ਨਵੀਂ ਦਿੱਲੀ: ਦਿੱਲੀ ਕਾਂਝਵਾਲਾ ਮਾਮਲਾ ਲਗਾਤਾਰ ਸੁਰਖੀਆਂ ਵਿੱਚ ਹੈ। ਨਿੱਤ ਨਵੇਂ ਖੁਲਾਸੇ ਹਰ ਪਲ ਹੋ ਰਹੇ ਹਨ। ਲਗਾਤਾਰ ਨਵੇਂ-ਨਵੇਂ ਖੁਲਾਸਿਆਂ ਦੇ ਵਿਚਕਾਰ ਹੁਣ ਇੱਕ ਵਾਰ ਫਿਰ ਕਾਂਝਵਾਲਾ ਕਾਂਡ ਦੀ ਇੱਕ ਹੋਰ ਸੀਸੀਟੀਵੀ ਫੁਟੇਜ ਸਾਹਮਣੇ ਆਈ ਹੈ। ਇਹ ਸੀਸੀਟੀਵੀ ਫੁਟੇਜ ਅੰਜਲੀ ਦੇ ਕਿਰਾੜੀ ਸਥਿਤ ਘਰ ਦੀ ਦੱਸੀ ਜਾ ਰਹੀ ਹੈ। ਫੁਟੇਜ ਮੁਤਾਬਿਕ ਅੰਜਲੀ ਅਤੇ ਨਿਧੀ ਇਕੱਠੇ ਅੰਜਲੀ ਦੇ ਘਰ ਤੋਂ ਬਾਹਰ ਨਿਕਲਦੇ ਨਜ਼ਰ ਆ ਰਹੇ ਹਨ। ਫੁਟੇਜ 'ਚ ਸਾਫ ਦੇਖਿਆ ਜਾ ਸਕਦਾ ਹੈ ਕਿ ਜਦੋਂ ਇਹ ਲੋਕ ਕਿਰਾੜੀ ਤੋਂ ਨਿਕਲਦੇ ਹਨ ਤਾਂ ਅੰਜਲੀ ਸਕੂਟੀ ਚਲਾਉਂਦੀ ਨਜ਼ਰ ਆ ਰਹੀ ਹੈ। (Another CCTV footage surfaced in Kanjhawala Case).
ਦਰਅਸਲ ਇਹ ਵੀਡੀਓ 31 ਦਸੰਬਰ ਦੀ ਸ਼ਾਮ ਕਰੀਬ 7.10 ਮਿੰਟ ਦਾ ਦੱਸਿਆ ਜਾ ਰਿਹਾ ਹੈ। ਸ਼ੱਕ ਜਤਾਇਆ ਜਾ ਰਿਹਾ ਹੈ ਕਿ ਦੋਵੇਂ ਇੱਥੋਂ ਰਵਾਨਾ ਹੋ ਕੇ ਮੰਗਾਰਾਮ ਪਾਰਕ ਸਥਿਤ ਹੋਟਲ 'ਚ ਪਹੁੰਚ ਗਏ ਸਨ। ਹਾਲਾਂਕਿ ਘਰ ਛੱਡਣ ਅਤੇ ਹੋਟਲ ਤੱਕ ਪਹੁੰਚਣ ਦੇ ਸਮੇਂ ਨੂੰ ਲੈ ਕੇ ਅਜੇ ਵੀ ਵਿਰੋਧਾਭਾਸ ਹੈ। ਫਿਲਹਾਲ ਪੁਲਿਸ ਜਾਂਚ 'ਚ ਹੀ ਸਪੱਸ਼ਟ ਹੋਵੇਗਾ ਕਿ ਇਸ ਵੀਡੀਓ ਦਾ ਅਸਲ ਸੱਚ ਕੀ ਹੈ। ਹਾਲਾਂਕਿ ਇਹ ਜਾਂਚ ਦਾ ਵਿਸ਼ਾ ਹੈ ਅਤੇ ਫਿਲਹਾਲ ਇਸ ਦੀ ਅਧਿਕਾਰਤ ਪੁਸ਼ਟੀ ਦਾ ਇੰਤਜ਼ਾਰ ਕਰਨਾ ਹੋਵੇਗਾ।
ਇਸ ਤੋਂ ਪਹਿਲਾਂ ਵੀਰਵਾਰ ਨੂੰ ਵੀ ਇੱਕ ਸੀਸੀਟੀਵੀ ਫੁਟੇਜ ਸਾਹਮਣੇ ਆਈ ਸੀ। ਇਸ ਫੁਟੇਜ 'ਚ ਦੋਸ਼ੀ ਅਤੇ ਉਸ ਦੀ ਕਾਰ ਸਾਫ ਦਿਖਾਈ ਦੇ ਰਹੀ ਸੀ। ਇਸ ਦੇ ਨਾਲ ਹੀ ਫੁਟੇਜ ਵਿੱਚ ਮੁਲਜ਼ਮਾਂ ਨੂੰ ਕਾਰ ਤੋਂ ਹੇਠਾਂ ਉਤਰਦੇ ਵੀ ਦੇਖਿਆ ਗਿਆ। ਦੱਸਿਆ ਜਾ ਰਿਹਾ ਹੈ ਕਿ ਇਹ ਫੁਟੇਜ ਹਾਦਸੇ ਤੋਂ ਬਾਅਦ ਦੀ ਹੈ। ਫੁਟੇਜ 'ਚ ਦੇਖਿਆ ਜਾ ਸਕਦਾ ਹੈ ਕਿ ਦੋਸ਼ੀ ਕਿਸ ਤਰ੍ਹਾਂ ਕਾਰ 'ਚੋਂ ਹੇਠਾਂ ਉਤਰਿਆ, ਜਿਸ ਤੋਂ ਬਾਅਦ ਕਾਰ ਚਾਲਕ ਉਸ ਨੂੰ ਭਜਾ ਕੇ ਲੈ ਗਿਆ। ਫਿਲਹਾਲ ਪੁਲਿਸ ਨੇ ਇਸ ਸੀਸੀਟੀਵੀ ਫੁਟੇਜ ਦੇ ਆਧਾਰ 'ਤੇ ਵੀ ਮੁਲਜ਼ਮਾਂ ਤੋਂ ਪੁੱਛਗਿੱਛ ਸ਼ੁਰੂ ਕਰ ਦਿੱਤੀ ਹੈ।