ਮੰਡੀ ਧਰਮਪੁਰ: ਹਿਮਾਚਲ ਪ੍ਰਦੇਸ਼ ਦੇ ਮੰਡੀ ਜਿਲੇ ਵਿੱਚ ਘਾਹ ਕੱਟਣ ਗਈ ਇੱਕ ਬਜ਼ੁਰਗ ਮਹਿਲਾ (old woman) ਉਤੇ ਤੇਂਦੂਏ ਨਾਲ ਹਮਲਾ ਕਰ ਦਿੱਤਾ। ਮਹਿਲਾ ਨੇ ਵੀ ਤੇਂਦੂਏ ਦਾ ਡਟ ਕੇ ਮੁਕਾਬਲਾ ਕੀਤਾ। ਮਹਿਲਾ ਦੀ ਬਹਾਦਰੀ ਅੱਗੇ ਤੇਂਦੂਆ ਭੱਜਣ ਲਈ ਮਜਬੂਰ ਹੋ ਗਿਆ। ਅਸਲ ਚ ਮੰਡੀ ਦੇ ਹੁਕਲ ਪਿੰਡ ਦੀ ਬਜ਼ੁਰਗ ਬਰਫੀ ਦੇਵੀ ਪਿੰਡ ਦੀਆਂ ਮਹਿਲਾਵਾਂ ਨਾਲ ਖੇਤਾਂ ਵਿੱਚੋਂ ਪਸ਼ੂਆਂ ਲਈ ਘਾਹ ਲੈਣ ਗਈ ਸੀ।
ਖੇਤਾਂ ਵਿੱਚ ਘਾਹ ਕੱਟਣ ਦੌਰਾਨ ਇੱਕ ਤੇਂਦੂਏ ਨੇ ਬਜ਼ੁਰਗ ਮਹਿਲਾ ਉਤੇ ਹਮਲਾ ਕਰ ਦਿੱਤਾ। ਬਜ਼ੁਰਗ ਮਹਿਲਾ ਨੇ ਵੀ ਤੇਂਦੂਏ ਦੇ ਅੱਗੇ ਹਾਰ ਨਹੀਂ ਮੰਨੀ। ਮਹਿਲਾ ਨੇ ਤੇਂਦੂਏ ਤੇ ਹੱਥ ਵਿੱਚ ਫੜੀ ਦਾਤੀ ਨਾਲ ਵਾਰ ਕਰਨਾ ਸ਼ੁਰੂ ਕਰ ਦਿੱਤਾ। ਇਸਦੇ ਨਾਲ ਮਹਿਲਾ ਨੇ ਜ਼ੋਰ ਨਾਲ ਰੌਲਾ ਪਾਉਣਾ ਸ਼ੁਰੂ ਕਰ ਦਿੱਤਾ। ਮਹਿਲਾ ਦਾ ਰੌਲਾ ਸੁਣ ਕੇ ਆਲੇ- ਦੁਆਲੇ ਘਾਹ ਕੱਟ ਰਹੇ ਲੋਕ ਮੌਕੇ ਤੇ ਪਹੁੰਚ ਗਏ ਅਤੇ ਤੇਂਦੂਆ ਇਕੱਠ ਨੂੰ ਦੇਖ ਕੇ ਭੱਜ ਗਿਆ। ਇਸ ਤੋਂ ਬਾਅਦ ਲੋਕਾਂ ਨੇ ਮਹਿਲਾ ਨੂੰ ਹਸਪਤਾਲ ਪਹੁੰਚਾਇਆ।
ਇਹ ਵੀ ਪੜੋ: ਨਵਾਂਸ਼ਹਿਰ ਦੇ ਕਿਸਾਨਾਂ ਵੱਲੋਂ ਸੰਸਦ ਮਨੀਸ਼ ਤਿਵਾੜੀ ਦਾ ਵਿਰੋਧ ਕੀਤਾ
ਲੋਕਾਂ ਵੱਲੋਂ ਤੇਂਦੂਏ ਨੂੰ ਫੜਨ ਦੀ ਮੰਗ ਕੀਤੀ ਜਾ ਰਹੀ ਹੈ। ਇਸ ਮਾਮਲੇ ਦੀ ਸੂਚਨਾ ਵਣ ਵਿਭਾਗ ਅਤੇ ਪੁਲਿਸ ਨੂੰ ਦੇ ਦਿੱਤੀ ਗਈ ਹੈ। ਤੇਂਦੂਏ ਦੇ ਹਮਲੇ ਤੋਂ ਬਾਅਦ ਲੋਕਾਂ ਵਿੱਚ ਦਹਿਸਤ ਦਾ ਮਾਹੌਲ ਹੈ। ਲੋਕਾਂ ਨੇ ਤੇਂਦੂਏ ਨੂੰ ਫੜਨ ਦੇ ਲਈ ਵਣ ਵਿਭਾਗ ਨੂੰ ਗੁਹਾਰ ਲਗਾਈ ਹੈ ਤਾਂ ਕਿ ਕੋਈ ਹੋਰ ਤੇਂਦੂਏ ਦਾ ਸ਼ਿਕਾਰ ਨਾ ਹੋਵੇ।