ਅਕੋਲਾ : ਮਹਾਰਾਸ਼ਟਰ ਦੇ ਅਕੋਲਾ ਦੇ ਪਾਰਸ 'ਚ ਐਤਵਾਰ ਨੂੰ ਇਕ ਟੀਨ ਸ਼ੈੱਡ 'ਤੇ ਇਕ ਪੁਰਾਣਾ ਦਰੱਖਤ ਡਿੱਗਣ ਕਾਰਨ ਘੱਟੋ-ਘੱਟ 7 ਲੋਕਾਂ ਦੀ ਮੌਤ ਹੋ ਗਈ ਅਤੇ ਕਰੀਬ 30 ਜ਼ਖਮੀ ਹੋ ਗਏ। ਅਕੋਲਾ ਕਲੈਕਟਰ ਨੀਮਾ ਅਰੋੜਾ ਨੇ ਦੱਸਿਆ ਕਿ ਜਦੋਂ ਸ਼ੈੱਡ ਉਤੇ ਦਰੱਖਤ ਡਿੱਗਿਆ ਤਾਂ ਹੇਠਾਂ ਕਰੀਬ 40 ਲੋਕ ਮੌਜੂਦ ਸਨ, ਜਿਨ੍ਹਾਂ 'ਚੋਂ 7 ਲੋਕਾਂ ਦੀ ਮੌਤ ਹੋ ਗਈ ਹੈ, 30 ਦੇ ਕਰੀਬ ਲੋਕ ਜ਼ਖਮੀ ਹਨ, ਜਿਨ੍ਹਾਂ ਨੂੰ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ।
ਉਨ੍ਹਾਂ ਦੱਸਿਆ ਕਿ ਇੱਕ ਵਿਅਕਤੀ ਗੰਭੀਰ ਜ਼ਖ਼ਮੀ ਹੈ। ਮਹਾਰਾਸ਼ਟਰ ਦੇ ਉਪ ਮੁੱਖ ਮੰਤਰੀ ਦੇਵੇਂਦਰ ਫੜਨਵੀਸ ਨੇ ਇਸ ਘਟਨਾ 'ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਸਾਰੇ ਸ਼ਰਧਾਲੂ ਅਕੋਲਾ ਜ਼ਿਲ੍ਹੇ ਦੇ ਪਾਰਸ ਵਿਖੇ ਇੱਕ ਧਾਰਮਿਕ ਸਮਾਗਮ ਲਈ ਇਕੱਠੇ ਹੋਏ ਸਨ। ਜਾਣਕਾਰੀ ਅਨੁਸਾਰ ਕੁਝ ਜ਼ਖਮੀਆਂ ਨੂੰ ਜ਼ਿਲ੍ਹਾ ਜਨਰਲ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ ਅਤੇ ਮਾਮੂਲੀ ਜ਼ਖਮੀਆਂ ਦਾ ਬਾਲਾਪੁਰ 'ਚ ਇਲਾਜ ਕੀਤਾ ਜਾ ਰਿਹਾ ਹੈ।
ਇਹ ਵੀ ਪੜ੍ਹੋ : Sharad Pawar On Adani: ਸ਼ਰਦ ਪਵਾਰ ਨੇ 2015 'ਚ ਆਪਣੀ ਆਤਮਕਥਾ 'ਚ ਕਿਹਾ ਸੀ, ਅਡਾਨੀ ਇੱਕ ਮਿਹਨਤੀ ਤੇ ਜ਼ਮੀਨ ਨਾਲ ਜੁੜੇ ਵਿਅਕਤੀ ਹਨ
ਉਪ ਮੁੱਖ ਮੰਤਰੀ ਦੇਵੇਂਦਰ ਫੜਨਵੀਸ ਨੇ ਕੀਤਾ ਟਵੀਟ : ਉਪ ਮੁੱਖ ਮੰਤਰੀ ਫੜਨਵੀਸ ਨੇ ਟਵਿੱਟਰ ਅਕਾਊਂਟ ਤੋਂ ਇਕ ਟਵੀਟ ਜਾਰੀ ਕਰਿਦਆਂ ਕਿਹਾ ਕਿ ਇਹ ਘਟਨਾ ਬਹੁਤ ਦੁਖਦਾਈ ਹੈ। ਅਕੋਲਾ ਜ਼ਿਲ੍ਹੇ ਦੇ ਪਾਰਸ ਵਿਖੇ ਟੀਨ ਸ਼ੈੱਡ 'ਤੇ ਦਰੱਖਤ ਡਿੱਗਣ ਕਾਰਨ ਇੱਕ ਧਾਰਮਿਕ ਸਮਾਗਮ ਲਈ ਇਕੱਠੇ ਹੋਏ ਕੁਝ ਸ਼ਰਧਾਲੂਆਂ ਦੀ ਮੌਤ ਹੋ ਗਈ। ਮੈਂ ਉਸ ਪ੍ਰਤੀ ਆਪਣਾ ਨਿਮਰ ਸਤਿਕਾਰ ਪ੍ਰਗਟ ਕਰਦਾ ਹਾਂ। ਉਨ੍ਹਾਂ ਕਿਹਾ ਕਿ ਕਲੈਕਟਰ ਅਤੇ ਪੁਲਿਸ ਸੁਪਰਡੈਂਟ ਨੇ ਤੁਰੰਤ ਘਟਨਾ ਸਥਾਨ ਦਾ ਦੌਰਾ ਕੀਤਾ ਅਤੇ ਜ਼ਖਮੀਆਂ ਦਾ ਸਮੇਂ ਸਿਰ ਇਲਾਜ ਯਕੀਨੀ ਬਣਾਉਣ ਲਈ ਤਾਲਮੇਲ ਕੀਤਾ। ਅਸੀਂ ਉਨ੍ਹਾਂ ਨਾਲ ਲਗਾਤਾਰ ਸੰਪਰਕ ਵਿੱਚ ਹਾਂ।
ਇਹ ਵੀ ਪੜ੍ਹੋ : CRPF EXAM: ਸਟਾਲਿਨ ਨੇ CRPF ਭਰਤੀ ਪ੍ਰੀਖਿਆ 'ਚ ਹਿੰਦੀ ਨੂੰ ਲਾਜ਼ਮੀ ਕਰਨ ਦਾ ਕੀਤਾ ਵਿਰੋਧ, ਗ੍ਰਹਿ ਮੰਤਰੀ ਨੂੰ ਲਿਖਿਆ ਪੱਤਰ
ਮ੍ਰਿਤਕਾਂ ਦੇ ਵਾਰਸਾਂ ਨੂੰ ਵਿੱਤੀ ਸਹਾਇਤਾ ਦੇਣ ਦਾ ਐਲਾਨ : ਜ਼ਖਮੀਆਂ ਦੇ ਇਲਾਜ ਬਾਰੇ ਗੱਲ ਕਰਦੇ ਹੋਏ ਫੜਨਵੀਸ ਨੇ ਕਿਹਾ ਕਿ ਕੁਝ ਜ਼ਖਮੀਆਂ ਨੂੰ ਜ਼ਿਲ੍ਹਾ ਜਨਰਲ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ ਅਤੇ ਮਾਮੂਲੀ ਜ਼ਖਮੀਆਂ ਦਾ ਬਾਲਾਪੁਰ 'ਚ ਇਲਾਜ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਏਕਨਾਥ ਸ਼ਿੰਦੇ ਨੇ ਮ੍ਰਿਤਕਾਂ ਦੇ ਪਰਿਵਾਰਾਂ ਨੂੰ ਰਾਜ ਸਰਕਾਰ ਅਤੇ ਮੁੱਖ ਮੰਤਰੀ ਰਾਹਤ ਫੰਡ ਵਿੱਚੋਂ ਵਿੱਤੀ ਸਹਾਇਤਾ ਦੇਣ ਦਾ ਫੈਸਲਾ ਕੀਤਾ ਹੈ।
ਇਹ ਵੀ ਪੜ੍ਹੋ : Congress Raised Questions: ਕਾਂਗਰਸ ਨੇ ਸਾਂਝੀ ਕੀਤੀ ਇੰਦਰਾ ਗਾਂਧੀ ਦੀ ਤਸਵੀਰ, ਮੋਦੀ ਦੇ ਟਾਈਗਰ ਸਫਾਰੀ ਦੌਰੇ 'ਤੇ ਖੜ੍ਹੇ ਕੀਤੇ ਸਵਾਲ