ਨਵੀਂ ਦਿੱਲੀ : ਭਾਰਤ ਤੇ ਚੀਨ ਵਿਚਾਲੇ ਲੱਦਾਖ ਖੇਤਰ ਵਿੱਚ ਲੰਮੇ ਸਮੇਂ ਤੋਂ ਤਣਾਅ ਚੱਲ ਰਿਹਾ ਹੈ। ਤਣਾਅ ਦੇ ਇਨ੍ਹਾਂ ਹਲਾਤਾਂ ਵਿਚਾਲੇ ਅਰੁਣਾਚਲ ਪ੍ਰਦੇਸ਼ ਵਿੱਚ ਕੰਟਰੋਲ ਰੇਖਾ (LAC) ਦੇ ਨੇੜੇ ਵੀ ਗਸ਼ਤ ਦੌਰਾਨ ਦੋਹਾਂ ਦੇਸ਼ਾਂ ਦੇ ਫੌਜੀਆਂ ਵਿਚਾਲੇ ਝੜਪ ਹੋਈ ਹੈ।ਹਾਲਾਂਕਿ ਕਮਾਂਡਰ ਪੱਧਰ ਦੀ ਗੱਲਬਾਤ ਤੋਂ ਬਾਅਦ ਮਾਮਲਾ ਸੁਲਝ ਗਿਆ। ਦੱਸਣਯੋਗ ਹੈ ਕਿ ਝੜਪ ਦੀ ਇਹ ਘਟਨਾ ਪਿਛਲੇ ਹਫ਼ਤੇ ਵੀ ਵਾਪਰੀ ਸੀ। ਇਸ ਦੇ ਨਾਲ ਹੀ ਰੱਖਿਆ ਸੂਤਰਾਂ ਨੇ ਦੱਸਿਆ ਕਿ ਇਸ ਵਿੱਚ ਕੋਈ ਨੁਕਸਾਨ ਨਹੀਂ ਹੋਇਆ ਹੈ।
ਇਸ ਝੜਪ 'ਤੇ ਇਹ ਵੀ ਸਵਾਲ ਉਠ ਰਹੇ ਹਨ ਕਿ ਕੀ ਪੀਐਲਏ (PLA) ਦੇ ਜਵਾਨਾਂ ਨੂੰ ਪਿਛਲੇ ਹਫ਼ਤੇ ਅਰੁਣਾਚਲ ਪ੍ਰਦੇਸ਼ ਦੇ ਯਾਂਗਸੇ ਦੇ ਨੇੜੇ ਤਵਾਂਗ ਸੈਕਟਰ ਦੇ ਕੋਲ ਭਾਰਤੀ ਫੌਜਾਂ ਨੇ ਹਿਰਾਸਤ ਵਿੱਚ ਲਿਆ ਸੀ। ਭਾਰਤ-ਚੀਨ ਸਰਹੱਦ ਦੀ ਰਸਮੀ ਤੌਰ 'ਤੇ ਹੱਦਬੰਦੀ ਨਹੀਂ ਕੀਤੀ ਗਈ ਹੈ, ਇਸ ਲਈ ਦੇਸ਼ਾਂ ਦੇ ਵਿਚਕਾਰ ਐਲਏਸੀ (LAC) ਦੀ ਧਾਰਨਾ ਵਿੱਚ ਅੰਤਰ ਹੈ, ਪਰ ਦੋਹਾਂ ਦੇਸ਼ਾਂ ਵਿਚਾਲੇ ਮੌਜੂਦਾ ਸਮਝੌਤਿਆਂ ਅਤੇ ਪ੍ਰੋਟੋਕਾਲਾਂ ਦੀ ਪਾਲਣਾ ਕਰਨ ਨਾਲ ਇਨ੍ਹਾਂ ਖੇਤਰਾਂ ਵਿੱਚ ਸ਼ਾਂਤੀ ਸੰਭਵ ਹੋ ਸਕੀ ਹੈ।
ਦੱਸ ਦੇਈਏ ਕਿ ਇਸ ਤੋਂ ਪਹਿਲਾਂ ਚੀਨ ਦੀ ਪੀਪਲਜ਼ ਲਿਬਰੇਸ਼ਨ ਆਰਮੀ (PLA) ਦੇ ਲਗਭਗ 100 ਸਿਪਾਹੀ ਅਸਲ ਕੰਟਰੋਲ ਰੇਖਾ (LAC) ਦੀ ਉਲੰਘਣਾ ਕਰਦੇ ਹੋਏ 30 ਅਗਸਤ ਨੂੰ ਉਤਰਾਖੰਡ ਦੇ ਬਦਾਹੋਤੀ ਸੈਕਟਰ ਵਿੱਚ ਦਾਖਲ ਹੋਏ ਸਨ ਅਤੇ ਕੁੱਝ ਘੰਟਿਆਂ ਬਾਅਦ ਵਾਪਸ ਪਰਤ ਆਏ ਸਨ। ਹਲਾਂਕਿ, ਇੰਡੋ-ਤਿੱਬਤੀਅਨ ਬਾਰਡਰ ਪੁਲਿਸ (ITBP) ਦੇ ਜਵਾਨ ਇਸ ਖੇਤਰ ਵਿੱਚ ਤਾਇਨਾਤ ਹਨ। ਉਸੇ ਸਮੇਂ, ਇੱਕ ਜਵਾਬੀ ਰਣਨੀਤੀ ਦੇ ਰੂਪ ਵਿੱਚ, ਭਾਰਤੀ ਫੌਜੀਆਂ ਨੇ ਖੇਤਰ ਵਿੱਚ ਗਸ਼ਤ ਕੀਤੀ।
ਇਹ ਵੀ ਪੜ੍ਹੋ : ਭਾਰਤੀ ਹਵਾਈ ਸੈਨਾ ਦਿਵਸ 'ਤੇ ਵਿਸ਼ੇਸ਼