ETV Bharat / bharat

ਐਂਟੀਲੀਆ ਕੇਸ: 12 ਘੰਟੇ ਦੀ ਪੁੱਛਗਿੱਛ ਤੋਂ ਬਾਅਦ ਵਾਜੇ ਗ੍ਰਿਫਤਾਰ, ਕੋਰਟ ’ਚ ਕੀਤਾ ਜਾਵੇਗਾ ਪੇਸ਼ - ਉਦਯੋਗਪਤੀ ਮੁਕੇਸ਼ ਅੰਬਾਨੀ

ਉਦਯੋਗਪਤੀ ਮੁਕੇਸ਼ ਅੰਬਾਨੀ ਦੇ ਦੱਖਣ ਮੁੰਬਈ ਸਥਿਤ ਘਰ ਦੇ ਕੋਲ ਵਿਸਫੋਟਕ ਨਾਲ ਭਰੀ ਐੱਸਯੂਵੀ ਮਿਲਣ ਦੇ ਮਾਮਲੇ ਚ ਮੁੰਬਈ ਪੁਲਿਸ ਦੇ ਅਧਿਕਾਰੀ ਸਚਿਨ ਵਾਜੇ ਨੂੰ ਐੱਨਆਈਏ ਨੇ ਗ੍ਰਿਫਤਾਰ ਕੀਤਾ ਹੈ। ਐੱਨਆਈਏ ਉਸਨੂੰ ਐਤਵਾਰ ਨੂੰ ਕੋਰਟ ਚ ਪੇਸ਼ ਕਰੇਗੀ।

ਤਸਵੀਰ
ਤਸਵੀਰ
author img

By

Published : Mar 14, 2021, 10:26 AM IST

ਮੁੰਬਈ: ਉਦਯੋਗਪਤੀ ਮੁਕੇਸ਼ ਅੰਬਾਨੀ ਦੇ ਦੱਖਣ ਮੁੰਬਈ ਸਥਿਤ ਘਰ ਦੇ ਕੋਲ ਵਿਸਫੋਟਕਾਂ ਨਾਲ ਭਰੀ ਇਕ ਐੱਸਯੂਵੀ ਮਿਲਣ ਦੇ ਮਾਮਲੇ ’ਚ ਜਾਂਚ ਕਰ ਰਹੀ ਰਾਸ਼ਟਰੀ ਜਾਂਚ ਏਜੰਸੀ ਨੇ ਮੁੰਬਈ ਪੁਲਿਸ ਦੇ ਅਧਿਕਾਰੀ ਸਚਿਨ ਵਾਜੇ ਕੋਲੋਂ 12 ਘੰਟੇ ਤੋਂ ਵੀ ਜਿਆਦਾ ਸਮੇਂ ਤੱਕ ਪੁੱਛਗਿੱਛ ਕੀਤੀ। ਪੁੱਛਗਿੱਛ ਤੋਂ ਬਾਅਦ ਉਸਨੂੰ ਸ਼ਨੀਵਾਰ ਦੀ ਰਾਤ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਇਹ ਜਾਣਕਾਰੀ ਜਾਂਚ ਏਜੰਸੀ ਦੇ ਬੁਲਾਰੇ ਨੇ ਦਿੱਤੀ।

ਵਾਜੇ ਦੱਖਣ ਮੁੰਬਈ ਚ ਕੰਬਾਲਾ ਹਿਲ ਸਥਿਤ ਏਜੰਸੀ ਦੇ ਦਫਤਰ ਚ ਕਰੀਬ 11:30 ਵਜੇ ਆਪਣਾ ਬਿਆਨ ਦਰਜ ਕਰਵਾਉਣ ਦੇ ਲਈ ਪਹੁੰਚੇ ਸੀ।

ਐਨਆਈਏ ਦੇ ਬੁਲਾਰੇ ਨੇ ਕਿਹਾ ਕਿ ਸਚਿਨ ਵਾਜੇ ਨੂੰ ਰਾਤ 11 ਵਜੇ 50 ਮਿੰਟ ਤੇ ਐਨਆਈਏ ਨੇ ਮਾਮਲਾ ਆਰਸੀ/1/2021/ਐਨਆਈਏ/ਐਮਯੂਐਮ ਚ ਗ੍ਰਿਫਤਾਰ ਕਰ ਲਿਆ।

ਕਾਰਮਾਇਕਲ ਰੋਡ ਸਥਿਤ ਅੰਬਾਨੀ ਦੇ ਆਵਾਸ ਦੇ ਕੋਲ ਖੜੀ ਇਕ ਐਸਯੂਵੀ ਚ 25 ਫਰਵਰੀ ਨੂੰ ਜਿਲੇਟਿਨ ਦੀ ਲਾਠੀਆਂ ਅਤੇ ਇਕ ਧਮਕੀ ਨਾਲ ਭਰਿਆ ਪੱਤਰ ਮਿਲਿਆ ਸੀ।

ਐੱਨਆਈਏ ਨੇ ਕਿਹਾ ਕਿ ਵਾਜੇ ਨੂੰ 25 ਫਰਵਰੀ ਨੂੰ ਵਿਸਫੋਟਕ ਨਾਲ ਭਰੇ ਵਾਹਨ ਨੂੰ ਖੜਾ ਕਰਨ ਚ ਭੂਮਿਕਾ ਨਿਭਾਉਣ ਅਤੇ ਇਸ ਚ ਸ਼ਾਮਲ ਹੋਣ ਚ ਗ੍ਰਿਫਤਾਰ ਕੀਤਾ ਗਿਆ ਹੈ।

ਇਹ ਵੀ ਪੜੋ: ਹਰਿਆਣਾ ਦੇ ਗ੍ਰਹਿ ਮੰਤਰੀ ਅਨਿਲ ਵਿਜ ਹਾਦਸੇ ’ਚ ਵਾਲ-ਵਾਲ ਬਚੇ

ਐਨਕਾਉਂਟਰ ਸਪੈਸ਼ਲਿਸਟ ਵਾਜੇ ਠਾਣੇ ਨਿਵਾਸੀ ਵਪਾਰੀ ਮਨਸੁਖ ਹਿਰੇਨ ਦੀ ਮੌਤ ਦੇ ਮਾਮਲੇ ਚ ਵੀ ਸਵਾਲਾਂ ਦੇ ਘੇਰੇ ਚ ਹੈ। ਉਕਤ ਸਕਾਰਪਿਓ ਹਿਰਾਨੀ ਦੇ ਕੋਲ ਹੀ ਸੀ ਹਿਰੇਨ ਪੰਜ ਮਾਰਚ ਨੂੰ ਠਾਣੇ ਜ਼ਿਲ੍ਹੇ ਚ ਮਰਿਆ ਹੋਇਆ ਮਿਲਿਆ ਸੀ।

ਅੱਤਵਾਦ ਰੋਧੀ ਦਸਤਾ ਹਿਰੇਨ ਮਾਮਲੇ ਦੀ ਜਾਂਚ ਕਰ ਰਿਹਾ ਹੈ ਹਿਰੇਨ ਦੀ ਲਾਸ਼ ਮਿਲਣ ਦੇ ਕੁਝ ਦਿਨ ਮਗਰੋਂ ਏਟੀਐੱਸ ਨੇ ਅਣਪਛਾਤੇ ਵਿਅਕਤੀਆਂ ਦੇ ਖਿਲਾਫ ਐਫਆਈਆਰ ਦਰਜ ਕੀਤੀ ਗਈ ਸੀ।

ਸ਼ਨੀਵਾਰ ਨੂੰ ਵਾਜੇ ਦਾ ਬਿਆਨ ਦਰਜ ਕਰਦੇ ਹੋਏ ਐੱਨਆਈਏ ਨੇ ਐੱਸਯੂਵੀ ਮਿਲਣ ਮਗਰੋਂ ਅਤੇ ਹਿਰਨ ਦੀ ਕਥਿਤ ਹੱਤਿਆ ਦੇ ਮਾਮਲੇ ਚ ਹੁਣ ਤੱਕ ਦੀ ਕੀਤੀ ਗਈ ਜਾਂਚ ਬਾਰੇ ਜਾਣਕਾਰੀ ਸਾਂਝੀ ਕਰਨ ਲਈ ਕ੍ਰਾਈਮ ਬ੍ਰਾਂਚ ਦੇ ਏਸੀਪੀ ਨਿਤਿਨ ਅਲਾਕਾਨੁਰੇ ਅਤੇ ਏਟੀਐਸ ਦੇ ਏਸੀਪੀ ਸ਼੍ਰੀਪਦ ਕਾਲੇ ਨੂੰ ਬੁਲਾਇਆ ਗਿਆ ਸੀ।

ਅਲਕਨੁਰੇ ਅਤੇ ਕਾਲੇ ਕਰੀਬ ਚਾਰ ਘੰਟੇ ਬਾਅਦ ਐੱਨਆਈਏ ਦਫਤਰ ਤੋਂ ਚਲੇ ਗਏ। ਇਸ ਮਾਮਲੇ ਚ ਮੁੰਬਈ ਪੁਲਿਸ ਦੇ ਕੁਝ ਹੋਰ ਅਧਿਕਾਰੀਆਂ ਤੋਂ ਪੁੱਛਗਿਛ ਕੀਤੇ ਜਾਣ ਦੀ ਸੰਭਾਵਨਾ ਹੈ।

ਕੀ ਹੈ ਮਾਮਲਾ

ਉਦਯੋਗਪਤੀ ਮੁਕੇਸ਼ ਅੰਬਾਨੀ ਦੇ ਦੱਖਣ ਮੁੰਬਈ ਸਥਿਤ ਘਰ ਦੇ ਬਾਹਰ 25 ਫਰਵਰੀ ਨੂੰ ਇਕ ਵਾਹਨ ਚ ਵਿਸਫੋਟਕ ਪਦਾਰਥ ਮਿਲਿਆ ਸੀ। ਉਹ ਵਾਹਨ ਹਿਰੇਨ ਦਾ ਸੀ ਠਾੇ ਚ ਹਿਰੇਨ ਦੀ ਲਾਸ਼ ਮਿਲਣ ਤੋਂ ਬਾਅਦ ਮਾਮਲੇ ਚ ਰਹੱਸ ਹੋਰ ਡੂੰਘਾ ਹੋ ਗਿਆ। ਹਿਰੇਨ ਦੀ ਪਤਨੀ ਨੇ ਦਾਅਵਾ ਕੀਤਾ ਸੀ ਕਿ ਉਨ੍ਹਾਂ ਦੇ ਪਤੀ ਨੇ ਨਵੰਬਰ ਚ ਵਾਜੇ ਨੂੰ ਆਪਣੀ ਕਾਰ ਦਿੱਤੀ ਸੀ ਜਿਸ ਨੂੰ ਮੁੰਬਈ ਅਪਰਾਧ ਸ਼ਾਖ ਚ ਤੈਨਾਤ ਰਹੇ ਅਧਿਕਾਰੀ ਨੇ ਫਰਵਰੀ ਦੇ ਪਹਿਲੇ ਹਫਤੇ ਚ ਵਾਪਿਸ ਕੀਤਾ ਸੀ।

ETV Bharat Logo

Copyright © 2025 Ushodaya Enterprises Pvt. Ltd., All Rights Reserved.