ਨਵੀਂ ਦਿੱਲੀ: ਹਮੀਰਪੁਰ ਦੇ ਸੰਸਦ ਮੈਂਬਰ ਅਤੇ ਕੇਂਦਰੀ ਵਿੱਤ ਰਾਜ ਮੰਤਰੀ ਅਨੁਰਾਗ ਠਾਕੁਰ(Anurag Thakur) ਨੇ ਕਾਂਗਰਸ ਸ਼ਾਸਿਤ ਸੂਬੇ ਪੰਜਾਬ ਅਤੇ ਰਾਜਸਥਾਨ ਨੂੰ ਘੇਰਿਆ। ਵੈਕਸੀਨ ਨੂੰ ਲੈ ਕੇ ਅਨੁਰਾਗ ਠਾਕੁਰ ਨੇ ਪੰਜਾਬ ਦੇ ਸੀਐੱਮ ਕੈਪਟਨ ਅਮਰਿੰਦਰ ਸਿੰਘ(Captain Amarinder Singh) ਅਤੇ ਰਾਜਸਥਾਨ ਦੇ ਸੀਐੱਮ ਅਸ਼ੋਕ ਗਹਲੋਤ(Ashok Gehlot) ਨੂੰ ਵੈਕਸੀਨ(vaccine) ਦੇ ਮਾਮਲਿਆਂ ਨੂੰ ਲੈ ਕੇ ਸਵਾਲ ਚੁੱਕੇ। ਦੱਸ ਦਈਏ ਕਿ ਅਨੁਰਾਗ ਠਾਕੁਰ ਨੇ ਪੰਜਾਬ ਅਤੇ ਰਾਜਸਥਾਨ ਸੂਬਿਆ ਨੂੰ ਘੇਰਦੇ ਹੋਏ ਕਿਹਾ ਕਿ ਇੱਕ ਸੂਬੇ ’ਚ ਵੈਕਸੀਨ ਦੀ ਕਾਲਾਬਾਜ਼ਾਰੀ ਕੀਤੀ ਜਾ ਰਹੀ ਹੈ ਅਤੇ ਦੂਜੇ ਪਾਸੇ ਵੈਕਸੀਨ ਕੁੜੇ ’ਚ ਸੁੱਟੀ ਜਾ ਰਹੀ ਹੈ।
ਇਸ ਸਬੰਧੀ ਅਨੁਰਾਗ ਠਾਕੁਰ ਨੇ ਸੋਸ਼ਲ ਮੀਡੀਆ ਤੇ ਆਪਣੀ ਇੱਕ ਪੋਸਟ ਸਾਂਝੀ ਕਰਦੇ ਹੋਏ ਕਿਹਾ ਕਿ ਕਾਂਗਰਸ ਦੇ ਰਾਜ ਚ ਕਿਧਰੇ ਵੈਕਸੀਨ ਦੀ ਕਾਲਾਬਾਜਾਰੀ ਹੋ ਰਹੀ ਹੈ ਅਤੇ ਕਿਧਰੇ ਵੈਕਸੀਨ ਕਚਰੇ ਚ ਮਿਲ ਰਹੀ ਹੈ, ਇਹ ਕਰਨ ਵਾਲਾ ਕੌਣ ? ਗਾਂਧੀ ਪਰਿਵਾਰ ਦੇ ਚਹੇਤੇ ਮੁੱਖਮੰਤਰੀ ਅਮਰਿੰਦਰ ਜੀ ਅਤੇ ਅਸ਼ੋਕ ਗਹਲੋਤ ਜੀ। ਇਸ ਤੋਂ ਇਲਾਵਾ ਉਨ੍ਹਾਂ ਨੇ ਵੈਕਸੀਨ ਦਾ ਵੇਰਵਾ ਵੀ ਦਿੱਤਾ ਤੇ ਦੱਸਿਆ ਕਿ ਕੇਂਦਰ ਸਰਕਾਰ ਵੱਲੋਂ ਵੈਕਸੀਨ ਨਿਰਮਾਤਾਵਾਂ ਕੋਲੋਂ ਟੀਕਾ ਖਰੀਦਦੀ ਹੈ ਜਿਸਨੂੰ ਕੇਂਦਰ ਸਰਕਾਰ ਸੂਬਿਆਂ ਨੂੰ 400 ਰੁਪਏ ਪ੍ਰਤੀ ਡੋਜ਼ ਦੇ ਨਾਲ ਵੇਚਦੀ ਹੈ। ਅਨੁਰਾਗ ਠਾਕੁਰ ਨੇ ਅੱਗੇ ਕਿਹਾ ਕਿ ਪੰਜਾਬ ਸਰਕਾਰ ਇਸ ਵੈਕਸੀਨ ਨੂੰ ਪ੍ਰਾਈਵੇਟ ਹਸਪਤਾਲਾਂ ਨੂੰ 1,060 ਰੁਪਏ ਪ੍ਰਤੀ ਡੋਜ਼ ਦੀ ਦਰ ਨਾਲ ਵੇਚਦੀ ਹੈ ਤੇ ਫਿਰ ਪ੍ਰਾਈਵੇਟ ਹਸਪਤਾਲ ਵੱਲੋਂ ਆਮ ਲੋਕਾਂ ਨੂੰ ਉਹੀ ਟੀਕਾ 1,560 ਪ੍ਰਤੀ ਡੋਜ਼ ਦੇ ਨਾਲ ਲਗਾਇਆ ਜਾਂਦਾ ਹੈ, ਮਤਲਬ ਸਾਫ ਹੈ ਜੋ ਟੀਕਾ ਆਮ ਲੋਕਾਂ ਨੂੰ ਮੁਫਤ ਚ ਲਗਣਾ ਸੀ, ਕਾਂਗਰਸ ਰਾਜ ਦੇ ਸੂਬੇ ’ਚ ਉਹੀ ਟੀਕਾ 3,120 ਰੁਪਏ ਚ ਲੱਗ ਰਿਹਾ ਹੈ। ਇਹ ਕਾਂਗਰਸ ਦੀ Forever Favourite ਵਨ ਟੂ ਕਾ ਫੋਰ ਪਾਲਿਸੀ ਹੈ।
ਇਸ ਤੋਂ ਇਲਾਵਾ ਕੇਂਦਰੀ ਮੰਤਰੀ ਅਨੁਰਾਗ ਠਾਕੁਰ ਨੇ ਅੱਗੇ ਕਿਹਾ ਕਿ ਰਾਜਸਥਾਨ(Rajasthan) ਚ ਗਹਲੋਤ ਸਰਕਾਰ ਪੰਜਾਬ ਤੋਂ ਦੋ ਕਦਮ ਅੱਗੇ ਨਿਕਲ ਗਈ ਹੈ। ਅਨੁਰਾਗ ਠਾਕੁਰ ਨੇ ਕਿਹਾ ਕਿ ਰਾਜਸਥਾਨ ਚ ਪਹਿਲਾਂ 1150 ਲੱਖ ਤੋਂ ਜਿਆਦਾ ਵੈਕਸੀਨ ਦੀ ਡੋਜ਼ ਬਰਬਾਦ ਕੀਤੀ ਗਈ। ਹੁਣ ਸੂਬੇ ਦੇ ਦੱਸ ਜ਼ਿਲ੍ਹਿਆਂ ਦੇ 35 ਵੈਕਸੀਨੇਸ਼ਨ ਸੈਂਟਰ ਤੇ ਵੈਕਸੀਨ ਦੀ ਹਜ਼ਾਰਾਂ ਦੀ ਗਿਣਤੀ ’ਚ ਡੋਜ਼ ਕੁੜੇ ਦੇ ਡੱਬੇ ਚੋਂ ਮਿਲੀਆਂ। ਕਾਂਗਰਸ ਨੇ ਕੁੜੇ ਦੇ ਡੱਬੇ ’ਚ ਵੈਕਸੀਨ ਨਹੀਂ ਜਨਤਾ ਦਾ ਭਰੋਸਾ, ਲੋੜਵੰਦਾਂ ਦੀ ਆਸ, ਬੀਮਾਰਾਂ ਦੀ ਆਖਿਰੀ ਆਸ ਨੂੰ ਸੁੱਟਿਆ ਹੈ, ਇਹ ਸਰਾਸਰ ਵਿਸ਼ਵਾਸਘਾਤ ਹੈ, ਜਨਤਾ ਮੁਆਫ ਨਹੀਂ ਕਰੇਗੀ।
ਇਹ ਵੀ ਪੜੋ: ਪੰਜਾਬ ਕਾਂਗਰਸ ਕਲੇਸ਼: ਕੈਪਟਨ ਅਮਰਿੰਦਰ ਅੱਜ 3-ਮੈਂਬਰੀ ਪੈਨਲ ਅੱਗੇ ਹੋਣਗੇ ਪੇਸ਼