ਨਵੀਂ ਦਿੱਲੀ: ਇੰਡਿਗੋ ਜਹਾਜ਼ ਦਾ ਐਂਮਰਜੈਂਸੀ ਦਰਵਾਜ਼ਾ ਖੋਲ੍ਹਣ ਦਾ ਮਾਮਲਾ ਸਿਆਸੀ ਰੰਗ ਲੈ ਰਿਹਾ ਹੈ। ਪਿਛਲੇ ਦਿਨੀਂ ਇਕ ਯਾਤਰੀ ਉੱਤੇ ਇਹ ਇਲਜ਼ਾਮ ਲੱਗੇ ਸਨ ਕਿ ਉਸਨੇ ਜਹਾਜ਼ ਦਾ ਐਂਮਰਜੈਂਸੀ ਦਰਵਾਜ਼ਾ ਖੋਲ੍ਹਿਆ ਹੈ। ਪਰ ਕਾਂਗਰਸ ਕੁੱਝ ਹੋਰ ਹੀ ਦਾਅਵਾ ਕਰ ਰਹੀ ਹੈ। ਕਾਂਗਰਸ ਦਾ ਕਹਿਣਾ ਹੈ ਕਿ ਇਹ ਕੋਈ ਆਮ ਯਾਤਰੀ ਨਹੀਂ ਸਗੋ ਬੀਜੇਪੀ ਦਾ ਸੰਸਦ ਮੈਂਬਰ ਤੇਜਸਵੀ ਸੂਰਿਆ ਹੈ।
ਇਸ ਮਾਮਲੇ ਉੱਤੇ ਕਾਂਗਰਸ ਦੇ ਆਗੂ ਰਣਦੀਪ ਸੁਰਜੀਵੇਲਾ ਨੇ ਵੀ ਟਵੀਟ ਕੀਤਾ ਹੈ। ਸੁਰਜੇਵਾਲਾ ਨੇ ਤਾਂ ਇੱਥੋਂ ਤੱਕ ਕਹਿ ਦਿੱਤਾ ਹੈ ਕਿ ਇਹ ਬੀਜੇਪੀ ਦੇ ਵੀਆਈਪੀ ਵਿਗੜੈਲ ਹਨ। ਏਅਰਲਾਇੰਸ ਦੀ ਸ਼ਿਕਾਇਤ ਕਰਨ ਦੀ ਹਿੰਮਤ ਕਿਵੇਂ ਹੋਈ। ਕੀ ਬੀਜੇਪੀ ਲਈ ਇਹ ਅਦਰਸ਼ ਹੈ। ਕੀ ਇਸ ਨਾਲ ਯਾਤਰੀਆਂ ਦੀ ਸੁਰੱਖਿਆ ਨਾਲ ਸਮਝੌਤਾ ਕੀਤਾ ਹੈ। ਤੁਸੀਂ ਬੀਜੇਪੀ ਦੇ ਵੀਆਈਪੀ ਨੂੰ ਕਿਵੇਂ ਸਵਾਲ ਕਰ ਸਕਦੇ ਹੋ।
ਇਹ ਵੀ ਪੜ੍ਹੋ: ਮੈਡੀਕਲ ਸਟੋਰ 'ਚ ਵੜ ਗਿਆ ਤੇਜ਼ ਰਫ਼ਤਾਰ ਟਰੈਕਟਰ, ਦੁਕਾਨ ਦਾ ਵੱਡਾ ਨੁਕਸਾਨ
ਉੱਧਰ, ਅਸੱਦੁਦੀਨ ਓਵੈਸੀ ਨੇ ਵੀ ਟਵੀਟ ਕੀਤਾ ਹੈ। ਉਨ੍ਹਾਂ ਲਿਖਿਆ ਹੈ ਕਿ ਖੈਰ ਜੇਕਰ ਤੁਹਾਡੇ ਕੋਲ ਸੰਸਕਾਰੀ ਨਾਮ ਹੈ ਤਾਂ ਇਹ ਹੋਣਾ ਹੀ ਹੈ (ਕਿ ਨਾਂ ਲੁਕੋ ਲਿਆ ਜਾਵੇ)। ਜੇਕਰ ਨਾਂ ਅਬਦੁੱਲ ਹੈ ਤਾਂ ਆਕਾਸ਼ ਹੀ ਸੀਮਾ ਹੈ। ਕਿਰਪਾ ਕਰਕੇ ਆਪਣੀ ਸੀਟ ਬੈਲਟ ਹਮੇਸ਼ਾ ਲਾ ਕੇ ਰੱਖੋ।
ਕੀ ਹੈ ਮਾਮਲਾ: ਜਾਣਕਾਰੀ ਮੁਤਾਬਿਕ ਇੰਡਿਗੋ ਦੇ ਇਕ ਯਾਤਰੀ ਨੇ ਪਿਛਲੇ ਸਾਲ 10 ਦਸੰਬਰ ਨੂੰ ਚੇਨਈ ਦੇ ਜਹਾਜ਼ ਵਿੱਚ ਸਵਾਰ ਹੋਣ ਦੇ ਬਾਅਦ ਗਲਤੀ ਨਾਲ ਐਂਮਰਜੈਂਸੀ ਦਰਵਾਜ਼ਾ ਖੋਲ੍ਹਿਆ ਸੀ। ਉਸ ਸਮੇਂ ਹਵਾਈ ਜਹਾਜ਼ ਅਡੇ ਉੱਤੇ ਹੀ ਸੀ ਅਤੇ ਤਿਰੂਚਿਰਾਪਲੀ ਲਈ ਉਡਾਣ ਭਰਨ ਲਈ ਪਹਿਲਾਂ ਜ਼ਰੂਰੀ ਇੰਜੀਨੀਅਰਿੰਗ ਜਾਂਚ ਦੀ ਪ੍ਰਕਿਰਿਆ ਕੀਤੀ ਜਾ ਰਹੀ ਸੀ।
ਕੀ ਕਿਹਾ ਇੰਡਿਗੋ ਨੇ: ਇੰਡਿਗੋ ਨੇ ਆਪਣੇ ਬਿਆਨ ਵਿੱਚ ਕਿਹਾ ਹੈ ਕਿ ਇਸ ਯਾਤਰੀ ਨੇ 10 ਦਸੰਬਰ 2022 ਦੀ ਫਲਾਇਟ ਸੰਖਿਆ 6ਈ-7339 ਵਿੱਚ ਚੇਨਈ ਤੋਂ ਤਿਰੁਚਿਰਾਪਲੀ ਦੀ ਯਾਤਰਾ ਕਰਨੀ ਸੀ। ਫਲਾਇਟ ਵਿੱਚ ਸਵਾਰ ਹੋਣ ਦੌਰਾਨ ਉਸਨੇ ਗਲਤੀ ਨਾਲ ਐਂਮਰਜੈਂਸੀ ਦਰਵਾਜ਼ਾ ਖੋਲ੍ਹਿਆ ਸੀ। ਕੰਪਨੀ ਨੇ ਬਿਆਨ 'ਚ ਕਿਹਾ ਹੈ ਕਿ ਯਾਤਰੀ ਨੇ ਤੁਹਾਡੀ ਮਾਫੀ ਮੰਗ ਲਈ ਸੀ। ਦੂਜੇ ਪਾਸੇ ਡੀਜੀਐੱਸਏ ਨੇ ਕਿਹਾ ਹੈ ਕਿ ਸੁਰੱਖਿਆ ਨਾਲ ਕੋਈ ਸਮਝੌਤਾ ਨਹੀਂ ਕੀਤਾ ਗਿਆ ਹੈ। ਫਿਲਹਾਲ ਇਸ ਮਾਮਲੇ ਦੀ ਜਾਂਚ ਵੀ ਜਾਰੀ ਹੈ।