ETV Bharat / bharat

Kerala Blasts : ਕੇਰਲ 'ਚ ਧਮਾਕੇ ਤੋਂ ਬਾਅਦ ਜਾਰੀ ਅਲਰਟ, ਜ਼ਿਲ੍ਹਾ ਹਸਪਤਾਲਾਂ 'ਚ ਛੁੱਟੀਆਂ ਕੀਤੀਆਂ ਰੱਦ - ਕੋਚਿੀ

ਕੇਰਲ 'ਚ ਪ੍ਰਾਰਥਨਾ ਸਭਾ 'ਚ ਹੋਏ ਧਮਾਕੇ ਤੋਂ ਬਾਅਦ ਪੂਰੇ ਸੂਬੇ 'ਚ ਅਲਰਟ ਜਾਰੀ ਕਰ ਦਿੱਤਾ ਗਿਆ ਹੈ। ਸਿਹਤ ਮੰਤਰੀ ਨੇ ਜ਼ਿਲ੍ਹਾ ਹਸਪਤਾਲਾਂ ਵਿੱਚ ਮੁਲਾਜ਼ਮਾਂ ਦੀਆਂ ਛੁੱਟੀਆਂ ਰੱਦ ਕਰ ਦਿੱਤੀਆਂ ਹਨ। ਧਮਾਕੇ 'ਚ 20 ਤੋਂ ਵੱਧ ਲੋਕ ਜ਼ਖਮੀ ਹੋਏ ਹਨ, ਜਦਕਿ ਇਕ ਦੀ ਮੌਤ ਹੋ ਗਈ ਹੈ।(Alert issued after explosion in Kerala)

Alert issued after explosion in Kerala, holidays canceled in district hospitals
Kerala Blasts : ਕੇਰਲ 'ਚ ਧਮਾਕੇ ਤੋਂ ਬਾਅਦ ਜਾਰੀ ਅਲਰਟ, ਜ਼ਿਲ੍ਹਾ ਹਸਪਤਾਲਾਂ 'ਚ ਛੁੱਟੀਆਂ ਕੀਤੀਆਂ ਰੱਦ
author img

By ETV Bharat Punjabi Team

Published : Oct 29, 2023, 2:18 PM IST

ਤਿਰੂਵਨੰਤਪੁਰਮ: ਕਲਾਮਸੇਰੀ ਵਿੱਚ ਈਸਾਈ ਭਾਈਚਾਰੇ ਦੀ ਪ੍ਰਾਰਥਨਾ ਸਭਾ ਦੌਰਾਨ ਕਈ ਧਮਾਕਿਆਂ ਤੋਂ ਬਾਅਦ ਇਲਾਕੇ ਵਿੱਚ ਹਫੜਾ-ਦਫੜੀ ਮਚ ਗਈ। ਇਸ ਧਮਾਕੇ ਵਿੱਚ ਜਿਥੇ ਇੱਕ ਦੀ ਮੌਤ ਦੀ ਪੁਸ਼ਟੀ ਹੋਈ ਹੈ ਉਥੇ ਹੀ ਦਰਜਨਾਂ ਲੋਕ ਜ਼ਖਮੀ ਹੋ ਗਏ। ਇ ਤੋਂ ਬਾਅਦ ਹੁਣ ਕੇਰਲ ਦੀ ਸਿਹਤ ਮੰਤਰੀ ਵੀਨਾ ਜਾਰਜ ਨੇ ਐਤਵਾਰ ਨੂੰ ਸਾਰੇ ਹਸਪਤਾਲਾਂ ਨੂੰ ਹਦਾਇਤ ਕੀਤੀ ਕਿ ਛੁੱਟੀ 'ਤੇ ਗਏ ਸਿਹਤ ਕਰਮਚਾਰੀਆਂ ਨੂੰ ਤੁਰੰਤ ਵਾਪਸ ਆਉਣ ਲਈ ਸੁਚੇਤ ਕੀਤਾ ਜਾਵੇ। ਕਲਾਮਾਸੇਰੀ ਵਿੱਚ ਇੱਕ ਕਨਵੈਨਸ਼ਨ ਸੈਂਟਰ ਵਿੱਚ ਪ੍ਰਾਰਥਨਾ ਸਭਾ ਦੌਰਾਨ ਸਵੇਰੇ ਹੋਏ ਧਮਾਕਿਆਂ ਵਿੱਚ ਇੱਕ ਵਿਅਕਤੀ ਦੀ ਮੌਤ ਹੋ ਗਈ। ਇਸ ਧਮਾਕੇ 'ਚ ਕਈ ਲੋਕਾਂ ਦੇ ਜ਼ਖਮੀ ਹੋਣ ਦਾ ਖਦਸ਼ਾ ਹੈ।

  • #WATCH | Kerala: It was an accident. We all rushed out. That's all that we know. And we all rushed out. Got everybody to safety. That's all we can say is this now. We're going to meet the officers so we'll know what the situation is..," says Aji, committee member https://t.co/jIJZEJgQ38 pic.twitter.com/069iJF1tT5

    — ANI (@ANI) October 29, 2023 " class="align-text-top noRightClick twitterSection" data=" ">

ਵਧੀਆ ਇਲਾਜ ਮੁਹੱਈਆ ਕਰਵਾਉਣ ਦੇ ਨਿਰਦੇਸ਼: ਸਿਹਤ ਮੰਤਰੀ ਦੇ ਦਫ਼ਤਰ ਵੱਲੋਂ ਜਾਰੀ ਬਿਆਨ ਵਿੱਚ ਕਿਹਾ ਗਿਆ ਹੈ ਕਿ ਜਾਰਜ ਨੇ ਸਿਹਤ ਵਿਭਾਗ ਦੇ ਡਾਇਰੈਕਟਰ ਅਤੇ ਮੈਡੀਕਲ ਸਿੱਖਿਆ ਵਿਭਾਗ ਦੇ ਡਾਇਰੈਕਟਰ ਨੂੰ ਧਮਾਕੇ ਵਿੱਚ ਜ਼ਖ਼ਮੀ ਹੋਏ ਲੋਕਾਂ ਨੂੰ ਵਧੀਆ ਇਲਾਜ ਮੁਹੱਈਆ ਕਰਵਾਉਣ ਦੇ ਨਿਰਦੇਸ਼ ਦਿੱਤੇ ਹਨ। ਬਿਆਨ ਵਿੱਚ ਕਿਹਾ ਗਿਆ ਹੈ ਕਿ ਜ਼ਿਲ੍ਹੇ ਦੇ ਸਾਰੇ ਹਸਪਤਾਲਾਂ ਨੂੰ ਅਲਰਟ ਕਰ ਦਿੱਤਾ ਗਿਆ ਹੈ। ਛੁੱਟੀ 'ਤੇ ਗਏ ਡਾਕਟਰਾਂ ਸਮੇਤ ਸਾਰੇ ਸਿਹਤ ਕਰਮਚਾਰੀਆਂ ਨੂੰ ਤੁਰੰਤ ਵਾਪਸ ਆਉਣ ਦੇ ਨਿਰਦੇਸ਼ ਦਿੱਤੇ ਗਏ ਹਨ। ਕਲਾਮਾਸੇਰੀ ਮੈਡੀਕਲ ਕਾਲਜ, ਏਰਨਾਕੁਲਮ ਜਨਰਲ ਹਸਪਤਾਲ ਅਤੇ ਕੋਟਾਯਮ ਮੈਡੀਕਲ ਕਾਲਜ ਵਿੱਚ ਵਾਧੂ ਸਹੂਲਤਾਂ ਪੈਦਾ ਕਰਨ ਦੀਆਂ ਹਦਾਇਤਾਂ ਵੀ ਦਿੱਤੀਆਂ ਗਈਆਂ। ਸਿਹਤ ਮੰਤਰਾਲੇ ਨੇ ਇੱਕ ਬਿਆਨ ਰਾਹੀਂ ਦੱਸਿਆ ਕਿ ਵਾਧੂ ਸਟਾਫ਼ ਦੀ ਵਿਵਸਥਾ ਵੀ ਕੀਤੀ ਜਾ ਰਹੀ ਹੈ। ਮੰਤਰੀ ਨੇ ਅਧਿਕਾਰੀਆਂ ਨੂੰ ਜ਼ਿਲ੍ਹੇ ਦੇ ਹੋਰ ਹਸਪਤਾਲਾਂ ਵਿੱਚ ਵੀ ਸਾਰੀਆਂ ਲੋੜੀਂਦੀਆਂ ਸਹੂਲਤਾਂ ਮੁਹੱਈਆ ਕਰਵਾਉਣ ਦੇ ਨਿਰਦੇਸ਼ ਦਿੱਤੇ ਹਨ।

ਜਾਣੋ ਕਿੱਥੇ ਹੋਏ ਧਮਾਕੇ: ਦੱਸਣਯੋਗ ਹੈ ਕਿ ਇਹ ਧਮਾਕਾ ਕੇਰਲ ਦੇ ਏਰਨਾਕੁਲਮ 'ਚ ਕਲਾਮਾਸੇਰੀ ਸਥਿਤ ਇਕ ਕਨਵੈਨਸ਼ਨ ਸੈਂਟਰ 'ਚ ਹੋਇਆ। ਚਸ਼ਮਦੀਦਾਂ ਮੁਤਾਬਕ ਕਨਵੈਨਸ਼ਨ ਸੈਂਟਰ ਦੇ ਹਾਲ ਵਿੱਚ ਇੱਕ ਤੋਂ ਬਾਅਦ ਇੱਕ ਤਿੰਨ ਧਮਾਕੇ ਹੋਏ। ਦੱਸਿਆ ਗਿਆ ਹੈ ਕਿ ਜਦੋਂ ਧਮਾਕੇ ਹੋਏ ਤਾਂ ਮੌਕੇ 'ਤੇ 2000 ਤੋਂ ਵੱਧ ਲੋਕ ਮੌਜੂਦ ਸਨ ਅਤੇ ਸਾਰੇ ਪ੍ਰਾਰਥਨਾ ਕਰ ਰਹੇ ਸਨ।

ਧਮਾਕਾ ਕਦੋਂ ਹੋਇਆ?: ਕੇਰਲ ਪੁਲਿਸ ਮੁਤਾਬਕ ਰਾਤ ਕਰੀਬ 9 ਵਜੇ ਇੱਕ ਕਾਲ ਮਿਲੀ, ਜਿਸ 'ਚ ਕਿਹਾ ਗਿਆ ਸੀ ਕਿ ਏਰਨਾਕੁਲਮ 'ਚ ਕਲਾਮਾਸੇਰੀ ਸਥਿਤ ਇਕ ਕਨਵੈਨਸ਼ਨ ਸੈਂਟਰ 'ਚ ਧਮਾਕਾ ਹੋਇਆ ਹੈ। 5 ਮਿੰਟ ਦੇ ਅੰਤਰਾਲ ਤੋਂ ਬਾਅਦ ਦੂਜਾ ਧਮਾਕਾ ਹੋਇਆ। ਦੋ ਧਮਾਕਿਆਂ ਤੋਂ ਬਾਅਦ ਮੌਕੇ 'ਤੇ ਹਫੜਾ-ਦਫੜੀ ਮਚ ਗਈ। ਧਮਾਕੇ ਕਾਰਨ ਉੱਥੇ ਵੀ ਅੱਗ ਲੱਗ ਗਈ। ਲੋਕ ਆਪਣੇ ਆਪ ਨੂੰ ਬਚਾਉਣ ਲਈ ਭੱਜਣ ਲੱਗੇ। ਚਸ਼ਮਦੀਦਾਂ ਮੁਤਾਬਕ 15-20 ਮਿੰਟਾਂ ਦੇ ਵਕਫੇ ਮਗਰੋਂ ਤੀਜਾ ਧਮਾਕਾ ਵੀ ਹੋਇਆ।

ETV Bharat Logo

Copyright © 2025 Ushodaya Enterprises Pvt. Ltd., All Rights Reserved.