ETV Bharat / bharat

ਜੇਲ੍ਹ ਤੋਂ ਰਿਹਾਅ ਹੋਣ ਤੋਂ ਬਾਅਦ ਪਾਪਾ ਸ਼ਾਹਰੁਖ਼ ਨਾਲ 'ਮਨੰਤ' ਪਹੁੰਚੇ ਆਰੀਅਨ, ਹੋਇਆ ਜ਼ੋਰਦਾਰ ਸਵਾਗਤ - ਸੁਪਰਸਟਾਰ ਸ਼ਾਹਰੁਖ਼ ਖ਼ਾਨ

ਅਦਾਕਾਰ ਸ਼ਾਹਰੁਖ ਖ਼ਾਨ ਦੇ ਬੇਟੇ ਆਰੀਅਨ ਨੂੰ ਅੱਜ ਆਰਥਰ ਰੋਡ ਜੇਲ੍ਹ ਤੋਂ ਰਿਹਾਅ ਕਰ ਦਿੱਤਾ ਗਿਆ। ਬੰਬੇ ਹਾਈ ਕੋਰਟ ਨੇ ਕਰੂਜ਼ ਡਰੱਗ ਮਾਮਲੇ ਵਿੱਚ ਆਰੀਅਨ ਖ਼ਾਨ, ਅਰਬਾਜ਼ ਮਰਚੈਂਟ ਅਤੇ ਮੁਨਮੁਨ ਧਮੇਚਾ ਨੂੰ ਜ਼ਮਾਨਤ ਦੇਣ ਸਮੇਤ ਕਈ ਸ਼ਰਤਾਂ ਜਾਰੀ ਕੀਤੀਆਂ ਹਨ।

ਆਰਥਰ ਰੋਡ ਜੇਲ੍ਹ ਤੋਂ ਰਿਹਾਅ ਹੋਏ ਆਰੀਅਨ ਖ਼ਾਨ
ਆਰਥਰ ਰੋਡ ਜੇਲ੍ਹ ਤੋਂ ਰਿਹਾਅ ਹੋਏ ਆਰੀਅਨ ਖ਼ਾਨ
author img

By

Published : Oct 30, 2021, 11:12 AM IST

Updated : Oct 30, 2021, 12:09 PM IST

ਮੁੰਬਈ: ਡਰੱਗ ਦੇ ਮਾਮਲੇ 'ਚ ਆਰੀਅਨ ਖ਼ਾਨ ਅਤੇ ਦੋ ਹੋਰ ਮੁਲਜ਼ਮ ਅਰਬਾਜ਼ ਮਰਚੈਂਟ ਅਤੇ ਮੁਨਮੁਨ ਧਮੇਚਾ ਲਗਭਗ 27 ਦਿਨਾਂ ਬਾਅਦ ਜੇਲ੍ਹ 'ਚੋਂ ਰਿਹਾਅ ਹੋਏ ਹਨ। ਦੱਸਿਆ ਜਾ ਰਿਹਾ ਹੈ ਕਿ ਆਰੀਅਨ ਦੀ ਰਿਲੀਜ਼ ਸਵੇਰੇ 9 ਵਜੇ ਤੋਂ 12 ਵਜੇ ਦਰਮਿਆਨ ਹੋਵੇਗੀ। ਜੇਲ੍ਹ ਦੇ ਬਾਹਰ ਸੁਰੱਖਿਆ ਪ੍ਰਬੰਧ ਸਖ਼ਤ ਕਰ ਦਿੱਤੇ ਗਏ ਹਨ। ਇਸ ਦੇ ਨਾਲ ਹੀ ਆਰੀਅਨ ਦੇ ਪਿਤਾ ਅਤੇ ਸੁਪਰਸਟਾਰ ਸ਼ਾਹਰੁਖ਼ ਖ਼ਾਨ ਸਵੇਰੇ 8 ਵਜੇ ਆਰਥਰ ਰੋਡ ਜੇਲ੍ਹ ਲਈ ਰਵਾਨਾ ਹੋ ਗਏ ਸੀ।

ਮੁੰਬਈ ਦੀ ਆਰਥਰ ਰੋਡ ਜੇਲ੍ਹ ਤੋਂ ਰਿਹਾਅ ਹੋਣ ਤੋਂ ਬਾਅਦ ਆਰੀਅਨ ਖ਼ਾਨ ਆਪਣੇ ਘਰ ਮਨੰਤ ਪਹੁੰਚ ਚੁੱਕਿਆ ਹੈ।

  • #WATCH Aryan Khan reaches his home 'Mannat' after being released from Arthur Road Jail in Mumbai

    A large gathering of media personnel outside Shah Rukh Khan's residence delayed the car's entry into the residential premises pic.twitter.com/Zgay7BQQ8N

    — ANI (@ANI) October 30, 2021 " class="align-text-top noRightClick twitterSection" data=" ">

ਦੂਜੇ ਪਾਸੇ ਬੈੱਲ ਆਰਡਰ ਦੀ ਕਾਪੀ ਅੱਜ ਤੜਕੇ ਆਰਥਰ ਰੋਡ ਜੇਲ੍ਹ ਪੁੱਜੀ। ਜਿਸ ਤੋਂ ਬਾਅਦ ਆਰੀਅਨ ਦੀ ਰਿਹਾਈ ਦੀਆਂ ਸਾਰੀਆਂ ਰਸਮਾਂ ਪੂਰੀਆਂ ਹੋ ਗਈਆਂ। ਦੱਸ ਦਈਏ ਕਿ ਸ਼ੁੱਕਰਵਾਰ ਦੁਪਹਿਰ ਕਰੀਬ 3:30 ਵਜੇ ਜ਼ਮਾਨਤ ਦੇ ਹੁਕਮਾਂ ਦੀ ਕਾਪੀ ਮਿਲਣ ਤੋਂ ਬਾਅਦ ਸੈਸ਼ਨ ਕੋਰਟ ਨੇ ਰਿਹਾਈ ਦੇ ਹੁਕਮ ਵੀ ਜਾਰੀ ਕਰ ਦਿੱਤੇ ਸੀ ਪਰ ਪੇਪਰ ਸਮੇਂ ਸਿਰ ਆਰਥਰ ਰੋਡ ਜੇਲ੍ਹ ਨਹੀਂ ਪਹੁੰਚ ਸਕੇ, ਜਿਸ ਕਾਰਨ ਸ਼ੁਕਰਵਾਰ ਨੂੰ ਆਰੀਅਨ ਦੀ ਰਿਹਾਈ ਨਹੀਂ ਹੋ ਸਕੀ।

ਅੱਜ ਸਵੇਰੇ 5:30 ਵਜੇ ਜੇਲ੍ਹ ਪ੍ਰਸ਼ਾਸਨ ਨੇ ਆਰਥਰ ਰੋਡ ਜੇਲ੍ਹ ਦਾ ਜ਼ਮਾਨਤ ਬਾਕਸ ਖੋਲ੍ਹਿਆ ਤਾਂ ਉਸ ਵਿੱਚ ਆਰੀਅਨ ਖ਼ਾਨ ਦੀ ਜ਼ਮਾਨਤ ਦੀ ਕਾਪੀ ਸਾਹਮਣੇ ਆਈ। ਆਰੀਅਨ ਨੂੰ 1 ਲੱਖ ਰੁਪਏ ਦੇ ਨਿੱਜੀ ਮੁਚਲਕੇ 'ਤੇ ਜ਼ਮਾਨਤ ਦਿੱਤੀ ਗਈ ਹੈ। ਦੱਸ ਦਈਏ ਕਿ ਅਦਾਕਾਰਾ ਜੂਹੀ ਚਾਵਲਾ ਨੇ ਆਰੀਅਨ ਦੀ ਜ਼ਮਾਨਤ ਲਈ ਹੈ।

ਬੰਬੇ ਹਾਈ ਕੋਰਟ ਨੇ ਕਰੂਜ਼ ਡਰੱਗ ਮਾਮਲੇ ਵਿੱਚ ਆਰੀਅਨ ਖ਼ਾਨ, ਅਰਬਾਜ਼ ਮਰਚੈਂਟ ਅਤੇ ਮੁਨਮੁਨ ਧਮੇਚਾ ਨੂੰ ਜ਼ਮਾਨਤ ਦੇਣ ਸਮੇਤ ਕਈ ਸ਼ਰਤਾਂ ਜਾਰੀ ਕੀਤੀਆਂ ਹਨ।

  • ਆਰੀਅਨ ਖ਼ਾਨ ਬਿਨਾਂ ਦੱਸੇ ਮੁੰਬਈ ਤੋਂ ਬਾਹਰ ਨਹੀਂ ਜਾ ਸਕਦੇ ਹੈ।
  • ਆਰੀਅਨ ਖ਼ਾਨ ਨੂੰ ਆਪਣਾ ਪਾਸਪੋਰਟ ਵਿਸ਼ੇਸ਼ ਅਦਾਲਤ ਵਿੱਚ ਜਮਾ ਕਰਨਾ ਹੋਵੇਗਾ।
  • ਮਾਮਲਾ ਅਜੇ ਅਦਾਲਤ 'ਚ ਵਿਚਾਰ ਅਧੀਨ ਹੈ, ਇਸ ਲਈ ਇਸ 'ਤੇ ਕੋਈ ਬਿਆਨ ਨਾ ਦਿਓ।
  • ਕਿਸੇ ਦੂਜੇ ਮੁਲਜ਼ਮ ਨਾਲ ਕਿਸੇ ਵੀ ਤਰ੍ਹਾਂ ਦਾ ਕੋਈ ਸੰਪਰਕ ਨਾ ਕੀਤਾ ਜਾਵੇ।
  • ਆਰੀਅਨ ਖ਼ਾਨ ਨੂੰ ਹਰ ਸ਼ੁਕਰਵਾਰ 11 ਤੋਂ 2 ਵਜੇ ਦੇ ਵਿਚਾਲੇ ਐਨਸੀਬੀ ਚ ਪੇਸ਼ ਹੋਣ ਹੋਵੇਗਾ

ਇਹ ਵੀ ਪੜੋ: ਕਰੂਜ਼ ਡਰੱਗਜ਼ ਮਾਮਲਾ: ਆਰੀਅਨ ਖਾਨ ਨੂੰ ਬੰਬੇ ਹਾਈ ਕੋਰਟ ਤੋਂ ਮਿਲੀ ਜ਼ਮਾਨਤ

ਆਰੀਅਨ ਖਾਨ ਦੀ ਗ੍ਰਿਫ਼ਤਾਰੀ ਤੋਂ ਲੈ ਕੇ ਹੁਣ ਤੱਕ ਕੀ-ਕੀ ਹੋਇਆ ?

2 ਅਕਤੂਬਰ : ਐਨਸੀਬੀ (Northetics Control Bureau) ਨੇ ਮੁੰਬਈ ਤੋਂ ਗੋਆ ਜਾ ਰਹੀ ਕਰੂਜ਼ ਉੱਤੇ ਛਾਪਾ ਮਾਰਿਆ, ਜਿਸ ਵਿੱਚ 13 ਗ੍ਰਾਮ ਕੋਕੀਨ, 21 ਗ੍ਰਾਮ ਚਰਸ ਅਤੇ ਐਮਡੀਐਮਏ ਦੀਆਂ 22 ਗੋਲੀਆਂ ਬਰਾਮਦ ਹੋਈਆਂ। ਇਸ ਮਾਮਲੇ ਵਿੱਚ ਆਰੀਅਨ ਖਾਨ ਸਣੇ ਕਈ ਹੋਰਨਾਂ ਲੋਕਾਂ ਨੂੰ ਹਿਰਾਸਤ ਵਿੱਚ ਲਿਆ ਗਿਆ ਸੀ।

3 ਅਕਤੂਬਰ : ਸ਼ਾਹਰੁਖ ਖਾਨ ਦੇ ਬੇਟੇ ਆਰੀਅਨ ਖਾਨ, ਉਨ੍ਹਾਂ ਦੇ ਦੋਸਤ ਅਰਬਾਜ਼ ਮਰਚੈਂਟ, ਮਾਡਲ ਮੁਨਮੁਨ ਧਮੇਚਾ ਦੀ ਗ੍ਰਿਫ਼ਤਾਰੀ ਕੀਤੀ ਗਈ ਤੇ ਤਿੰਨਾਂ ਨੂੰ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਐਨਸੀਬੀ ਨੇ ਆਰੀਅਨ ਖਾਨ ਦੇ ਫੋਨ ਤੋਂ ਮਿਲੀ ਡੀਟੇਲ ਦੇ ਆਧਾਰ 'ਤੇ ਅੰਤਰ ਰਾਸ਼ਟਰੀ ਡਰੱਗ ਤਸਕਰੀ (international drug smuggling) ਨਾਲ ਆਰੀਅਨ ਖਾਨ ਦੇ ਸਬੰਧ ਦੱਸੇ। ਅਦਾਲਤ ਨੇ ਆਰੀਅਨ ਖਾਨ ਦੀ ਹਿਰਾਸਤ 7 ਅਕਤੂਬਰ ਤੱਕ ਵੱਧਾ ਦਿੱਤੀ।

7 ਅਕਤੂਬਰ : ਇਸ ਦਿਨ, ਐਨਸੀਬੀ ਨੇ ਮੁੜ ਆਰੀਅਨ ਖਾਨ ਦੇ ਰਿਮਾਂਡ ਦੀ ਮੰਗ ਕੀਤੀ ਪਰ ਅਦਾਲਤ ਨੇ ਇਨਕਾਰ ਕਰ ਦਿੱਤਾ ਅਤੇ ਉਸ ਨੂੰ ਨਿਆਇਕ ਹਿਰਾਸਤ ਵਿੱਚ ਭੇਜ ਦਿੱਤਾ। ਆਰੀਅਨ ਵੱਲੋਂ ਜ਼ਮਾਨਤ ਪਟੀਸ਼ਨ ਦਾਖਲ ਕੀਤੀ ਗਈ ਸੀ।

8 ਅਕਤੂਬਰ: ਅਦਾਲਤ ਨੇ ਆਰੀਅਨ ਖਾਨ, ਅਰਬਾਜ਼ ਮਰਚੈਂਟ, ਮੁਨਮੁਨ ਧਮੇਚਾ ਦੀਆਂ ਜ਼ਮਾਨਤ ਅਰਜ਼ੀਆਂ ਰੱਦ ਕਰ ਦਿੱਤੀਆਂ।

9 ਅਕਤੂਬਰ: ਆਰੀਅਨ ਖਾਨ ਵੱਲੋਂ ਮੁੜ ਜ਼ਮਾਨਤ ਪਟੀਸ਼ਨ ਦਾਖਲ ਕੀਤੀ ਗਈ। ਇਸ 'ਚ ਕਿਹਾ ਗਿਆ ਕਿ ਉਸ ਨੂੰ ਗਲਤ ਤਰੀਕੇ ਨਾਲ ਦੋਸ਼ੀ ਠਹਿਰਾਇਆ ਗਿਆ ਹੈ। ਉਸ ਕੋਲੋਂ ਕੋਈ ਨਸ਼ੀਲਾ ਪਦਾਰਥ ਨਹੀਂ ਮਿਲਿਆ, ਜਿਸ ਨੂੰ ਐਨਸੀਬੀ ਨੇ ਵੀ ਆਪਣੀ ਰਿਪੋਰਟ ਵਿੱਚ ਸਵੀਕਾਰ ਕੀਤਾ ਹੈ।

11 ਅਕਤੂਬਰ: ਆਰੀਅਨ ਖਾਨ ਦੇ ਵਕੀਲ ਨੇ ਜ਼ਮਾਨਤ ਪਟੀਸ਼ਨ 'ਤੇ ਛੇਤੀ ਸੁਣਵਾਈ ਦੀ ਮੰਗ ਕੀਤੀ। ਅਦਾਲਤ ਨੇ ਇਸ ਮਾਮਲੇ ਵਿੱਚ 13 ਅਕਤੂਬਰ ਤੱਕ ਜਵਾਬ ਦੇਣ ਲਈ ਕਿਹਾ ਹੈ।

13 ਅਕਤੂਬਰ: ਵਿਸ਼ੇਸ਼ ਐਨਡੀਪੀਐਸ ਅਦਾਲਤ ਨੇ ਜ਼ਮਾਨਤ ਪਟੀਸ਼ਨ 'ਤੇ ਸੁਣਵਾਈ ਇੱਕ ਦਿਨ ਲਈ ਮੁਲਤਵੀ ਕਰ ਦਿੱਤੀ।

20 ਅਕਤੂਬਰ: ਵਿਸ਼ੇਸ਼ ਐਨਡੀਪੀਐਸ ਅਦਾਲਤ ਨੇ ਆਰੀਅਨ ਖਾਨ, ਮਰਚੈਂਟ ਅਤੇ ਧਮੇਚਾ ਦੀਆਂ ਜ਼ਮਾਨਤ ਅਰਜ਼ੀਆਂ ਖਾਰਜ ਕਰ ਦਿੱਤੀਆਂ। ਆਰੀਅਨ ਖਾਨ ਅਤੇ ਧਮੇਚਾ ਜ਼ਮਾਨਤ ਲਈ ਬੰਬੇ ਹਾਈਕੋਰਟ ਪਹੁੰਚੇ।

21 ਅਕਤੂਬਰ: ਆਰੀਅਨ ਖ਼ਾਨ ਦੀ ਜ਼ਮਾਨਤ ਪਟੀਸ਼ਨ ਜਸਟਿਸ ਐਨ ਡਬਲਯੂ ਸਾਂਬਰੇ ਦੇ ਸਾਹਮਣੇ ਦਾਇਰ ਕੀਤੀ ਗਈ ਅਤੇ ਤੁਰੰਤ ਸੁਣਵਾਈ ਦੀ ਬੇਨਤੀ ਕੀਤੀ ਗਈ। ਮਾਮਲੇ ਦੀ ਸੁਣਵਾਈ 26 ਅਕਤੂਬਰ 2021 ਨੂੰ ਤੈਅ ਕੀਤੀ ਗਈ ਸੀ।

26 ਅਕਤੂਬਰ: ਬੰਬੇ ਹਾਈ ਕੋਰਟ ਨੇ ਜ਼ਮਾਨਤ ਅਰਜ਼ੀਆਂ 'ਤੇ ਸੁਣਵਾਈ ਸ਼ੁਰੂ ਕੀਤੀ। ਮਰਚੇਂਟ ਨੇ ਵੀ ਜ਼ਮਾਨਤ ਦੀ ਅਰਜ਼ੀ ਦਾਇਰ ਕੀਤੀ।

27 ਅਕਤੂਬਰ: ਆਰੀਅਨ ਖਾਨ, ਮਰਚੈਂਟ ਅਤੇ ਧਮੇਚਾ ਦੇ ਵਕੀਲਾਂ ਨੇ ਆਪਣੀਆਂ ਦਲੀਲਾਂ ਪੂਰੀਆਂ ਕੀਤੀਆਂ।

27 ਅਕਤੂਬਰ: ਬੰਬੇ ਹਾਈ ਕੋਰਟ ਨੇ ਆਰੀਅਨ ਖਾਨ, ਮਰਚੈਂਟ ਅਤੇ ਧਮੇਚਾ ਨੂੰ ਜ਼ਮਾਨਤ ਦੇ ਦਿੱਤੀ।

Last Updated : Oct 30, 2021, 12:09 PM IST
ETV Bharat Logo

Copyright © 2024 Ushodaya Enterprises Pvt. Ltd., All Rights Reserved.