ਪ੍ਰਯਾਗਰਾਜ: ਉੱਤਰ ਪ੍ਰਦੇਸ਼ ਦੇ ਜ਼ਿਲ੍ਹੇ ਪ੍ਰਯਾਗਰਾਜ ਵਿੱਚ ਖਾਦ ਬਣਾਉਣ ਵਾਲੀ ਕੰਪਨੀ ਈਫਕੋ ਵਿੱਚ ਅਮੋਨੀਆ ਗੈਸ ਲੀਕ ਹੋ ਗਈ ਹੈ। ਗੈਸ ਲੀਕ ਹੋਣ ਕਾਰਨ ਕੰਪਨੀ ਦੇ ਦੋ ਵੱਡੇ ਅਧਿਕਾਰੀਆਂ ਦੀ ਮੌਤ ਹੋ ਗਈ ਹੈ ਅਤੇ 15 ਤੋਂ ਵੱਧ ਲੋਕਾਂ ਦੀ ਹਾਲਾਤ ਵਿਗੜ ਗਈ ਹੈ। ਗੈੱਸ ਲੀਕ ਹੋਣ ਕਾਰਨ ਫੱਟੜ ਹੋਏ ਲੋਕਾਂ ਨੂੰ ਇਲਾਜ ਲਈ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ। ਮੰਗਲਵਾਰ ਦੇਰ ਰਾਤ ਨੂੰ ਗੈਸ ਲੀਕ ਹੋਣ ਸ਼ੰਕਾ ਜਤਾਈ ਜਾ ਰਹੀ ਹੈ।
ਮੰਗਲਵਾਰ ਦੇਰ ਰਾਤ ਨੂੰ ਈਫਕੋ ਵਿੱਚ ਗੈੱਸ ਲੀਕ ਹੋਣੀ ਸ਼ੁਰੂ ਹੋਈ ਜਿਸ ਤੋਂ ਬਾਅਦ ਦੋਨਾਂ ਪਲਾਟਾਂ ਨੂੰ ਬੰਦ ਕਰ ਦਿੱਤਾ ਗਿਆ ਸੀ ਪਰ ਜਦੋਂ ਤੱਕ ਪਲਾਟਾਂ ਨੂੰ ਬੰਦ ਕੀਤਾ ਗਿਆ ਉਦੋਂ ਤੱਕ ਗੈੱਸ ਦੀ ਚਪੇਟ ਵਿੱਚ ਆਏ ਦੋ ਅਧਿਕਾਰੀਆਂ ਦੀ ਮੌਤ ਹੋ ਗਈ ਸੀ।
ਈਫਕੋ ਯੂਰੀਆ ਬਣਾਉਣ ਵਾਲੀ ਦੇਸ਼ ਦੀ ਸਭ ਤੋਂ ਵੱਡੀ ਕੰਪਨਿਆਂ ਵਿੱਚੋ ਇੱਕ ਹੈ। ਇੱਥੇ ਗੈੱਸ ਲੀਕ ਕਿਸ ਤਰ੍ਹਾਂ ਹੋਈ ਇਸ ਦਾ ਅਜੇ ਤੱਕ ਕੁਝ ਵੀ ਪਤਾ ਨਹੀਂ ਲੱਗ ਸਕਿਆ ਹੈ। ਈਫਕੋ ਦੇ ਪੀਆਰਓ ਨੇ ਦੱਸਿਆ ਕਿ ਹਾਦਸੇ ਵਿੱਚ ਅਸਿਸਟੈਂਟ ਮੈਨੇਜਰ ਬੀਪੀ ਸਿੰਘ ਅਤੇ ਡਿਪਟੀ ਮੈਨੇਜਰ ਅਭਿਨੰਦਨ ਦੀ ਮੌਤ ਹੋ ਗਈ ਹੈ।