ETV Bharat / bharat

Delhi liquor scam case: CBI ਦੇ ਸੰਮਨ ਤੋਂ ਬਾਅਦ ਕੇਜਰੀਵਾਲ ਦਾ ਬਿਆਨ, ਕਿਹਾ- ਜਾਂਚ ਏਜੰਸੀਆਂ ਕਰ ਰਹੀਆਂ ਹਨ ਤਸ਼ੱਦਦ

ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਸ਼ਰਾਬ ਘੁਟਾਲੇ ਦੇ ਮਾਮਲੇ ਵਿੱਚ ਸੀਬੀਆਈ ਨੇ ਸੰਮਨ ਜਾਰੀ ਕੀਤਾ ਹੈ। ਇਸ ਤੋਂ ਬਾਅਦ ਸ਼ਨੀਵਾਰ ਨੂੰ ਉਨ੍ਹਾਂ ਨੇ ਪ੍ਰੈੱਸ ਕਾਨਫਰੰਸ ਕਰਕੇ ਈਡੀ ਅਤੇ ਸੀਬੀਆਈ 'ਤੇ ਕਈ ਇਲਜ਼ਾਮ ਲਾਏ ਹਨ। ਕੇਜਰੀਵਾਲ ਨੇ ਕਿਹਾ ਕਿ ਈਡੀ ਅਤੇ ਸੀਬੀਆਈ ਜਿਹੜੇ 14 ਫੋਨਾਂ ਨੂੰ ਤੋੜਨ ਦਾ ਦਾਅਵਾ ਕਰ ਰਹੀ ਹੈ, ਉਹ ਸਾਰੇ ਐਕਟਿਵ ਹਨ।

ARVIND KEJRIWAL REACTION ON CBI SUMMON
CBI ਦੇ ਸੰਮਨ ਤੋਂ ਬਾਅਦ ਕੇਜਰੀਵਾਲ ਦਾ ਬਿਆਨ, ਕਿਹਾ- ਜਾਂਚ ਏਜੰਸੀਆਂ ਕਰ ਰਹੀਆਂ ਹਨ ਤਸ਼ੱਦਦ
author img

By

Published : Apr 15, 2023, 2:03 PM IST

ਨਵੀਂ ਦਿੱਲੀ: ਦਿੱਲੀ ਸ਼ਰਾਬ ਘੁਟਾਲੇ ਮਾਮਲੇ ਵਿੱਚ ਸੀਬੀਆਈ ਵੱਲੋਂ ਸੰਮਨ ਜਾਰੀ ਹੋਣ ਤੋਂ ਬਾਅਦ ਸੀਐੱਮ ਅਰਵਿੰਦ ਕੇਜਰੀਵਾਲ ਨੇ ਪ੍ਰੈੱਸ ਕਾਨਫਰੰਸ ਕੀਤੀ। ਜਿਸ ਵਿੱਚ ਉਨ੍ਹਾਂ ਕਿਹਾ ਕਿ ਈਡੀ-ਸੀਬੀਆਈ ਜਿਨ੍ਹਾਂ ਮੋਬਾਈਲਾਂ ਨੂੰ ਤੋੜਨ ਦਾ ਦਾਅਵਾ ਕਰ ਰਹੀ ਹੈ, ਉਹ ਸਾਰੇ ਐਕਟਿਵ ਹਨ ਅਤੇ ਈਡੀ ਨੂੰ ਵੀ ਇਹ ਪਤਾ ਹੈ। ਸੀਬੀਆਈ ਨੂੰ ਇਹ ਵੀ ਪਤਾ ਹੈ ਕਿ ਦਾਖਿਲ ਕੀਤੇ ਗਏ ਹਲਫ਼ਨਾਮੇ ਵਿੱਚ ਅਦਾਲਤ ਨੂੰ ਗੁੰਮਰਾਹ ਕੀਤਾ ਗਿਆ ਹੈ। ਜਾਂਚ ਏਜੰਸੀਆਂ 'ਤੇ ਝੂਠ ਬੋਲਣ ਦਾ ਇਲਜ਼ਾਮ ਲਗਾਉਂਦੇ ਹੋਏ ਕੇਜਰੀਵਾਲ ਨੇ ਕਿਹਾ ਕਿ ਜਾਂਚ ਏਜੰਸੀਆਂ ਨੇ ਅਦਾਲਤ ਦੇ ਸਾਹਮਣੇ ਝੂਠਾ ਹਲਫਨਾਮਾ ਪੇਸ਼ ਕੀਤਾ ਹੈ। ਅਜਿਹੇ 'ਚ ਉਹ ਈਡੀ ਅਤੇ ਸੀਬੀਆਈ ਦੇ ਖਿਲਾਫ ਅਦਾਲਤ 'ਚ ਜਾਣਗੇ।

  • #WATCH | Manish Sisodia is accused of destroying 14 of his phones. Now ED is saying that out of that 4 phones are with them and CBI is saying that 1 phone is with them, if he has destroyed those phones, then how did they (CBI & ED) get those phones. These agencies are lying to… pic.twitter.com/R8KdMVEsly

    — ANI (@ANI) April 15, 2023 " class="align-text-top noRightClick twitterSection" data=" ">

ਕੇਜਰੀਵਾਲ ਦਾ ਭਾਜਪਾ ਉੱਤੇ ਤੰਜ: ਭਾਜਪਾ 'ਤੇ ਚੁਟਕੀ ਲੈਂਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਸੀਬੀਆਈ ਦੀ ਜਾਂਚ 'ਚ ਜੋ ਹੁਣ ਕੁੱਜ ਵੀ ਨਹੀਂ ਮਿਲਿਆ ਅਤੇ ਸਿਸੋਦੀਆ ਨੂੰ ਝੂਠ ਬੋਲ ਕੇ ਫਸਾਇਆ ਗਿਆ ਹੈ। ਹੁਣ ਸੀਬੀਆਈ ਸਾਡੇ ਪਿੱਛੇ ਹੈ, ਪਿਛਲੇ ਇੱਕ ਸਾਲ ਤੋਂ ਭਾਜਪਾ ਇਹ ਕਹਿ ਰਹੀ ਹੈ ਕਿ ਦਿੱਲੀ ਵਿੱਚ ਸ਼ਰਾਬ ਦਾ ਘੁਟਾਲਾ ਹੋਇਆ ਹੈ। ਜਿਸ ਦੀ ਏਜੰਸੀਆਂ ਸਭ ਕੁਝ ਛੱਡ ਕੇ ਜਾਂਚ ਕਰ ਰਹੀਆਂ ਹਨ। ਉਨ੍ਹਾਂ ਕਿਹਾ ਕਿ ਮੈਂ ਕਹਿ ਰਿਹਾ ਹਾਂ ਕਿ 17 ਸਤੰਬਰ ਨੂੰ ਸ਼ਾਮ ਪੰਜ ਵਜੇ ਨਰਿੰਦਰ ਮੋਦੀ ਨੂੰ ਇੱਕ ਹਜ਼ਾਰ ਕਰੋੜ ਰੁਪਏ ਦਿੱਤੇ ਗਏ ਸਨ। ਕੀ ਤੁਸੀਂ ਇਸ ਇਲਜ਼ਾਮ ਵਿੱਚ ਕਿਸੇ ਨੂੰ ਗ੍ਰਿਫਤਾਰ ਕਰੋਗੇ? ਜਾਂਚ ਦੇ ਨਾਂ 'ਤੇ ਲੋਕਾਂ ਨੂੰ ਡਰਾਇਆ ਧਮਕਾਇਆ ਜਾ ਰਿਹਾ ਹੈ। ਹੁਣ ਕਿਹਾ ਜਾ ਰਿਹਾ ਹੈ ਕਿ ਸ਼ਰਾਬ ਘੁਟਾਲੇ ਵਿੱਚ 100 ਕਰੋੜ ਰੁਪਏ ਦੀ ਰਿਸ਼ਵਤ ਦਿੱਤੀ ਗਈ ਹੈ ਤਾਂ ਉਹ 100 ਕਰੋੜ ਰੁਪਏ ਕਿੱਥੇ ਹਨ?

ਕੇਜਰੀਵਾਲ ਨੇ ਚੰਦਨ ਰੈਡੀ ਦਾ ਜ਼ਿਕਰ ਕੀਤਾ: ਮਨੀਸ਼ ਸਿਸੋਦੀਆ ਦੇ ਘਰ ਛਾਪੇ ਦੌਰਾਨ ਇੱਕ ਪੈਸਾ ਵੀ ਨਹੀਂ ਮਿਲਿਆ। ਜਾਂਚ ਏਜੰਸੀਆਂ ਲੋਕਾਂ 'ਤੇ ਤਸ਼ੱਦਦ ਕਰ ਰਹੀਆਂ ਹਨ। ਚੰਦਨ ਰੈਡੀ ਨਾਂ ਦੇ ਵਿਅਕਤੀ ਦਾ ਜ਼ਿਕਰ ਕਰਦੇ ਹੋਏ ਕੇਜਰੀਵਾਲ ਨੇ ਕਿਹਾ ਕਿ ਉਸ ਦੇ ਕੰਨ ਦੇ ਪਰਦੇ ਫਟ ਗਏ ਸਨ। ਉਸ ਨੇ ਮੈਡੀਕਲ ਰਿਪੋਰਟ ਵੀ ਦਿਖਾਈ। ਸਮੀਰ ਮਹਿੰਦਰੂ, ਵਿਜੇ ਨਾਇਰ ਆਦਿ ਦੇ ਨਾਂ ਵੀ ਲਏ ਗਏ। ਕੇਜਰੀਵਾਲ ਨੇ ਕਿਹਾ ਕਿ ਮਾਰਚ ਦੇ ਅੰਤ 'ਚ ਮੈਂ ਦਿੱਲੀ ਵਿਧਾਨ ਸਭਾ 'ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਲੈ ਕੇ ਭ੍ਰਿਸ਼ਟਾਚਾਰ ਦੇ ਮੁੱਦੇ ਗਿਣਾਏ ਸਨ, ਉਦੋਂ ਹੀ ਮੈਨੂੰ ਕਿਹਾ ਗਿਆ ਸੀ ਕਿ ਹੁਣ ਅਗਲਾ ਨੰਬਰ ਤੁਹਾਡਾ ਹੈ।

ਆਮ ਆਦਮੀ ਪਾਰਟੀ ਨੇ ਦਿੱਤੀ ਨਵੀਂ ਉਮੀਦ: ਕੇਜਰੀਵਾਲ ਨੇ ਕਿਹਾ ਕਿ 75 ਸਾਲਾਂ ਬਾਅਦ ਆਮ ਆਦਮੀ ਪਾਰਟੀ ਨੇ ਦੇਸ਼ ਨੂੰ ਉਹ ਉਮੀਦ ਦਿੱਤੀ ਹੈ ਜੋ ਅੱਜ ਤੱਕ ਕੋਈ ਹੋਰ ਪਾਰਟੀ ਨਹੀਂ ਦੇ ਸਕੀ। ਗੁਜਰਾਤ ਵਿੱਚ 30 ਸਾਲਾਂ ਤੋਂ ਉਨ੍ਹਾਂ ਦੀ ਸਰਕਾਰ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਉੱਥੇ 12 ਸਾਲ ਮੁੱਖ ਮੰਤਰੀ ਰਹੇ ਅਤੇ 30 ਸਾਲਾਂ ਦੌਰਾਨ ਉਹ ਇੱਕ ਵੀ ਸਰਕਾਰੀ ਸਕੂਲ ਦੀ ਹਾਲਤ ਨਹੀਂ ਸੁਧਾਰ ਸਕੇ। ਜਦੋਂ ਮੋਦੀ ਜੀ ਨੂੰ ਫੋਟੋ ਖਿਚਵਾਉਣ ਲਈ ਸਰਕਾਰੀ ਸਕੂਲ ਜਾਣਾ ਪਿਆ ਤਾਂ ਸਰਕਾਰ ਸਕੂਲ ਨੂੰ ਫੋਟੋ ਖਿਚਵਾਉਣ ਲਈ ਯੋਗ ਨਹੀਂ ਕਹਿ ਸਕੀ। ਪੰਜ ਸਾਲਾਂ ਵਿੱਚ ਅਸੀਂ ਦਿੱਲੀ ਦੇ ਸਾਰੇ ਸਰਕਾਰੀ ਸਕੂਲਾਂ ਨੂੰ ਨਵਾਂ ਰੂਪ ਦਿੱਤਾ ਹੈ। ਆਮ ਆਦਮੀ ਪਾਰਟੀ ਨੇ ਦੇਸ਼ ਦੇ ਲੋਕਾਂ ਨੂੰ ਨਵੀਂ ਉਮੀਦ ਦਿੱਤੀ ਹੈ ਕਿ ਸਿਰਫ ਆਮ ਆਦਮੀ ਪਾਰਟੀ ਹੀ ਉਨ੍ਹਾਂ ਦੀ ਗਰੀਬੀ ਦੂਰ ਕਰ ਸਕਦੀ ਹੈ, ਉਨ੍ਹਾਂ ਨੂੰ ਸਿੱਖਿਆ ਦੇ ਸਕਦੀ ਹੈ। ਪ੍ਰਧਾਨ ਮੰਤਰੀ ਇਸ ਉਮੀਦ ਨੂੰ ਕੁਚਲਣਾ ਚਾਹੁੰਦੇ ਹਨ। ਪ੍ਰਧਾਨ ਮੰਤਰੀ ਨਹੀਂ ਚਾਹੁੰਦੇ ਕਿ ਆਮ ਆਦਮੀ ਅੱਗੇ ਵਧੇ। ਕੱਲ੍ਹ ਮੈਂ ਸੀਬੀਆਈ ਦਫ਼ਤਰ ਜਾਵਾਂਗਾ। ਜੇਕਰ ਅਰਵਿੰਦ ਕੇਜਰੀਵਾਲ ਚੋਰ ਅਤੇ ਭ੍ਰਿਸ਼ਟ ਹੈ ਤਾਂ ਦੁਨੀਆਂ ਵਿੱਚ ਕੋਈ ਵੀ ਇਮਾਨਦਾਰ ਨਹੀਂ ਹੈ।

ਇਹ ਵੀ ਪੜ੍ਹੋ: Delhi Liquor Scam: ਪੁੱਛਗਿੱਛ ਤੋਂ ਬਾਅਦ ਸੀਬੀਆਈ ਕੇਜਰੀਵਾਲ ਨੂੰ ਕਰ ਸਕਦੀ ਹੈ ਗ੍ਰਿਫਤਾਰ, ਜਾਣੋ ਕਾਰਨ

ETV Bharat Logo

Copyright © 2024 Ushodaya Enterprises Pvt. Ltd., All Rights Reserved.