ETV Bharat / bharat

Another Earthquake In Turkey: ਤੁਰਕੀ 'ਚ ਕੁਦਰਤ ਦਾ ਕਹਿਰ ਜਾਰੀ, ਲਗਾਤਾਰ ਤੀਜੇ ਭੂਚਾਲ ਨਾਲ ਕੰਬਿਆ ਤੁਰਕੀ, ਰਿਕਟਰ ਪੈਮਾਨੇ 'ਤੇ 6.0 ਤੀਬਰਤਾ

author img

By

Published : Feb 6, 2023, 8:44 PM IST

ਤੁਰਕੀ ਇਸ ਸਮੇਂ ਲਗਾਤਾਰ ਕੁਦਰਤ ਦੇ ਕਹਿਰ ਦਾ ਸਾਹਮਣਾ ਕਰ ਰਿਹਾ ਅਤੇ ਜ਼ਬਰਦਸਤ ਤੀਬਰਤਾ ਦੇ ਭੁਚਾਲ ਨੇ ਹੁਣ ਤੱਕ ਇਸ ਦੇਸ਼ ਦੇ ਸੈਂਕੜੇ ਨਾਗਰਿਕਾਂ ਦੀ ਜਾਨ ਲੈ ਲਈ ਹੈ। ਅਨਾਦੋਲੂ ਨਿਊਜ਼ ਏਜੰਸੀ ਨੇ ਦੇਸ਼ ਦੀ ਆਫ਼ਤ ਏਜੰਸੀ ਦਾ ਹਵਾਲਾ ਦਿੰਦੇ ਹੋਏ ਦੱਸਿਆ ਕਿ ਰਿਕਟਰ ਪੈਮਾਨੇ 'ਤੇ 6.0 ਦੀ ਤੀਬਰਤਾ ਵਾਲਾ ਤੀਜਾ ਭੂਚਾਲ ਦੱਖਣੀ ਤੁਰਕੀ ਦੇ ਕਾਹਰਾਮਨਮਾਰਸ ਸੂਬੇ ਦੇ ਐਲਬਿਸਤਾਨ ਜ਼ਿਲ੍ਹੇ 'ਚ ਆਇਆ।

ANOTHER FRESH EARTHQUAKE IN SOUTHERN TURKEY HUNDREDS KILLED
Another Earthquake In Turkey: : ਤੁਰਕੀ 'ਚ ਕੁਦਰਤ ਦਾ ਕਹਿਰ ਜਾਰੀ, ਲਗਾਤਾਰ ਤੀਜੇ ਭੂਚਾਲ ਨਾਲ ਕੰਬਿਆ ਤੁਰਕੀ, ਰਿਕਟਰ ਪੈਮਾਨੇ 'ਤੇ 6.0 ਤੀਬਰਤਾ

ਕਾਹਰਾਮਨਮਾਰਸ: ਤੁਰਕੀ 24 ਘੰਟਿਆਂ ਤੋਂ ਵੀ ਘੱਟ ਸਮੇਂ ਵਿੱਚ ਭੂਚਾਲ ਦੇ ਝਟਕਿਆਂ ਨਾਲ ਪੂਰੀ ਤਰ੍ਹਾਂ ਹਿੱਲ ਗਿਆ ਹੈ। USGS ਦਾ ਕਹਿਣਾ ਹੈ ਕਿ 24 ਘੰਟਿਆਂ ਤੋਂ ਵੀ ਘੱਟ ਸਮੇਂ ਵਿੱਚ ਤੁਰਕੀ ਵਿੱਚ ਇੱਕ ਤੋਂ ਬਾਅਦ ਇੱਕ ਤਿੰਨ ਭੂਚਾਲ ਆਏ ਹਨ। ਤਾਜ਼ਾ ਭੂਚਾਲ ਮੱਧ ਤੁਰਕੀ ਵਿੱਚ 6.0 ਮਾਪਿਆ ਗਿਆ ਇਸ ਤੋਂ ਪਹਿਲਾਂ ਤੁਰਕੀ ਦੇ ਕਾਹਰਾਮਨਮਾਰਸ ਸੂਬੇ 'ਚ ਵੀ ਭਿਆਨਕ ਭੂਚਾਲ ਆਇਆ ਸੀ।

ਤੁਰਕੀ ਦੀ ਅਨਾਦੋਲੂ ਨਿਊਜ਼ ਏਜੰਸੀ ਨੇ ਦੇਸ਼ ਦੀ ਆਫ਼ਤ ਏਜੰਸੀ ਦਾ ਹਵਾਲਾ ਦਿੰਦੇ ਹੋਏ ਦੱਸਿਆ ਕਿ ਦੱਖਣੀ ਤੁਰਕੀ ਦੇ ਕਾਹਰਾਮਨਮਾਰਸ ਸੂਬੇ ਦੇ ਐਲਬਿਸਤਾਨ ਜ਼ਿਲ੍ਹੇ ਵਿੱਚ 7.6 ਤੀਬਰਤਾ ਦਾ ਇੱਕ ਹੋਰ ਤਾਜ਼ਾ ਭੂਚਾਲ ਆਇਆ। ਇਸ ਤੋਂ ਪਹਿਲਾਂ ਐਤਵਾਰ ਨੂੰ ਹੀ ਦੱਖਣੀ-ਪੂਰਬੀ ਤੁਰਕੀ ਅਤੇ ਉੱਤਰੀ ਸੀਰੀਆ 'ਚ 7.8 ਤੀਬਰਤਾ ਦਾ ਸ਼ਕਤੀਸ਼ਾਲੀ ਭੂਚਾਲ ਆਇਆ ਸੀ। ਇਸ ਭੂਚਾਲ ਵਿੱਚ ਮਰਨ ਵਾਲਿਆਂ ਦੀ ਗਿਣਤੀ 2,000 ਤੋਂ ਵੱਧ ਹੋ ਗਈ ਹੈ। ਹਜ਼ਾਰਾਂ ਲੋਕ ਅਜੇ ਵੀ ਫਸੇ ਹੋਏ ਹਨ ਅਤੇ ਰਿਪੋਰਟਾਂ ਅਨੁਸਾਰ ਮਰਨ ਵਾਲਿਆਂ ਦੀ ਗਿਣਤੀ ਹੋਰ ਵੱਧ ਸਕਦੀ ਹੈ।

ਏਐਫਪੀ ਨੇ ਜਾਣਕਾਰੀ ਦਿੱਤੀ ਹੈ ਕਿ ਡੈਨਿਸ਼ ਜਿਓਲਾਜੀਕਲ ਇੰਸਟੀਚਿਊਟ ਦਾ ਕਹਿਣਾ ਹੈ ਕਿ ਤੁਰਕੀ ਵਿੱਚ ਭੂਚਾਲ ਦੇ ਝਟਕੇ ਗ੍ਰੀਨਲੈਂਡ ਤੱਕ ਮਹਿਸੂਸ ਕੀਤੇ ਗਏ। ਜਾਣਕਾਰੀ ਮੁਤਾਬਕ ਰਿਕਟਰ ਪੈਮਾਨੇ 'ਤੇ 7.8 ਦੀ ਤੀਬਰਤਾ ਵਾਲੇ ਭੂਚਾਲ ਤੋਂ ਬਾਅਦ ਤੁਰਕੀ ਅਤੇ ਸੀਰੀਆ 'ਚ 2,000 ਤੋਂ ਜ਼ਿਆਦਾ ਲੋਕਾਂ ਦੀ ਮੌਤ ਹੋ ਗਈ ਅਤੇ 6,600 ਤੋਂ ਜ਼ਿਆਦਾ ਜ਼ਖਮੀ ਹੋ ਗਏ। ਬੀਬੀਸੀ ਦੀ ਰਿਪੋਰਟ ਮੁਤਾਬਕ ਤੁਰਕੀ ਦੇ ਰਾਸ਼ਟਰਪਤੀ ਰੇਸੇਪ ਤਇਪ ਏਰਦੋਗਨ ਨੇ ਕਿਹਾ ਕਿ ਮਰਨ ਵਾਲਿਆਂ ਦੀ ਗਿਣਤੀ ਹੁਣ ਵੱਧ ਕੇ 912 ਹੋ ਗਈ ਹੈ, ਜਦਕਿ ਜ਼ਖ਼ਮੀਆਂ ਦੀ ਗਿਣਤੀ 5,383 ਹੋ ਗਈ ਹੈ।

ਇਹ ਵੀ ਪੜ੍ਹੋ: Murder in Rishikesh : ਲੰਗਰ ਹੋਇਆ ਖਤਮ ਤਾਂ ਪੇਚਕਸ ਮਾਰਕੇ ਸੇਵਾਦਾਰ ਦੀ ਲੈ ਲਈ ਜਾਨ, ਗੁਰਦੁਆਰਾ ਸ੍ਰੀ ਹੇਮਕੁੰਟ ਸਾਹਿਬ ਦੀ ਘਟਨਾ

ਇਸ ਤੋਂ ਪਹਿਲਾਂ ਉਪ ਰਾਸ਼ਟਰਪਤੀ ਫੁਆਤ ਓਕਤੇ ਨੇ ਕਿਹਾ ਸੀ ਕਿ 1,700 ਤੋਂ ਵੱਧ ਇਮਾਰਤਾਂ ਨੂੰ ਨੁਕਸਾਨ ਪਹੁੰਚਿਆ ਹੈ। ਇਸ ਤੋਂ ਇਲਾਵਾ, 6.6 ਦੀ ਅਧਿਕਤਮ ਤੀਬਰਤਾ ਦੇ ਨਾਲ ਸ਼ੁਰੂਆਤੀ ਝਟਕੇ ਤੋਂ ਬਾਅਦ ਘੱਟੋ-ਘੱਟ 78 ਲਗਾਤਾਰ ਭੂਚਾਲ ਰਿਕਾਰਡ ਕੀਤੇ ਗਏ ਹਨ। ਤੁਰਕੀ ਦੇ ਸ਼ਹਿਰ ਗਾਜ਼ੀਅਨਟੇਪ ਨੇੜੇ 17.9 ਕਿਲੋਮੀਟਰ ਦੀ ਡੂੰਘਾਈ 'ਤੇ ਸਵੇਰੇ 4.17 ਵਜੇ ਆਏ ਸ਼ਕਤੀਸ਼ਾਲੀ ਭੂਚਾਲ ਦੇ ਝਟਕੇ ਲੇਬਨਾਨ ਅਤੇ ਸਾਈਪ੍ਰਸ 'ਚ ਵੀ ਮਹਿਸੂਸ ਕੀਤੇ ਗਏ। ਭੂਚਾਲ ਦਾ ਕੇਂਦਰ ਕਾਹਰਾਮਨਮਾਰਸ ਸੂਬੇ ਦੇ ਪਜਾਰਸਿਕ ਜ਼ਿਲ੍ਹੇ ਵਿੱਚ ਸੀ, ਤੁਹਾਨੂੰ ਦੱਸ ਦੇਈਏ ਕਿ ਭਾਰਤ ਸਰਕਾਰ ਨੇ ਇਸ ਭਿਆਨਕ ਕੁਦਰਤੀ ਆਫ਼ਤ ਨਾਲ ਨਜਿੱਠਣ ਲਈ ਮਦਦ ਦਾ ਹੱਥ ਵਧਾਇਆ ਹੈ।

ETV Bharat Logo

Copyright © 2024 Ushodaya Enterprises Pvt. Ltd., All Rights Reserved.