ETV Bharat / bharat

ਅਕਸ਼ੈ ਤ੍ਰਿਤੀਆ 2022 : ਜਾਣੋ ਇਸ ਦਿਨ ਦਾ ਖ਼ਾਸ ਮਹੱਤਵ, ਕਿਉ ਸ਼ੁੱਭ ਮੰਨਿਆ ਜਾਂਦਾ ਸੋਨਾ ਖ਼ਰੀਦਣਾ - Gold On Akshay Tritiya 2022

3 ਮਈ ਯਾਨੀ ਅੱਜ ਪੂਰੇ ਦੇਸ਼ ਵਿੱਚ ਅਕਸ਼ੈ ਤ੍ਰਿਤੀਆ (Akshay Tritiya 2022) ਦਾ ਤਿਉਹਾਰ ਪੂਰੀ ਧੂਮਧਾਮ ਨਾਲ ਮਨਾਇਆ ਜਾ ਰਿਹਾ ਹੈ। ਜਾਣੋ ਇਸ ਦਿਨ ਦਾ ਖ਼ਾਸ ਮਹੱਤਵ ...

Akshay Tritiya 2022
Akshay Tritiya 2022
author img

By

Published : May 3, 2022, 12:33 AM IST

ਜਲੰਧਰ : ਅਕਸ਼ੈ ਤ੍ਰਿਤੀਆ (Akshay Tritiya 2022) ਦਾ ਤਿਉਹਾਰ ਅੱਜ ਪੂਰੀ ਧੂਮਧਾਮ ਨਾਲ ਮਨਾਇਆ ਜਾ ਰਿਹਾ ਹੈ। ਇਹ ਤਿਉਹਾਰ ਹਰ ਸਾਲ ਵਿਸਾਖ ਮਹੀਨੇ ਦੀ ਤਿੰਨ ਤਰੀਕ ਨੂੰ ਮਨਾਇਆ ਜਾਂਦਾ ਹੈ ਅਤੇ ਇਸ ਵਾਰ ਵੀ ਇਸ ਨੂੰ ਮਨਾਏ ਜਾਣ ਦੀਆਂ ਤਿਆਰੀਆਂ ਪੂਰੀ ਧੂਮਧਾਮ ਨਾਲ ਕੀਤੀਆਂ ਗਈਆਂ। ਹਿੰਦੂ ਧਰਮ ਸ਼ਾਸਤਰਾਂ ਮੁਤਾਬਕ ਅਕਸ਼ੈ ਤ੍ਰਿਤੀਆ ਦੀ ਇਸ ਤਰੀਕ ਨੂੰ ਬਹੁਤ ਹੀ ਸ਼ੁੱਭ ਅਤੇ ਮੰਗਲਕਾਰੀ ਮੰਨਿਆ ਜਾਂਦਾ ਹੈ।

Akshay Tritiya 2022
ਅਕਸ਼ੈ ਤ੍ਰਿਤੀਆ 2022

ਅਕਸ਼ੈ ਤ੍ਰਿਤੀਆ ਦਾ ਧਾਰਮਿਕ ਮਹੱਤਵ : ਅਜਿਹਾ ਮੰਨਿਆ ਜਾਂਦਾ ਹੈ ਕਿ ਇਸ ਦਿਨ ਸ਼ੁਰੂ ਕੀਤਾ ਗਿਆ ਕੋਈ ਵੀ ਕੰਮ ਹਮੇਸ਼ਾਂ ਅੱਗੇ ਹੀ ਵੱਧਦਾ ਹੈ ਅਤੇ ਉਸ ਵਿਚ ਪੂਰਾ ਲਾਭ ਵੀ ਮਿਲਦਾ ਹੈ। ਇਸ ਦਿਨ ਦੇਵੀ ਮਾਤਾ ਗੌਰੀ ਨੂੰ ਸਾਕਸ਼ੀ ਮੰਨ ਕੇ ਕੀਤਾ ਗਿਆ ਧਰਮ ਕਰਮ ਅਤੇ ਦਾਨ ਦਾ ਫਲ ਹਮੇਸ਼ਾ ਵਾਧੇ ਵਿੱਚ ਵਾਪਸ ਮੁੜ ਕੇ ਆਉਂਦਾ ਹੈ। ਅਕਸ਼ੇ ਤ੍ਰਿਤੀਆ ਬਾਰੇ ਜਲੰਧਰ ਦੇ ਸ੍ਰੀ ਦੇਵੀ ਤਲਾਬ ਮੰਦਰ ਦੇ ਪੁਜਾਰੀ ਰਾਕੇਸ਼ ਸ਼ਰਮਾ ਦੱਸਦੇ ਨੇ ਕਿ ਅਕਸ਼ੇ ਤ੍ਰਿਤੀਆ ਤ੍ਰੇਤਾ ਯੁੱਗ ਦੇ ਅਰੰਭ ਦਿਨ ਵਜੋਂ ਮੰਨਿਆ ਜਾਂਦਾ ਹੈ ਅਤੇ ਇਸੇ ਦਿਨ ਇਸ ਵਾਰ ਭਗਵਾਨ ਪਰਸ਼ੂਰਾਮ ਜਯੰਤੀ ਵੀ ਹੈ।

Akshay Tritiya 2022
ਅਕਸ਼ੈ ਤ੍ਰਿਤੀਆ 2022

ਉਨ੍ਹਾਂ ਕਿਹਾ ਕਿ ਭਗਵਾਨ ਪਰਸ਼ੂਰਾਮ ਨੂੰ ਯੁੱਗ ਪੁਰਸ਼ ਬਲੂ ਮੰਨਿਆ ਜਾਂਦਾ ਹੈ, ਕਿਉਂਕਿ ਭਗਵਾਨ ਪਰਸ਼ੂਰਾਮ ਨੇ ਸ੍ਰੀ ਰਾਮ ਨੇ ਧਨੁਸ਼ ਦੇ ਕੇ ਇੱਕ ਯੁੱਗ ਦਾ ਪਰਿਵਰਤਨ ਕੀਤਾ ਸੀ, ਜਦਕਿ ਸ੍ਰੀ ਕ੍ਰਿਸ਼ਨ ਪਵਾਰ ਨੂੰ ਸੁਦਰਸ਼ਨ ਚੱਕਰ ਦੇ ਕੇ ਦੁਆਪਰ ਯੁੱਗ ਪਰਿਵਰਤਨ ਕੀਤਾ ਸੀ। ਉਨ੍ਹਾਂ ਕਿਹਾ ਕਿ ਮੰਗਲਵਾਰ ਨੂੰ ਹੋਣ ਵਾਲੇ ਇਸ ਤਿਉਹਾਰ ਵਿੱਚ ਜ਼ਰੂਰ ਦਾਨ ਪੁੰਨ ਕਰਨਾ ਚਾਹੀਦਾ ਹੈ।

ਅਕਸ਼ੈ ਤ੍ਰਿਤੀਆ 2022

ਅਕਸ਼ੈ ਤ੍ਰਿਤੀਆ ਦਾ ਵਪਾਰਕ ਮਹੱਤਵ : ਅਕਸ਼ੈ ਤ੍ਰਿਤਿਆ (Akshay Tritiya 2022) ਵਾਲੇ ਦਿਨ ਕੀਤੇ ਜਾਣ ਵਾਲੇ ਸ਼ੁਭ ਕੰਮ ਅਕਸ਼ੈ ਤ੍ਰਿਤਿਆ ਵਾਲੇ ਦਿਨ ਨਵੇਂ ਗਹਿਣੇ ਨਵੇਂ ਵਪਾਰ ਦੀ ਸ਼ੁਰੂਆਤ ਅਤੇ ਵਿਆਹ ਲਈ ਰੱਖੇ ਗਏ ਮਹੂਰਤ ਕਾਫੀ ਉਸ਼ਾਹ ਭਰੇ ਹੁੰਦੇ ਹਨ। ਇਸ ਮੌਕੇ ਵਪਾਰਕ ਤੌਰ 'ਤੇ ਵੀ ਲੋਕ ਮੰਨਦੇ ਹਨ ਕਿ ਇਸ ਦਿਨ ਸ਼ੁਰੂ ਕੀਤਾ ਗਿਆ ਕੋਈ ਵੀ ਕਾਰੋਬਾਰ ਜਾਂ ਖ਼ਰੀਦਦਾਰੀ ਬਹੁਤ ਹੀ ਸ਼ੁੱਭ ਹੁੰਦੀ ਹੈ। ਵਪਾਰੀਆਂ ਦਾ ਕਹਿਣਾ ਹੈ ਕਿ ਪਿਛਲੇ ਦੋ ਸਾਲ ਕੋਰੋਨਾ ਕਰਕੇ ਲੋਕਾਂ ਵੱਲੋਂ ਤਿਉਹਾਰ ਸਹੀ ਢੰਗ ਨਾਲ ਨਹੀਂ ਮਨਾਏ ਗਏ ਅਤੇ ਇਸ ਵਾਰ ਅਕਸ਼ੈ ਤ੍ਰਿਤੀਆ ਧ੍ਰਿਤੀ ਵਾਲੇ ਦਿਨ ਉਮੀਦ ਹੈ ਕਿ ਲੋਕ ਖ਼ੂਬ ਸਾਮਾਨ ਖ਼ਰੀਦਣਗੇ।

Akshay Tritiya 2022
ਅਕਸ਼ੈ ਤ੍ਰਿਤੀਆ 2022

ਜਲੰਧਰ ਦੇ ਵਪਾਰੀ ਸੁਨਿਆਰਾ ਜਤਿੰਦਰ ਮਲਹੋਤਰਾ ਮੁਤਾਬਕ ਲੋਕਾਂ ਵੱਲੋਂ ਪਹਿਲੇ ਹੀ ਇਸ ਦਿਨ ਲਈ ਖ਼ਰੀਦਦਾਰੀ ਲਈ ਆਰਡਰ ਦੇ ਦਿੱਤੇ ਗਏ ਹਨ। ਅਕਸ਼ੈ ਤ੍ਰਿਤੀਆ ਵਾਲੇ ਦਿਨ ਲੋਕ ਆਪਣਾ ਆਪਣੀ ਐਡਵਾਂਸ ਬੁਕਿੰਗ ਦਿੱਤੇ ਗਏ ਗਹਿਣੇ ਲੈ ਕੇ ਜਾਂਦੇ ਹਨ, ਤਾਂ ਕਿ ਉਨ੍ਹਾਂ ਵੱਲੋਂ ਇਸ ਸ਼ੁਭ ਦਿਹਾੜੇ 'ਤੇ ਖ਼ਰੀਦਦਾਰੀ ਕੀਤੀ ਜਾਵੇ।

Akshay Tritiya 2022
ਅਕਸ਼ੈ ਤ੍ਰਿਤੀਆ 2022

ਇਹ ਵੀ ਮੰਨਿਆ ਜਾਂਦਾ ਹੈ ਕਿ ਇਸ ਦਿਨ ਭਗਵਾਨ ਬਦਰੀਨਾਥ ਦੇ ਦਰਸ਼ਨ ਜ਼ਰੂਰ ਕਰਨੇ ਚਾਹੀਦੇ ਹਨ। ਇਸ ਦੇ ਨਾਲ ਹੀ, ਅਕਸ਼ੈ ਤ੍ਰਿਤੀਆ ਵਾਲੇ ਦਿਨ ਜੇਕਰ ਕੋਈ ਧਾਰਮਿਕ ਯਾਤਰਾ ਕੀਤੀ ਜਾਵੇ, ਤਾਂ ਉਸ ਦਾ ਵੱਖਰਾ ਫਲ ਮਿਲਦਾ ਹੈ। ਇਸ ਦਿਨ ਤੀਰਥ ਯਾਤਰਾ, ਇਸਨਾਨ ਕਰਨ ਦਾ ਵਿਸ਼ੇਸ਼ ਮਹੱਤਵ ਹੈ ਇਸ ਦਿਨ ਚਾਰ ਧਾਮਾ ਵਿਚੋਂ ਖ਼ਾਸ ਬਦਰੀਨਾਥ ਧਾਮ ਦੇ ਕਪਾਟ ਖੁੱਲ੍ਹ ਜਾਂਦੇ ਹਨ।

ETV Bharat Logo

Copyright © 2024 Ushodaya Enterprises Pvt. Ltd., All Rights Reserved.