ਚਮੋਲੀ (ਉਤਰਾਖੰਡ): ਉਤਰਾਖੰਡ ਦੇ ਚਮੋਲੀ ਜ਼ਿਲ੍ਹੇ ਦੇ ਜੋਸ਼ੀਮਠ ਤੋਂ ਵੱਡੀ ਖ਼ਬਰ ਸਾਹਮਣੇ ਆਈ ਹੈ। ਇੱਥੇ ਹੇਮਕੁੰਟ ਸਾਹਿਬ ਦੇ ਰੂਟ ਉਥੇ ਬਰਫ਼ ਦੇ ਖਿਸਕਣ ਕਾਰਨ ਪੰਜ ਯਾਤਰੀ ਫਸ ਗਏ। ਘਟਨਾ ਦੀ ਸੂਚਨਾ ਮਿਲਦੇ ਹੀ ਐੱਸਡੀਆਰਐੱਫ ਅਤੇ ਪੁਲਸ ਦੀ ਟੀਮ ਮੌਕੇ 'ਤੇ ਪਹੁੰਚ ਗਈ, ਜਿਸ ਤੋਂ ਬਾਅਦ ਰਾਹਤ ਬਚਾਅ ਟੀਮ ਨੇ ਸਾਰਿਆਂ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਹੈ। ਜਦਕਿ ਇੱਕ ਮਹਿਲਾ ਸ਼ਰਧਾਲੂ ਲਾਪਤਾ ਸੀ, ਜਿਸ ਦੀ ਲਾਸ਼ ਬਰਾਮਦ ਕਰ ਲਈ ਗਈ ਹੈ। ਦੇਰ ਰਾਤ ਤੱਕ ਮਹਿਲਾ ਸ਼ਰਧਾਲੂ ਦੀ ਭਾਲ ਜਾਰੀ ਸੀ, ਪਰ ਹਨੇਰਾ ਹੋਣ ਕਾਰਨ ਬਚਾਅ ਕਾਰਜ ਰੋਕ ਦਿੱਤਾ ਗਿਆ। ਜਿਸ ਤੋਂ ਬਾਅਦ ਅੱਜ ਫਿਰ ਤਲਾਸ਼ੀ ਮੁਹਿੰਮ ਸ਼ੁਰੂ ਕੀਤੀ ਗਈ।
ਬਰਫੀਲੇ ਤੂਫਾਨ ਦੀ ਲਪੇਟ ਵਿੱਚ ਆਉਣ ਵਾਲੀ ਮਹਿਲਾ ਸ਼ਰਧਾਲੂ ਦੀ ਮਿਲੀ ਲਾਸ਼ : SDRF ਨੂੰ ਹੇਮਕੁੰਟ ਸਾਹਿਬ ਪੈਦਲ ਮਾਰਗ 'ਤੇ ਅਟਲਕੋਟੀ 'ਚ ਬਰਫੀਲੇ ਤੂਫਾਨ ਦੀ ਲਪੇਟ 'ਚ ਆਉਣ ਵਾਲੀ ਮਹਿਲਾ ਸ਼ਰਧਾਲੂ ਦੀ ਲਾਸ਼ ਮਿਲੀ ਹੈ। ਔਰਤ ਦੀ ਲਾਸ਼ ਬਰਫ ਦੇ ਹੇਠਾਂ ਦੱਬੀ ਹੋਈ ਸੀ। ਮਹਿਲਾ ਸ਼ਰਧਾਲੂ ਦਾ ਨਾਂ ਕਮਲਜੀਤ ਕੌਰ ਦੱਸਿਆ ਜਾ ਰਿਹਾ ਹੈ, ਜਦਕਿ ਐਸਡੀਆਰਐਫ ਨੇ ਮਹਿਲਾ ਦੀ ਲਾਸ਼ ਨੂੰ ਪੁਲਿਸ ਹਵਾਲੇ ਕਰ ਦਿੱਤਾ ਹੈ।
- BSF Action: ਬੀਐਸਐਫ ਨੇ ਪਾਕਿ ਦੇ ਨਾਪਾਕ ਮਨਸੂਬੇ ਇੱਕ ਵਾਰ ਫਿਰ ਕੀਤੇ ਅਸਫ਼ਲ, ਸੁੱਟਿਆ ਪਾਕਿਸਤਾਨੀ ਡਰੋਨ, ਹੈਰੋਇਨ ਦੀ ਖੇਪ ਵੀ ਬਰਾਮਦ
- Ludhiana Triple Murder Update: ਜਲੰਧਰ ਦਿਹਾਤੀ ਪੁਲਿਸ ਨੇ ਸੁਲਝਾਈ ਤੀਹਰੇ ਕਤਲ ਕੇਸ ਦੀ ਗੁੱਥੀ, ਨਸ਼ੇੜੀ ਨੇ ਦਿੱਤਾ ਸੀ ਵਾਰਦਾਤ ਨੂੰ ਅੰਜਾਮ
- Clash in Sultanpur Lodhi: ਪਿੰਡ ਮੀਰਪੁਰ ਵਿਖੇ ਰਸਤੇ ਨੂੰ ਲੈ ਕੇ 2 ਧਿਰਾਂ ਚ ਹੋਈ ਹਿੰਸਕ ਝੜਪ, 4 ਜਖ਼ਮੀ
ਬਰਫ ਖਿਸਕਣ ਕਾਰਨ ਫਸੇ 5 ਸ਼ਰਧਾਲੂ : ਦੱਸ ਦਈਏ ਕਿ ਹੇਮਕੁੰਟ ਸਾਹਿਬ ਯਾਤਰਾ ਰੂਟ 'ਤੇ ਅਟਲਾਜੋੜੀ ਨੇੜੇ ਬਰਫ ਖਿਸਕਣ ਕਾਰਨ 5 ਯਾਤਰੀ ਫਸ ਗਏ ਸਨ। ਇੱਥੇ ਆਏ ਬਰਫੀਲੇ ਤੂਫਾਨ 'ਚ ਯਾਤਰੀ ਦੇ ਦੱਬੇ ਜਾਣ ਦਾ ਖਦਸ਼ਾ ਸੀ। ਬਰਫੀਲੇ ਤੂਫਾਨ ਦੀ ਘਟਨਾ ਤੋਂ ਬਾਅਦ ਐਸਡੀਆਰਐਫ ਅਤੇ ਪੁਲਿਸ ਫੋਰਸ ਤੁਰੰਤ ਮੌਕੇ 'ਤੇ ਪਹੁੰਚ ਗਈ, ਟੀਮ ਨੇ ਤੁਰੰਤ ਬਚਾਅ ਕਾਰਜ ਸ਼ੁਰੂ ਕਰ ਦਿੱਤਾ। ਜਿਸ ਵਿੱਚ ਮੁਸ਼ਕਿਲ ਨਾਲ ਸਾਰੇ ਪੰਜ ਯਾਤਰੀਆਂ ਨੂੰ ਸੁਰੱਖਿਅਤ ਬਚਾ ਲਿਆ ਗਿਆ ਹੈ। ਖਦਸ਼ਾ ਜਤਾਇਆ ਜਾ ਰਿਹਾ ਸੀ ਕਿ ਕੁਝ ਯਾਤਰੀ ਬਰਫ ਹੇਠਾਂ ਦੱਬੇ ਹੋ ਸਕਦੇ ਹਨ। ਜਿਸ ਤੋਂ ਬਾਅਦ ਤਲਾਸ਼ੀ ਮੁਹਿੰਮ ਜਾਰੀ ਰਹੀ।
SDRF ਤੇ ITBP ਦੇ ਜਵਾਨ ਚਲਾ ਰਹੇ ਨੇ ਤਲਾਸ਼ੀ ਮੁਹਿੰਮ : ਜਾਣਕਾਰੀ ਦਿੰਦਿਆਂ ਚਮੋਲੀ ਦੇ ਐਸਪੀ ਪ੍ਰਮਿੰਦਰ ਡੋਬਾਲ ਨੇ ਦੱਸਿਆ ਕਿ ਹੇਮਕੁੰਟ ਸਾਹਿਬ ਯਾਤਰਾ ਮਾਰਗ 'ਤੇ ਅਟਲਕੋਟੀ ਵਿਖੇ 5 ਯਾਤਰੀ ਗਲੇਸ਼ੀਅਰ ਨਾਲ ਟਕਰਾ ਗਏ। ਜਿਨ੍ਹਾਂ ਸਾਰਿਆਂ ਨੂੰ ਬਚਾ ਲਿਆ ਗਿਆ ਹੈ, ਜਦਕਿ ਇਨ੍ਹਾਂ ਵਿਚੋਂ ਇਕ ਕਮਲਜੀਤ ਕੌਰ ਨਾਮ ਦੀ ਔਰਤ ਬਰਫ ਹੇਠਾਂ ਦੱਬ ਗਈ ਸੀ, ਜਿਸ ਦੀ ਮੌਤ ਹੋ ਗਈ। ਅੱਜ ਸਵੇਰੇ ਤਲਾਸ਼ੀ ਮੁਹਿੰਮ ਚਲਾ ਕੇ ਉਸ ਦੀ ਲਾਸ਼ ਬਰਾਮਦ ਕੀਤੀ ਗਈ ਹੈ। SDRF, ITBP ਦੇ ਜਵਾਨ ਅਜੇ ਵੀ ਮੌਕੇ 'ਤੇ ਤਲਾਸ਼ੀ ਮੁਹਿੰਮ ਚਲਾ ਰਹੇ ਹਨ।