ETV Bharat / bharat

ਅਜਿਹਾ ਕੀ ਹੋਇਆ ! ਅਕਾਲੀ ਦਲ (ਬ) DSGMC ਦੇ ਪਿੜ 'ਚ ਕਿਉਂ ਨਹੀਂ ਉਤਰ ਸਕਦਾ ?

ਦਿੱਲੀ ਸਿੱਖ ਗੁਰਦਵਾਰਾ ਮੈਨੇਜਮੈਂਟ ਕਮੇਟੀ ਦੀਆਂ ਚੋਣਾਂ ਨੂੰ ਲੈ ਕੇ ਸਿੱਖ ਸੰਗਤ ਨਾਲ ਸਬੰਧ ਰੱਖਣ ਵਾਲੀਆਂ ਸਿਆਸੀ ਪਾਰਟੀਆਂ ਗੁਰਦਵਾਰਾ ਚੋਣਾਂ ਵਿੱਚ ਹਿੱਸਾ ਲੈਣ ਲਈ ਪੱਬਾਂਭਾਰ ਹੋ ਚੁੱਕੀਆਂ ਹਨ ਪਰ ਅਕਾਲੀ ਦਲ ਬਾਦਲ ਲਈ ਗਲੇ ਦੀ ਹੱਡੀ ਬਣ ਗਈ ਹੈ। ਕਿਉਂਕਿ ਚੋਣ ਕਮਿਸ਼ਨ ਨੇ ਅਕਾਲੀ ਦਲ ਬਾਦਲ ਦਾ ਪ੍ਰੰਪਰਾਗਤ ਚੋਣ ਨਿਸ਼ਾਨ 'ਬਾਲਟੀ' ਫ਼ਿਲਹਾਲ ਜ਼ਬਤ ਕਰ ਦਿੱਤਾ ਹੈ ਜਿਸ ਕਰ ਕੇ ਅਕਾਲੀ ਦਲ ਗੁਰਦਵਾਰਾ ਚੋਣਾਂ ਨਹੀਂ ਲੜ ਸਕੇਗਾ। ਜੇਕਰ ਇੰਝ ਕਹਿ ਲਿਆ ਜਾਵੇ ਕਿ ਦਿੱਲੀ ਗੁਰਦਵਾਰਾ ਮੈਨੇਜਮੈਂਟ ਕਮੇਟੀ ਦੇ ਚੋਣ ਕਮਿਸ਼ਨ ਨੇ ਅਕਾਲੀ ਦਲ (ਬ) ਦਿੱਲੀ ਇਕਾਈ ਨੂੰ ਧਾਰਮਿਕ ਚੋਣਾਂ ਦੇ ਸੰਦਰਭ 'ਚ ਭੰਗ ਹੀ ਕਰ ਦਿੱਤਾ ਤਾਂ ਇਸ ਵਿੱਚ ਕੋਈ ਅਤਿਕਥਨੀ ਨਹੀਂ ਹੋਵੇਗੀ।

ਅਜਿਹਾ ਕੀ ਹੋਇਆ ! ਅਕਾਲੀ ਦਲ DSGMC ਦੇ ਪਿੜ 'ਚ ਉਤਰ ਸਕਦਾ ?

author img

By

Published : Mar 31, 2021, 5:55 PM IST

Updated : Mar 31, 2021, 6:11 PM IST

ਨਵੀਂ ਦਿੱਲੀ: ਦਿੱਲੀ ਸਿੱਖ ਗੁਰਦਵਾਰਾ ਮੈਨੇਜਮੈਂਟ ਕਮੇਟੀ ਦੀਆਂ ਚੋਣਾਂ ਨੂੰ ਲੈ ਕੇ ਸਿੱਖ ਸੰਗਤ ਨਾਲ ਸਬੰਧ ਰੱਖਣ ਵਾਲੀਆਂ ਸਿਆਸੀ ਪਾਰਟੀਆਂ ਗੁਰਦਵਾਰਾ ਚੋਣਾਂ ਵਿੱਚ ਹਿੱਸਾ ਲੈਣ ਲਈ ਪੱਬਾਂਭਾਰ ਹੋ ਚੁੱਕੀਆਂ ਹਨ ਪਰ ਅਕਾਲੀ ਦਲ ਬਾਦਲ ਲਈ ਗਲੇ ਦੀ ਹੱਡੀ ਬਣ ਗਈ ਹੈ। ਕਿਉਂਕਿ ਚੋਣ ਕਮਿਸ਼ਨ ਨੇ ਅਕਾਲੀ ਦਲ ਬਾਦਲ ਦਾ ਪ੍ਰੰਪਰਾਗਤ ਚੋਣ ਨਿਸ਼ਾਨ 'ਬਾਲਟੀ' ਫ਼ਿਲਹਾਲ ਜ਼ਬਤ ਕਰ ਦਿੱਤਾ ਹੈ ਜਿਸ ਕਰ ਕੇ ਅਕਾਲੀ ਦਲ ਗੁਰਦਵਾਰਾ ਚੋਣਾਂ ਨਹੀਂ ਲੜ ਸਕੇਗਾ। ਜੇਕਰ ਇੰਝ ਕਹਿ ਲਿਆ ਜਾਵੇ ਕਿ ਦਿੱਲੀ ਗੁਰਦਵਾਰਾ ਮੈਨੇਜਮੈਂਟ ਕਮੇਟੀ ਦੇ ਚੋਣ ਕਮਿਸ਼ਨ ਨੇ ਅਕਾਲੀ ਦਲ (ਬ) ਦਿੱਲੀ ਇਕਾਈ ਨੂੰ ਧਾਰਮਿਕ ਚੋਣਾਂ ਦੇ ਸੰਦਰਭ 'ਚ ਭੰਗ ਹੀ ਕਰ ਦਿੱਤਾ ਤਾਂ ਇਸ ਵਿੱਚ ਕੋਈ ਅਤਿਕਥਨੀ ਨਹੀਂ ਹੋਵੇਗੀ।

ਅਜਿਹਾ ਕੀ ਹੋਇਆ ! ਅਕਾਲੀ ਦਲ DSGMC ਦੇ ਪਿੜ 'ਚ ਕਿਉਂ ਨਹੀਂ ਉਤਰ ਸਕਦਾ ?

ਅਕਾਲੀ ਦਲ (ਬ) ਦਿੱਲੀ ਇਕਾਈ ਦਾ ਚੋਣ ਨਿਸ਼ਾਨ 'ਬਾਲਟੀ' ਰੱਦ

ਗੁਰਦਵਾਰਾ ਚੋਣ ਕਮਿਸ਼ਨ ਦਾ ਇਹ ਫ਼ੈਸਲਾ ਜਿਥੇ ਅਕਾਲੀ ਦਲ (ਬ) ਲਈ ਨਮੋਸ਼ੀ ਭਰਿਆ ਹੈ ਉਥੇ ਅਕਾਲੀ ਦਲ ਦੇ ਵਿਰੋਧੀ ਚੋਣ ਕਮਿਸ਼ਨ ਦੇ ਇਸ ਫ਼ੈਸਲੇ ਨੂੰ ਦੇਰ ਆਏ ਦਰੁਸਤ ਆਏ ਵਾਲੇ ਲਹਿਜੇ ਤੋਂ ਦੇਖਦੇ ਹਨ। ਸੁਪਰੀਮ ਕੋਰਟ ਸੀਨੀਅਰ ਵਕੀਲ ਐਚ.ਐੱਚ ਫੂਲਕਾ ਨੇ ਚੋਣ ਕਮਿਸ਼ਨ ਦੇ ਇਸ ਫ਼ੈਸਲੇ ਉਤੇ ਸੰਤੁਸ਼ਟੀ ਪ੍ਰਗਟਾਉਂਦਿਆਂ ਇਥੋਂ ਤਕ ਕਿਹਾ ਕਿ ਉਨ੍ਹਾਂ ਦਾ ਮੁੱਖ ਮਕਸਦ ਸਿਆਸੀ ਪਾਰਟੀਆਂ ਨੂੰ ਇਨ੍ਹਾਂ ਧਾਰਮਕ ਚੋਣਾਂ ਵਿੱਚੋਂ ਬਾਹਰ ਕਰਨਾ ਸੀ। ਉਨ੍ਹਾਂ ਸਿੱਖ ਸੰਗਤਾਂ ਨੂੰ ਵਧਾਈ ਦਿੰਦਿਆਂ ਦੱਸਿਆ ਕਿ ਚੋਣ ਕਮਿਸ਼ਨ ਨੇ ਗੁਰਦਵਾਰਾਂ ਚੋਣ ਕਮਿਸ਼ਨ ਨੇ DSGMC ਦੀਆਂ ਚੋਣਾਂ ਲੜਣ ਦੀ ਸਿਰਫ਼ 6 ਪਾਰਟੀਆਂ ਨੂੰ ਮਾਨਤਾ ਦਿੱਤੀ ਹੈ ਜਿਸ ਵਿੱਚ ਅਕਾਲੀ ਦਲ ਬਾਦਲ ਨਹੀਂ ਹੈ। ਇਨ੍ਹਾਂ 6 ਪਾਰਟੀਆਂ ਵਿੱਚ ਅਕਾਲੀ ਦਲ ਦਿੱਲੀ, (ਸਰਨਾ ਧੜਾ), ਮਨਜੀਤ ਸਿੰਘ ਜੀਕੇ ਦੀ ਪਾਰਟੀ ਜਾਗੋ, ਭਾਈ ਰਣਜੀਤ ਸਿੰਘ ਸਾਬਕਾ ਜਥੇਦਾਰ ਅਕਾਲ ਤਖ਼ਤ ਸਾਹਿਬ ਦੀ ਜਥੇਬੰਦੀ, ਗੁਰਵਿੰਦਰ ਸਿੰਘ ਸੈਣੀ 'ਆਮ ਅਕਾਲੀ ਦਲ' ਸਮੇਤ 2 ਪਾਰਟੀਆਂ ਹੋਰ ਹਨ ਪਰ ਅਕਾਲੀ ਦਲ ਬਾਦਲ ਚੋਣ ਨਹੀਂ ਲੜ ਸਕਦਾ।

ਇਸ ਫ਼ੈਸਲੇ ਤੋਂ ਖ਼ੁਸ਼ੀ ਵਿੱਚ ਖੀਵੇ ਹੁੰਦੇ ਹੋਏ ਫੂਲਕਾ ਨੇ ਕਿਹਾ ਕਿ ਸੰਗਤਾਂ ਇਸ ਲਈ ਵਧਾਈ ਦੀਆਂ ਪਾਤਰ ਹਨ ਕਿ ਅਸੀ ਗੁਰਦਵਾਰਾ ਚੋਣਾਂ ਵਿੱਚੋ ਸਿਆਸੀ ਪਾਰਟੀਆਂ ਨੂੰ ਬਾਹਰ ਦਾ ਰਸਤਾ ਦਿਖਾਉਣ ਵਿੱਚ ਪਹਿਲਾ ਕਦਮ ਪੁੱਟ ਚੁੱਕੇ ਹਨ। ਫੂਲਕਾ ਨੇ ਦੱਸਿਆ ਕਿ ਅਕਾਲੀ ਦਲ ਬਾਅਦ ਨੂੰ ਹਾਈਕੋਰਟ ਤੋਂ ਵਾ ਕੋਈ ਰਾਹਤ ਨਹੀਂ ਮਿਲੀ ਇਸ ਲਈ ਹੁਣ ਇਨ੍ਹਾਂ ਦੇ ਕੋਲ ਸਿਰਫ਼ ਇਕੋ ਇਕ ਚਾਰਾ ਇਹ ਬਚਿਆ ਹੈ ਕਿ ਉਨ੍ਹਾਂ 6 ਪਾਰਟੀਆਂ ਵਿੱਚੋਂ ਇਕ ਜਿਨ੍ਹਾਂ ਨੂੰ ਚੋਣ ਨਿਸ਼ਾਨ ਅਲਾਟ ਹੋਏ ਹਨ ਉਸ ਪਾਰਟੀ ਦਾ ਸਮਰਥਨ ਕਰ ਸਕਦੀ ਹੈ। ਪਰ ਫੂਲਕਾ ਨੇ ਦਾਅਵਾ ਕੀਤਾ ਕਿ ਇਨ੍ਹਾਂ 6 ਦੀਆਂ 6 ਪਾਰਟੀਆਂ ਬਾਦਲ ਦਲੀਆਂ ਨੂੰ ਮੂੰਹ ਨਹੀਂ ਲਾਉਣਗੀਆਂ । ਇਹ ਹੁਣ ਆਜ਼ਾਦ ਚੋਣ ਲੜਣੀ ਚਾਹੁਣ ਤਾਂ ਲੜ ਸਕਦੇ ਹਨ।

ਦਰਅਸਲ ਗੁਰਦਵਾਰਾ ਚੋਣ ਕਮਿਸ਼ਨ ਵੱਲੋਂ ਬੀਤੇ ਕੱਲ੍ਹ ਚੋਣ ਨੋਟੀਫ਼ਿਕੇਸ਼ਨ ਜਾਰੀ ਕਰਦਿਆਂ ਚੋਣ ਪ੍ਰਕ੍ਰਿਆ ਲਈ ਤਰੀਕਾਂ ਦਾ ਐਲਾਨ ਕਰ ਦਿੱਤਾ। ਚੋਣ ਕਮਿਸ਼ਨ ਨੇ 47 ਵਾਰਡਾਂ ਵਿੱਚ ਚੋਣਾਂ ਲਈ 25 ਅਪ੍ਰੈਲ ਦੀ ਤਰੀਕ ਨਿਰਧਾਰਿਤ ਕੀਤੀ ਹੈ ਅਤੇ ਵੋਟਾਂ ਦੀ ਗਿਣਤੀ 28 ਅਪ੍ਰੈਲ ਨੂੰ ਹੋਵੇਗੀ। 31 ਮਾਰਚ ਯਾਨੀ ਅੱਜ ਤੋਂ ਨਾਮਜ਼ਦਗੀਆਂ ਦਾਖ਼ਲ ਕੀਤੀਆਂ ਜਾਣਗੀਆਂ ਜਿਸ ਦੀ ਆਖ਼ਰੀ ਮਿਤੀ 7 ਅਪ੍ਰੈਲ ਹੈ। 8 ਅਪ੍ਰੈਲ ਨੂੰ ਸਕਰੂਟਨੀ ਹੋਵੇਗੀ ਅਤੇ 10 ਅਪ੍ਰੈਲ ਨੂੰ ਨਾਮਜ਼ਦਗੀਆਂ ਵਾਪਸ ਲੈਣ ਦੀ ਆਖ਼ਰੀ ਤਰੀਕ ਤਹਿ ਕੀਤੀ ਗਈ ਹੈ। ਉਧਰ ਸ਼੍ਰੋਮਣੀ ਅਕਾਲੀ ਦਲ ਅਤੇ ਜਾਗੋ ਪਾਰੀ ਪਹਿਲਾਂ ਹੀ ਜਿੱਤ ਦਾ ਦਾਅਵਾ ਕਰ ਰਹੀ ਹੈ ਤੇ ਸ਼੍ਰੋਮਣੀ ਅਕਾਲੀ ਦਲ ਵੀ ਚੋਣਾਂ ਨੂੰ ਲੈ ਪੂਰੀ ਤਰ੍ਹਾਂ ਆਸਵੰਦ ਹੈ।

ਅਜਿਹਾ ਕੀ ਹੋਇਆ ! ਅਕਾਲੀ ਦਲ (ਬ) DSGMC ਦੇ ਪਿੜ 'ਚ ਕਿਉਂ ਨਹੀਂ ਉਤਰ ਸਕਦਾ ?

ਕਿਉਂ ਹੋਣਾ ਪਿਆ ਅਕਾਲੀ ਦਲ ਨੂੰ ਮੈਦਾਨ ਵਿੱਚੋਂ ਬਾਹਰ ?

ਦਿੱਲੀ ਸਿੱਖ ਗੁਰਦਵਾਰਾ ਐਕਟ 1971 ਦੇ ਸੰਸ਼ੋਧਿਤ ਨਿਯਮ 14 ਮੁਤਾਬਕ ਕੋਈ ਵੀ ਸਿਆਸੀ ਪਾਰਟੀ ਗੁਰਦਵਾਰਾ ਕਮੇਟੀ ਦੀ ਚੋਣ ਨਹੀਂ ਲੜ ਸਕਦੀ। ਇਸ ਦੇ ਲਈ ਧਾਰਮਿਕ ਪਾਰਟੀ ਹੋਣਾ ਲਾਜ਼ਮੀ ਹੈ ਅਤੇ ਨਾਲ ਹੀ ਉਸ ਪਾਰਟੀ ਦਾ ਆਮ ਚੋਣਾਂ ਤੋਂ ਘੱਟੋ ਘੱਟ ਇਕ ਸਾਲ ਪਹਿਲਾਂ ਦਿੱਲੀ ਸੁਸਾਇਟੀ ਐਕਟ ਦੇ ਤਹਿਤ ਰਜਿਸਟਰਡ ਹੋਣਾ ਜ਼ਰੂਰੀ ਹੈ। ਨਿਯਮ 14 ਵਿੱਚ ਪਾਰਟੀ ਦੇ ਮੈਂਬਰ ਨੂੰ ਲੈ ਕੇ ਵੀ ਕਈ ਬਿੰਦੂ ਹਨ ਜਿਸ 'ਚ ਦਲ ਦੇ 5 ਮੈਂਬਰਾਂ ਦਾ ਪਿਛਲੀਆਂ ਚੋਣਾਂ ਲੜਣਾ ਲਾਜ਼ਮੀ ਹੈ ਜਦਕਿ 2 ਮੈਂਬਰ ਉਹ ਹੋਣਗੇ ਜੋ ਪਹਿਲਾਂ ਕਮੇਟੀ ਦੇ ਮੈਂਬਰ ਰਹੇ ਹੋਣ। ਦਰਅਸਲ ਸਾਲ 2014 ਅਤੇ 2017 ਦੀਆਂ ਚੋਣਾਂ ਵਿੱਚ ਨਿਯਮ 14 ਦੀ ਅਣਦੇਖੀ ਹੋਈ ਸੀ। ਇਲਜ਼ਾਮ ਹਨ ਕਿ ਇਨ੍ਹਾਂ ਚੋਣਾਂ ਵਿੱਚ ਉਨ੍ਹਾਂ ਪਾਰਟੀਆਂ ਨੂੰ ਹੀ ਚੋਣ ਲੜਣ ਦੀ ਆਗਿਆ ਦਿੱਤੀ ਜਾਵੇਗੀ ਜੋ ਅਸਲ ਵਿੱਚ ਰਾਜਸੀ ਪਾਰਟੀਆਂ ਹਨ ਅਤੇ ਦਿੱਲੀ ਸੁਸਾਇਟੀ ਦੇ ਕਾਨੂੰਨ ਮੁਤਾਬਕ ਰਜਿਸਟਰਡ ਵੀ ਨਹੀਂ ਹਨ।

ਇਸੇ ਇਲਜ਼ਾਮ ਦੇ ਨਾਲ ਆਮ ਅਕਾਲੀ ਦਲ ਨੇ ਹਾਈਕੋਰਟ ਦੀ ਬੂਹਾ ਖੜਕਾਇਆ ਸੀ। ਅਦਾਲਤ ਨੇ ਮਾਮਲੇ ਦੀ ਸੁਣਵਾਈ ਕਰਦੇ ਹੋਏ ਦਿੱਲੀ ਸਰਕਾਰ ਤੋਂ ਇਸ ਸਬੰਧੀ ਜਵਾਬ ਤਲਬ ਕੀਤਾ। ਇਸ ਵਿੱਚ ਦਿੱਲੀ ਸਰਕਾਰ ਨੇ ਦਲੀਲ ਦਿੱਤੀ ਕਿ ਪੁਰਾਣੀਆਂ ਪਾਰਟੀਆਂ ਉਤੇ ਇਹ ਕਾਨੂੰਨ ਲਾਗੂ ਨਹੀਂ ਕੀਤਾ ਗਿਆ ਸੀ ਹਾਲਾਂਕਿ ਇਸ ਵਿਚਾਲੇ ਦਿੱਲੀ ਸਰਕਾਰ ਵਿੱਚ ਗੁਰਦਵਾਰਾ ਚੋਣ ਮੰਤਰੀ ਰਾਜਿੰਦਰ ਪਾਲ ਗੌਤਮ ਨੇ ਚੋਣ ਕਮਿਸ਼ਨ ਨੂੰ ਲਿਖੇ ਪੱਤਰ ਵਿੱਚ ਇਸ ਨਿਯਮ ਨੂੰ ਸਖ਼ਤੀ ਨਾਲ ਲਾਗੂ ਕਰਨ ਲਈ ਕਿਹਾ ਸੀ। ਇਸ ਸਬੰਧ ਵਿੱਚ ਕੋਈ ਫ਼ੈਸਲਾ ਹੁੰਦਾ ਕਿ ਸ਼੍ਰੋਮਣੀ ਅਕਾਲੀ ਦਲ ਦਿੱਲੀ ਅਤੇ ਸ਼੍ਰੋਮਣੀ ਅਕਾਲੀ ਦਲ ਬਾਦਲ ਨੇ ਅਦਾਲਤ ਵਿੱਚ ਇਸ ਫ਼ੈਸਲੇ ਦੇ ਖ਼ਿਲਾਫ਼ ਅਪੀਲ ਦਰਜ ਕੀਤੀ ਹਾਲਾਂਕਿ ਇਥੇ ਅਦਾਲਤ ਨੇ ਇਹ ਸਾਫ਼ ਕੀਤਾ ਕਿ ਜੋ ਨਿਯਮ ਹੈ ਉਸਦਾ ਪਾਲਣ ਜ਼ਰੂਰ ਕੀਤਾ ਜਾਵੇ ਹੁਣ ਚੋਣ ਕਮਿਸ਼ਨ ਨੇ ਨਿਯਮ 14 ਦਾ ਪਾਲਣ ਕਰਦਿਆਂ ਇਹ ਫ਼ੈਸਲਾ ਲਿਆ ਹੈ। ਅਕਾਲੀ ਦਲ ਇਸ ਫੈਸਲੇ ਦੇ ਉਲਟ ਹਾਈਕੋਰਟ ਵੀ ਗਿਆ ਪਰ ਉਸ ਨੂੰ ਕੋਈ ਰਾਹਤ ਨਹੀਂ ਮਿਲੀ।

ਅਜਿਹਾ ਕੀ ਹੋਇਆ ! ਅਕਾਲੀ ਦਲ DSGMC ਦੇ ਪਿੜ 'ਚ ਉਤਰ ਸਕਦਾ ?

ਸਾਨੂੰ ਹਾਈਕੋਰਟ ਨੇ ਦਿੱਤੀ ਮਾਨਤਾ : ਸਰਨਾ

ਅਕਾਲੀ ਦਲ ਦਿੱਲੀ ਦੇ ਜਨਰਲ ਸਕੱਤਰ ਅਤੇ ਦਿੱਲੀ ਸਿੱਖ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਸਾਬਕੀ ਪ੍ਰਧਾਨ ਹਰਵਿੰਦਰ ਸਿੰਘ ਸਰਨਾ ਨੇ ਕਿਹਾ ਸਾਡੀ ਪਾਰਟੀ ਧਾਰਮਿਕ ਹੈ ਅਤੇ ਦਿੱਲਟੀ ਸੁਸਾਇਟੀ ਕੋਲ ਨਿਯਮਾਂ ਮੁਤਾਬਕ ਰਜਿਸਟਰਡ ਹੈ। ਜਿਸ ਦੀ ਬਦੌਲਤ ਸਾਨੂੰ ਹਾਈਕੋਰਟ ਨੇ ਚੋਣ ਲੜਣ ਦਾ ਅਧਿਕਾਰ ਦੇ ਦਿੱਤਾ ਹੈ।

ਮਨਜੀਤ ਸਿੰਘ ਜੀਕੇ ਦੀ ਪਾਰਟੀ ਵੱਲੋਂ ਸਵਾਗਤ

ਉਧਰ ਦਿੱਲੀ ਸਿੱਖ ਗੁਰਦਵਾਰਾ ਮੈਨੇਜਮੈਂਟ ਕਮੇਟੀ ਦੇ ਸਾਬਕਾ ਪ੍ਰਧਾਮ ਮਨਜੀਤ ਸਿੰਘ ਜੀਕੇ ਵੱਲੋਂ ਬਣਾਈ ਗਈ ਧਾਰਮਿਕ ਪਾਰਟੀ ਜਾਗੋ ਨੇ ਇਸ ਫ਼ੈਸਲੇ ਦੇ ਸੁਆਗਤ ਕੀਤਾ ਹੈ। ਉਨ੍ਹਾਂ ਕਿਹਾ ਕਿ ਦਿੱਲੀ ਸਿੱਖ ਗੁਰਦਵਾਰਾ ਮੈਨੇਜਮੈਂਟ ਕਮੇਟੀ ਨਿਯਮਾਂ ਦੇ ਹਿਸਾਬ ਨਾਲ ਚਲਦੀ ਹੈ ਅਤੇ ਚੋਣਾਂ ਵੀ ਨਿਯਮਾਂ ਮੁਤਾਬਕ ਹੋਣੀਆਂ ਚਾਹੀਦੀਆਂ ਹਨ। ਪਾਰਟੀ ਦੇ ਮੁੱਖ ਬੁਲਾਰੇ ਪਰਮਿੰਦਰਪਾਲ ਸਿੰਘ ਨੇ ਕਿਹਾ ਕਿ ਉਹ ਤਾਂ ਪਹਿਲਾਂ ਹੀ ਕਹਿ ਰਹੇ ਸਨ ਕਿ ਬਾਦਲ ਦਲ ਚੋਣ ਲੜਣ ਦਾ ਹੱਕਦਾਰ ਨਹੀਂ।

Last Updated : Mar 31, 2021, 6:11 PM IST
ETV Bharat Logo

Copyright © 2024 Ushodaya Enterprises Pvt. Ltd., All Rights Reserved.