ETV Bharat / bharat

ਪੀਐਮ ਮੋਦੀ ਨਾਲ ਕਸ਼ਮੀਰ ਮੁੱਦੇ ‘ਤੇ ਅਮਿਤ ਸ਼ਾਹ ਦੀ ਮੀਟਿੰਗ ਜਾਰੀ

author img

By

Published : Oct 19, 2021, 12:48 PM IST

ਕੇਂਦਰੀ ਗ੍ਰਹਿ ਮੰਤਰੀ (Union Home Minister) ਅਮਿਤ ਸ਼ਾਹ (Amit Shah) ਮੰਗਲਵਾਰ ਸਵੇਰੇ ਪ੍ਰਧਾਨ ਮੰਤਰੀ (Prime Minister) ਨਰੇਂਦਰ ਮੋਦੀ (Narender Modi) ਨਾਲ ਮੁਲਾਕਾਤ ਕਰਨ ਪੁੱਜ ਗਏ ਹਨ। ਉਹ ਪੀਐਮ ਨਾਲ ਕਸ਼ਮੀਰ (Kashmir) ਸਮੇਤ ਹੋਰ ਕੌਮੀ ਮੁੱਦਿਆਂ (National Issues) ‘ਤੇ ਚਰਚਾ ਕਰ ਰਹੇ ਹਨ।

ਪੀਐਮ ਮੋਦੀ ਨਾਲ ਕਸ਼ਮੀਰ ਮੁੱਦੇ ‘ਤੇ ਅਮਿਤ ਸ਼ਾਹ ਦੀ ਮੀਟਿੰਗ ਜਾਰੀ
ਪੀਐਮ ਮੋਦੀ ਨਾਲ ਕਸ਼ਮੀਰ ਮੁੱਦੇ ‘ਤੇ ਅਮਿਤ ਸ਼ਾਹ ਦੀ ਮੀਟਿੰਗ ਜਾਰੀ

ਨਵੀਂ ਦਿੱਲੀ: ਗ੍ਰਹਿ ਮੰਤਰੀ ਅਮਿਤ ਸ਼ਾਹ ਅੱਜ ਸਵੇਰੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨਾਲ ਮਿਲਣ ਲਈ ਉਨ੍ਹਾਂ ਦੇ ਪ੍ਰਧਾਨ ਮੰਤਰੀ ਰਿਹਾਇਸ਼ (PM Residence) ‘ਤੇ ਪੁਈਜੇ। ਉਥੇ ਉਨ੍ਹਾਂ ਦੀ ਇਸ ਵੇਲੇ ਮੁਲਾਕਾਤ ਚਲ ਰਹੀ ਹੈ। ਪੀਐਮ ਮੋਦੀ ਅਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਵਿਚਾਲੇ ਇਹ ਮੀਟਿੰਗ ਕੈਬਨਿਟ ਦੀ ਮੀਟਿੰਗ ਤੋਂ ਠੀਕ ਪਹਿਲਾਂ ਹੋ ਰਹੀ ਹੈ। ਅਜਿਹਾ ਮੰਨਿਆ ਜਾ ਰਿਹਾ ਹੈ ਕਿ ਗ੍ਰਹਿ ਮੰਤਰੀ ਪੀਐਮ ਮੋਦੀ ਦੇ ਨਾਲ ਕਸ਼ਮੀਰ ਸਮੇਤ ਹੋਰ ਕੌਮੀ ਮੁੱਦਿਆਂ ‘ਤੇ ਚਰਚਾ ਕਰ ਰਹੇ ਹਨ।

ਸੋਮਵਾਰ ਨੂੰ ਕੌਮੀ ਸੁਰੱਖਿਆ ‘ਤੇ ਹੋਈ ਸੀ ਮੀਟਿੰਗ

ਪੀਐਮ ਮੋਦੀ ਦੇ ਨਾਲ ਗ੍ਰਹਿ ਮੰਤਰੀ ਦੀ ਮੁਲਾਕਾਤ ਅਜਿਹੇ ਸਮੇਂ ਹੋ ਰਹੀ ਹੈ, ਜਦੋਂ ਇਸ ਤੋਂ ਠੀਕ ਇੱਕ ਦਿਨ ਪਹਿਲਾਂ ਸੋਮਵਾਰ ਨੂੰ ਅਮਿਤ ਸ਼ਾਹ ਨੇ ਕੌਮੀ ਸੁਰੱਖਿਆ (National Security) ਮੁੱਦੇ ‘ਤੇ ਲਗਭਗ ਛੇ ਘੰਟੇ ਲੰਮੀ ਮੀਟਿੰਗ ਕੀਤੀ ਸੀ। ਇਸ ਮੀਟਿੰਗ ਵਿੱਚ ਉਨ੍ਹਾਂ ਨੇ ਅੰਤਰੀ ਸੁਰੱਖਿਆ (Internal Security) ਨੂੰ ਲੈ ਕੇ ਸੂਬਿਆਂ ਵਿਚਾਲੇ ਤਾਲਮੇਲ ਕਾਇਮ ਕਰਨ ‘ਤੇ ਜੋਰ ਦਿੱਤਾ ਸੀ।

ਹਰੇਕ ਛੋਟੀ ਸੂਚਨਾ ‘ਤੇ ਕਾਰਵਾਈ ਦੀ ਦਿੱਤੀ ਸੀ ਹਦਾਇਤ

ਸੂਤਰਾਂ ਮੁਤਾਬਕ ਸ਼ਾਹ ਨੇ ਛੋਟੀ ਤੋਂ ਛੋਟੀ ਸੂਚਨਾ ‘ਤੇ ਅਹਿਤਿਆਤ ਨਾਲ ਕਾਰਵਾਈ ਦੀ ਹਦਾਇਤ ਦਿੱਤੀ ਹੈ। ਸਾਰੇ ਸੂਬਿਆਂ ਦੇ ਪੁਲਿਸ ਮੁਖੀਆਂ, ਆਈਜੀ ਅਤੇ ਐਸਪੀ ਅਤੇ ਹੋਰ ਪੁਲਿਸ ਅਫਸਰਾਂ ਦੇ ਪੱਧਰ ‘ਤੇ ਚੋਣਵੇਂ ਫੀਲਡ ਅਫਸਰ, ਕੇਂਦਰੀ ਪੁਲਿਸ ਸੁਰੱਖਿਆ ਦਸਤਿਆਂ ਦੇ ਮੁਖੀਆਂ, ਖੂਫੀਆ ਏਜੰਸੀਆਂ ਅਤੇ ਪੁਲਿਸ ਆਰਗੇਨਾਈਜੇਸ਼ਨਾਂ ਦੀ ਬੰਦ ਕਮਰਾ ਕਾਨਫਰੰਸ ਹੋਈ ਸੀ।

ਦੇਸ਼ ਦੀ ਅੰਤਰੀ ਸੁਰੱਖਿਆ ‘ਤੇ ਹੋਈ ਸੀ ਚਰਚਾ

ਗ੍ਰਹਿ ਮੰਤਰਾਲੇ ਦੇ ਇੱਕ ਬੁਲਾਰੇ ਨੇ ਦੱਸਿਆ, ਕਾਨਫਰੰਸ ਵਿੱਚ ਵੱਖ-ਵੱਖ ਅੰਤਰੀ ਸੁਰੱਖਿਆ ਚੁਣੌਤੀਆਂ ‘ਤੇ ਵਿਚਾਰ ਵਟਾਂਦਰਾ ਕੀਤਾ ਗਿਆ ਅਤੇ ਉਨ੍ਹਾਂ ਨਾਲ ਮਜਬੂਤੀ ਨਾਲ ਨਜਿੱਠਣ ਦੇ ਤਰੀਕਿਆਂ ‘ਤੇ ਚਰਚਾ ਕੀਤੀ ਗਈ। ਮੀਟਿੰਗ ਵਿੱਚ ਦੇਸ਼ ਦੇ ਇੰਟੀਗ੍ਰੇਟਿਡ ਸੁਰੱਖਿਆ ਹਾਲਾਤ ਅਤੇ ਕਸ਼ਮੀਰ ਵਿੱਚ ਆਮ ਲੋਕਾਂ ਨੂੰ ਨਿਸ਼ਾਨਾ ਬਣਾ ਕੇ ਕੀਤੀਆਂ ਗਈਆਂ ਹਾਲੀਆ ਹੱਤਿਆਵਾਂ ਦੀਆਂ ਵਾਰਦਾਤਾਂ ਸਮੇਤ ਕਾਨੂੰਨ ਵਿਵਸਥਾ ਦੇ ਮੁੱਦਿਆਂ ‘ਤੇ ਚਰਚਾ ਕੀਤੀ ਗਈ।

ਅੱਤਵਾਦੀ ਮਾਡਿਊਲ ਦਾ ਭਾਂਡਾ ਫੋੜਨ ‘ਤੇ ਹੋਈ ਸੀ ਚਰਚਾ

ਸੂਤਰਾਂ ਨੇ ਦੱਸਿਆ ਕਿ ਮੀਟਿੰਗ ਵਿੱਚ ਗ੍ਰਹਿ ਮੰਤਰੀ ਨੇ ਨਕਸਲ ਪ੍ਰਭਾਵਤ ਵੱਖ-ਵੱਖ ਸੂਬਿਆਂ ਵਿੱਚ ਮਾਓਵਾਦੀਆਂ (ਐਲਡਬਲਿਊਈ) ਵਿੱਚ ਮੌਜੂਦਾ ਹਾਲਾਤ ‘ਤੇ ਵੀ ਸਮੀਖਿਆ ਕੀਤੀ ਤੇ ਦੇਸ਼ ਭਰ ਵਿੱਚ ਅੱਤਵਾਦੀ ਮਾਡਿਊਲ ਦਾ ਭਾਂਡਾ ਫੋੜਨ ‘ਤੇ ਚਰਚਾ ਕੀਤੀ ਗਈ। ਇਹ ਮੀਟਿੰਗ ਛੇ ਮਹੀਨੇ ਵਿੱਚ ਇੱਕ ਵਾਰ ਚੋਟੀ ਦੇ ਪੁਿਲਸ ਅਫਸਰਾਂ ਨਾਲ ਮੁਲਾਕਾਤ ਨੂੰ ਲੈ ਕੇ ਗ੍ਰਹਿ ਮੰਤਰੀ ਵੱਲੋਂ ਸ਼ੁਰੂ ਕੀਤੀ ਗਈ ਕਵਾਇਦ ਦਾ ਹਿੱਸਾ ਹੈ।

ਇਹ ਵੀ ਪੜ੍ਹੋ:ਲਖੀਮਪੁਰ ਹਿੰਸਾ ਮਾਮਲਾ: ਮੁੱਖ ਦੋਸ਼ੀ ਸੁਮਿਤ ਜੈਸਵਾਲ ਸਮੇਤ ਚਾਰ ਲੋਕ ਗ੍ਰਿਫਤਾਰ

ETV Bharat Logo

Copyright © 2024 Ushodaya Enterprises Pvt. Ltd., All Rights Reserved.