ਰੁੜਕੀ (ਉਤਰਾਖੰਡ) : ਹਰਿਦੁਆਰ ਜ਼ਿਲੇ ਦੇ ਪਿਰਾਨ ਕਲਿਆਰ ਥਾਣਾ ਖੇਤਰ 'ਚ ਪੁਲਿਸ ਅਤੇ ਖੁਫੀਆ ਵਿਭਾਗ (ਐੱਲ. ਆਈ. ਯੂ.) ਦੀ ਟੀਮ ਨੂੰ ਵੱਡੀ ਸਫਲਤਾ ਮਿਲੀ ਹੈ। ਟੀਮ ਨੇ ਸ਼ੱਕੀ ਬੰਗਲਾਦੇਸ਼ੀ ਨੂੰ ਗ੍ਰਿਫਤਾਰ ਕਰ ਲਿਆ ਹੈ। ਪੁਲਿਸ ਨੇ ਮੁਲਜ਼ਮ ਕੋਲੋਂ ਕੋਈ ਵੀ ਦਸਤਾਵੇਜ਼ ਬਰਾਮਦ ਨਹੀਂ ਕੀਤਾ, ਜਿਸ ਕਾਰਨ ਪੁਲਿਸ ਨੇ ਮੁਲਜ਼ਮ ਨੂੰ ਹਿਰਾਸਤ ਵਿੱਚ ਲੈ ਕੇ ਪਹਿਲਾਂ ਪੁੱਛਗਿੱਛ ਕੀਤੀ ਅਤੇ ਫਿਰ ਉਸ ਖ਼ਿਲਾਫ਼ ਕੇਸ ਦਰਜ ਕਰ ਲਿਆ।
755ਵਾਂ ਸਾਲਾਨਾ ਉਰਸ ਮੇਲਾ : ਦਰਅਸਲ, ਇਨ੍ਹੀਂ ਦਿਨੀਂ ਦਰਗਾਹ ਸਾਬਿਰ ਪਾਕ ਦਾ 755ਵਾਂ ਸਾਲਾਨਾ ਉਰਸ ਮੇਲਾ ਪਿਰਾਨ ਕਲਿਆਰਾਂ 'ਚ ਚੱਲ ਰਿਹਾ ਹੈ। ਉਰਸ ਮੇਲੇ 'ਚ ਦੇਸ਼-ਵਿਦੇਸ਼ ਤੋਂ ਸ਼ਰਧਾਲੂ ਆਉਂਦੇ ਹਨ, ਜਿਸ ਕਾਰਨ ਪੁਲਿਸ ਅਤੇ ਖੁਫੀਆ ਵਿਭਾਗ ਵੱਲੋਂ ਹਰ ਨਾਕੇ 'ਤੇ ਸ਼ੱਕੀ ਵਿਅਕਤੀਆਂ 'ਤੇ ਨਜ਼ਰ ਰੱਖੀ ਜਾ ਰਹੀ ਹੈ। ਇਸ ਕਾਰਨ ਮੰਗਲਵਾਰ ਦੇਰ ਰਾਤ ਪੁਲਿਸ ਅਤੇ ਖੁਫੀਆ ਵਿਭਾਗ ਦੀ ਟੀਮ ਨੇ ਇਕ ਸ਼ੱਕੀ ਵਿਅਕਤੀ ਨੂੰ ਹਿਰਾਸਤ 'ਚ ਲਿਆ। (Uttarakhand Police arrested Bangladeshi citizen )
- bungalow renovation case: ਸੀਐੱਮ ਕੇਜਰੀਵਾਲ ਦੀਆਂ ਵਧਣਗੀਆਂ ਮੁਸ਼ਕਲਾਂ, ਬੰਗਲੇ ਦੇ ਨਵੀਨੀਕਰਣ ਮਾਮਲੇ ਦੀ ਸੀਬੀਆਈ ਜਾਂਚ ਸ਼ੁਰੂ
- Vigilance raid in search of Manpreet Badal: ਮਨਪ੍ਰੀਤ ਬਾਦਲ ਦੀ ਭਾਲ 'ਚ ਰਾਜਸਥਾਨ 'ਚ ਛਾਪੇਮਾਰੀ
- Rahul Shares Video Of Interaction With Porters: ਰਾਹੁਲ ਨੇ ਕੁਲੀਆਂ ਨਾਲ ਮੁਲਾਕਾਤ ਦਾ ਵੀਡੀਓ ਜਾਰੀ ਕਰਕੇ ਮਹਿੰਗਾਈ ਅਤੇ ਬੇਰੁਜ਼ਗਾਰੀ ਦੇ ਮੁੱਦੇ ਉਠਾਏ
ਬੰਗਲਾਦੇਸ਼ੀ ਨਾਗਰਿਕ ਖ਼ਿਲਾਫ਼ ਕੇਸ ਦਰਜ: ਪੁਲਿਸ ਨੇ ਜਦੋਂ ਮੁਲਜ਼ਮ ਤੋਂ ਪੁੱਛਗਿੱਛ ਕੀਤੀ ਤਾਂ ਉਸ ਨੇ ਆਪਣੇ ਆਪ ਨੂੰ ਗੁਜਰਾਤ ਦਾ ਰਹਿਣ ਵਾਲਾ ਦੱਸਿਆ। ਹਾਲਾਂਕਿ ਪੁਲਸ ਨੇ ਉਸ ਦੀ ਗੱਲ 'ਤੇ ਯਕੀਨ ਨਹੀਂ ਕੀਤਾ ਪਰ ਜਦੋਂ ਪੁਲਿਸ ਨੇ ਥੋੜ੍ਹੀ ਸਖ਼ਤੀ ਦਿਖਾਈ ਤਾਂ ਮੁਲਜ਼ਮ ਨੇ ਸਾਰੀ ਸੱਚਾਈ ਦੱਸ ਦਿੱਤੀ। ਉਸਨੇ ਪੁਲਿਸ ਨੂੰ ਦੱਸਿਆ ਕਿ ਉਸਦਾ ਨਾਮ ਸ਼ੇਖ ਅਬਦੁਲ ਰਫੀਕ (ਪੁੱਤਰ ਸ਼ੇਖ ਅਬਦੁਲ ਅਜ਼ੀਜ਼, ਉਮਰ 48 ਸਾਲ) ਹੈ। ਉਹ ਮੋਨੀ ਵਿਲੇਜ ਪੋਸਟ ਡਿਸਟ੍ਰਿਕਟ ਬਗੇਰਹਾਟ ਡਿਵੀਜ਼ਨ, ਖੁਲਨਾ, ਬੰਗਲਾਦੇਸ਼ ਦਾ ਰਹਿਣ ਵਾਲਾ ਹੈ। ਮੁਲਜ਼ਮ 2012 ਤੋਂ ਭਾਰਤ ਵਿੱਚ ਰਹਿ ਰਿਹਾ ਹੈ। ਉਹ 2012 ਵਿੱਚ ਗੁਜਰਾਤ ਆਇਆ, ਜਿੱਥੇ ਉਸਨੇ ਇੱਕ ਮਜ਼ਦੂਰ ਵਜੋਂ ਕੰਮ ਕੀਤਾ। ਦੋ ਦਿਨ ਪਹਿਲਾਂ ਉਹ ਗੁਜਰਾਤ ਤੋਂ ਰੇਲ ਗੱਡੀ ਰਾਹੀਂ ਕਲਿਆਰ ਆਇਆ ਸੀ। ਫਿਲਹਾਲ ਪੁਲਿਸ ਉਸ ਤੋਂ ਬਾਰੀਕੀ ਨਾਲ ਪੁੱਛਗਿੱਛ ਕਰ ਰਹੀ ਹੈ। ਹਰਿਦੁਆਰ ਦੇ ਐਸਪੀ ਦੇਹਤ ਸਵਪਨ ਕਿਸ਼ੋਰ ਸਿੰਘ ਨੇ ਦੱਸਿਆ ਕਿ ਬੰਗਲਾਦੇਸ਼ੀ ਨਾਗਰਿਕ ਖ਼ਿਲਾਫ਼ ਕੇਸ ਦਰਜ ਕਰ ਲਿਆ ਗਿਆ ਹੈ। (Uttarakhand Police arrested Bangladeshi citizen )