ETV Bharat / bharat

80 ਸਾਲਾ ਬਜ਼ੁਰਗ ਮਹਿਲਾ ਨੂੰ ਵੇਖ ਆ ਜਾਵੇਗਾ ਰੋਣਾ!

ਦਿੱਲੀ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਸਵਾਤੀ ਮਾਲੀਵਾਲ ਕਿਫੋਸਿਸ ਤੋਂ ਪੀੜਤ ਇੱਕ ਬਜ਼ੁਰਗ ਮਹਿਲਾ ਦੀ ਮਦਦ ਲਈ ਅੱਗੇ ਆਏ ਹਨ। ਬਿਮਾਰੀ ਦੇ ਚੱਲਦੇ ਬਜ਼ੁਰਗ ਮਹਿਲਾ ਦੀ ਪਿੱਠ ਪੂਰੀ ਤਰ੍ਹਾਂ ਝੁਕੀ ਹੋਈ ਹੈ। ਇਸ ਤੋਂ ਬਾਅਦ ਵੀ, ਉਹ ਮੱਕੀ ਵੇਚ ਕੇ ਆਪਣਾ ਅਤੇ ਆਪਣੇ ਪੋਤੇ -ਪੋਤੀਆਂ ਦਾ ਪਾਲਣ -ਪੋਸ਼ਣ ਕਰ ਰਹੀ ਹੈ। ਸਵਾਤੀ ਮਾਲੀਵਾਲ ਨੇ ਨਾ ਸਿਰਫ ਕਮਿਸ਼ਨ ਦੀ ਤਰਫੋਂ ਮਦਦ ਕੀਤੀ ਹੈ ਬਲਕਿ ਲੋਕਾਂ ਨੂੰ ਮਦਦ ਲਈ ਅੱਗੇ ਆਉਣ ਦੀ ਅਪੀਲ ਕੀਤੀ।

ਕਿਫੋਸਿਸ ਤੋਂ ਪੀੜਤ 80 ਸਾਲਾ ਬਜ਼ੁਰਗ ਮਹਿਲਾ ਠੇਲੀ ‘ਤੇ ਵੇਚ ਰਹੀ ਹੈ ਮੱਕੀ

author img

By

Published : Jul 31, 2021, 1:19 PM IST

ਨਵੀਂ ਦਿੱਲੀ: ਦਿੱਲੀ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਸਵਾਤੀ ਮਾਲੀਵਾਲ ਕਿਫੋਸਿਸ ਤੋਂ ਪੀੜਤ ਇੱਕ ਬਜ਼ੁਰਗ ਔਰਤ ਦੀ ਮਦਦ ਲਈ ਅੱਗੇ ਆਏ ਹਨ। ਬਿਮਾਰੀ ਦੇ ਚੱਲਦੇ ਬਜ਼ੁਰਗ ਮਹਿਲਾ ਦੀ ਪਿੱਠ ਪੂਰੀ ਤਰ੍ਹਾਂ ਮੁੜੀ ਹੋਈ ਹੈ ਭਾਵ ਉਨ੍ਹਾਂ ਦੀ ਪਿੱਠ ਵਿੱਚ ਕੁੱਬ ਹੈ ਪਰ ਫਿਰ ਵੀ ਆਪਣਾ ਢਿੱਡ ਭਰਨ ਦੇ ਲਈ 80 ਸਾਲ ਦੀ ਉਮਰ ਵਿੱਚ ਰੇਹੜੀ ‘ਤੇ ਮੱਕੀ ਵੇਚ ਕੇ ਆਪਣੇ ਪਰਿਵਾਰ ਦਾ ਗੁਜਾਰਾ ਕਰ ਰਹੇ ਹਨ।

ਫੰਡ ਜੁਟਾਉਣ ਵਾਲੀ ਸੰਸਥਾ ਕੀਟੋ ਤੋਂ ਮਿਲੀ ਜਾਣਕਾਰੀ ਦੇ ਅਨੁਸਾਰ, ਬਜ਼ੁਰਗ ਮਹਿਲਾ ਵਿਧਵਾ ਹੈ ਅਤੇ ਇੱਕ ਝੁੱਗੀ ਵਿੱਚ ਦਿੱਲੀ ਦੇ ਰਘੁਵੀਰ ਨਗਰ ਚ ਆਪਣੇ ਪੋਤੇ-ਪੋਤੀਆਂ, ਇੱਕ 12 ਸਾਲਾ ਲੜਕੀ ਅਤੇ 10 ਸਾਲ ਦੇ ਲੜਕੇ ਦੀ ਦੇਖਭਾਲ ਇਕੱਲੀ ਕਰ ਰਹੀ ਹੈ। ਬਜ਼ੁਰਗ ਮਾਂ ਨੂੰ ਉਸਦਾ ਪੁੱਤ ਇਕੱਲਾ ਛੱਡ ਗਿਆ ਹੈ ਜਿਸ ਕਰਕੇ ਉਹ ਹੀ ਹੁਣ ਆਪਣੇ ਪਰਿਵਾਰ ਦਾ ਪਾਲਣ ਪੋਸ਼ਣ ਕਰ ਰਹੀ ਹੈ।

ਬਜ਼ੁਰਗ ਮਹਿਲਾ ਦੇ ਪੋਤੇ -ਪੋਤੀਆਂ ਨੇੜਲੇ ਸਕੂਲ ਵਿੱਚ ਪੜ੍ਹ ਰਹੇ ਹਨ। ਲੜਕਾ ਡਾਕਟਰ ਬਣਨਾ ਚਾਹੁੰਦਾ ਹੈ ਅਤੇ ਲੜਕੀ ਅਧਿਆਪਕ ਬਣਨਾ ਚਾਹੁੰਦੀ ਹੈ। ਦੋਵੇਂ ਬੱਚੇ ਖਾਣਾ ਬਣਾਉਣ, ਮੱਕੀ ਖਰੀਦਣ ਅਤੇ ਵੇਚਣ ਵਿੱਚ ਵੀ ਆਪਣੀ ਦਾਦੀ ਦੀ ਮਦਦ ਕਰਦੇ ਹਨ। ਉਸਦਾ ਕਦੇ ਵੀ ਆਮ ਬਚਪਨ ਨਹੀਂ ਰਿਹਾ।

ਦਿੱਲੀ ਮਹਿਲਾ ਕਮਿਸ਼ਨ ਨੇ ਮਹਿਲਾ ਅਤੇ ਉਸ ਦੇ ਪੋਤੇ -ਪੋਤੀਆਂ ਨਾਲ ਮੁਲਾਕਾਤ ਕੀਤੀ ਅਤੇ ਉਨ੍ਹਾਂ ਦੀ ਝੁੱਗੀ ਵਿੱਚ ਜਾ ਕੇ ਸਥਿਤੀ ਨੂੰ ਸਮਝਿਆ। ਇਸ ਤੋਂ ਇਲਾਵਾ, ਕਮਿਸ਼ਨ ਵੱਲੋਂ ਉਨ੍ਹਾਂ ਦੀ ਮਾਲੀ ਸਹਾਇਤਾ ਵੀ ਕੀਤੀ ਗਈ ਅਤੇ ਉਨ੍ਹਾਂ ਦੀ ਮਦਦ ਲਈ ਕੇਟੋ ਨਾਲ ਸਾਂਝੇਦਾਰੀ ਵੀ ਕੀਤੀ ਹੈ। ਕੇਟੋ ਦੁਆਰਾ ਇਕੱਠੀ ਕੀਤੀ ਜਾਣ ਵਾਲੀ ਰਕਮ ਸਿੱਧੇ ਉਸਦੇ ਬੈਂਕ ਖਾਤੇ ਵਿੱਚ ਟ੍ਰਾਂਸਫਰ ਕੀਤੀ ਜਾਏਗੀ। ਸਵਾਤੀ ਮਾਲੀਵਾਲ ਨੇ ਟਵਿੱਟਰ ਰਾਹੀਂ ਲੋਕਾਂ ਨੂੰ ਮਹਿਲਾ ਦੀ ਮੱਦਦ ਕਰਨ ਦੀ ਅਪੀਲ ਕੀਤੀ ਹੈ।

ਡੀਸੀਡਬਲਯੂ ਦੀ ਚੇਅਰਪਰਸਨ ਸਵਾਤੀ ਮਾਲੀਵਾਲ ਨੇ ਕਿਹਾ, 'ਬਜ਼ੁਰਗ ਔਰਤ ਦੀ ਹਾਲਤ ਦੇਖ ਕੇ ਬਹੁਤ ਦੁੱਖ ਹੋਇਆ। ਉਨ੍ਹਾਂ ਆਮ ਲੋਕਾਂ ਨੂੰ ਵੱਧ ਤੋਂ ਵੱਧ ਉਸ ਮਹਿਲਾ ਦੀ ਮਦਦ ਕਰਨ ਦੀ ਅਪੀਲ ਕੀਤੀ ਹੈ।

ਇਹ ਵੀ ਪੜ੍ਹੋ: ਮੋਦੀ ਸਰਕਾਰ ਦੇ ਰਹੀ 15 ਲੱਖ ਰੁਪਏ ਜਿੱਤਣ ਦਾ ਮੌਕਾ, ਸਿਰਫ ਤੁਸੀਂ ਕਰੋਂ ਇਹ ਕੰਮ...

ETV Bharat Logo

Copyright © 2024 Ushodaya Enterprises Pvt. Ltd., All Rights Reserved.