਰਨ ਬਾਰੇ ਸੋਚਿਆ, ਪਰ ਉਨ੍ਹਾਂ ਨੂੰ ਤੁਰੰਤ ਅਹਿਸਾਸ ਹੋ ਗਿਆ ਕਿ ਉਨ੍ਹਾਂ ਦੀ ਗਿਣਤੀ ਇੰਨੀ ਘੱਟ ਹੈ ਕਿ ਜੇਕਰ ਉਹ 1000 ਗਜ਼ ਦੀ ਦੂਰੀ ਤੋਂ ਵੀ ਫਾਇਰ ਕਰਣਗੇ ਤਾਂ ਪਠਾਨਾਂ 'ਤੇ ਇਸ ਦਾ ਕੋਈ ਅਸਰ ਨਹੀਂ ਹੋਵੇਗਾ।"
ਪਠਾਨਾਂ ਨੇ ਕਿਲ੍ਹੇ ਦੀ ਕੰਧ 'ਚ ਕੀਤੀ ਮੋਰੀ
ਜੰਗ ਵਿਚਾਲੇ ਦੋ ਪਠਾਨਾਂ ਨੇ ਕਿਲ੍ਹੇ ਦੀ ਕੰਧ ਦੇ ਸੱਜੇ ਹਿੱਸੇ ਵਿੱਚ ਤੇਜ਼ ਛੁਰੀਆਂ ਨਾਲ ਮੋਹਰੀ ਕਰ ਦਿੱਤੀ। ਇਹ ਪਠਾਨ ਕਿਲ੍ਹੇ ਦੀਆਂ ਕੰਧਾਂ ਦੇ ਹੇਠਲੇ ਹਿੱਸੇ 'ਚ 7 ਫੁੱਟ ਵੱਡੀ ਮੋਰੀ ਕਰਨ ਵਿੱਚ ਸਫ਼ਲ ਰਹੇ।ਪਠਾਨਾਂ ਨੇ ਇੱਕ ਹੋਰ ਤਰਕੀਬ ਕੱਢੀ। ਉਨ੍ਹਾਂ ਨੇ ਮੰਜੀਆਂ ਨੂੰ ਆਪਣੇ ਸਿਰ 'ਤੇ ਚੁੱਕਿਆ ਅਤੇ ਉਨ੍ਹਾਂ ਦੀ ਆੜ ਲੈ ਕੇ ਅੱਗੇ ਵਧੇ ਤਾਂ ਜੋ ਸਿੱਖ ਉਨ੍ਹਾਂ ਨੂੰ ਦੇਖ ਕੇ ਨਿਸ਼ਾਨਾ ਨਾ ਲਗਾ ਸਕਣ।"
ਮਦਦ ਦੀਆਂ ਕੋਸ਼ਿਸ਼ਾਂ ਹੋਈਆਂ ਬੇਕਾਰ
ਈਸ਼ਰ ਸਿੰਘ ਨੇ ਹੁਕਮ ਦਿੱਤਾ ਕਿ ਉਹ ਆਪਣੀ ਰਾਇਫਲਾਂ 'ਚ ਸੰਗੀਨ ਲਗਾ ਲੈਣ। ਜੋ ਵੀ ਪਠਾਨ ਉਸ ਮੋਰੀ ਵਿਚੋਂ ਅੰਦਰ ਆਇਆ, ਉਸ 'ਤੇ ਰਾਇਫਲਾਂ ਨਾਲ ਜਾਂ ਤਾਂ ਸਟੀਕ ਨਿਸ਼ਾਨਾ ਲਗਾਇਆ ਗਿਆ ਜਾਂ ਉਨ੍ਹਾਂ ਨੂੰ ਸੰਗੀਨ ਮਾਰ ਦਿੱਤੀ ਗਈ, ਪਰ ਬਾਹਰ ਕੋਨਿਆਂ 'ਤੇ ਕੋਈ ਸਿੱਖ ਤਾਇਨਾਤ ਨਾ ਹੋਣ ਕਾਰਨ ਪਠਾਣ ਬਾਂਸ ਦੀਆਂ ਬਣੀਆਂ ਪੌੜੀਆਂ ਤੋਂ ਉਪਰ ਚੜ੍ਹ ਆਏ।
ਅਮਰਿੰਦਰ ਸਿੰਘ ਲਿਖਦੇ ਹਨ, "ਉਸ ਇਲਾਕੇ 'ਚ ਹਜ਼ਾਰਾਂ ਪਠਾਣਾਂ ਦੇ ਵਧਣ ਦੇ ਬਾਵਜੂਦ ਲੈਫਟੀਨੈਂਟ ਮਨ ਅਤੇ ਕਰਨਲ ਹਾਟਨ ਨੇ ਇੱਕ ਵਾਰ ਫਿਰ 78 ਸੈਨਿਕਾਂ ਦੇ ਨਾਲ ਸਾਰਾਗੜ੍ਹੀ 'ਚ ਘਿਰ ਚੁੱਕੇ ਆਪਣੇ ਸਾਥੀਆਂ ਦੀ ਮਦਦ ਲਈ ਫਾਇਰਿੰਗ ਕਰਨੀ ਸ਼ੁਰੂ ਕਰ ਦਿੱਤੀ, ਤਾਂ ਜੋ ਪਠਾਣਾਂ ਦਾ ਧਿਆਨ ਭੰਗ ਹੋ ਜਾਵੇ।" ਜਦੋਂ ਉਹ ਕਿਲ੍ਹੇ ਤੋਂ ਸਿਰਫ਼ 500 ਮੀਟਰ ਦੂਰ ਸਨ ਤਾਂ ਉਨ੍ਹਾਂ ਨੇ ਦੇਖਿਆ ਕਿ ਪਠਾਣ ਕਿਲ੍ਹੇ ਦੀ ਕੰਧ ਲੰਘ ਚੁੱਕੇ ਸਨ ਅਤੇ ਕਿਲ੍ਹੇ ਦੇ ਮੁੱਖ ਦਰਵਾਜ਼ੇ ਵਿੱਚ ਅੱਗ ਲੱਗੀ ਹੋਈ ਹੈ। ਹਾਟਨ ਨੂੰ ਅੰਦਾਜ਼ਾ ਹੋ ਗਿਆ ਹੁਣ ਸਾਰਾਗੜ੍ਹੀ ਘਿਰ ਗਿਆ ਹੈ।"
ਇਹ ਵੀ ਪੜ੍ਹੋ: ਸਾਰਾਗੜ੍ਹੀ ਦੇ ਸ਼ਹੀਦਾਂ ਨੂੰ CM ਕੈਪਟਨ ਦੇਣਗੇ ਸ਼ਰਧਾਂਜਲੀ
ਗੁਰਮੁਖ ਸਿੰਘ ਦਾ ਆਖ਼ਰੀ ਸੰਦੇਸ਼
ਇਸ ਵਿਚਾਲੇ ਸਿਗਨਲ ਦੀ ਵਿਵਸਥਾ ਦੇਖ ਰਹੇ ਗੁਰਮੁਖ ਸਿੰਘ ਨੇ ਆਪਣਾ ਆਖ਼ਰੀ ਸੰਦੇਸ਼ ਭੇਜਿਆ ਕਿ ਪਠਾਣ ਮੁੱਖ ਬਲਾਕ ਤੱਕ ਆ ਗਏ ਹਨ।ਉਨ੍ਹਾਂ ਨੇ ਕਰਨਲ ਹਾਟਨ ਤੋਂ ਸਿਗਨਲ ਰੋਕਣ ਅਤੇ ਆਪਣੀ ਰਾਈਫਲ ਸੰਭਾਲਣ ਦੀ ਇਜ਼ਾਜਤ ਮੰਗੀ। ਕਰਨਲ ਨੇ ਆਪਣੇ ਆਖ਼ਰੀ ਸੰਦੇਸ਼ ਵਿੱਚ ਅਜਿਹਾ ਕਰਨ ਦੀ ਇਜਾਜ਼ਤ ਦੇ ਦਿੱਤੀ।ਗੁਰਮੁਖ ਸਿੰਘ ਨੇ ਆਪਣੇ ਹੇਲਿਓ ਨੂੰ ਇੱਕ ਪਾਸੇ ਰੱਖਿਆ, ਆਪਣੀ ਰਾਇਫਲ ਚੁੱਕੀ ਅਤੇ ਮੁੱਖ ਬਲਾਕ ਵਿੱਚ ਲੜਾਈ ਲੜ ਰਹੇ ਆਪਣੇ ਬਚੇ ਖੁਚੇ ਸਾਥੀਆਂ ਕੋਲ ਆ ਗਏ।
ਦਾਦ ਨੇ ਵੀ ਚੁੱਕੀ ਰਾਇਫਲ
ਬ੍ਰਿਟਿਸ਼ ਫੌਜ ਵਿੱਚ ਉਦੋਂ ਇੱਕ ਅਜੀਬ ਜਿਹਾ ਕਾਨੂੰਨ ਸੀ ਕਿ ਫੌਜ ਦੇ ਨਾਲ ਕੰਮ ਕਰ ਰਹੇ ਅਸੈਨਿਕ ਬੰਦੂਕ ਨਹੀਂ ਚੁੱਕਣਗੇ।ਦਾਦ ਦਾ ਕੰਮ ਸੀ ਜਖ਼ਮੀ ਹੋਏ ਲੋਕਾਂ ਦੀ ਦੇਖਭਾਲ ਕਰਨਾ, ਸਿਗਨਲ ਦੇ ਸੰਦੇਸ਼ ਲੈ ਕੇ ਆਉਣਾ, ਹਥਿਆਰਾਂ ਦੇ ਡੱਬੇ ਖੋਲ੍ਹਣਾ ਅਤੇ ਉਨ੍ਹਾਂ ਨੂੰ ਸੈਨਿਕਾਂ ਤੱਕ ਲੈ ਕੇ ਜਾਣਾ। ਜਦੋਂ ਅੰਤ ਕਰੀਬ ਆਉਣ ਲੱਗਾ ਤਾਂ ਦਾਦ ਨੇ ਵੀ ਰਾਇਫਲ ਚੁੱਕ ਲਈ ਅਤੇ ਮਰਨ ਤੋਂ ਪਹਿਲਾਂ ਉਨ੍ਹਾਂ ਨੇ 5 ਪਠਾਣਾਂ ਨੂੰ ਜਾਂ ਤਾਂ ਗੋਲੀ ਨਾਲ ਉਡਾਇਆ ਜਾਂ ਉਨ੍ਹਾਂ ਦੇ ਢਿੱਡ 'ਚ ਸੰਗੀਨ ਮਾਰੇ। "ਆਖ਼ਿਰ 'ਚ ਗੁਰਮੁਖ ਸਿੰਘ ਬਚੇ। ਉਨ੍ਹਾਂ ਨੇ ਉਸ ਥਾਂ ਜਾ ਕੇ 'ਪੋਜੀਸ਼ਨ' ਲਈ, ਜਿੱਥੇ ਜਵਾਨਾਂ ਦੇ ਸੋਣ ਲਈ ਕਮਰੇ ਸਨ। ਗੁਰਮੁਖ ਨੇ ਇਕੱਲੇ ਗੋਲੀ ਚਲਾਉਂਦਿਆਂ ਹੋਇਆ ਘੱਟੋ-ਘੱਟ 20 ਪਠਾਨਾਂ ਨੂੰ ਮਾਰਿਆ। ਪਠਾਣਾਂ ਨੇ ਲੜਾਈ ਖ਼ਤਮ ਕਰਨ ਲਈ ਪੂਰੇ ਕਿਲ੍ਹੇ ਨੂੰ ਅੱਗ ਲਗਾ ਦਿੱਤੀ।"
ਕਿਲ੍ਹਾ ਫਤਿਹ ਹੋਣ ਦੇ ਪਿਛੇ ਲੱਕੜ ਦਾ ਦਰਵਾਜ਼ਾ
"ਜੰਗ ਤੋਂ ਬਾਅਦ ਸਾਰਾਗੜ੍ਹੀ ਕਿਲ੍ਹੇ ਦੇ 'ਡਿਜ਼ਾਇਨ' 'ਚ ਇੱਕ ਹੋਰ ਖਾਮੀ ਮਿਲੀ। ਕਿਲ੍ਹੇ ਦਾ ਮੁੱਖ ਦਰਵਾਜ਼ਾ ਲੱਕੜ ਦਾ ਬਣਿਆ ਹੋਇਆ ਸੀ ਅਤੇ ਮਜ਼ਬੂਤ ਕਰਨ ਲਈ ਕਿੱਲਾਂ ਵੀ ਨਹੀਂ ਲਗਾਈਆਂ ਗਈਆਂ ਸਨ। ਉਹ ਪਠਾਨਾਂ ਦੀ 'ਜਿਜ਼ੇਲ' ਰਾਇਫਲਾਂ ਤੋਂ ਆ ਰਹੇ ਲਗਾਤਾਰ ਫਾਇਰ ਨੂੰ ਨਹੀਂ ਝੱਲ ਨਹੀਂ ਸਕਿਆ ਅਤੇ ਟੁੱਟ ਗਿਆ। ਸਿੱਖਾਂ ਦੀਆਂ ਸਾਰੀਆਂ ਗੋਲੀਆਂ ਖ਼ਤਮ ਹੋ ਗਈਆਂ ਸਨ ਅਤੇ ਉਹ ਅੱਗੇ ਵਧਦੇ ਪਠਾਨਾਂ ਨਾਲ ਸਿਰਫ਼ ਸੰਗੀਨਾਂ ਨਾਲ ਲੜ ਰਹੇ ਸਨ।ਪਠਾਣਾਂ ਨੇ ਕਿਲ੍ਹੇ ਦੀ ਕੰਧ ਵਿੱਚ ਜੋ ਮੋਰੀ ਕੀਤੀ ਸੀ, ਉਹ ਉਦੋਂ ਤੱਕ ਵੱਧ ਕੇ 7 ਫੁੱਟ ਗੁਣਾ 12 ਫੁੱਟ ਹੋ ਗਈ ਸੀ।
ਸਾਰਾਗੜ੍ਹੀ ਤੋਂ ਭੱਜੇ ਓਰਕਜ਼ਈ
4 ਸਤੰਬਰ ਨੂੰ ਕੋਹਾਟ ਤੋਂ 9 ਮਾਊਂਟੇਨ ਬੈਟਰੀ ਉੱਥੇ ਅੰਗਰੇਜ਼ਾਂ ਦੀ ਮਦਦ ਲਈ ਪਹੁੰਚ ਗਈ। ਪਠਾਣ ਅਜੇ ਵੀ ਸਾਰਾਗੜ੍ਹੀ ਦੇ ਕਿਲ੍ਹੇ 'ਚ ਮੌਜੂਦ ਸਨ। ਜ 'ਤੇ ਅੰਗਰੇਜ਼ ਸੈਨਿਕਾਂ ਨੇ ਜ਼ਬਰਦਸਤ ਹਮਲਾ ਕੀਤਾ ਅਤੇ ਸਾਰਾਗੜ੍ਹੀ ਨੂੰ ਪਠਾਣਾਂ ਕੋਲੋਂ ਛੁਡਾ ਲਿਆ।ਜਦੋਂ ਇਹ ਸੈਨਿਕ ਅੰਦਰ ਗਏ ਤਾਂ ਉੱਥੇ ਉਨ੍ਹਾਂ ਨਾਇਕ ਲਾਲ ਸਿੰਘ ਦੀ ਬੁਰੀ ਹਾਲਤ ਵਿੱਚ ਪਈ ਹੋਈ ਲਾਸ਼ ਮਿਲੀ। ਉਥੇ ਬਾਕੀ ਸਿੱਖ ਸੈਨਿਕਾਂ ਅਤੇ ਦਾਦ ਦੀਆਂ ਲਾਸ਼ਾਂ ਵੀ ਪਈਆਂ ਹੋਈਆਂ ਸਨ। ਲੈਫਟੀਨੈਂਟ ਕਰਨਲ ਜੌਨ ਹਾਟਨ ਪਹਿਲੇ ਸ਼ਖ਼ਸ ਸਨ, ਜਿਨ੍ਹਾਂ ਉਨ੍ਹਾਂ ਫੌਜੀਆਂ ਦੀ ਬਹਾਦੁਰੀ ਨੂੰ ਪਛਾਣਿਆ। ਉਨ੍ਹਾਂ ਨੇ ਸਾਰਾਗੜ੍ਹੀ ਪੋਸਟ ਦੇ ਸਾਹਮਣੇ ਮਾਰੇ ਗਏ ਆਪਣੇ ਸਾਥੀਆਂ ਨੂੰ ਸਲੂਟ ਕੀਤਾ।
ਇਹ ਵੀ ਪੜ੍ਹੋ : ਸਾਕਾ ਸਾਰਾਗੜ੍ਹੀ: ਮੁੱਖ ਨਾਇਕ ਹਵਾਲਦਾਰ ਈਸ਼ਰ ਸਿੰਘ ਦਾ ਬਣਾਇਆ ਕਾਂਸੇ ਦਾ ਬੁੱਤ
ਬ੍ਰਿਟਿਸ਼ ਸੰਸਦ ਨੇ 21 ਸੈਨਿਕਾਂ ਦਾ ਕੀਤਾ ਸਨਮਾਨ
ਇਸ ਜੰਗ ਨੂੰ ਦੁਨੀਆਂ ਦੇ ਸਭ ਤੋਂ ਵੱਡੇ 'ਲਾਸਟ ਸਟੈਂਡਸ' 'ਚ ਥਾਂ ਦਿੱਤੀ ਗਈ। ਜਦੋਂ ਇਨ੍ਹਾਂ ਸਿੱਖਾਂ ਦੇ ਬਲੀਦਾਨ ਦੀ ਖ਼ਬਰ ਲੰਡਨ ਪਹੁੰਚੀ ਤਾਂ ਉਸ ਵੇਲੇ ਬ੍ਰਿਟਿਸ਼ ਸੰਸਦ ਦਾ ਸੈਸ਼ਨ ਚੱਲ ਰਿਹਾ ਸੀ। ਸਾਰੇ ਮੈਂਬਰਾਂ ਨੇ ਖੜ੍ਹੇ ਹੋ ਕੇ ਇਨ੍ਹਾਂ 21 ਸੈਨਿਕਾਂ ਨੂੰ 'ਸਟੈਂਡਿੰਗ ਓਵੇਸ਼ਨ' ਦਿੱਤਾ। 'ਲੰਡਨ ਗਜ਼ਟ' ਦੇ 11 ਫਰਵਰੀ 1898 ਦੇ ਅੰਕ 26937 ਦੇ ਪੰਨਾ 863 'ਤੇ ਸੰਸਦ ਦੀ ਟਿੱਪਣੀ ਛਪੀ, "ਸਾਰੇ ਬ੍ਰਿਟੇਨ ਅਤੇ ਭਾਰਤ ਨੂੰ 36 ਸਿੱਖ ਰੈਜੀਮੈਂਟ ਦੇ ਇਨ੍ਹਾਂ ਸੈਨਿਕਾਂ 'ਤੇ ਮਾਣ ਹੈ। ਇਹ ਕਹਿਣ 'ਚ ਕੋਈ ਅਤਿਕਥਨੀ ਨਹੀਂ ਹੈ ਕਿ ਜਿਸ ਸੈਨਾ 'ਚ ਸਿੱਖ ਸਿਪਾਹੀ ਲੜ ਰਹੇ ਹੋਣ, ਉਨ੍ਹਾਂ ਨੂੰ ਨਹੀਂ ਹਰਾਇਆ ਜਾ ਸਕਦਾ।"
21 ਸਿੱਖਾਂ ਨੂੰ ਸੈਨਿਕਾਂ ਨੂੰ ਮਿਲਿਆ ਸਭ ਤੋਂ ਵੱਡਾ ਵੀਰਤਾ ਪੁਰਸਕਾਰ
ਜਦੋਂ ਮਹਾਰਾਣੀ ਵਿਕਟੋਰੀਆ ਨੂੰ ਇਸ ਦੀ ਖ਼ਬਰ ਮਿਲੀ ਤਾਂ ਉਨ੍ਹਾਂ ਸਾਰੇ 21 ਸੈਨਿਕਾਂ ਨੂੰ ਇੰਡੀਅਨ ਆਰਡਰ ਆਫ ਮੈਰਿਟ ਦੇਣ ਦਾ ਐਲਾਨ ਕੀਤਾ।ਇਹ ਉਸ ਵੇਲੇ ਤੱਕ ਭਾਰਤੀਆਂ ਨੂੰ ਮਿਲਣ ਵਾਲਾ ਸਭ ਤੋਂ ਵੱਡਾ ਵੀਰਤਾ ਪੁਰਸਕਾਰ ਸੀ, ਜੋ ਉਦੋਂ ਦੇ ਵਿਕਟੋਰੀਆ ਕਰਾਸ ਅਤੇ ਅੱਜ ਦੇ ਪਰਮਵੀਰ ਚੱਕਰ ਦੇ ਬਰਾਬਰ ਸੀ। ਦੋਂ ਤੱਕ ਵਿਕਟੋਰੀਆ ਕਰਾਸ ਸਿਰਫ਼ ਅੰਗਰੇਜ਼ ਸੈਨਿਕਾਂ ਨੂੰ ਮਿਲ ਸਕਦਾ ਸੀ ਅਤੇ ਉਹ ਵੀ ਸਿਰਫ਼ ਜ਼ਿੰਦਾ ਸੈਨਿਕਾਂ ਨੂੰ। 1911 ਵਿੱਚ ਜਾ ਕੇ ਜਾਰਜ ਫਿਫਥ ਨੇ ਪਹਿਲੀ ਵਾਰ ਐਲਾਨ ਕੀਤਾ ਕਿ ਭਾਰਤ ਸੈਨਿਕ ਵੀ ਵਿਕਟੋਰੀਆ ਕਰਾਸ ਜਿੱਤਣ ਦੇ ਹੱਕਦਾਰ ਹੋਣਗੇ। ਮਹਿਜ਼ ਇੱਕ ਦਾਦ ਨੂੰ ਛੱਡ ਕੇ ਇਨ੍ਹਾਂ ਸੈਨਿਕਾਂ ਦੇ ਪਰਿਵਾਰ ਵਾਲਿਆਂ ਨੂੰ 500-500 ਰੁਪਏ ਅਤੇ ਦੋ ਮੁਰੱਬਾ ਜ਼ਮੀਨ ਜੋ ਅੱਜ 50 ਏਕੜ ਦੇ ਬਰਾਬਰ ਹੈ। ਜੰਗ ਤੋਂ ਬਾਅਦ ਮੇਜਰ ਜਨਰਲ ਯੀਟਮੈਨ ਬਿਗਸ ਨੇ ਕਿਹਾ, "21 ਸਿੱਖ ਸੈਨਿਕਾਂ ਦੀ ਬਹਾਦਰੀ ਅਤੇ ਸ਼ਹਾਦਤ ਨੂੰ ਬ੍ਰਿਟਿਸ਼ ਸੈਨਿਕ ਇਤਿਹਾਸ 'ਚ ਹਮੇਸ਼ਾ ਸੁਨਹਿਰੇ ਅੱਖਰਾਂ ਨਾਲ ਲਿਖਿਆ ਜਾਵੇਗਾ।
ਕੈਪਟਨ ਅਮਰਿੰਦਰ ਸਿੰਘ ਨੇ ਸਾਰਾਗੜ੍ਹੀ ਜੰਗ 'ਤੇ ਲਿਖੀ ਕਿਤਾਬ
ਸਾਰਾਗੜ੍ਹੀ ਦੀ ਇਤਿਹਾਸਕ ਲੜਾਈ ਬਾਰੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਇੱਕ ਕਿਤਾਬ ਲਿਖੀ ਹੈ। ਇਸ ਕਿਤਾਬ ਦਾ ਸਿਰਲੇਖ ਹੈ 'ਸਾਰਾਗੜ੍ਹੀ ਜੰਗ 'ਤੇ ਸਾਰਾਗੜ੍ਹੀ ਐਂਡ ਦਾ ਡਿਫੈਂਸ ਆਫ਼'। ਭਾਰਤ ਦੇ ਫੌਜੀ ਇਤਿਹਾਸ ਵਿੱਚ ਸਾਰਾਗੜ੍ਹੀ ਦੀ ਲੜਾਈ ਇੱਕ ਅਹਿਮ ਸਥਾਨ ਰੱਖਦੀ ਹੈ ਅਤੇ ਇਸ ਇਤਿਹਾਸਕ 36ਵੀਂ ਸਿੱਖ ਰੈਜੀਮੈਂਟ ਨਾਲ ਸਬੰਧ ਰੱਖਣ ਵਾਲੇ ਫੌਜੀ ਇਤਿਹਾਸਕਾਰ ਅਤੇ ਸਾਬਕਾ ਫੌਜੀ ਅਫਸਰ ਕੈਪਟਨ ਅਮਰਿੰਦਰ ਸਿੰਘ ਵੱਲੋਂ ਇਸ ਲੜਾਈ ਨੂੰ ਦਰਸਾਉਣ ਲਈ ਵਰਤੀ ਗਈ ਸ਼ਬਦਾਵਲੀ ਇਸ ਜੰਗ 'ਚ ਸਿੱਖ ਸੈਨਿਕਾਂ ਦੀ ਅਦੁੱਤੀ ਸ਼ਹਾਦਤ ਨੂੰ ਦਰਸਾਉਂਦੀ ਹੈ। ਕੈਪਟਨ ਅਮਰਿੰਦਰ ਸਿੰਘ ਨੇ ਲੰਡਨ ਵਿੱਚ ਆਪਣੀ ਕਿਤਾਬ ਰਿਲੀਜ਼ ਕਰਕੇ ਸਾਰਾਗੜ੍ਹੀ ਜੰਗ ਦੇ 22 ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕੀਤੀ।