ਮੁੰਬਈ: ਕਰੂਜ਼ ਸਮੁੰਦਰੀ ਜਹਾਜ਼ ਤੋਂ ਪਾਬੰਦੀਸ਼ੁਦਾ ਨਸ਼ੀਲੇ ਪਦਾਰਥ ਬਰਾਮਦ ਕਰਨ ਦੇ ਮਾਮਲੇ ਵਿੱਚ ਗ੍ਰਿਫਤਾਰ ਆਰੀਅਨ ਖਾਨ ਨੇ ਵੀਰਵਾਰ ਨੂੰ ਮੁੰਬਈ ਦੀ ਸੈਸ਼ਨ ਕੋਰਟ ਵਿੱਚ ਲੰਮੀ ਸੁਣਵਾਈ ਤੋਂ ਬਾਅਦ ਫੈਸਲਾ ਸੁਰੱਖਿਅਤ ਰੱਖ ਲਿਆ ਹੈ। ਹੁਣ ਅਦਾਲਤ ਇਸ ਮਾਮਲੇ ਵਿੱਚ ਅੰਤਿਮ ਫੈਸਲਾ 20 ਅਕਤੂਬਰ ਨੂੰ ਸੁਣਾਵੇਗੀ। ਐਨਸੀਬੀ ਨੇ ਆਰੀਅਨ ਖਾਨ ਦੀ ਜ਼ਮਾਨਤ ਦੇ ਖਿਲਾਫ ਅਦਾਲਤ ਦੇ ਸਾਹਮਣੇ ਕਈ ਦਲੀਲਾਂ ਰੱਖੀਆਂ ਸੀ। ਆਪਣੀ ਦਲੀਲਾਂ ਦਿੰਦਿਆਂ, ਐਨਸੀਬੀ ਨੇ ਅਦਾਲਤ ਨੂੰ ਕਿਹਾ ਸੀ ਕਿ ਜਾਂਚ ਪੂਰੀ ਹੋਣ ਤੱਕ ਜ਼ਮਾਨਤ ਦੇਣ ਨਾਲ ਮਾਮਲੇ 'ਤੇ ਨਕਾਰਾਤਮਕ ਪ੍ਰਭਾਵ ਪੈ ਸਕਦਾ ਹੈ। ਪੜੋ ਐਨਸੀਬੀ ਨੇ ਆਰੀਅਨ ਖਾਨ ਦੀ ਜ਼ਮਾਨਤ ਦੇ ਵਿਰੁੱਧ ਅਦਾਲਤ ਦੇ ਸਾਹਮਣੇ ਕੀ-ਕੀ ਦਲੀਲਾਂ ਪੇਸ਼ ਕੀਤੀਆਂ।
ਐਨਸੀਬੀ ਅਦਾਲਤ ਵਿੱਚ 10 ਦਲੀਲਾਂ .....
- ਐਨਸੀਬੀ ਨੇ ਕਿਹਾ ਠੋਸ ਸਬੂਤਾਂ ਦੇ ਆਧਾਰ ’ਤੇ ਦੋਹਾਂ ਆਰੀਅਨ ਅਤੇ ਅਰਬਾਜ਼ ਦੀ ਗ੍ਰਿਫਤਾਰੀ ਕੀਤੀ ਹੈ।
- ਡਰੱਗਸ ਰੈਕੇਟ ਵਿਚ ਵਿਦੇਸ਼ੀ ਸਬੰਧਾਂ ਦੀ ਜਾਂਚ ਕਰਨਾ ਜ਼ਰੂਰੀ ਹੈ.
- ਦੋਵੇਂ ਦੋਸ਼ੀ ਇਸ ਤੋਂ ਪਹਿਲਾਂ ਵੀ ਨਸ਼ਾ ਲੈਂਦੇ ਰਹੇ ਹਨ।
- ਦੋਵਾਂ ਵਟਸਐਪ ਚੈਟਸ ਦੀ ਜਾਂਚ ਕਰਨਾ ਜ਼ਰੂਰੀ ਹੈ
- ਡਰੱਗ ਨਹੀਂ ਮਿਲੀ, ਪਰ ਆਰੀਅਨ ਖਾਨ ਸਾਜ਼ਿਸ਼ ਦਾ ਹਿੱਸਾ ਹੈ
- ਆਰੀਅਨ ਖਾਨ ਦੇ ਦੋਸਤ ਅਰਬਾਜ਼ ਵਪਾਰੀ ਤੋਂ ਨਸ਼ੀਲੇ ਪਦਾਰਥ ਬਰਾਮਦ ਕੀਤੇ ਗਏ ਹਨ।
- ਬਰਾਮਦ ਡਰੱਗ ਦੀ ਮਾਤਰਾ ਜ਼ਿਆਦਾ ਸੀ ਅਤੇ ਦੋਵੇਂ ਨਸ਼ਾ ਕਰਨ ਵਾਲੇ ਸੀ
- ਆਰੀਅਨ ਨੇ ਪਹਿਲੀ ਵਾਰ ਨਹੀਂ ਲਏ ਨਸ਼ੀਲੇ ਪਦਾਰਥ, ਕੁਝ ਸਾਲਾਂ ਤੋਂ ਡਰੱਗ ਲੈ ਰਹੇ ਹਨ ਆਰੀਅਨ ਖਾਨ
- ਆਰੀਅਨ ਖਾਨ ਨੇ ਡਰੱਗ ਨੂੰ ਲੈ ਕੇ ਲੰਬੀ ਗੱਲਬਾਤ ਕੀਤੀ ਸੀ।
- ਡਰੱਗ ਨਹੀਂ ਮਿਲਣ ’ਤੇ ਧਾਰਾ 37 ਲਾਗੂ ਹੁੰਦੀ ਹੈ।
ਦੂਜੇ ਪਾਸੇ ਆਰੀਅਨ ਖਾਨ ਅਤੇ 5 ਹੋਰਨਾਂ ਦੀ ਕੋਵਿਡ ਰਿਪੋਰਟ ਨੈਗੇਟਿਵ ਆਉਣ ਤੋਂ ਬਾਅਦ ਜੇਲ੍ਹ ਦੇ ਕੁਆਰੰਟੀਨ ਬੈਰਕ ਤੋਂ ਆਮ ਸੈੱਲ ਵਿੱਚ ਤਬਦੀਲ ਕਰ ਦਿੱਤਾ ਗਿਆ ਹੈ। ਆਰਥਰ ਰੋਡ ਜੇਲ੍ਹ ਦੇ ਸੁਪਰਡੈਂਟ ਨਿਤਿਨ ਵਾਇਚਲ ਨੇ ਇਹ ਜਾਣਕਾਰੀ ਦਿੱਤੀ।
ਦੱਸ ਦਈਏ ਕਿ ਇਸ ਤੋਂ ਪਹਿਲਾਂ ਹੇਠਲੀ ਅਦਾਲਤ ਨੇ ਨਾਰਕੋਟਿਕਸ ਕੰਟਰੋਲ ਬਿਉਰੋ (ਐਨਸੀਬੀ) (Narcotics Control Bureau) ਨੂੰ ਅਦਾਕਾਰ ਸ਼ਾਹਰੁਖ ਖਾਨ ਦੇ ਬੇਟੇ ਆਰੀਅਨ ਖਾਨ ਨਾਲ ਜੁੜੇ ਇਸ ਮਾਮਲੇ ਵਿੱਚ ਅਦਾਲਤ ਵਿੱਚ ਆਪਣਾ ਜਵਾਬ ਦਾਇਰ ਕਰਨ ਲਈ ਕਿਹਾ ਸੀ। ਐਨਸੀਬੀ ਪਹਿਲਾਂ ਹੀ ਅਦਾਲਤ ਵਿੱਚ ਆਪਣਾ ਬਿਆਨ ਦਾਇਰ ਕਰ ਚੁੱਕੀ ਹੈ
ਹਲਫਨਾਮਾ ਦਾਇਰ ਕਰਨ ਦੀ ਕੀਤੀ ਅਪੀਲ
ਵਿਸ਼ੇਸ਼ ਜੱਜ ਵੀਵੀ ਪਾਟਿਲ ਨੈਸ਼ਨਲ ਨਾਰਕੋਟਿਕ ਡਰੱਗਜ਼ ਐਂਡ ਸਾਈਕੋਟ੍ਰੌਪਿਕ ਸਬਸਟੈਂਸਸ (ਐਨਡੀਪੀਐਸ) ਐਕਟ ਨਾਲ ਜੁੜੇ ਮਾਮਲੇ ਦੀ ਸੁਣਵਾਈ ਕਰ ਰਹੇ ਸੀ। ਇਸ ਤੋਂ ਪਹਿਲਾਂ ਐਨਸੀਬੀ ਨੇ ਕਿਹਾ ਸੀ ਕਿ ਪਟੀਸ਼ਨ 'ਤੇ ਤੁਰੰਤ ਸੁਣਵਾਈ ਦੀ ਜ਼ਰੂਰਤ ਨਹੀਂ ਹੈ। ਬਿਉਰੋ ਨੇ ਹਲਫ਼ਨਾਮਾ ਦਾਇਰ ਕਰਨ ਲਈ ਇੱਕ ਹਫ਼ਤੇ ਦਾ ਸਮਾਂ ਮੰਗਿਆ ਹੈ। ਉੱਥੇ ਹੀ, ਬਚਾਅ ਪੱਖ ਨੇ ਕਿਹਾ ਕਿ ਆਰੀਅਨ ਨੂੰ ਫਸਾਇਆ ਗਿਆ ਹੈ ਅਤੇ ਉਸ ਨੂੰ ਜ਼ਮਾਨਤ 'ਤੇ ਰਿਹਾਅ ਕਰਨ ਨਾਲ ਜਾਂਚ ਬੰਦ ਨਹੀਂ ਹੋਵੇਗੀ। ਦੱਸ ਦਈਏ ਕਿ ਐਨਸੀਬੀ ਨੇ 3 ਅਕਤੂਬਰ ਨੂੰ ਗੋਆ ਜਾਣ ਵਾਲੇ ਕੋਰਡੇਲੀਆ ਕਰੂਜ਼ ਜਹਾਜ਼ (cruise ship) ਉੱਤੇ ਛਾਪਾ ਮਾਰਨ ਤੋਂ ਬਾਅਦ ਆਰੀਅਨ ਖਾਨ ਨੂੰ ਗ੍ਰਿਫਤਾਰ ਕੀਤਾ ਸੀ। ਉਹ ਇਸ ਵੇਲੇ ਮੁੰਬਈ ਦੀ ਆਰਥਰ ਰੋਡ ਜੇਲ੍ਹ ਵਿੱਚ ਬੰਦ ਹੈ।
ਉਸ ਨੇ ਪਿਛਲੇ ਹਫਤੇ ਜ਼ਮਾਨਤ ਲਈ ਮੈਜਿਸਟ੍ਰੇਟ ਦੀ ਅਦਾਲਤ ਵਿੱਚ ਅਰਜ਼ੀ ਦਿੱਤੀ ਸੀ। ਮੈਜਿਸਟ੍ਰੇਟ ਅਦਾਲਤ ਨੇ ਕਿਹਾ ਸੀ ਕਿ ਉਸ ਨੂੰ ਜ਼ਮਾਨਤ ਅਰਜ਼ੀ 'ਤੇ ਵਿਚਾਰ ਕਰਨ ਦਾ ਕੋਈ ਅਧਿਕਾਰ ਨਹੀਂ ਹੈ। ਇਸ ਤੋਂ ਬਾਅਦ ਆਰੀਅਨ ਨੇ ਵਿਸ਼ੇਸ਼ ਅਦਾਲਤ ਦਾ ਦਰਵਾਜ਼ਾ ਖੜਕਾਇਆ ਸੀ। ਆਰੀਅਨ ਖਾਨ ਨੇ ਆਪਣੀ ਪਟੀਸ਼ਨ ਵਿੱਚ ਕਿਹਾ ਕਿ ਮੈਂ ਨਿਰਦੋਸ਼ ਹਾਂ ਅਤੇ ਮੈਂ ਕੋਈ ਅਪਰਾਧ ਨਹੀਂ ਕੀਤਾ ਹੈ। ਆਰੀਅਨ ਨੇ ਅੱਗੇ ਕਿਹਾ ਕਿ ਉਨ੍ਹਾਂ ਨੂੰ ਇਸ ਮਾਮਲੇ ਵਿੱਚ ਫਸਾਇਆ ਗਿਆ ਹੈ। ਪਟੀਸ਼ਨ ਵਿਚ ਇਹ ਵੀ ਕਿਹਾ ਗਿਆ ਹੈ ਕਿ ਇਹ ਦੱਸਣ ਦੇ ਲਈ ਰਿਕਾਰਡ ਚ ਕੁਝ ਵੀ ਨਹੀਂ ਹੈ ਕਿ ਬਿਨੈਕਾਰ (ਆਰੀਅਨ ਖਾਨ) ਕਿਸੇ ਵੀ ਨਸ਼ੀਲੇ ਪਦਾਰਥ ਦੇ ਉਤਪਾਦਨ, ਨਿਰਮਾਣ, ਕਬਜ਼ੇ, ਵਿਕਰੀ ਜਾਂ ਖਰੀਦਦਾਰੀ ਵਿਚ ਸ਼ਾਮਲ ਹੈ।
ਪਟੀਸ਼ਨ ਵਿੱਚ ਕਿਹਾ ਗਿਆ ਹੈ ਕਿ ਆਰੀਅਨ ਖਾਨ ਕੋਲੋਂ ਕੋਈ ਇਤਰਾਜ਼ਯੋਗ ਦਵਾਈ ਜਾਂ ਕੋਈ ਹੋਰ ਸਮੱਗਰੀ ਬਰਾਮਦ ਨਹੀਂ ਕੀਤੀ ਗਈ ਸੀ ਅਤੇ ਉਸ ਦੀਆਂ ਸਮਾਜ ਵਿੱਚ ਜੜ੍ਹਾਂ ਮਜ਼ਬੂਤ ਹਨ ਅਤੇ ਇਸ ਲਈ ਉਸ ਦੇ ਫਰਾਰ ਹੋਣ ਜਾਂ ਨਿਆਂ ਤੋਂ ਭੱਜਣ ਦੀ ਕੋਈ ਸੰਭਾਵਨਾ ਨਹੀਂ ਹੈ। ਆਰੀਅਨ ਖਾਨ ਦੇ ਵਕੀਲ ਅਮਿਤ ਦੇਸਾਈ ਨੇ ਸੋਮਵਾਰ ਨੂੰ ਜ਼ਮਾਨਤ ਪਟੀਸ਼ਨ ਦਾ ਹਵਾਲਾ ਦਿੱਤਾ ਤਾਂ ਐਨਸੀਬੀ ਦੇ ਵਕੀਲ ਏ ਐਮ ਚਿਮਲਕਰ ਅਤੇ ਅਦਵੈਤ ਸੇਠਨਾ ਨੇ ਜਵਾਬ ਦੇਣ ਅਤੇ ਹਲਫਨਾਮਾ ਦਾਇਰ ਕਰਨ ਲਈ ਇੱਕ ਹਫਤੇ ਦਾ ਸਮਾਂ ਮੰਗਿਆ। ਉਨ੍ਹਾਂ ਨੇ ਕਿਹਾ ਕਿ ਮਾਮਲੇ ਦੀ ਜਾਂਚ ਅਜੇ ਜਾਰੀ ਹੈ, ਏਜੰਸੀ ਦੁਆਰਾ ਬਹੁਤ ਸਾਰੀ ਸਮੱਗਰੀ ਵੀ ਇਕੱਠੀ ਕੀਤੀ ਗਈ ਹੈ ਅਤੇ ਇਸ ਪੜਾਅ 'ਤੇ, ਇਹ ਵੇਖਣ ਦੀ ਜ਼ਰੂਰਤ ਹੈ ਕਿ ਕੀ ਆਰੀਅਨ ਖਾਨ ਦੀ ਜ਼ਮਾਨਤ ’ਤੇ ਰਿਹਾਈ ਮਾਮਲੇ ਦੀ ਜਾਂਚ ਵਿੱਚ ਰੁਕਾਵਟ ਪਾਵੇਗੀ ਜਾਂ ਨਹੀਂ।
ਇਹ ਵੀ ਪੜੋ: ਰਿਆ ਚੱਕਰਵਰਤੀ ਨੇ Aryan Khan ਦੇ ਡਰੱਗ ਮਾਮਲੇ ਦੌਰਾਨ ਕਿਉਂ ਸਾਂਝੀ ਕੀਤੀ ਇਹ ਪੋਸਟ, ਜਾਣੋ
ਦੇਸਾਈ ਨੇ ਹਾਲਾਂਕਿ ਇਸ ਦਾ ਵਿਰੋਧ ਕੀਤਾ ਅਤੇ ਕਿਹਾ ਕਿ ਇਹ ਇੱਕ ਵਿਅਕਤੀ ਦੀ ਆਜ਼ਾਦੀ ਦਾ ਸਵਾਲ ਹੈ। ਉਨ੍ਹਾਂ ਦਲੀਲ ਦਿੱਤੀ ਕਿ ਮੁਲਜ਼ਮਾਂ ਦੀ ਜ਼ਮਾਨਤ ’ਤੇ ਰਿਹਾਈ ਮਾਮਲੇ ਦੀ ਜਾਂਚ ਨੂੰ ਨਹੀਂ ਰੋਕ ਸਕੇਗੀ। ਦੇਸਾਈ ਨੇ ਕਿਹਾ, 'ਜ਼ਮਾਨਤ ਦੇਣ ਨਾਲ ਜਾਂਚ ਬੰਦ ਨਹੀਂ ਹੋਵੇਗੀ। NCB ਜਾਂਚ ਜਾਰੀ ਰੱਖ ਸਕਦੀ ਹੈ। ਇਹ ਉਨ੍ਹਾਂ ਦਾ ਕੰਮ ਹੈ, ਪਰ ਮੇਰੇ ਕਲਾਇੰਟ (ਆਰੀਅਨ) ਨੂੰ ਹਿਰਾਸਤ ਵਿੱਚ ਰੱਖਣਾ ਜ਼ਰੂਰੀ ਨਹੀਂ ਹੈ, ਕਿਉਂਕਿ ਉਨ੍ਹਾਂ ਕੋਲੋਂ ਕੁਝ ਵੀ ਬਰਾਮਦ ਨਹੀਂ ਹੋਇਆ ਹੈ। ਉਸ (ਆਰੀਅਨ) ਤੋਂ ਕੋਈ ਨਸ਼ੀਲਾ ਪਦਾਰਥ ਨਹੀਂ ਮਿਲਿਆ ਅਤੇ ਨਾ ਹੀ ਉਸ ਦੇ ਵਿਰੁੱਧ ਕੋਈ ਹੋਰ ਸਮਗਰੀ ਮਿਲੀ। ਉਸਦੀ ਗ੍ਰਿਫਤਾਰੀ ਤੋਂ ਬਾਅਦ, ਉਹ ਇੱਕ ਹਫਤੇ ਲਈ ਐਨਸੀਬੀ ਦੀ ਹਿਰਾਸਤ ਵਿੱਚ ਹੈ ਅਤੇ ਉਸਦਾ ਬਿਆਨ ਦੋ ਵਾਰ ਦਰਜ ਕੀਤਾ ਗਿਆ ਹੈ। ਹੁਣ ਉਸਨੂੰ ਜੇਲ੍ਹ ਵਿੱਚ ਰੱਖਣ ਦੀ ਕੀ ਲੋੜ ਹੈ? "
ਚਿਮਲਕਰ ਨੇ ਹਾਲਾਂਕਿ ਕਿਹਾ ਕਿ ਏਜੰਸੀ ਨੂੰ ਆਪਣਾ ਜਵਾਬ ਦਾਖਲ ਕਰਨ ਲਈ ਘੱਟੋ -ਘੱਟ ਕੁਝ ਦਿਨਾਂ ਦੀ ਲੋੜ ਹੈ। ਉਸਨੇ ਕਿਹਾ, “… ਆਰੀਅਨ ਖਾਨ ਨਿਆਇਕ ਹਿਰਾਸਤ ਵਿੱਚ ਹੈ। ਕੀ ਉਸਦੀ ਜ਼ਮਾਨਤ 'ਤੇ ਰਿਹਾਈ ਸਾਡੀ ਜਾਂਚ ਨੂੰ ਪ੍ਰਭਾਵਤ ਕਰੇਗੀ ਜਾਂ ਰੁਕਾਵਟ ਪਾਏਗੀ, ਇਸ ’ਤੇ ਵਿਚਾਰ ਕਰਨ ਦੀ ਜ਼ਰੂਰਤ ਹੈ।
ਐਨਸੀਬੀ ਦੇ ਵਕੀਲ ਸੇਠਨਾ ਨੇ ਕਿਹਾ ਕਿ ਜ਼ਮਾਨਤ ਪਟੀਸ਼ਨ 'ਤੇ ਤੁਰੰਤ ਸੁਣਵਾਈ ਦੀ ਜ਼ਿਆਦਾ ਜ਼ਰੂਰਤ ਨਹੀਂ ਹੈ। ਦੇਸਾਈ ਨੇ ਫਿਰ ਅਦਾਲਤ ਤੋਂ ਆਰੀਅਨ ਖਾਨ ਦੀ ਪਟੀਸ਼ਨ 'ਤੇ ਵੱਖਰੇ ਤੌਰ ’ਤੇ ਸੁਣਵਾਈ ਕਰਨ ਦੀ ਮੰਗ ਕਰਦਿਆਂ ਕਿਹਾ ਕਿ ਇਸ ਕੇਸ ਦੇ ਹਰੇਕ ਮੁਲਜ਼ਮ ਤੋਂ ਨਸ਼ੀਲੇ ਪਦਾਰਥ ਬਰਾਮਦ ਕਰਨ ਦਾ ਮਾਮਲਾ ਵੱਖਰਾ ਹੈ।
ਚਿਮਲਕਰ ਅਤੇ ਸੇਠਨਾ ਨੇ ਇਸ ਦਾ ਵਿਰੋਧ ਕੀਤਾ ਅਤੇ ਕਿਹਾ ਕਿ ਇਹ ਉਹੀ ਮਾਮਲਾ ਹੈ। ਇਸ ਤੋਂ ਬਾਅਦ ਅਦਾਲਤ ਨੇ ਕਿਹਾ ਕਿ ਆਰੀਅਨ ਖਾਨ ਦੀ ਜ਼ਮਾਨਤ ਪਟੀਸ਼ਨ 'ਤੇ ਬੁੱਧਵਾਰ ਨੂੰ ਸੁਣਵਾਈ ਹੋਵੇਗੀ। ਆਰੀਅਨ ਖਾਨ ਤੋਂ ਇਲਾਵਾ, ਮਾਮਲੇ ਵਿੱਚ ਗ੍ਰਿਫਤਾਰ ਮੁਨਮੁਨ ਧਮੇਚਾ, ਅਰਬਾਜ਼ ਵਪਾਰੀ, ਨੂਪੁਰ ਸਤੀਜਾ ਅਤੇ ਮੋਹਕ ਜਾਇਸਵਾਲ ਨੇ ਵੀ ਜ਼ਮਾਨਤ ਪਟੀਸ਼ਨਾਂ ਦਾਇਰ ਕੀਤੀਆਂ ਹਨ।
ਆਰੀਅਨ ਖਾਨ ਦੇ ਖਿਲਾਫ ਐਨਡੀਪੀਐਸ ਐਕਟ ਦੀ ਧਾਰਾ 8 (ਸੀ), 20 (ਬੀ), 27, 28, 29 ਅਤੇ 35 ਦੇ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। ਐਨਸੀਬੀ ਨੇ ਇਸ ਮਾਮਲੇ ਵਿੱਚ ਹੁਣ ਤੱਕ 20 ਲੋਕਾਂ ਨੂੰ ਗ੍ਰਿਫਤਾਰ ਕਰ ਚੁੱਕਿਆ ਹੈ।