ETV Bharat / bharat

Patna Opposition Meeting: ਆਰਜੇਡੀ ਦੇ ਦਫ਼ਤਰ ਵਿੱਚ ਲੱਗੇ ਵਿਰੋਧੀ ਏਕਤਾ ਦੇ ਪੋਸਟਰ ਵਿਚੋਂ ਕੇਜਰੀਵਾਲ ਆਊਟ! - ਅਰਵਿੰਦ ਕੇਜਰੀਵਾਲ

ਬਿਹਾਰ 'ਚ ਵਿਰੋਧੀ ਏਕਤਾ ਦੀ ਬੈਠਕ ਤੋਂ ਪਹਿਲਾਂ ਹੀ ਪੋਸਟਰ ਵਾਰ ਸ਼ੁਰੂ ਹੋ ਗਿਆ ਹੈ। ਆਮ ਆਦਮੀ ਪਾਰਟੀ ਦੇ ਆਗੂਆਂ ਨੇ ਪੋਸਟਰ 'ਚ ਨਿਤੀਸ਼ ਕੁਮਾਰ ਨੂੰ ਲਗਾਤਾਰ ਤਾਅਨਾ ਮਾਰਿਆ ਸੀ। ਬਦਲੇ ਵਿੱਚ ਆਰਜੇਡੀ ਵੱਲੋਂ ਲਗਾਏ ਗਏ ਪੋਸਟਰ ਵਿੱਚ ਅਰਵਿੰਦ ਕੇਜਰੀਵਾਲ ਗਾਇਬ ਹੋ ਗਏ ਹਨ।

Arvind Kejriwal missing from opposition unity poster in Patna
ਆਰਜੇਡੀ ਦੇ ਦਫ਼ਤਰ ਵਿੱਚ ਲੱਗੇ ਵਿਰੋਧੀ ਏਕਤਾ ਦੇ ਪੋਸਟਰ ਵਿਚੋਂ ਕੇਜਰੀਵਾਲ ਆਊਟ!
author img

By

Published : Jun 23, 2023, 10:56 AM IST

Updated : Jun 23, 2023, 1:45 PM IST

ਵਿਰੋਧੀ ਏਕਤਾ ਦੇ ਪੋਸਟਰ ਵਿਚੋਂ ਕੇਜਰੀਵਾਲ ਆਊਟ!

ਪਟਨਾ : 23 ਜੂਨ ਸ਼ੁੱਕਰਵਾਰ ਨੂੰ ਪਟਨਾ 'ਚ ਵਿਰੋਧੀ ਏਕਤਾ ਦੀ ਬੈਠਕ ਹੋਣ ਜਾ ਰਹੀ ਹੈ। ਇਸ ਤੋਂ ਪਹਿਲਾਂ ਵੀ ਰਾਜਧਾਨੀ 'ਚ ਪੋਸਟਰ ਵਾਰ ਸ਼ੁਰੂ ਹੋ ਚੁੱਕਾ ਹੈ। ਇਸ ਤੋਂ ਪਹਿਲਾਂ ਵੀਰਵਾਰ ਨੂੰ ਆਮ ਆਦਮੀ ਪਾਰਟੀ ਵੱਲੋਂ ਇੱਕ ਪੋਸਟਰ ਲਗਾਇਆ ਗਿਆ ਸੀ, ਜਿਸ ਵਿੱਚ ਨਿਤੀਸ਼ ਕੁਮਾਰ ਨੂੰ ਤਾਅਨਾ ਮਾਰਿਆ ਗਿਆ ਸੀ। ਹੁਣ ਵੀਰਵਾਰ ਰਾਤ ਨੂੰ ਰਾਸ਼ਟਰੀ ਜਨਤਾ ਦਲ ਦੇ ਆਗੂਆਂ ਵੱਲੋਂ ਵੀ ਇੱਕ ਪੋਸਟਰ ਲਗਾਇਆ ਗਿਆ ਹੈ, ਜਿਸ ਵਿੱਚ ਅਰਵਿੰਦ ਕੇਜਰੀਵਾਲ ਗਾਇਬ ਹਨ। ਇਸ ਪੋਸਟਰ ਵਿੱਚ ਉਨ੍ਹਾਂ ਨੂੰ ਥਾਂ ਨਹੀਂ ਦਿੱਤੀ ਗਈ ਹੈ। ਇਹ ਸਾਫ਼ ਹੈ ਕਿ ਅੱਜ ਦੀ ਮੀਟਿੰਗ ਵਿੱਚ ਕੀ ਹੋਣ ਵਾਲਾ ਹੈ। ਹਾਲਾਂਕਿ ਅਰਵਿੰਦ ਕੇਜਰੀਵਾਲ ਮੀਟਿੰਗ ਲਈ ਪਟਨਾ ਪਹੁੰਚ ਚੁੱਕੇ ਹਨ।

ਪੋਸਟਰ 'ਚ ਵਿਰੋਧੀ ਧਿਰ ਦੇ ਸਾਰੇ ਆਗੂ ਸ਼ਾਮਲ : ਵੀਰਵਾਰ ਰਾਤ ਨੂੰ ਲਗਾਏ ਗਏ ਪੋਸਟਰ 'ਚ ਵਿਰੋਧੀ ਧਿਰ ਦੇ ਸਾਰੇ ਸੀਨੀਅਰ ਆਗੂਆਂ ਨੂੰ ਸ਼ਾਮਲ ਕੀਤਾ ਗਿਆ ਹੈ, ਪਰ ਅਰਵਿੰਦ ਕੇਜਰੀਵਾਲ ਨੂੰ ਇਸ 'ਚ ਜਗ੍ਹਾ ਨਹੀਂ ਦਿੱਤੀ ਗਈ। ਭਾਵੇਂ ਇਸ ਵਿੱਚ ਆਮ ਆਦਮੀ ਪਾਰਟੀ ਦਾ ਲੋਗੋ ਜ਼ਰੂਰ ਨਜ਼ਰ ਆ ਰਿਹਾ ਹੈ ਪਰ ਅਰਵਿੰਦ ਕੇਜਰੀਵਾਲ ਨੂੰ ਵੱਖ ਕਰਨ ਦਾ ਇਰਾਦਾ ਸਮਝ ਤੋਂ ਬਾਹਰ ਹੈ। ਨਰਿੰਦਰ ਮੋਦੀ ਯੋਗੀ ਆਦਿਤਿਆਨਾਥ ਦੇ ਮੋਢੇ 'ਤੇ ਹੱਥ ਰੱਖ ਰਹੇ ਹਨ, ਇਹ ਤਸਵੀਰ ਵੀ ਲਗਾਈ ਗਈ ਹੈ। ਪੋਸਟਰ 'ਚ ਲਿਖਿਆ ਹੈ ਕਿ 'ਹੇ ਜਨਤਾ ਜਨਾਰਦਨ, ਮੇਰਾ ਇਹ ਵਿਸ਼ਾਲ ਰੂਪ ਮਹਾ ਗਠਜੋੜ ਦਾ ਅਸਲੀ ਰੂਪ ਹੈ। ਮੇਰਾ ਇਹ ਰੂਪ ਦੇਖ ਕੇ ਪਾਪੀ, ਦੇਸ਼ ਵੇਚਣ ਵਾਲੇ, ਠੱਗ ਤੇ ਜੁਮਲੇਬਾਜ਼ ਭੱਜ ਜਾਂਦੇ ਹਨ।

ਆਪ ਨੇ ਨਿਤੀਸ਼ ਕੁਮਾਰ ਉਤੇ ਕਰ ਚੁੱਕੀ ਸ਼ਬਦੀ ਵਾਰ: ਵੀਰਵਾਰ ਸਵੇਰੇ, ਭਾਜਪਾ ਦੇ ਸੂਬਾ ਦਫ਼ਤਰ ਦੇ ਸਾਹਮਣੇ, ਆਮ ਆਦਮੀ ਪਾਰਟੀ ਦੇ ਇੱਕ ਵਰਕਰ ਨੇ ਇੱਕ ਪੋਸਟਰ ਲਗਾਇਆ ਸੀ। ਇਸ ਰਾਹੀਂ ਨਿਤੀਸ਼ ਕੁਮਾਰ 'ਤੇ ਸ਼ਬਦੀ ਹਮਲਾ ਕੀਤਾ ਗਿਆ, ਨਾਲ ਹੀ ਅਰਵਿੰਦ ਕੇਜਰੀਵਾਲ ਨੂੰ 2024 ਦਾ ਭਵਿੱਖੀ ਪ੍ਰਧਾਨ ਮੰਤਰੀ ਦੱਸਿਆ ਗਿਆ। ਭਾਜਪਾ ਦੇ ਸੂਬਾ ਦਫਤਰ ਦੇ ਗੇਟ 'ਤੇ 'ਠਗਸ ਆਫ ਇੰਡੀਆ' ਦਾ ਪੋਸਟਰ ਵੀ ਲਗਾਇਆ ਗਿਆ ਹੈ, ਜਿਸ 'ਚ ਪਰਿਵਾਰਵਾਦ ਅਤੇ ਭ੍ਰਿਸ਼ਟਾਚਾਰ 'ਚ ਡੁੱਬੀਆਂ ਪਾਰਟੀਆਂ ਦੇ ਵਿਸ਼ਾਲ ਸੰਮੇਲਨ ਨੂੰ ਬਿਆਨ ਕੀਤਾ ਗਿਆ ਹੈ। ਇਸ ਮੁਕਾਬਲੇ 'ਚ ਰਾਸ਼ਟਰੀ ਜਨਤਾ ਦਲ ਦੇ ਸੂਬਾ ਦਫਤਰ ਦੇ ਗੇਟ 'ਤੇ ਪੋਸਟਰ ਲਗਾ ਕੇ ਵਿਰੋਧੀ ਧਿਰ ਦੇ ਸਾਰੇ ਆਗੂਆਂ ਨੂੰ ਭਗਵਾਨ ਦਾ ਰੂਪ ਦਿਖਾਇਆ ਗਿਆ ਹੈ। ਅਰਵਿੰਦ ਕੇਜਰੀਵਾਲ ਇਸ ਵਿਚੋਂ ਗਾਇਬ ਹਨ।

AAP ਨੇ ਜਾਰੀ ਕੀਤਾ ਪੱਤਰ : ਮੀਟਿੰਗ ਤੋਂ ਠੀਕ ਦੋ ਦਿਨ ਪਹਿਲਾਂ ਅਰਵਿੰਦ ਕੇਜਰੀਵਾਲ ਨੇ ਵਿਰੋਧੀ ਆਗੂਆਂ ਨੂੰ ਚਿੱਠੀ ਲਿਖੀ ਸੀ। ਇਸ ਪੱਤਰ ਰਾਹੀਂ ਉਨ੍ਹਾਂ ਮੰਗ ਕੀਤੀ ਸੀ ਕਿ ਕੇਂਦਰ ਸਰਕਾਰ ਵੱਲੋਂ ਲਿਆਂਦੇ ਜਾ ਰਹੇ ਆਰਡੀਨੈਂਸ ਨੂੰ ਵਿਰੋਧੀ ਧਿਰ ਦੀ ਮੀਟਿੰਗ ਵਿੱਚ ਵਿਚਾਰਿਆ ਜਾਵੇ। ਕੇਜਰੀਵਾਲ ਦਾ ਕਹਿਣਾ ਹੈ ਕਿ ਇਹ ਆਰਡੀਨੈਂਸ ਰਾਜ ਸਭਾ ਤੋਂ ਪਾਸ ਨਹੀਂ ਹੋਣਾ ਚਾਹੀਦਾ। 'ਆਪ' ਕੋਲ ਰਾਜ ਸਭਾ 'ਚ 10 ਸੀਟਾਂ ਹਨ, ਇਸ ਲਈ ਉਹ ਕਾਂਗਰਸ ਤੋਂ ਸਮਰਥਨ ਮੰਗ ਰਹੀ ਹੈ ਤਾਂ ਜੋ ਆਰਡੀਨੈਂਸ ਪਾਸ ਨਾ ਹੋ ਸਕੇ। ਅਰਵਿੰਦ ਕੇਜਰੀਵਾਲ ਦਾ ਕਹਿਣਾ ਹੈ ਕਿ ਕੇਂਦਰ ਸਰਕਾਰ ਦਿੱਲੀ ਦੇ ਸੰਦਰਭ ਵਿੱਚ ਅਜਿਹਾ ਕਰ ਸਕਦੀ ਹੈ।

Last Updated : Jun 23, 2023, 1:45 PM IST
ETV Bharat Logo

Copyright © 2025 Ushodaya Enterprises Pvt. Ltd., All Rights Reserved.