ਕਰਨਾਟਕ: ਮੰਗਲੌਰ ਦਾ ਪੋਰਟ ਪੁਲਿਸ ਸਟੇਸ਼ਨ ਹੀ ਇਕ ਔਰਤ ਦੇ ਸਿਰ ਦੀ ਛੱਤ ਬਣ ਗਿਆ ਹੈ। ਪੁਲਿਸ ਵਾਲੇ ਉਸ ਦੇ ਪਰਿਵਾਰ ਦੇ ਮੈਂਬਰਾਂ ਵਾਂਗ ਹਨ। ਲਗਭਗ ਚਾਰ ਦਹਾਕੇ ਪਹਿਲਾਂ, ਪੋਰਟ ਪੁਲਿਸ ਸਟੇਸ਼ਨ ਦੇ ਕਰਮਚਾਰੀਆਂ ਨੂੰ ਇਹ ਔਰਤ ਹੋਨੱਮਾ ਰੇਲਵੇ ਸਟੇਸ਼ਨ 'ਤੇ ਮਿਲੀ ਸੀ। ਉਸ ਸਮੇਂ ਇਹ ਔਰਤ ਸਿਰਫ 20 ਸਾਲਾਂ ਦੀ ਸੀ। ਉਸ ਸਮੇਂ, ਇੱਕ ਪੁਲਿਸ ਅਧਿਕਾਰੀ ਉਸ ਨੂੰ ਥਾਣੇ ਲੈ ਆਇਆ, ਕਿਉਂਕਿ ਉਹ ਬੋਲ ਨਹੀਂ ਸਕਦੀ ਅਤੇ ਸੁਣ ਨਹੀਂ ਸਕਦੀ ਸੀ। ਪੋਰਟ ਪੁਲਿਸ ਨੇ ਇਸ ਗੂੰਗੇ ਅਤੇ ਬੋਲੀ ਔਰਤ ਨੂੰ ਥਾਣੇ ਵਿੱਚ ਪਨਾਹ ਦੇਣ ਦਾ ਫੈਸਲਾ ਕੀਤਾ ਅਤੇ ਉਸ ਦਾ ਨਾਮ ਹੋਨੱਮਾ ਰੱਖਿਆ।
ਇੰਸਪੈਕਟਰ ਗੋਵਿੰਦਰਾਜੂ ਨੇ ਦੱਸਿਆ ਕਿ ਹੋਨੱਮਾ ਲਗਭਗ 30 ਸਾਲਾਂ ਤੋਂ ਸਾਡੇ ਥਾਣੇ ਵਿੱਚ ਕੰਮ ਕਰ ਰਹੀ ਹੈ। ਉਹ ਥਾਣੇ ਦੇ ਸਾਰੇ ਕੰਮਾਂ ਵਿੱਚ ਸਹਾਇਤਾ ਕਰਦੀ ਹੈ। ਬਹੁਤ ਸਾਰੇ ਪੁਲਿਸ ਅਧਿਕਾਰੀ ਆਏ ਅਤੇ ਚਲੇ ਗਏ, ਪਰ ਹੋਨੱਮਾ ਉਸ ਸਮੇਂ ਤੋਂ ਪੋਰਟ ਪੁਲਿਸ ਸਟੇਸ਼ਨ ਨਾਲ ਭਾਵਨਾਤਮਕ ਤੌਰ 'ਤੇ ਜੁੜੀ ਹੋਈ ਹੈ।
ਹਾਲਾਂਕਿ ਪੁਲਿਸ ਨੇ ਉਨ੍ਹਾਂ ਦੇ ਠਿਕਾਣੇ ਅਤੇ ਉਨ੍ਹਾਂ ਦੇ ਮਾਪਿਆਂ ਦਾ ਪਤਾ ਲਗਾਉਣ ਦੀ ਬਹੁਤ ਕੋਸ਼ਿਸ਼ ਕੀਤੀ, ਪਰ ਸਾਰੇ ਯਤਨ ਵਿਅਰਥ ਗਏ। ਫਿਰ ਪੁਲਿਸ ਨੇ ਉਸ ਨੂੰ ਥਾਣੇ ਵਿੱਚ ਹੀ ਪਨਾਹ ਦੇਣ ਦਾ ਫੈਸਲਾ ਕੀਤਾ ਅਤੇ ਉਸ ਨੂੰ ਥਾਣੇ ਵਿੱਚ ਛੋਟੇ-ਮੋਟੇ ਕੰਮ ਕਰਨ ਲਈ ਕਿਹਾ ਗਿਆ। ਉਹ ਥਾਣੇ ਵਿੱਚ ਸਫਾਈ ਸਮੇਤ ਹੋਰ ਛੋਟੇ-ਛੋਟੇ ਕੰਮ ਕਰ ਰਹੀ ਹੈ। ਥਾਣੇ ਦੇ ਨਾਲ ਲਗਦੇ ਇੱਕ ਛੋਟੇ ਕਮਰੇ ਵਿੱਚ ਪੋਰਟ ਪੁਲਿਸ ਨੇ ਉਸ ਦੀ ਰਿਹਾਇਸ਼ ਦਾ ਪ੍ਰਬੰਧ ਕੀਤਾ ਹੈ।
ਇੰਸਪੈਕਟਰ ਨੇ ਕਿਹਾ ਕਿ ਇਸ ਥਾਣੇ ਵਿੱਚ ਤਾਇਨਾਤ ਅਧਿਕਾਰੀ ਅਤੇ ਸਟਾਫ ਬਦਲ ਜਾਂਦੇ ਹਨ, ਪਰ ਹੋਨੱਮਾ ਇਸ ਥਾਣੇ ਦੇ ਸਥਾਈ ਮੈਂਬਰ ਵਰਗੀ ਹੈ। ਉਹ ਇਸ ਥਾਣੇ ਅਤੇ ਇਥੇ ਦੇ ਕਾਰਜਾਂ ਤੋਂ ਚੰਗੀ ਤਰ੍ਹਾਂ ਜਾਣੂ ਹੈ। ਉਹ ਜਾਣਦੇ ਹਨ ਕਿ ਕਿਹੜੀਆਂ ਚੀਜ਼ਾਂ, ਕਿੱਥੇ ਰੱਖੀਆਂ ਜਾਂਦੀਆਂ ਹਨ। ਉਹ ਪਾਣੀ ਦੀ ਸਪਲਾਈ ਦੇ ਸਰੋਤ, ਪਾਣੀ ਵਾਲਵ ਨੂੰ ਚਾਲੂ ਕਰਨਾ ਜਾਂ ਬੰਦ ਕਰਨਾ ਵਰਗੇ ਰੁਟੀਨ ਕੰਮ ਕਰਦੀ ਹੈ।
ਦੱਸ ਦਈਏ ਕਿ ਹੋਨੱਮਾ ਦੇ ਆਧਾਰ ਕਾਰਡ ਅਤੇ ਬੈਂਕ ਖਾਤੇ ਵਿੱਚ ਪੋਰਟ ਪੁਲਿਸ ਸਟੇਸ਼ਨ ਦਾ ਹੀ ਸਥਾਈ ਪਤਾ ਹੈ। ਕਿਉਂਕਿ, ਸਾਰੇ ਪੁਲਿਸ ਕਰਮਚਾਰੀ ਉਸ ਨੂੰ ਆਪਣੇ ਪਰਿਵਾਰ ਦਾ ਮੈਂਬਰ ਮੰਨਦੇ ਹਨ। ਇਸ ਲਈ ਉਹ ਆਪਣੇ ਪਰਿਵਾਰ ਦੇ ਸ਼ੁਭ ਕਾਰਜਾਂ ਅਤੇ ਪ੍ਰੋਗਰਾਮਾਂ ਵਿੱਚ ਵੀ ਹੋਨੱਮਾ ਨੂੰ ਸ਼ਾਮਲ ਕਰਦੇ ਹਨ। ਇੱਥੋਂ ਤੱਕ ਕਿ ਪੁਲਿਸ ਉਨ੍ਹਾਂ ਨੂੰ ਬੁਢਾਪਾ ਪੈਨਸ਼ਨ ਅਤੇ ਹੋਰ ਸਮਾਜਿਕ ਸੁਰੱਖਿਆ ਦੇ ਲਾਭ ਵੀ ਦਿਲਾਉਣ ਦੀ ਕੋਸ਼ਿਸ਼ ਕਰ ਰਹੀ ਹੈ।
ਗੋਵਿੰਦਰਾਜੂ ਨੇ ਦੱਸਿਆ ਕਿ ਸਾਡਾ ਸਟਾਫ ਉਨ੍ਹਾਂ ਦੀ ਭਲਾਈ ਦਾ ਖਿਆਲ ਰੱਖਦਾ ਹੈ, ਜੇ ਉਹ ਬੀਮਾਰ ਹੋ ਜਾਂਦੀ ਹੈ ਤਾਂ ਸਾਡਾ ਸਟਾਫ ਉਸ ਨੂੰ ਹਸਪਤਾਲ ਲੈ ਜਾਂਦਾ ਹੈ ਅਤੇ ਜ਼ਰੂਰੀ ਇਲਾਜ ਅਤੇ ਦਵਾਈਆਂ ਪ੍ਰਦਾਨ ਕਰਵਾਉਂਦਾ ਹੈ। ਸਾਡਾ ਉਨ੍ਹਾਂ ਨਾਲ ਭਾਵਨਾਤਮਕ ਸਬੰਧ ਹੈ। ਉਨ੍ਹਾਂ ਦੇ ਬਿਨਾਂ ਅਸੀਂ ਸਾਰੇ ਇੱਕ ਖਾਲੀਪਣ ਮਹਿਸੂਸ ਕਰਦੇ ਹਾਂ।
ਪੁਲਿਸ ਦਾ ਇਹ ਕੰਮ ਸਾਰਿਆਂ ਲਈ ਪ੍ਰੇਰਣਾਦਾਇਕ ਹੈ। ਇਸ ਯੁੱਗ ਵਿਚ, ਜਿਥੇ ਬੱਚੇ ਆਪਣੇ ਮਾਪਿਆਂ ਨੂੰ ਵਰਥ ਆਸ਼ਰਮ ਵਿਚ ਭੇਜ ਦਿੰਦੇ ਹਨ, ਉੱਥੇ ਹੀ ਪੋਰਟ ਪੁਲਿਸ ਨੇ ਇਕ ਅਨਾਥ ਔਰਤ ਨੂੰ ਪਨਾਹ ਦਿੱਤੀ ਹੈ ਅਤੇ ਉਨ੍ਹਾਂ ਦੀ ਚੰਗੀ ਦੇਖਭਾਲ ਵੀ ਕੀਤੀ ਹੈ। ਚਾਰ ਦਹਾਕੇ ਪਹਿਲਾਂ ਰੇਲਵੇ ਸਟੇਸ਼ਨ 'ਤੇ ਮਿਲੀ ਇਸ ਯਤੀਮ ਔਰਤ ਨੂੰ ਪਨਾਹ ਦੇਣ ਲਈ ਪੁਲਿਸ ਨੂੰ ਇੱਕ ਵੱਡਾ ਸੈਲਊਟ ਤਾਂ ਬਣਦਾ ਹੈ।