ਲਖਨਊ: ਲਖਨਊ ਜ਼ਿਲ੍ਹਾ ਪ੍ਰਸ਼ਾਸਨ ਨੇ ਕਾਰਵਾਈ ਕਰਦੇ ਹੋਏ ਮੰਤਰੀ ਕੌਸ਼ਲ ਕਿਸ਼ੋਰ ਦੇ ਪੁੱਤਰ ਵਿਕਾਸ ਕਿਸ਼ੋਰ ਦਾ ਅਸਲਾ ਲਾਇਸੈਂਸ ਮੁਅੱਤਲ ਕਰ ਦਿੱਤਾ ਹੈ। ਡੀਐਮ ਲਖਨਊ ਸੂਰਿਆਪਾਲ ਗੰਗਵਾਰ ਨੇ ਕਮਿਸ਼ਨਰੇਟ ਪੁਲਿਸ ਤੋਂ ਅਸਲਾ ਰੱਦ ਕਰਨ ਦੀ ਸਿਫ਼ਾਰਸ਼ ਮਿਲਣ ਤੋਂ ਬਾਅਦ ਵਿਕਾਸ ਕਿਸ਼ੋਰ ਦਾ ਲਾਇਸੈਂਸ ਤੁਰੰਤ ਪ੍ਰਭਾਵ ਨਾਲ ਮੁਅੱਤਲ ਕਰ ਦਿੱਤਾ ਹੈ। ਇਸ ਤੋਂ ਬਾਅਦ ਏਡੀਐਮ ਦੀ ਅਦਾਲਤ ਵਿੱਚ ਅਸਲੇ ਨੂੰ ਰੱਦ ਕਰਨ ਦੀ ਪ੍ਰਕਿਰਿਆ ਸ਼ੁਰੂ ਹੋ ਗਈ ਹੈ। ਜਲਦੀ ਹੀ ਮੰਤਰੀ ਕੌਸ਼ਲ ਕਿਸ਼ੋਰ ਦੇ ਪੁੱਤਰ ਵਿਕਾਸ ਕਿਸ਼ੋਰ ਦਾ ਅਸਲਾ ਲਾਇਸੈਂਸ ਰੱਦ ਕਰ ਦਿੱਤਾ ਜਾਵੇਗਾ।
ਲਖਨਊ ਦੇ ਡੀਐਮ ਸੂਰਿਆ ਪਾਲ ਗੰਗਵਾਰ ਨੇ ਮੰਤਰੀ ਕੌਸ਼ਲ ਕਿਸ਼ੋਰ ਦੇ ਪੁੱਤਰ ਵਿਕਾਸ ਕਿਸ਼ੋਰ ਦਾ ਅਸਲਾ ਲਾਇਸੈਂਸ ਮੁਅੱਤਲ ਕਰ ਦਿੱਤਾ ਹੈ, ਇਸ ਤੋਂ ਪਹਿਲਾਂ ਲਖਨਊ ਪੁਲਿਸ ਨੇ ਮੰਤਰੀ ਦੇ ਪੁੱਤਰ ਵਿਕਾਸ ਕਿਸ਼ੋਰ ਖ਼ਿਲਾਫ਼ ਆਰਮਜ਼ ਐਕਟ ਤਹਿਤ ਐਫਆਈਆਰ ਦਰਜ ਕੀਤੀ ਹੈ। ਦੱਸ ਦੇਈਏ ਕਿ ਵਿਕਾਸ ਕਿਸ਼ੋਰ ਦੇ ਘਰ ਉਸ ਦੇ ਦੋਸਤ ਵਿਨੈ ਸ਼੍ਰੀਵਾਸਤਵ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ। ਵਿਨੈ ਸ਼੍ਰੀਵਾਸਤਵ ਨੂੰ ਵਿਕਾਸ ਕਿਸ਼ੋਰ ਦੀ ਲਾਇਸੈਂਸੀ ਪਿਸਤੌਲ ਨਾਲ ਗੋਲੀ ਮਾਰੀ ਗਈ ਸੀ। ਪੁਲਿਸ ਨੇ ਵਿਕਾਸ ਕਿਸ਼ੋਰ ਨੂੰ ਲਾਇਸੈਂਸੀ ਹਥਿਆਰ ਰੱਖਣ 'ਚ ਲਾਪਰਵਾਹੀ ਦਾ ਦੋਸ਼ੀ ਮੰਨਿਆ ਹੈ, ਦੂਜੇ ਪਾਸੇ ਪੁਲਿਸ ਤੋਂ ਲਾਇਸੈਂਸ ਰੱਦ ਕਰਨ ਦੀ ਸਿਫ਼ਾਰਸ਼ ਮਿਲਣ ਤੋਂ ਬਾਅਦ ਲਖਨਊ ਦੇ ਡੀਐੱਮ ਨੇ ਵਿਕਾਸ ਕਿਸ਼ੋਰ ਦਾ ਲਾਇਸੈਂਸ ਮੁਅੱਤਲ ਕਰ ਦਿੱਤਾ ਹੈ।
- Rules of Liquor Contracts: ਸੱਜਰੀ ਵਿਆਹੀ ਵਾਂਗ ਸਜੇ ਸ਼ਰਾਬ ਦੇ ਠੇਕਿਆਂ ਦੇ ਨਿਯਮਾਂ ਸਬੰਧੀ RTI ਨੇ ਕੀਤੇ ਖੁਲਾਸੇ, ਸੂਬੇ 'ਚ 12 ਹਜ਼ਾਰ ਤੋਂ ਵੱਧ ਠੇਕੇ ਪਰ ਭੁੱਲੀ ਬੈਠੇ ਨਿਯਮ
- Dog park in Ludhiana: ਸੁਰਖੀਆਂ 'ਚ ਪੰਜਾਬ ਦਾ ਪਹਿਲਾ ਡਾਗ ਪਾਰਕ , ਇੰਨ੍ਹਾਂ ਗੱਲਾਂ ਨੂੰ ਲੈਕੇ PAC ਨੇ ਕੀਤੀ ਸ਼ਿਕਾਇਤ
- Art of sculpture: ਪੰਜਾਬ ਵਿੱਚ ਅਲੋਪ ਹੋਈ ਹੱਥਾਂ ਨਾਲ ਮੂਰਤੀਆਂ ਬਣਾਉਣ ਦੀ ਕਲਾ, ਦੂਜੇ ਸੂਬਿਆਂ ਤੋਂ ਆ ਰਹੇ ਕਾਰੀਗਰ
ਵਿਨੈ ਸ੍ਰੀਵਾਸਤਵ ਕਤਲ ਕੇਸ ਵਿੱਚ ਪੁਲਿਸ ਨੇ ਤਿੰਨ ਮੁਲਜ਼ਮਾਂ ਖ਼ਿਲਾਫ਼ ਕਾਰਵਾਈ ਕਰਦਿਆਂ ਉਨ੍ਹਾਂ ਨੂੰ ਜੇਲ੍ਹ ਭੇਜ ਦਿੱਤਾ ਹੈ। ਪੁਲਿਸ ਦੀ ਥਿਊਰੀ ਮੁਤਾਬਕ ਵਿਨੈ ਸ਼੍ਰੀਵਾਸਤਵ ਮੰਤਰੀ ਦੇ ਬੇਟੇ ਵਿਕਾਸ ਕਿਸ਼ੋਰ ਦੇ ਘਰ ਆਪਣੇ ਦੋਸਤਾਂ ਨਾਲ ਜੂਆ ਖੇਡ ਰਿਹਾ ਸੀ। ਇਸ ਦੌਰਾਨ ਅੰਕਿਤ ਨੇ ਰਾਵਤ, ਅਜੇ ਵਰਮਾ ਅਤੇ ਸ਼ਮੀਮ ਨਾਲ ਮਿਲ ਕੇ ਵਿਨੈ ਸ਼੍ਰੀਵਾਸਤਵ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ। ਪੁਲਿਸ ਨੇ ਮੌਕੇ ਤੋਂ ਵਿਕਾਸ ਕਿਸ਼ੋਰ ਦਾ ਪਿਸਤੌਲ ਬਰਾਮਦ ਕੀਤਾ ਸੀ, ਜਿਸ 'ਤੇ ਅੰਕਿਤ ਰਾਵਤ ਦੇ ਉਂਗਲਾਂ ਦੇ ਨਿਸ਼ਾਨ ਵੀ ਮਿਲੇ ਹਨ। ਹਾਲ ਹੀ 'ਚ ਪੁਲਿਸ ਨੇ ਮੰਤਰੀ ਦੇ ਬੇਟੇ ਵਿਕਾਸ ਕਿਸ਼ੋਰ ਨੂੰ ਥਾਣੇ ਬੁਲਾਇਆ ਸੀ ਅਤੇ 2 ਘੰਟੇ ਤੱਕ ਪੁੱਛਗਿੱਛ ਕੀਤੀ ਸੀ। ਇਸ ਦੌਰਾਨ ਮੰਤਰੀ ਦੇ ਬੇਟੇ ਨੇ ਮੰਨਿਆ ਸੀ ਕਿ ਲਾਇਸੈਂਸੀ ਪਿਸਤੌਲ ਰੱਖਣ ਵਿੱਚ ਲਾਪਰਵਾਹੀ ਹੋਈ ਹੈ।